PAGE 948

ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥
so saho saaNt na dayv-ee ki-aa chalai tis naal.
but this way, my Master-God will not bless me with peace and tranquillity; (I do not know) what can work with Him?
(ਪਰ ਇਸ ਤਰ੍ਹਾਂ) ਉਹ ਖਸਮ-ਪ੍ਰਭੂ (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਸ ਨਾਲ ਕੀ ਚੱਲ ਸਕਦਾ ਹੈ?

ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥
gur parsaadee har Dhi-aa-ee-ai antar rakhee-ai ur Dhaar.
But, yes we should remember God through the Guru’s grace and should keep Him enshrined within our heart.
(ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਦਾ ਸਿਮਰਨ ਕਰਣਾ ਚਾਇਦਾ ਹੈ ਤੇ ਹਿਰਦੇ ਵਿਚ ਟਿਕਾ ਕੇ ਰਖਣਾ ਚਾਇਦਾ ਹੈ।

ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥
naanak ghar baithi-aa saho paa-i-aa jaa kirpaa keetee kartaar. ||1||
O’ Nanak, when the Creator-God bestowed mercy, I realized my Master-God within my heart. ||1||
ਹੇ ਨਾਨਕ! ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ ਤਾਂ ਘਰ ਵਿਚ ਬੈਠਿਆਂ ਹੀ ਮੈਂ ਖਸਮ-ਪ੍ਰਭੂ ਲੱਭ ਲਿਆ ॥੧॥

ਮਃ ੩ ॥
mehlaa 3.
Third Guru:

ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥
DhanDhaa Dhaavat din ga-i-aa rain gavaa-ee so-ay.
Usually one’s day passes chasing after worldly affairs, and night passes in sleep.
ਮਨੁੱਖ ਦਾ ਸਾਰਾ ਦਿਨ ਦੁਨੀਆ ਦੇ ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ,

ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥
koorh bol bikh khaa-i-aa manmukh chali-aa ro-ay.
Engrossed in worldly affairs, a self-willed person tells lies; wealth earned this way is poison for spiritual life and he departs from this world repenting.
ਇਹਨਾਂ ਧੰਧਿਆਂ ਵਿਚ ਪਿਆ ਹੋਇਆ ਮਨਮੁਖ ਝੂਠ ਬੋਲ ਕੇ ਜ਼ਹਿਰ ਖਾਂਦਾ ਹੈ, (ਪਦਾਰਥ ਮਾਣਦਾ ਹੈ) ਤੇ ਅੰਤ ਨੂੰ ਏਥੋਂ ਰੋ ਕੇ ਤੁਰ ਪੈਂਦਾ ਹੈ।

ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥
sirai upar jam dand hai doojai bhaa-ay pat kho-ay.
The fear of punishment from the demon of death always hovers over his head; because of duality (love for things other than God), he loses his honor.
ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ।

ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥
har naam kaday na chayti-o fir aavan jaanaa ho-ay.
He has never meditated on God’s Name and thus his cycle of birth and death continues.
ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ ਇਸ ਲਈ ਮੁੜ ਮੁੜ ਜਨਮ ਮਰਨ ਦਾ ਗੇੜ ਉਸ ਨੂੰ ਨਸੀਬ ਹੁੰਦਾ ਹੈ।

ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥
gur parsaadee har man vasai jam dand na laagai ko-ay.
One in whose mind God manifests, he is not afraid of the punishment of the demon of death.
ਗੁਰੂ ਦੀ ਮੇਹਰ ਨਾਲ ਜਿਸ ਮਨੁੱਖ ਦੇ ਮਨ ਵਿਚ ਹਰੀ ਆ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ (ਮੌਤ ਦਾ ਡਰ) ਨਹੀਂ ਲੱਗਦਾ।

ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥
naanak sehjay mil rahai karam paraapat ho-ay. ||2||
O’ Nanak, in a state of poise he remains united with God, however this state is attained by His grace. ||2||
ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ ॥੨॥

ਪਉੜੀ ॥
pa-orhee.
Pauree:

ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥
ik aapnee siftee laa-i-an day satgur matee.
God has engaged many people to sing His praises through the Guru’s teachings.
ਪ੍ਰਭੂ ਨੇ ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫ਼ਤ-ਸਾਲਾਹ ਵਿਚ ਲਾਇਆ ਹੋਇਆ ਹੈ l

ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥
iknaa no naa-o bakhsi-on asthir har satee.
To many people the eternal God has blessed with His immortal Name.
ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ-ਥਿਰ ਰਹਿਣ ਵਾਲਾ ‘ਨਾਮ’ ਬਖ਼ਸ਼ਿਆ ਹੋਇਆ ਹੈ।

ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥
pa-un paanee baisantaro hukam karahi bhagtee.
Even the air, water, and fire worship Him by obeying His command.
ਹਵਾ, ਪਾਣੀ, ਅੱਗ ਭੀ ਉਸ ਦੇ ਹੁਕਮ ਵਿਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ,

ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥
aynaa no bha-o aglaa pooree banat bantee.
These elements remain in great fear of God ( function under His command) who has created the perfect system managing the universe.
ਇਹਨਾਂ (ਤੱਤਾਂ) ਨੂੰ ਉਸ ਮਾਲਕ ਦਾ ਬੜਾ ਡਰ ਰਹਿੰਦਾ ਹੈ, (ਸੋ, ਜਗਤ ਦੀ ਕਿਆ ਅਸਚਰਜ) ਮੁਕੰਮਲ ਬਣਤਰ ਬਣੀ ਹੋਈ ਹੈ।

ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥
sabh iko hukam varatdaa mani-ai sukh paa-ee. ||3||
God’s will prevails everywhere and obeying it, one attains celestial peace. ||3||
ਹਰ ਥਾਂ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ। ਪ੍ਰਭੂ ਦੇ ਹੁਕਮ ਨੂੰ ਮੰਨਿਆਂ ਹੀ ਸੁਖ ਪਾਈਦਾ ਹੈ ॥੩॥

ਸਲੋਕੁ ॥
salok.
Shalok:

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
kabeer kasa-utee raam kee jhoothaa tikai na ko-ay.
O’ Kabir, the touchstone of God is such a system of appraisal, that no liar can pass this test (meet the criteria for being accepted into God’s presence).
ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ।

ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥
raam kasa-utee so sahai jo marjeevaa ho-ay. ||1||
He alone passes God’s test, who becomes dead (unaffected) to the worldly desires and has become spiritually alive. ||1||
ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ ॥੧॥

ਮਃ ੩ ॥
mehlaa 3.
Third Guru;

ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥
ki-o kar ih man maaree-ai ki-o kar mirtak ho-ay.
How can this mind be conquered? How can it be swayed away from vices?
ਕਿਵੇਂ ਇਸ ਮਨ ਨੂੰ ਮਾਰੀਏ? ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵਲੋਂ ਹਟੇ?

ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥
kahi-aa sabad na maan-ee ha-umai chhadai na ko-ay.
No one accepts the Guru’s word and renounces ego just by preaching.
ਕੋਈ ਭੀ ਮਨੁੱਖ ਆਖਿਆਂ (ਭਾਵ, ਸਮਝਾਇਆਂ) ਨਾਹ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਤੇ ਨਾਹ ਹਉਮੈ ਛੱਡਦਾ ਹੈ।

ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥
gur parsaadee ha-umai chhutai jeevan mukat so ho-ay.
Egotism vanishes only by the Guru’s Grace; one whose egotism vanishes, becomes liberated from the worldly desires and vices while yet alive.
ਸਤਿਗੁਰੂ ਦੀ ਮੇਹਰ ਨਾਲ ਹਉਮੈ ਦੂਰ ਹੁੰਦੀ ਹੈ। (ਜਿਸ ਦੀ ਹਉਮੈ ਨਾਸ ਹੁੰਦੀ ਹੈ) ਉਹ ਮਨੁੱਖ ਜਗਤ ਵਿਚ ਰਹਿੰਦਾ ਹੋਇਆ ਜਗਤ ਦੇ ਚਸਕਿਆਂ ਵਲੋਂ ਹਟਿਆ ਰਹਿੰਦਾ ਹੈ।

ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥
naanak jis no bakhsay tis milai tis bighan na laagai ko-ay. ||2||
O’ Nanak, one upon whom God bestows mercy, attains this status of liberation, and then no obstacles block his journey of life. ||2||
ਹੇ ਨਾਨਕ! ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਜੀਵਨ ਮੁਕਤਿ ਦਾ ਦਰਜਾ) ਪ੍ਰਾਪਤ ਹੋ ਜਾਂਦਾ ਹੈ ਤੇ (ਉਸ ਦੇ ਜ਼ਿੰਦਗੀ ਦੇ ਸਫ਼ਰ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੨॥

ਮਃ ੩ ॥
mehlaa 3.
Third Guru:

ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥
jeevat marnaa sabh ko kahai jeevan mukat ki-o ho-ay.
Everyone talks about attaining the status of liberation from ego and vices, but how can one achieve it while still being alive?
ਜਗਤ ਵਿਚ ਜਿਊਂਦਿਆਂ ਜਗਤ ਵਲੋਂ ਮਰਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ, ਪਰ ਇਹ ‘ਜੀਵਨ-ਮੁਕਤੀ’ ਦੀ ਅਵਸਥਾ ਪ੍ਰਾਪਤ ਕਿਵੇਂ ਹੋਵੇ?

ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥
bhai kaa sanjam jay karay daaroo bhaa-o laa-ay-ay.
If one takes the medicine of God’s love (to cure the affliction of ego) and observes the restrain of His fear,
ਜੇ ਮਨੁੱਖ ਦੁਨੀਆ ਦੇ ਚਸਕਿਆਂ ਦੀ ਵਿਹੁ ਨੂੰ ਦੂਰ ਕਰਨ ਲਈ ਪ੍ਰਭੂ ਦਾ ਪਿਆਰ-ਰੂਪ ਦਵਾਈ ਵਰਤੇ ਤੇ ਪ੍ਰਭੂ ਦੇ ਡਰ ਦਾ ਪਰਹੇਜ਼ ਬਣਾਏl

ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥
an-din gun gaavai sukh sehjay bikh bhavjal naam taray-ay.
and always sings praises of God; he will intuitively receive celestial peace and he will swim across the poisonous worldly ocean through God’s Name.
ਤੇ ਹਰ ਰੋਜ਼ ਪ੍ਰਭੂ ਦੇ ਗੁਣ ਗਾਏ ਤਾਂ ਉਸ ਨੂੰ ਸਹਿਜੇ ਹੀ ਸੁਖ ਪ੍ਰਾਪਤ ਹੇ ਜਾਇਗਾ ਅਤੇ ਪ੍ਰਭੂ ਦੇ ਨਾਮ ਦੀ ਰਾਹੀਂ ਉਹ ਇਸ ਵਿਹੁ-ਰੂਪ ਸੰਸਾਰ-ਸਮੁੰਦਰ ਨੂੰ ਤਰ ਜਾਇਗਾ ।

ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥
naanak gurmukh paa-ee-ai jaa ka-o nadar karay-i. ||3||
O’ Nanak, only one on whom God bestows merciful glance, obtains this state of liberation from vices through the Guru. ||3||
ਹੇ ਨਾਨਕ! ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਇਹ (ਜੀਵਨ-ਮੁਕਤੀ ਦੀ ਅਵਸਥਾ) ਸਤਿਗੁਰੂ ਦੀ ਰਾਹੀਂ ਮਿਲਦੀ ਹੈ ॥੩॥

ਪਉੜੀ ॥
pa-orhee.
Pauree:

ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥
doojaa bhaa-o rachaa-i-on tarai gun vartaaraa.
God Himself created duality (love for things other than God) and He Himself subjected people to the three modes of Maya, the vice, virtue and power.
ਜੀਵਾਂ ਦਾ ਮਾਇਆ ਨਾਲ ਪਿਆਰ ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਭੀ ਉਸ ਸਿਰਜਣਹਾਰ ਨੇ ਆਪ ਹੀ ਪੈਦਾ ਕੀਤਾ ਹੈ;

ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥
barahmaa bisan mahays upaa-i-an hukam kamaavan kaaraa.
He created the gods like Brahma, Vishnu and Shiva, who carry out His command.
ਤਿੰਨੇ ਦੇਵਤੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਉਸ ਨੇ ਆਪ ਹੀ ਉਪਾਏ ਹਨ, ਇਹ ਤ੍ਰੈਵੇ ਉਸ ਦੇ ਹੁਕਮ ਵਿਚ ਹੀ ਕਾਰ ਕਰ ਰਹੇ ਹਨ।

ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥
pandit parh-day jotkee naa boojheh beechaaraa.
The pandits and the astrologers read books, but do not understand the reality.
ਜੋਤਸ਼ੀ (ਆਦਿਕ) ਵਿਦਵਾਨ ਲੋਕ (ਵਿਚਾਰ ਵਾਲੀਆਂ ਪੁਸਤਕਾਂ) ਪੜ੍ਹਦੇ ਹਨ ਪਰ ਅਸਲੀਅਤ ਨੂੰ ਨਹੀਂ ਸਮਝਦੇ ।

ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥
sabh kichh tayraa khayl hai sach sirjanhaaraa.
O’ God, everything is Your play; You are eternal and creator of this universe.
ਹੇ ਪ੍ਰਭੂ! ਇਹ ਜਗਤ-ਰਚਨਾ ਸਾਰਾ ਹੀ ਤੇਰਾ ਇਕ ਖੇਲ ਹੈ, ਤੂੰ ਇਸ ਖੇਲ ਨੂੰ ਬਣਾਣ ਵਾਲਾ ਹੈਂ ਤੇ ਸਦਾ ਕਾਇਮ ਰਹਿਣ ਵਾਲਾ ਹੈਂ।

ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥
jis bhaavai tis bakhas laihi sach sabad samaa-ee. ||4||
O’ God! You forgive that one who is pleasing to You, and then he remains absorbed in Your eternal Name through the Guru’s divine word. ||4||
ਜੋ ਤੈਨੂੰ ਭਾਉਂਦਾ ਹੈ ਉਸ ਉਤੇ ਬਖ਼ਸ਼ਸ਼ ਕਰਦਾ ਹੈਂ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਸੱਚੇ ਸਰੂਪ ਵਿਚ ਟਿਕਿਆ ਰਹਿੰਦਾ ਹੈ ॥੪॥

ਸਲੋਕੁ ਮਃ ੩ ॥
salok mehlaa 3.
Shalok, Third Guru:

ਮਨ ਕਾ ਝੂਠਾ ਝੂਠੁ ਕਮਾਵੈ ॥
man kaa jhoothaa jhoota kamaavai.
One who has falsehood in mind, practices nothing but falsehood,
ਜੋ ਮਨੁੱਖ ਮਨ ਦਾ ਝੂਠਾ ਹੈ ਤੇ ਝੂਠ ਕਮਾਂਦਾ ਹੈ),

ਮਾਇਆ ਨੋ ਫਿਰੈ ਤਪਾ ਸਦਾਵੈ ॥
maa-i-noaa firai tapa sadaavai
he wanders for the sake of worldly wealth and calls himself a Tapa (penitent)
(ਉਂਞ ਤਾਂ) ਮਾਇਆ ਦੀ ਖ਼ਾਤਰ ਫਿਰਦਾ ਹੈ (ਪਰ ਆਪਣੇ ਆਪ ਨੂੰ) ਤਪਾ ਅਖਵਾਂਦਾ ਹੈ,

ਭਰਮੇ ਭੂਲਾ ਸਭਿ ਤੀਰਥ ਗਹੈ ॥
bharmay bhoolaa sabh tirath gahai.
Deluded by doubt, he visits all the sacred shrines of pilgrimage.
(ਆਪਣੇ ਆਪ ਨੂੰ ਤਪਾ ਸਮਝਣ ਦੇ) ਭੁਲੇਖੇ ਵਿਚ ਭੁੱਲਾ ਹੋਇਆ ਸਾਰੇ ਤੀਰਥ ਗਾਂਹਦਾ ਹੈ,

ਓਹੁ ਤਪਾ ਕੈਸੇ ਪਰਮ ਗਤਿ ਲਹੈ ॥
oh tapaa kaisay param gat lahai.
How can such a penitent (so called holy man) attain the supreme spiritual status?
ਅਜੇਹਾ ਤਪਾ ਉੱਚੀ ਆਤਮਕ ਅਵਸਥਾ ਕਿਵੇਂ ਪ੍ਰਾਪਤ ਕਰੇ?

ਗੁਰ ਪਰਸਾਦੀ ਕੋ ਸਚੁ ਕਮਾਵੈ ॥
gur parsaadee ko sach kamaavai.
By Guru’s Grace, only a rare person practices righteous living:
ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਹੀ ਸੱਚ ਦੀ ਕਮਾਈ ਕਰਦਾ ਹੈ।

ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥
naanak so tapaa mokhantar paavai. ||1||
O’ Nanak, he is a real penitent and he receives liberation from the vices. ||1||
ਹੇ ਨਾਨਕ! ਉਹ ਅਸਲ ਤਪਾ ਹੈ ਅਤੇ ਅੰਦਰਲੀ ਮੁਕਤੀ ਪ੍ਰਾਪਤ ਕਰਦਾ ਹੈ ॥੧॥

ਮਃ ੩ ॥
mehlaa 3.
Third Mehl:

ਸੋ ਤਪਾ ਜਿ ਇਹੁ ਤਪੁ ਘਾਲੇ ॥
so tapaa je ih tap ghaalay.
He alone is a penitent, who practices this self-discipline,
ਉਹ ਮਨੁੱਖ (ਅਸਲ) ਤਪਾ ਹੈ ਜੋ ਇਹ ਤਪ ਕਮਾਂਦਾ ਹੈ-

ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥
satgur no milai sabad samaalay.
meets with the True Guru and enshrines the divine word in his heart.
ਸਤਿਗੁਰੂ ਨੂੰ ਮਿਲਦਾ ਹੈ ਤੇ ਗੁਰੂ ਦਾ ਸ਼ਬਦ (ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ।

ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥
satgur kee sayvaa ih tap parvaan.
To follow the true Guru’s teachings is the only penitence approved in God’s presence.
ਸਤਿਗੁਰ ਦੀ (ਦੱਸੀ ਹੋਈ) ਕਾਰ ਕਰਨੀ-ਇਹ ਤਪ (ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੈ।

ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥
naanak so tapaa dargahi paavai maan. ||2||
O Nanak, such a penitent receives honor in God’s presence. ||2|
ਹੇ ਨਾਨਕ! ਇਹ ਤਪ ਕਰਨ ਵਾਲਾ ਤਪਾ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੨॥

ਪਉੜੀ ॥
pa-orhee.
Pauree:

ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥
raat dinas upaa-i-an sansaar kee vartan.
God created the night and the day for the activities of the world,
ਸੰਸਾਰ ਦੀ ਵਰਤੋਂ ਵਿਹਾਰ ਵਾਸਤੇ ਉਸ (ਪ੍ਰਭੂ) ਨੇ ਰਾਤ ਤੇ ਦਿਨ ਪੈਦਾ ਕੀਤੇ ਹਨ;

error: Content is protected !!