Guru Granth Sahib Translation Project

Guru Granth Sahib Portuguese Page 713

Page 713

ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ aagi-aa tumree meethee laaga-o kee-o tuhaaro bhaava-o.
ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥ jo too deh tahee ih tariptai aan na kathoo Dhaava-o. ||2||
ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥ sad hee nikat jaan-o parabh su-aamee sagal rayn ho-ay rahee-ai.
ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥ saaDhoo sangat ho-ay paraapat taa parabh apunaa lahee-ai. ||3||
ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥ sadaa sadaa ham chhohray tumray too parabh hamro meeraa.
ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥ naanak baarik tum maat pitaa mukh naam tumaaro kheeraa. ||4||3||5||
ਟੋਡੀ ਮਹਲਾ ੫ ਘਰੁ ੨ ਦੁਪਦੇ todee mehlaa 5 ghar 2 dupday
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮਾਗਉ ਦਾਨੁ ਠਾਕੁਰ ਨਾਮ ॥ maaga-o daan thaakur naam.
ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ avar kachhoo mayrai sang na chaalai milai kirpaa gun gaam. ||1|| rahaa-o.
ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ raaj maal anayk bhog ras sagal tarvar kee chhaam.
ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ Dhaa-ay Dhaa-ay baho biDh ka-o Dhaavai sagal niraarath kaam. ||1||
ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ bin govind avar jay chaaha-o deesai sagal baat hai khaam.
ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥ kaho naanak sant rayn maaga-o mayro man paavai bisraam. ||2||1||6||
ਟੋਡੀ ਮਹਲਾ ੫ ॥ todee mehlaa 5.
ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ ॥ parabh jee ko naam maneh saDhaarai.
ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥੧॥ ਰਹਾਉ ॥ jee-a paraan sookh is man ka-o bartan ayh hamaarai. ||1|| rahaa-o.
ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥ naam jaat naam mayree pat hai naam mayrai parvaarai.
ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ ॥੧॥ naam sakhaa-ee sadaa mayrai sang har naam mo ka-o nistaarai. ||1||
ਬਿਖੈ ਬਿਲਾਸ ਕਹੀਅਤ ਬਹੁਤੇਰੇ ਚਲਤ ਨ ਕਛੂ ਸੰਗਾਰੈ ॥ bikhai bilaas kahee-at bahutayray chalat na kachhoo sangaaray.
ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥੨॥੨॥੭॥ isat meet naam naanak ko har naam mayrai bhandaarai. ||2||2||7||
ਟੋਡੀ ਮਃ ੫ ॥ todee mehlaa 5.
ਨੀਕੇ ਗੁਣ ਗਾਉ ਮਿਟਹੀ ਰੋਗ ॥ neekay gun gaa-o mithee rog.
ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥ mukh oojal man nirmal ho-ee hai tayro rahai eehaa oohaa log. ||1|| rahaa-o.
ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥ charan pakhaar kara-o gur sayvaa maneh charaava-o bhog.
ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥ chhod aapat baad ahaNkaaraa maan so-ee jo hog. ||1||
ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥ sant tahal so-ee hai laagaa jis mastak likhi-aa likhog.
ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥ kaho naanak ayk bin doojaa avar na karnai jog. ||2||3||8||
ਟੋਡੀ ਮਹਲਾ ੫ ॥ todee mehlaa 5.
ਸਤਿਗੁਰ ਆਇਓ ਸਰਣਿ ਤੁਹਾਰੀ ॥ satgur aa-i-o saran tuhaaree.
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ milai sookh naam har sobhaa chintaa laahi hamaaree. ||1|| rahaa-o.
ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ avar na soojhai doojee thaahar haar pari-o ta-o du-aaree.
ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ laykhaa chhod alaykhai chhootah ham nirgun layho ubaaree. ||1||
ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ sad bakhsind sadaa miharvaanaa sabhnaa day-ay aDhaaree.
ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥ naanak daas sant paachhai pari-o raakh layho ih baaree. ||2||4||9||
ਟੋਡੀ ਮਹਲਾ ੫ ॥ todee mehlaa 5.
ਰਸਨਾ ਗੁਣ ਗੋਪਾਲ ਨਿਧਿ ਗਾਇਣ ॥ rasnaa gun gopaal niDh gaa-in.
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥੧॥ ਰਹਾਉ ॥ saaNt sahj rahas man upji-o saglay dookh palaa-in. ||1|| rahaa-o.


© 2025 SGGS ONLINE
error: Content is protected !!
Scroll to Top