Guru Granth Sahib Translation Project

Guru Granth Sahib Portuguese Page 714

Page 714

ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥ jo maageh so-ee so-ee paavahi sayv har kay charan rasaa-in.
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥ janam maran duhhoo tay chhooteh bhavjal jagat taraa-in. ||1||
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥ khojat khojat tat beechaari-o daas govind paraa-in.
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥ abhinaasee khaym chaaheh jay naanak sadaa simar naaraa-in. ||2||5||10||
ਟੋਡੀ ਮਹਲਾ ੫ ॥ todee mehlaa 5.
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ nindak gur kirpaa tay haati-o.
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ paarbarahm parabh bha-ay da-i-aalaa siv kai baan sir kaati-o. ||1|| rahaa-o.
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ kaal jaal jam johi na saakai sach kaa panthaa thaati-o.
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ khaat kharchat kichh nikhutat naahee raam ratan Dhan khaati-o. ||1||
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ bhasmaa bhoot ho-aa khin bheetar apnaa kee-aa paa-i-aa.
ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ aagam nigam kahai jan naanak sabh daykhai lok sabaa-i-aa. ||2||6||11||
ਟੋਡੀ ਮਃ ੫ ॥ todee mehlaa 5.
ਕਿਰਪਨ ਤਨ ਮਨ ਕਿਲਵਿਖ ਭਰੇ ॥ kirpan tan man kilvikh bharay.
ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥ saaDhsang bhajan kar su-aamee dhaakan ka-o ik haray. ||1|| rahaa-o.
ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ anik chhidar bohith kay chhutkat thaam na jaahee karay.
ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥ jis kaa bohith tis aaraaDhay khotay sang kharay. ||1||
ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥ galee sail uthaavat chaahai o-ay oohaa hee hai Dharay.
ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥ jor sakat naanak kichh naahee parabh raakho saran paray. ||2||7||12||
ਟੋਡੀ ਮਹਲਾ ੫ ॥ todee mehlaa 5.
ਹਰਿ ਕੇ ਚਰਨ ਕਮਲ ਮਨਿ ਧਿਆਉ ॥ har kay charan kamal man Dhi-aa-o.
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥ kaadh kuthaar pit baat hantaa a-ukhaDh har ko naa-o. ||1|| rahaa-o.
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ teenay taap nivaaranhaaraa dukh hantaa sukh raas.
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥ taa ka-o bighan na ko-oo laagai jaa kee parabh aagai ardaas. ||1||
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥ sant parsaad baid naaraa-in karan kaaran parabh ayk.
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥ baal buDh pooran sukh-daata naanak har har tayk. ||2||8||13||
ਟੋਡੀ ਮਹਲਾ ੫ ॥ todee mehlaa 5.
ਹਰਿ ਹਰਿ ਨਾਮੁ ਸਦਾ ਸਦ ਜਾਪਿ ॥ har har naam sadaa sad jaap.
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥ Dhaar anoograhu paarbarahm su-aamee vasdee keenee aap. ||1|| rahaa-o.
ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥ jis kay say fir tin hee samHaalay binsay sog santaap.
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥ haath day-ay raakhay jan apnay har ho-ay maa-ee baap. ||1||
ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥ jee-a jant ho-ay miharvaanaa da-yaa Dhaaree har naath.
ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥ naanak saran paray dukh bhanjan jaa kaa bad partaap. ||2||9||14||
ਟੋਡੀ ਮਹਲਾ ੫ ॥ todee mehlaa 5.
ਸ੍ਵਾਮੀ ਸਰਨਿ ਪਰਿਓ ਦਰਬਾਰੇ ॥ savaamee saran pari-o darbaaray.
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ kot apraaDh khandan kay daatay tujh bin ka-un uDhaaray. ||1|| rahaa-o.
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ khojat khojat baho parkaaray sarab arath beechaaray.
ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ saaDhsang param gat paa-ee-ai maa-i-aa rach banDh haaray. ||1||


© 2025 SGGS ONLINE
error: Content is protected !!
Scroll to Top