Guru Granth Sahib Translation Project

Guru Granth Sahib Russian Page 316

Page 316

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ Бог раскрыл тайный грех аскета деревенским старейшинам.
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ Праведный судья приказал Посланнику смерти забрать его и предать злейшим из злейших убийц
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ Даже там не с кем поговорить с этим аскетом, потому что истинный Гуру проклял его.
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ Нанак говорит и рассказывает о том, что произошло в присутствии Бога.
ਸੋ ਬੂਝੈ ਜੁ ਦਯਿ ਸਵਾਰਿਆ ॥੧॥ Это понимает только тот человек, которого Бог украсил этим интеллектом. ||1||
ਮਃ ੪ ॥ Четвертый Гуру:
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ Божьи преданные с любовью и преданностью вспоминают Бога и восхваляют Его.
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ Божьи преданные постоянно восхваляют Его гимны. Имя Бога дарует мир
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ Бог всегда дарует Своим преданным славу Наама, которая растет день ото дня.
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ Бог сохранил честь Своей традиции, дав Своим преданным устойчивость ума от блужданий в погоне за мирскими богатствами.
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ Бог запрашивает у клеветников их показания и сурово наказывает их.
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ Как клеветники думают о том, чтобы действовать в своем уме, так и наказание, которое им грозит.
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ Все, что делается за закрытыми дверями и заговор, зародившийся даже под землей, обязательно разоблачается.
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥ Нанак рад видеть славу Божью. ||2||
ਪਉੜੀ ਮਃ ੫ ॥ Паури, пятый Гуру:
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ Сам Бог защищает Своих преданных. Какой вред может причинить им грешник?
ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ Эгоистичные дураки впадают в высокомерие и поглощаются его ядом.
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ Как спелый урожай нужно собирать в ближайшее время, так и их дни сочтены, и они должны скоро умереть,
ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ И как известны их деяния, так они и известны.
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥ Велик Мастер Нанака, который является Повелителем всех.||30|
ਸਲੋਕ ਮਃ ੪ ॥ Салок, четвертый Гуру:
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ Эгоистичные люди из-за своей жадности и эго отошли от своих корней (Всемогущего Бога).
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ Каждый их день проходит в раздорах, и они не задумываются над словом Гуру.
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ Творец лишил их разума и разума, и теперь все, что они говорят, — это зло.
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ Они никогда не довольствуются получением чего-либо, потому что в них есть стремление к майе (мирским богатствам) и безмерная тьма невежества.
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥ О Нанак, лучше оторваться от своевольных людей, которые привязаны к Майе и влюблены в нее. ||1||
ਮਃ ੪ ॥ Четвертый Гуру:
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ Те, кто полон любви к дуальности, не любят последователя Гуру
ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ Они не находят покоя даже во сне и продолжают переживать цикл рождения и смерти.
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ Такие люди лгут, лгут и, будучи привязанными к лжи, становятся лживыми.
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ Любовь Майи — источник страданий, поэтому они продолжают плакать о страданиях и погибают в страданиях.
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ О Нанак, даже если все захотят, между Майей и любовью к Богу не может быть единства.
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥ Те, чьё сердце — добродетель прошлых добрых дел, обретают истинный покой, следуя слову Гуру. ||2||
ਪਉੜੀ ਮਃ ੫ ॥ Паури, пятый Гуру:
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ О Нанак, святые и безмолвные мудрецы думают, и четыре Веды провозглашают:
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ что все, что говорят Божьи преданные, сбывается.
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ О преданных узнают во всем мире, и все слышат об их славе.
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ Глупцы, сражающиеся со святыми, не находят покоя.
ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ Клеветники страдают из-за своего эгоизма, но жаждут добродетелей преданных.
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥ Что могут сделать эти жалкие клеветники? Их злая судьба предопределена.


© 2017 SGGS ONLINE
error: Content is protected !!
Scroll to Top