Guru Granth Sahib Translation Project

Guru granth sahib page-952

Page 952

ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ vin gur peerai ko thaa-ay na paa-ee. but he is not accepted in God’s presence without following the teachings of the Guru, the spiritual teacher. ਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।
ਰਾਹੁ ਦਸਾਇ ਓਥੈ ਕੋ ਜਾਇ ॥ raahu dasaa-ay othai ko jaa-ay. Everyone asks for the way to God’s abode but a rare one reaches there, (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਓਥੇ ਕੋਈ ਵਿਰਲਾ ਹੀ ਪਹੁੰਚਦਾ ਹੈ,
ਕਰਣੀ ਬਾਝਹੁ ਭਿਸਤਿ ਨ ਪਾਇ ॥ karnee baajhahu bhisat na paa-ay. because, without good deeds, nobody can attain heaven (realize God). ਕਿਉਂਕੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।
ਜੋਗੀ ਕੈ ਘਰਿ ਜੁਗਤਿ ਦਸਾਈ ॥ jogee kai ghar jugat dasaa-ee. One goes to the Ashram of a Yogi to learn the way of Yoga, (union with God) ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,
ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ tit kaaran kan mundraa paa-ee. and wears earrings to achieve union with God. ਉਸ (‘ਜੁਗਤਿ’) ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;
ਮੁੰਦ੍ਰਾ ਪਾਇ ਫਿਰੈ ਸੰਸਾਰਿ ॥ mundraa paa-ay firai sansaar. After wearing those earrings, he (abandons home and) roams around the world, ਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ,
ਜਿਥੈ ਕਿਥੈ ਸਿਰਜਣਹਾਰੁ ॥ jithai kithai sirjanhaar. but he doesn’t realize that the Creator-God is present everywhere. ਪਰ ਉਹ ਅਨੁਭਵ ਨਹੀਂ ਕਰਦਾ ਕਿ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ ।
ਜੇਤੇ ਜੀਅ ਤੇਤੇ ਵਾਟਾਊ ॥ jaytay jee-a taytay vaataa-oo. All beings come into the world like travellers; (ਜਗਤ ਵਿਚ) ਜਿਤਨੇ ਭੀ ਜੀਵ ਹਨ ਸਾਰੇ ਮੁਸਾਫ਼ਿਰ ਹਨ,
ਚੀਰੀ ਆਈ ਢਿਲ ਨ ਕਾਊ ॥ cheeree aa-ee dhil na kaa-oo. and when summoned by God, has to leave without any delay. ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।
ਏਥੈ ਜਾਣੈ ਸੁ ਜਾਇ ਸਿਞਾਣੈ ॥ aythai jaanai so jaa-ay sinjaanai. One who realizes God in this world, unites with Him in the world hereafter. ਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ, ਉਹ ਹੀ ਪਰਲੋਕ ਵਿਚ ਜਾ ਕੇ ਉਸ ਨੂੰ ਪ੍ਰਾਪਤ ਕਰਦਾ ਹੈ
ਹੋਰੁ ਫਕੜੁ ਹਿੰਦੂ ਮੁਸਲਮਾਣੈ ॥ hor fakarh hindoo musalmaanai. The claim of others about union with God on the bases of being a Hindu or Muslim are absolutely baseless. ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।
ਸਭਨਾ ਕਾ ਦਰਿ ਲੇਖਾ ਹੋਇ ॥ sabhnaa kaa dar laykhaa ho-ay. Everyone is judged in God’s presence according to their deeds in this world; (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ;
ਕਰਣੀ ਬਾਝਹੁ ਤਰੈ ਨ ਕੋਇ ॥ karnee baajhahu tarai na ko-ay. without virtuous deeds, no one crosses over the world ocean of vices. ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਉੱਤਰਦਾ।
ਸਚੋ ਸਚੁ ਵਖਾਣੈ ਕੋਇ ॥ ਨਾਨਕ ਅਗੈ ਪੁਛ ਨ ਹੋਇ ॥੨॥ sacho sach vakhaanai ko-ay. naanak agai puchh na ho-ay. ||2|| O’ Nanak, one who lovingly remembers the eternal God in this world, he is not asked to account for his deeds in the world hereafter. ||2|| ਹੇ ਨਾਨਕ! ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥
ਪਉੜੀ ॥ pa-orhee. Pauree:
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥ har kaa mandar aakhee-ai kaa-i-aa kot garh. O’ my friend, the human body should be called the temple of God. (ਹੇ ਭਾਈ), ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ।
ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥ andar laal javayharee gurmukh har naam parh. If you will lovingly remember God through the Guru’s teachings, then you would find the jewel-like precious divine virtues within the body itself. ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥ har kaa mandar sareer at sohnaa har har naam dirh. O’ my mind, firmly enshrine God’s Name in the heart, only then this body, the temple of God, will become extremely beautiful. (ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।
ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥ manmukh aap khu-aa-i-an maa-i-aa moh nit karh. God Himself has strayed the self-willed persons from the right path, and they always keep agonizing in the love for worldly riches and power. ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ ਦੁਖੀ ਕਰਦਾ ਹੈ।
ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥੧੧॥ sabhnaa saahib ayk hai poorai bhaag paa-i-aa jaa-ee. ||11|| O’ my friend, God alone is the master of all, and He is realized only by the perfect destiny.||11|| (ਹੇ ਭਾਈ) ਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥
ਸਲੋਕ ਮਃ ੧ ॥ salok mehlaa 1. Shalok, First Guru:
ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ naa sat dukhee-aa naa sat sukhee-aa naa sat paanee jant fireh. O’ my friends, the truth in life cannot be attained through penance, worldly pleasures or by wandering like animals through the water. ਤਪ ਨਾਲ ਦੁਖੀ ਹੋਣ ਵਿਚ ਸਿੱਧੀ ਦੀ ਪ੍ਰਾਪਤੀ ਨਹੀਂ ਹੈ, ਸੁਖੀ ਰਹਿਣ ਵਿਚ ਭੀ ਨਹੀਂ ਤੇ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ ਭੀ ਨਹੀਂ ।
ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ naa sat moond mudaa-ee kaysee naa sat parhi-aa days fireh. The spiritual perfection in life can neither be obtained by shaving off head, nor by reading books, nor by wandering around in different places and countries. ਸਿਰ ਦੇ ਕੇਸ ਮੁਨਾਣ ਵਿਚ ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ ਦੇਸਾਂ ਦੇਸਾਂ ਵਿਚ ਫਿਰੀਏ।
ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ naa sat rukhee birkhee pathar aap tachhaaveh dukh saheh. The truth in life cannot be achieved by living without consciousness like trees, plants or stones and by suffering through self mutilation. ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।
ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ naa sat hastee baDhay sangal naa sat gaa-ee ghaahu chareh. Liberation from vices is not attained by getting oneself bound in chains like the elephants or by surviving on roots and fruits like cows grazing on grass. ਹਾਥੀਆਂ ਵਾਂਗ ਸੰਗਲਾਂ ਨਾਲ ਬਜਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।
ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ jis hath siDh dayvai jay so-ee jis no day-ay tis aa-ay milai. God controls spiritual perfection and if He bestows it on someone, only then that person receives it. ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।
ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ naanak taa ka-o milai vadaa-ee jis ghat bheetar sabad ravai. O’ Nanak, he alone is blessed with glorious greatness, in whose heart is enshrined the divine word of God’s praises. ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।
ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ sabh ghat mayray ha-o sabhnaa andar jisahi khu-aa-ee tis ka-un kahai. (God says): All bodies are mine, and I dwell in all bodies; the one whom I make to go astray, who can make him know the right path? (ਪ੍ਰਭੂ ਆਖਦਾ ਹੈ) ਜੀਵਾਂ ਦੇ ਸਾਰੇ ਸਰੀਰ ਮੇਰੇ ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?
ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ jisahi dikhaalaa vaatrhee tiseh bhulaavai ka-un. The one whom I show the righteous path, who can stray him? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?
ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥ jisahi bhulaa-ee panDh sir tiseh dikhaavai ka-un. ||1|| Who can show the path to him, whom I stray from the very beginning? ||1|| ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥
ਮਃ ੧ ॥ mehlaa 1. First Guru:
ਸੋ ਗਿਰਹੀ ਜੋ ਨਿਗ੍ਰਹੁ ਕਰੈ ॥ so girhee jo nigarahu karai. He alone is a true family person, who restrains his sensory organs from evil desires, (ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ,
ਜਪੁ ਤਪੁ ਸੰਜਮੁ ਭੀਖਿਆ ਕਰੈ ॥ jap tap sanjam bheekhi-aa karai. and begs from God for meditation, austerity and self-discipline. ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ;
ਪੁੰਨ ਦਾਨ ਕਾ ਕਰੇ ਸਰੀਰੁ ॥ punn daan kaa karay sareer. Charitable and virtuous deeds become the very nature of that person’s body; ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ);
ਸੋ ਗਿਰਹੀ ਗੰਗਾ ਕਾ ਨੀਰੁ ॥ so girhee gangaa kaa neer. such a family person is pure like the water of the Ganges. ਉਹ ਗ੍ਰਿਹਸਤੀ ਗੰਗਾ ਜਲ ਵਰਗਾ ਪਵਿਤ੍ਰ ਹੈ।
ਬੋਲੈ ਈਸਰੁ ਸਤਿ ਸਰੂਪੁ ॥ bolai eesar sat saroop. Yogi Ishar says that God is the embodiment of truth; ਈਸ਼ਰ ਜੋਗੀ ਕਹਿੰਦਾ ਹੈ ਕਿ ਉਹ ਵਾਹਿਗੁਰੂ ਸਤਿ-ਸਰੂਪ ਹੈ,
ਪਰਮ ਤੰਤ ਮਹਿ ਰੇਖ ਨ ਰੂਪੁ ॥੨॥ param tant meh raykh na roop. ||2|| and He, the supreme essence of reality, has no shape or form. ||2|| ਅਤੇ ਉਸ ਦਾ ਕੋਈ ਰੂਪ ਰੇਖ ਨਹੀਂ ਹੈ,॥੨॥
ਮਃ ੧ ॥ mehlaa 1. First Guru:
ਸੋ ਅਉਧੂਤੀ ਜੋ ਧੂਪੈ ਆਪੁ ॥ so a-uDhootee jo Dhoopai aap. O’ yogi, that person alone is a recluse who burns his self-conceit, (ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ;
ਭਿਖਿਆ ਭੋਜਨੁ ਕਰੈ ਸੰਤਾਪੁ ॥ bhikhi-aa bhojan karai santaap. makes enduring misery as the food obtained by begging, ਜੋ ਕਸ਼ਟ ਸਹਾਰਨ ਨੂੰ ਭਿਖਿਆ ਦਾ ਭੋਜਨ ਬਣਾਵੇ।
ਅਉਹਠ ਪਟਣ ਮਹਿ ਭੀਖਿਆ ਕਰੈ ॥ a-uhath patan meh bheekhi-aa karai. and contemplates on God in the mind, as if he begs in the town of his heart. ਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗੇ।
ਸੋ ਅਉਧੂਤੀ ਸਿਵ ਪੁਰਿ ਚੜੈ ॥ so a-uDhootee siv pur charhai. Such a renunciate reaches the city of God. (achieves supreme spiritual status). ਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।
ਬੋਲੈ ਗੋਰਖੁ ਸਤਿ ਸਰੂਪੁ ॥ bolai gorakh sat saroop. Yogi Gorakh says, God is the embodiment of truth; ਗੋਰਖ ਜੋਗੀ ਕਹਿੰਦਾ ਹੈ ਕਿ ਉਹ ਵਾਹਿਗੁਰੂ ਸਤਿ-ਸਰੂਪ ਹੈ,
ਪਰਮ ਤੰਤ ਮਹਿ ਰੇਖ ਨ ਰੂਪੁ ॥੩॥ param tant meh raykh na roop. ||3|| and He, the supreme essence of reality, has no shape or form. ||3|| ਅਤੇ ਉਸ ਦਾ ਕੋਈ ਰੂਪ ਰੇਖ ਨਹੀਂ ਹੈ,॥੩॥
ਮਃ ੧ ॥ mehlaa 1. First Guru:
ਸੋ ਉਦਾਸੀ ਜਿ ਪਾਲੇ ਉਦਾਸੁ ॥ so udaasee je paalay udaas. He alone is a true renunciator who truly embraces renunciation, (ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ,
ਅਰਧ ਉਰਧ ਕਰੇ ਨਿਰੰਜਨ ਵਾਸੁ ॥ araDh uraDh karay niranjan vaas. and experiences immaculate God dwelling everywhere. ਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਸਮਝੇ ;
ਚੰਦ ਸੂਰਜ ਕੀ ਪਾਏ ਗੰਢਿ ॥ chand sooraj kee paa-ay gandh. He gathers the moon like-calmness, and the sun-like divine wisdom within him. ਆਪਣੇ ਅੰਦਰ ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ;
ਤਿਸੁ ਉਦਾਸੀ ਕਾ ਪੜੈ ਨ ਕੰਧੁ ॥ tis udaasee kaa parhai na kanDh. The body of such a renunciate doesn’t fall victim to vices. ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।
ਬੋਲੈ ਗੋਪੀ ਚੰਦੁ ਸਤਿ ਸਰੂਪੁ ॥ bolai gopee chand sat saroop. Yogi Gopi Chand says, that God is the embodiment of Truth; ਗੋਪੀ ਚੰਦ ਕਹਿੰਦਾ ਹੈ, ਉਹ ਵਾਹਿਗੁਰੂ ਸਤਿ-ਸਰੂਪ ਹੈ,
ਪਰਮ ਤੰਤ ਮਹਿ ਰੇਖ ਨ ਰੂਪੁ ॥੪॥ param tant meh raykh na roop. ||4|| and the supreme essence of reality has no shape or form. ||4|| ਅਤੇ ਉਸ ਦਾ ਕੋਈ ਰੂਪ ਰੇਖ ਨਹੀਂ ਹੈ ॥੪॥
ਮਃ ੧ ॥ mehlaa 1. First Guru:
ਸੋ ਪਾਖੰਡੀ ਜਿ ਕਾਇਆ ਪਖਾਲੇ ॥ so paakhandee je kaa-i-aa pakhaalay. That person alone is a Paakhandi (hypocrite), who cleanses his body of filth, ਦਿਖਾਵੇ ਦਾ ਧਰਮੀ ਉਹ ਹੈ ਜੋ ਆਪਣੇ ਸਰੀਰ ਨੂੰ ਧੋਵੇ,
ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ kaa-i-aa kee agan barahm parjaalay. and enlightens himself with divine knowledge. ਸਰੀਰ ਦੀ ਅਗਨੀ ਵਿੱਚ ਬ੍ਰਹਮ ਨੂੰ ਪ੍ਰਕਾਸ਼ ਕਰੇ, ਭਾਵ ਸਰੀਰਕ ਰੁਚੀਆਂ ਵਿੱਚੋਂ ਹੀ ਇਲਾਹੀ ਗਿਆਨ ਦਾ ਪ੍ਰਕਾਸ਼ ਕਰੇ।
ਸੁਪਨੈ ਬਿੰਦੁ ਨ ਦੇਈ ਝਰਣਾ ॥ supnai bind na day-ee jharnaa. Such a person controls his lust (sexual desires) to such an extent that he doesn’t allow his mind to think about lust even in his dream. ਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);
error: Content is protected !!
Scroll to Top
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html