Guru Granth Sahib Translation Project

Guru Granth Sahib Spanish Page 720

Page 720

ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ Él mismo dirige la evolución del mundo hecho de los cinco elementos (cielo, aire, fuego, agua y tierra) e infunde los cinco sentidos (lujuria, enojo, avaricia, apego y ego).
ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥ ¡Oh Nanak! El señor mismo une a sus devotos del gurú verdadero y él mismo resuelve los conflictos de Maya.
ਬੈਰਾੜੀ ਮਹਲਾ ੪ ॥ Bairari, Mehl Guru Ram Das ji, El cuarto canal divino.
ਜਪਿ ਮਨ ਰਾਮ ਨਾਮੁ ਨਿਸਤਾਰਾ ॥ ¡Oh mente mía! Recita el nombre de Dios porqué así encontrarás la salvación.
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥ El nombre de Dios erradica los pecados de millones de encarnaciones y lleva a los seres humanos a través del océano terrible de la vida.
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ El señor del mundo habita en la ciudad del cuerpo y él es valiente y sin forma.
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥ El señor habita cerca de nosotros, pero no lo podemos ver. El señor es obtenido a través de la instrucción del gurú.
ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥ El señor mismo es el prestamista, el joyero y la joya y él mismo ha expandido su creación (el universo).
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥ ¡Oh Nanak! El que tiene la gracia del señor, compra el nombre de Dios y él es el verdadero prestamista y mercader.
ਬੈਰਾੜੀ ਮਹਲਾ ੪ ॥ Bairari, Mehl Guru Ram Das ji, El cuarto canal divino.
ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥ ¡Oh mente! Recita el nombre del señor inmaculado y sin forma.
ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥ Siempre medita en el dador de la dicha , pues él no tiene ningún fin y límite.
ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥ En el vientre materno él señor nos protege, en donde estamos volteados de cabeza y meditamos en el nombre de Dios.
ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥ ¡Oh mente! Contempla a aquel señor que te liberará de las garras del Yamraj al final.
ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥ El hombre grandioso en cuyo corazón habita mi señor, me postro ante él.
ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥ ¡Oh Nanak! El nombre de Dios es el soporte de nuestra vida , pero recordamos a Dios por su gracia.
ਬੈਰਾੜੀ ਮਹਲਾ ੪ ॥ Bairari, Mehl Guru Ram Das ji, El cuarto canal divino.
ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ¡Oh mente mía! Recita el nombre de Dios y medita en él sin parar.
ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ Uno logra lo que quiere a través de su meditación y las aflicciones no le afligen.
ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ Aquel que se enamora de Dios, practica la contemplación, la austeridad, la penitencia , el ayuno y la devoción.
ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥ Todos los demás amores sin el amor a Dios son falsos y se desvanecen en un momento.
ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥ ¡Oh Dios! Eres infinito y todopoderoso y eres invalorable.
ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥ Reza Nanak ¡Oh Dios! He buscado tu santuario y así como deseas, libérame de las amarras.
ਰਾਗੁ ਬੈਰਾੜੀ ਮਹਲਾ ੫ ਘਰੁ ੧ Raag Bairari, Mehl Guru Arjan Dev ji, El quinto canal divino, La primera casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ He alabado a Dios en la sociedad de los santos,
ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ Y he erradicado los pecados de todas mis encarnaciones.
ਜੋ ਚਾਹਤ ਸੋਈ ਮਨਿ ਪਾਇਓ ॥ Todo lo que quería, lo he encontrado.
ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ Dios me ha bendecido con su nombre a través de los santos.
ਸਰਬ ਸੂਖ ਹਰਿ ਨਾਮਿ ਵਡਾਈ ॥ Alabando el nombre de Dios he recibido mucha gloria en este mundo y en el más allá.
ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥ ¡Oh Nanak! Por la gracia del gurú he encontrado el entendimiento.


© 2017 SGGS ONLINE
error: Content is protected !!
Scroll to Top