Page 974
ਦੇਵ ਸੰਸੈ ਗਾਂਠਿ ਨ ਛੂਟੈ ॥
dayv sansai gaaNth na chhootai.
O’ God, the knot of skepticism from people’s mind doesn’t get untied,
ਹੇ ਪ੍ਰਭੂ! ( ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ,
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
kaam kroDh maa-i-aa mad matsar in panchahu mil lootay. ||1|| rahaa-o.
because banding together, the five impulses of lust, anger, worldly attachment, ego and jealousy have robbed them of their virtues. ||1||Pause||
ਕਿਉਂਕਿ ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ ਤੇ ਈਰਖਾ ਇਹਨਾਂ ਪੰਜਾਂ ਨੇ ਰਲ ਕੇ ਜੀਵਾਂ ਦੇ ਆਤਮਕ ਗੁਣਾਂ ਨੂੰ ਲੁੱਟ ਲਿਆ ਹੈ ॥੧॥ ਰਹਾਉ ॥
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
ham bad kab kuleen ham pandit ham jogee sani-aasee.
Some people claim that they are great poets, some boast about their high caste, while others say that they are pundits, yogis, recluses,
ਜੀਵ ਕਹਿਂਦੇ ਹਨ ਕਿ ਅਸੀਂ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ,
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
gi-aanee gunee soor ham daatay ih buDh kabeh na naasee. ||2||
wise, virtuous, brave or givers; their such conceited thinking never ends. ||2||
ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ; ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ॥੨॥
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
kaho ravidaas sabhai nahee samjhas bhool paray jaisay ba-uray.
Ravi Das say, they all are mistaken like mad persons and don’t understand the reality (that God alone is the real support in life);
ਰਵਿਦਾਸ ਆਖਦਾ ਹੈ- ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ ਇਹ ਨਹੀਂ ਸਮਝਦੇ ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਹੀ ਹੈ);
ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥
mohi aDhaar naam naaraa-in jeevan paraan Dhan moray. ||3||1||
but for me, God’s Name is my support, my life and my wealth ||3||1||
ਪਰ ਮੇਰੇ ਲਈ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ॥੩॥੧॥
ਰਾਮਕਲੀ ਬਾਣੀ ਬੇਣੀ ਜੀਉ ਕੀ
raamkalee banee baynee jee-o kee
Raag Raamkalee, the hymns of Baynee Jee:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
irhaa pingulaa a-or sukhmanaa teen baseh ik thaa-ee.
For someone who has realized the supreme spiritual status, the yogic beliefs of all three breathing channels, Ida, Pingala and Sushumna dwell in one place.
(ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਮੇਲ-ਅਵਸਥਾ ਵਿਚ ਅੱਪੜਿਆ ਹੈ, ਉਸ ਦੇ ਵਾਸਤੇ) ਇੜਾ, ਪਿੰਗੁਲਾ ਤੇ ਸੁਖਮਨਾ ਤਿੰਨੇ ਹੀ ਇੱਕੋ ਥਾਂ ਵੱਸਦੀਆਂ ਹਨ,
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥
baynee sangam tah piraag man majan karay tithaa-ee. ||1||
For that person, this supreme spiritual status is like the confluence of the three sacred rivers where his mind takes its cleansing bath. ||1||
(ਉਸ ਮਨੁੱਖ ਲਈ )ਤ੍ਰਿਬੇਣੀ ਸੰਗਮ ਪ੍ਰ੍ਯਾਗ ਤੀਰਥ ਭੀ ਉੱਥੇ ਵੱਸਦਾ ਹੈ ਉਸ ਦਾ ਮਨ ਉਸ ਜਗ੍ਹਾ ਤੇ ਇਸ਼ਨਾਨ ਕਰਦਾ ਹੈ ॥੧॥
ਸੰਤਹੁ ਤਹਾ ਨਿਰੰਜਨ ਰਾਮੁ ਹੈ ॥
santahu tahaa niranjan raam hai.
O’ saints, the immaculate God dwells at that place (spiritually elevated mind),
ਹੇ ਸੰਤ ਜਨੋ! ਮਾਇਆ-ਰਹਿਤ ਰਾਮ ਉਸ ਅਵਸਥਾ ਵਿਚ (ਮਨੁੱਖ ਦੇ ਮਨ ਵਿਚ) ਵੱਸਦਾ ਹੈ,
ਗੁਰ ਗਮਿ ਚੀਨੈ ਬਿਰਲਾ ਕੋਇ ॥
gur gam cheenai birlaa ko-ay.
but only a rare person realizes that status through the Guru’s teachings.
ਉਸ ਅਵਸਥਾ ਨਾਲ ਸਾਂਝ ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਸਰਨ ਪੈ ਕੇ ਬਣਾਂਦਾ ਹੈ।
ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
tahaaN niranjan rama-ee-aa ho-ay. ||1|| rahaa-o.
and becomes one with the all-pervading immaculate God. ||1||Pause||
ਉਸ ਅਵੱਸਥਾ ਵਿੱਚ ਉਹ ਮਨੁੱਖ ਪਵਿੱਤਰ ਸਰਬ ਵਿਆਪਕ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ॥੧॥ ਰਹਾਉ ॥
ਦੇਵ ਸਥਾਨੈ ਕਿਆ ਨੀਸਾਣੀ ॥
dayv sathaanai ki-aa neesaanee.
What is the sign of God’s abode?
ਪ੍ਰਭੂ ਦੇ ਨਿਵਾਸ ਅਸਥਾਨ ਦੀ ਕੀ ਨਿਸ਼ਾਨੀ ਹੈ?
ਤਹ ਬਾਜੇ ਸਬਦ ਅਨਾਹਦ ਬਾਣੀ ॥
tah baajay sabad anaahad banee.
The non-stop melody of the divine word (of God’s praises) vibrates in that state of mind
ਉਸ ਅਵਸਥਾ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਇਕ ਰਸ ਕੀਰਤਨ ਹੁੰਦਾ ਹੈ
ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥
tah chand na sooraj pa-un na paanee.
In that state, there is no moon or sun, no air or water.
ਉਸ ਥਾਂ ਤੇ ਨਾਂ ਚੰਨ, ਨਾਂ ਸੂਰਜ, ਨਾਂ ਹਵਾ ਅਤੇ ਨਾਂ ਹੀ ਜਲ ਹੈ।
ਸਾਖੀ ਜਾਗੀ ਗੁਰਮੁਖਿ ਜਾਣੀ ॥੨॥
saakhee jaagee gurmukh jaanee. ||2||
One becomes spiritually awake through the Guru’s teachings and he realizes God dwelling in his Heart. ||2||
ਮਨੁੱਖ ਦੀ ਸੁਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਉਸ ਸਰੂਪ ਦੀ ਸੂਝ ਪੈ ਜਾਂਦੀ ਹੈ ॥੨॥
ਉਪਜੈ ਗਿਆਨੁ ਦੁਰਮਤਿ ਛੀਜੈ ॥
upjai gi-aan durmat chheejai.
In that state spiritual wisdom wells up and evil intellect vanishes,
ਉਸ ਅਵਸਥਾ ਵਿਚ ਆਤਮਕ ਗਿਆਨ ਉਤਪੰਨ ਹੋ ਜਾਂਦਾ ਹੈ ਅਤੈ ਮੰਦੀ ਮੱਤ ਨਾਸ ਹੋ ਜਾਂਦੀ ਹੈ;
ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥
amrit ras gagnantar bheejai.
and the spiritually elevated mind becomes imbued with the ambrosial nectar of Naam.
ਉੱਚੀ ਉਡਾਰੀ ਵਿਚ (ਅੱਪੜਿਆ ਹੋਇਆ ਮਨ) ਨਾਮ-ਅੰਮ੍ਰਿਤ ਦੇ ਰਸ ਨਾਲ ਰਸ ਜਾਂਦਾ ਹੈ;
ਏਸੁ ਕਲਾ ਜੋ ਜਾਣੈ ਭੇਉ ॥
ays kalaa jo jaanai bhay-o.
One who knows the secret of this art (to achieve that state),
ਜੋ ਮਨੁੱਖ ਇਸ (ਅਵਸਥਾ ਵਿਚ ਅੱਪੜ ਸਕਣ ਵਾਲੇ) ਹੁਨਰ ਦਾ ਭੇਦ ਜਾਣ ਲੈਂਦਾ ਹੈ,
ਭੇਟੈ ਤਾਸੁ ਪਰਮ ਗੁਰਦੇਉ ॥੩॥
bhaytai taas param gurday-o. ||3||
He realizes the supreme divine Guru, God. ||3||
ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ ॥੩॥
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
dasam du-aaraa agam apaaraa param purakh kee ghaatee.
The spiritually elevated mind is like the tenth door in the human body for the incomprehensible and infinite God to become manifest.
ਅਪਹੁੰਚ, ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪਰਗਟ ਹੋਣ ਦਾ ਟਿਕਾਣਾ (ਮਨੁੱਖਾ ਸਰੀਰ ਦਾ ਦਿਮਾਗ਼-ਰੂਪ) ਦਸਵਾਂ ਬੂਹਾ ਹੈ;
ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
oopar haat haat par aalaa aalay bheetar thaatee. ||4||
The highest part of the human body is the head, like a hut, in which lies the brain, like a niche, through which manifests God. ||4||
ਸਰੀਰ ਦੇ ਉਤਲੇ ਹਿੱਸੇ ਵਿਚ (ਸਿਰ, ਮਾਨੋ) ਇਕ ਹੱਟ ਹੈ, ਉਸ ਹੱਟ ਵਿਚ (ਦਿਮਾਗ਼, ਮਾਨੋ) ਇਕ ਆਲਾ ਹੈ, ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ॥੪॥
ਜਾਗਤੁ ਰਹੈ ਸੁ ਕਬਹੁ ਨ ਸੋਵੈ ॥
jaagat rahai so kabahu na sovai.
One who remains spiritually awake and never becomes unaware of the worldly illusions;
ਜੋ ਸਦਾ ਜਾਗਦਾ ਰਹਿੰਦਾ ਹੈ (ਸੁਚੇਤ ਰਹਿੰਦਾ ਹੈ), (ਮਾਇਆ ਦੀ ਨੀਂਦ ਵਿਚ) ਕਦੇ ਸਉਂਦਾ ਨਹੀਂ;
ਤੀਨਿ ਤਿਲੋਕ ਸਮਾਧਿ ਪਲੋਵੈ ॥
teen tilok samaaDh palovai.
he remains in such a state of divine meditation, where the Maya of the three worlds and its three modes (vice, virtue and power) does not affect him.
ਉਹ ਇਕ ਐਸੀ ਸਮਾਧੀ ਵਿਚ ਟਿਕਿਆ ਰਹਿੰਦਾ ਹੈ ਜਿਥੋਂ ਤਿੰਨਾਂ ਲੋਕਾਂ ਦੀ ਮਾਇਆ ਅਤੇ ਮਾਇਆ ਦੇ ਤਿੰਨੇ ਗੁਣ ਪ੍ਰਭਾਵ ਨਹੀਂ ਪਾ ਸਕਦੇ l
ਬੀਜ ਮੰਤ੍ਰੁ ਲੈ ਹਿਰਦੈ ਰਹੈ ॥
beej mantar lai hirdai rahai.
He enshrines the mantra of God’s Name in his mind,
ਉਹ ਪ੍ਰਭੂ ਦਾ ਨਾਮ ਮੰਤ੍ਰ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ,
ਮਨੂਆ ਉਲਟਿ ਸੁੰਨ ਮਹਿ ਗਹੈ ॥੫॥
manoo-aa ulat sunn meh gahai. ||5||
By turning his mind away from Maya, the worldly riches and power, he remains in a state of deep trance where no thoughts arise. ||5||
ਆਪਣੇ ਮਨ ਨੂੰ ਮਾਇਆ ਵਲੋਂ ਪਰਤ ਕੇ ,ਉਹ ਉਸ ਅਵਸਥਾ ਵਿਚ ਟਿਕਾਣਾ ਪਕੜਦਾ ਹੈ ਜਿਥੇ ਕੋਈ ਫੁਰਨਾ ਨਹੀਂ ਉਠਦਾ ॥੫॥
ਜਾਗਤੁ ਰਹੈ ਨ ਅਲੀਆ ਭਾਖੈ ॥
jaagat rahai na alee-aa bhaakhai.
He always remains spiritually awake and never lies.
ਉਹ ਸਦਾ ਜਾਗਦਾ ਹੈ, (ਸੁਚੇਤ ਰਹਿੰਦਾ ਹੈ), ਕਦੇ ਝੂਠ ਨਹੀਂ ਬੋਲਦਾ;
ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
paacha-o indree bas kar raakhai.
He keeps the five sensory organs under his control.
ਪੰਜਾਂ ਹੀ ਇੰਦ੍ਰਿਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ,
ਗੁਰ ਕੀ ਸਾਖੀ ਰਾਖੈ ਚੀਤਿ ॥
gur kee saakhee raakhai cheet.
He keeps the Guru’s teachings enshrined in his mind,
ਉਹ ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,
ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥
man tan arpai krisan pareet. ||6||
and dedicates the mind and body to God’s love. ||6||
ਆਪਣਾ ਮਨ, ਆਪਣਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ ॥੬॥
ਕਰ ਪਲਵ ਸਾਖਾ ਬੀਚਾਰੇ ॥
kar palav saakhaa beechaaray.
He deems this world like the fingers of the hand or like the leaves and branches of a tree.
ਉਹ ਮਨੁੱਖ (ਜਗਤ ਨੂੰ) ਹੱਥ (ਦੀਆਂ ਉੱਗਲਾਂ, ਰੁੱਖ ਦੀਆਂ) ਟਹਿਣੀਆਂ ਤੇ ਪੱਤਰ ਸਮਝਦਾ ਹੈ।
ਅਪਨਾ ਜਨਮੁ ਨ ਜੂਐ ਹਾਰੇ ॥
apnaa janam na joo-ai haaray.
He does not lose the game of life, (by not getting engrossed in worldly affairs)
ਜਗਤ ਦੇ ਖਿਲਾਰੇ ਵਿਚ ਰੁੱਝ ਕੇ ਉਹ ਆਪਣੀ ਜ਼ਿੰਦਗੀ ਜੂਏ ਦੀ ਖੇਡ ਵਿਚ ਨਹੀਂ ਗਵਾਉਂਦਾ;
ਅਸੁਰ ਨਦੀ ਕਾ ਬੰਧੈ ਮੂਲੁ ॥
asur nadee kaa banDhai mool.
He plugs the very source of the stream of evil tendencies.
ਉਹ ਵਿਕਾਰਾਂ ਦੀ ਨਦੀ ਦਾ ਸੋਮਾ ਹੀ ਬੰਦ ਕਰ ਦੇਂਦਾ ਹੈ,
ਪਛਿਮ ਫੇਰਿ ਚੜਾਵੈ ਸੂਰੁ ॥
pachhim fayr charhaavai soor.
By turning his mind away from the west (spiritual darkness), he takes it in the direction of the sunrise (divine knowledge).
ਮਨ ਨੂੰ ਅਗਿਆਨਤਾ ਦੇ ਹਨੇਰੇ ਵਲੋਂ ਪਰਤਾ ਕੇ (ਇਸ ਵਿਚ ਗਿਆਨ ਦਾ) ਸੂਰਜ ਚੜ੍ਹਾਉਂਦਾ ਹੈ;
ਅਜਰੁ ਜਰੈ ਸੁ ਨਿਝਰੁ ਝਰੈ ॥
ajar jarai so nijhar jharai.
When he bears the unbearable (poweful experience of divine revelation), a steady stream of nectar trickles down within him,
ਜਦ ਉਹ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲੈਂਦਾ ਹੈ ਤਾਂ ਉਸ ਦੇ ਅੰਦਰ ਅਮ੍ਰਿਤ ਟਪਕਦਾ ਹੈ,
ਜਗੰਨਾਥ ਸਿਉ ਗੋਸਟਿ ਕਰੈ ॥੭॥
jagannaath si-o gosat karai. ||7||
and he converses with (realizes) God of the universe. ||7||
ਅਤੇ ਉਹ ਸ਼੍ਰਿਸ਼ਟੀ ਦੇ ਸੁਆਮੀ ਨਾਲ ਬਾਤ ਚੀਤ ਕਰਦਾ ਹੈ। ॥੭॥
ਚਉਮੁਖ ਦੀਵਾ ਜੋਤਿ ਦੁਆਰ ॥
cha-umukh deevaa jot du-aar.
He experiences the divine light spreading in all directions, as if a four faced lamp is lighted in his spiritually elevated mind,
ਉਸ ਨੂੰ ਹਰ ਪਾਸੇ ਰਬੀ ਜੋਤ ਦਾ ਚਾਨਣ ਦਿਸਦਾ ਹੈ (ਮਾਨੋ) ਉਸ ਦੇ ਦਸਮ-ਦੁਆਰ ਅੰਦਰ ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ।
ਪਲੂ ਅਨਤ ਮੂਲੁ ਬਿਚਕਾਰਿ ॥
paloo anat mool bichkaar.
He experiences as if a flower has bloomed within him, the center of which is the infinite God Himself and its petals are the rest of the entire world.
ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ।
ਸਰਬ ਕਲਾ ਲੇ ਆਪੇ ਰਹੈ ॥
sarab kalaa lay aapay rahai.
All powerful God Himself resides within him.
ਸਾਰੀਆਂ ਤਾਕਤਾਂ ਵਾਲਾ ਅਨੰਤ ਪ੍ਰਭੂ ਉਸ ਦੇ ਅੰਦਰ ਵਸ ਪੈਂਦਾ ਹੈ।
ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
man maanak ratnaa meh guhai. ||8||
His pearl-like virtuous mind remains weaved in the jewel-like virtues of God. ||8||
ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ॥੮॥
ਮਸਤਕਿ ਪਦਮੁ ਦੁਆਲੈ ਮਣੀ ॥
mastak padam du-aalai manee.
His forehead starts shining with such a divine glow, as if a lotus has blossomed on his forehead and around it are many jewels.
ਉਸ ਦੇ ਮੱਥੇ ਉੱਤੇ (ਮਾਨੋ) ਕਉਲ ਫੁੱਲ (ਖਿੜ ਪੈਂਦਾ ਹੈ, ਤੇ) ਉਸ ਫੁੱਲ ਦੇ ਚਾਰ ਚੁਫੇਰੇ ਹੀਰੇ ਹਨ l
ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥
maahi niranjan taribhavan Dhanee.
The immaculate God, the master of the three worlds, becomes manifest within him.
ਉਸ ਬੰਦੇ ਦੇ ਧੁਰ ਅੰਦਰ ਤ੍ਰਿਲੋਕੀ ਦਾ ਮਾਲਕ ਪ੍ਰਭੂ ਆ ਟਿਕਦਾ ਹੈ।
ਪੰਚ ਸਬਦ ਨਿਰਮਾਇਲ ਬਾਜੇ ॥
panch sabad nirmaa-il baajay.
Within him plays such melodious music, as if all the five beautiful musical instruments are playing.
(ਉਸ ਦੇ ਅੰਦਰ ਮਾਨੋ ਇਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ (ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ ਵੱਜ ਪੈਂਦੇ ਹਨ,
ਢੁਲਕੇ ਚਵਰ ਸੰਖ ਘਨ ਗਾਜੇ ॥
dhulkay chavar sankh ghan gaajay.
His mind remains in such high spirits, as if he is a mighty emperor over whom is waving the beautiful fan and many conches are loudly sounding.
ਬੜੇ ਸੰਖ ਵੱਜਣ ਲੱਗ ਪੈਂਦੇ ਹਨ, ਉਸ ਉਤੇ ਚੌਰ ਝੁੱਲ ਪੈਂਦਾ ਹੈ (ਭਾਵ, ਉਸ ਦਾ ਮਨ ਸ਼ਾਹਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ)।
ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥
dal mal daatahu gurmukh gi-aan.
That person destroys the demons (evil urges) with the divine wisdom blessed by the Guru.
ਸਤਿਗੁਰੂ ਦੇ ਦਿੱਤੇ ਹੋਏ ਬ੍ਰਹਮ ਗਿਆਨ ਦੇ ਰਾਹੀਂ ਉਹ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ।
ਬੇਣੀ ਜਾਚੈ ਤੇਰਾ ਨਾਮੁ ॥੯॥੧॥
baynee jaachai tayraa naam. ||9||1||
O’ God! Baynee begs (from You) for Your Name alone. ||9||1||
ਹੇ ਪ੍ਰਭੂ! ਬੇਣੀ ( ਤੇਰੇ ਦਰ ਤੋਂ) ਤੇਰਾ ਨਾਮ ਹੀ ਮੰਗਦਾ ਹੈ ॥੯॥੧॥