PAGE 947

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮਕਲੀ ਕੀ ਵਾਰ ਮਹਲਾ ੩ ॥
raamkalee kee vaar mehlaa 3.
Vaar of (Raag) Raamkalee, Third Guru,

ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥
joDhai veerai poorbaanee kee Dhunee.
To be sung to the tune of ‘Jodha and Veera Poorbaanee:
ਇਸ ਵਾਰ ਦੀਆਂ ਪਉੜੀਆਂ ਉਸੇ ਸੁਰ (ਧੁਨਿ) ਤੇ ਗਾਣੀਆਂ ਹਨ ਜਿਸ ਸੁਰ ਤੇ ਜੋਧੇ ਤੇ ਵੀਰੇ ਦੀ ਵਾਰ ਦੀਆਂ ਪਉੜੀਆਂ ਗਾਵੀਆਂ ਜਾਂਦੀਆਂ ਸਨ।

ਸਲੋਕੁ ਮਃ ੩ ॥
salok mehlaa 3.
Shalok, Third Guru:

ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥
satgur sahjai daa khayt hai jis no laa-ay bhaa-o.
The true Guru is like a field of peace and poise; one whom God blesses with the love for the Guru, (he also becomes like the Guru).
ਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ, ਪ੍ਰਭੂ ਜਿਸ ਨੂੰ ਗੁਰੂ ਨਾਲ ਪਿਆਰ ਬਖ਼ਸ਼ਦਾ ਹੈ, (ਉਹ ਭੀ “ਸਹਜੈ ਦਾ ਖੇਤੁ” ਬਣ ਜਾਂਦਾ ਹੈ),

ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥
naa-o beejay naa-o ugvai naamay rahai samaa-ay.
That person then sows the seed of Naam in his mind, Naam sprouts there and he remains merged in Naam.
ਉਹ ਉਸ ਖੇਤ ਵਿਚ) ਪ੍ਰਭੂ ਦਾ ਨਾਮ ਬੀਜਦਾ ਹੈ (ਓਥੇ) ਨਾਮ ਉੱਗਦਾ ਹੈ, ਉਹ ਮਨੁੱਖ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।

ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥
ha-umai ayho beej hai sahsaa ga-i-aa vilaa-ay.
Egotism is the seed for doubts; since he remains merged in Naam, his egotism vanishes and his doubts go away.
ਹਉਮੈ ਸਂਹਸਿਆਂ ਦਾ ਬੀਜ ਹੈ, (ਉਸ ਮਨੁੱਖ ਦੀ ਹਉਮੈ ਮੁਕ ਜਾਂਦੀ ਹੈ),, ਸੋ ਇਸ ਤੋਂ ਪੈਦਾ ਹੋਣ ਵਾਲਾ ਉਸ ਦਾ ਸਹਸਾ ਦੂਰ ਹੋ ਜਾਂਦਾ ਹੈ।

ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥
naa kichh beejay na ugvai jo bakhsay so khaa-ay.
He does not sow seeds of ego, therefore, doubt does not grow in his mind; he lives on what God bestows him.
ਨਾਹ ਉਹ ਕੋਈ ਐਸਾ ਬੀਜ ਬੀਜਦਾ ਹੈ ਨਾਹ (ਓਥੇ ‘ਸਹਸਾ’) ਉੱਗਦਾ ਹੈ। ਉਹ ਮਨੁੱਖ ਪ੍ਰਭੂ ਦੀ ਬਖ਼ਸ਼ਸ਼ ਦਾ ਫਲ ਖਾਂਦਾ ਹੈ।

ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥
ambhai saytee ambh rali-aa bahurh na niksi-aa jaa-ay.
Just when water mixed with water cannot be separated; similarly,
ਜਿਵੇਂ ਪਾਣੀ ਨਾਲ ਪਾਣੀ ਰਲ ਜਾਏ ਤਾਂ ਮੁੜ (ਉਹ ਪਾਣੀ) ਵੱਖ ਨਹੀਂ ਕੀਤਾ ਜਾ ਸਕਦਾ,

ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥
naanak gurmukh chalat hai vaykhhu lokaa aa-ay.
O Nanak, such is the wonder of the Guru’s follower,(that once united, he cannot be separated from God); O’ people, come and see for yourself.
ਹੇ ਨਾਨਕ! ਇਹ ਗੁਰਮੁਖ ਦਾ ਕੋਤਕ ਹੈ ਕਿ ਉਹ ਹਰੀ ਨਾਲ ਮਿਲਕੇ ਮੁੜ ਨਹੀ ਵਿਛੜਦਾ । ਹੇ ਲੋਕੋ! (ਬੇਸ਼ੱਕ) ਆ ਕੇ ਵੇਖ ਲਵੋ

ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥
lok ke vaykhai bapurhaa jis no sojhee naahi.
But how can people of the world, who don’t have any spiritual understanding, see and judge this?
ਪਰ ਵਿਚਾਰਾ ਜਗਤ ਕੀਹ ਵੇਖੇ? ਇਸ ਨੂੰ ਤਾਂ (ਇਹ ਪਰਖਣ ਦੀ) ਸਮਝ ਹੀ ਨਹੀਂ ਹੈ;

ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥
jis vaykhaalay so vaykhai jis vasi-aa man maahi. ||1||
Only that person, who has realized God in his mind and whom God Himself enlightens, experiences this wonder. ||1||
(ਇਹ ਗੱਲ) ਉਹੀ ਮਨੁੱਖ ਵੇਖ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਵੇਖਣ ਦੀ ਜਾਚ ਸਿਖਾਏ, ਜਿਸ ਦੇ ਮਨ ਵਿਚ ਪ੍ਰਭੂ ਆਪ ਆ ਵੱਸੇ ॥੧॥

ਮਃ ੩ ॥
mehlaa 3.
Third Guru:

ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥
manmukh dukh kaa khayt hai dukh beejay dukh khaa-ay.
A self-willed person is like a farm of sufferings, he sows sorrow and reaps sorrow (all his deeds bring him agony).
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ (ਜਿਸ ਵਿਚ) ਉਹ ਦੁੱਖ ਬੀਜਦਾ ਹੈ ਤੇ ਦੁੱਖ (ਹੀ ਫਲ ਵੱਢ ਕੇ) ਖਾਂਦਾ ਹੈ।

ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥
dukh vich jammai dukh marai ha-umai karat vihaa-ay.
In sorrow he is born and in sorrow he dies; he spends the entire life in egotism.
ਮਨਮੁਖ ਦੁੱਖ ਵਿਚ ਜੰਮਦਾ ਹੈ, ਦੁੱਖ ਵਿਚ ਮਰਦਾ ਹੈ, ਉਸ ਦੀ ਸਾਰੀ ਉਮਰ “ਮੈਂ; ਮੈਂ” ਕਰਦਿਆਂ ਗੁਜ਼ਰਦੀ ਹੈ।

ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥
aavan jaan na sujh-ee anDhaa anDh kamaa-ay.
He doesn’t understand that he has fallen in the cycle of birth and death; the spiritually ignorant, keeps on doing unvirtuous deeds.
ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ।

ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥
jo dayvai tisai na jaan-ee ditay ka-o laptaa-ay.
He doesn’t recognize God who gives everything, but is attached to what is given.
ਉਹ ਉਸ ਮਾਲਕ ਨੂੰ ਨਹੀਂ ਪਛਾਣਦਾ ਜੋ (ਦਾਤਾਂ) ਦੇਂਦਾ ਹੈ, ਪਰ ਉਸ ਦੇ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰਦਾ ਹੈ।

ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥
naanak poorab likhi-aa kamaavanaa avar na karnaa jaa-ay. ||2||
O’ Nanak, he does deeds according to his preordained destiny; he cannot do anything else. ||2||
ਹੇ ਨਾਨਕ! ਉਹ ਪਹਿਲਾਂ ਤੋਂ ਲਿਖੇ ਲੇਖਾਂ ਅਨੁਸਾਰ ਕਰਮ ਕਰਦਾ ਹੈ। ਉਹ ਹੋਰਸ ਕੁਝ ਕਰ ਹੀ ਨਹੀਂ ਸਕਦਾ ॥੨॥

ਮਃ ੩ ॥
mehlaa 3.
Third Guru:

ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥
satgur mili-ai sadaa sukh jis no aapay maylay so-ay.
Upon meeting the true Guru, everlasting peace is attained; but he alone meets with the true Guru, whom God Himself unites.
ਸਤਿਗੁਰੂ ਨੂੰ ਮਿਲਣ ਦੁਆਰਾ ਸਦਾ ਲਈ ਸੁਖ ਹੋ ਜਾਂਦਾ ਹੈ (ਪਰ ਗੁਰੂ ਮਿਲਦਾ ਉਸ ਨੂੰ ਹੈ) ਜਿਸ ਨੂੰ ਉਹ ਪ੍ਰਭੂ ਆਪ ਮਿਲਾਏ।

ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥
sukhai ayhu bibayk hai antar nirmal ho-ay.
The distinguishing sign of such bliss is that one’s inner self becomes immaculate,
ਉਸ ਸੁਖ ਦੀ ਪਛਾਣ ਇਹ ਹੈ ਕਿ (ਮਨੁੱਖ ਦਾ) ਅੰਦਰਲਾ ਪਵਿਤ੍ਰ ਹੋ ਜਾਂਦਾ ਹੈ,

ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥
agi-aan kaa bharam katee-ai gi-aan paraapat ho-ay.
doubt of spiritual ignorance is removed and divine wisdom is received.
ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਭਰਮ ਮਿੱਟ ਜਾਂਦਾ ਹੈ, ਅਤੇ ਬ੍ਰਹਮਬੋਧ ਹਾਂਸਲ ਹੋ ਜਾਂਦਾ ਹੈ ।

ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥
naanak ayko nadree aa-i-aa jah daykhaa tah so-ay. ||3||
O’ Nanak, then he experiences God everywhere; yes, wherever he looks he beholds Him there.||3||
ਹੇ ਨਾਨਕ! (ਹਰ ਥਾਂ) ਉਹ ਪ੍ਰਭੂ ਹੀ ਦਿੱਸਦਾ ਹੈ, ਜਿੱਧਰ ਵੇਖੀਏ ਓਧਰ ਉਹੀ ਪ੍ਰਭੂ (ਦਿੱਸਦਾ ਹੈ) ॥੩॥

ਪਉੜੀ ॥
pa-orhee.
Pauree:

ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥
sachai takhat rachaa-i-aa baisan ka-o jaaN-ee.
The eternal God created this world as His throne, a place to sit (and to watch the creation).
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ।

ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥
sabh kichh aapay aap hai gur sabad sunaa-ee.
God is everything all by Himself; this is what the Guru’s word has told us.
ਪ੍ਰਭੂ ਸਾਰਾ ਕੁਝ ਆਪਣੇ ਆਪ ਹੀ ਹੈ-ਇਹ ਗੱਲ ਸਤਿਗੁਰੂ ਦੇ ਸ਼ਬਦ ਨੇ ਦੱਸੀ ਹੈ।

ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥
aapay kudrat saajee-an kar mahal saraa-ee.
He Himself has fashioned the nature in all its forms, as if He has erected mansions and dwellings for His creatures to live in.
ਇਹ ਸਾਰੀ ਕੁਦਰਤਿ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਹ ਸਾਰੇ ਰੁੱਖ ਬਿਰਖ ਆਦਿਕ, ਮਾਨੋ, ਰਹਿਣ ਲਈ ਮਹਲ ਮਾੜੀਆਂ ਬਣਾਏ ਹਨ।

ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥
chand sooraj du-ay chaannay pooree banat banaa-ee.
He has made such a perfect arrangement that He has created the sun and the moon like two lamps to illuminate the world.
ਚੰਦ ਤੇ ਸੂਰਜ ਦੋਵੇਂ (ਮਾਨੋ ਉਸ ਦੇ ਜਗਾਏ ਹੋਏ ਦੀਵੇ ਹਨ। (ਪ੍ਰਭੂ ਨੇ ਕੁਦਰਤਿ ਦੀ ਸਾਰੀ) ਬਣਤਰ ਮੁਕੰਮਲ ਬਣਾਈ ਹੋਈ ਹੈ।

ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥
aapay vaykhai sunay aap gur sabad Dhi-aa-ee. ||1||
God Himself is watching and listening to everything; He can be remembered only through the Guru’s word. ||1||
ਪ੍ਰਭੂ ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ; ਉਸ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਮਰਿਆ ਜਾ ਸਕਦਾ ਹੈ ॥੧॥

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥
vaahu vaahu sachay paatisaah too sachee naa-ee. ||1|| rahaa-o.
O’ the eternal God, the sovereign king, You are amazingly wonderful and eternal is Your glory. ||1||Pause||
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਾਤਿਸ਼ਾਹ! ਤੂੰ ਅਸਚਰਜ ਹੈਂ,। ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੧॥ ਰਹਾਉ ॥

ਸਲੋਕੁ ॥
salok.
Shalok:

ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥
kabeer mahidee kar kai ghaali-aa aap peesaa-ay peesaa-ay.
O’ Kabir, just as henna leaves are thoroughly grinded to make a paste, similarly I have subjected myself to intense devotional worship:
ਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ,

ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥
tai sah baat na puchhee-aa kabhoo na laa-ee paa-ay. ||1||
But You, O’ my Master-God, You took no notice of me, You never attuned me to Your immaculate Name. ||1||
(ਪਰ) ਹੇ ਖਸਮ-ਪ੍ਰਭੂ! ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥

ਮਃ ੩ ॥
mehlaa 3.
Third Mehl:

ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥
naanak mahidee kar kai rakhi-aa so saho nadar karay-i.
O’ Nanak, the Master-God keeps us like henna leaves and when He bestows His glance of grace;
ਹੇ ਨਾਨਕ! ਅਸਾਨੂੰ ਮਹਿਦੀ ਬਣਾ ਕੇ ਭੀ ਖਸਮ-ਪ੍ਰਭੂ ਨੇ ਆਪ ਹੀ ਰੱਖਿਆ ਹੈ, ਜਦੋਂ ਉਹ ਮੇਹਰ ਦੀ ਨਜ਼ਰ ਕਰਦਾ ਹੈ,

ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥
aapay peesai aapay ghasai aapay hee laa-ay la-ay-ay.
He puts us through intense devotional worship and attunes us to His immaculate Name, like grinding henna, making paste and applying it to His feet.
ਉਹ ਆਪ ਹੀ (ਮਹਿਦੀ ਨੂੰ) ਪੀਂਹਦਾ ਹੈ, ਆਪ ਹੀ (ਮਹਿਦੀ ਨੂੰ) ਰਗੜਦਾ ਹੈ, ਆਪ ਹੀ (ਆਪਣੀ ਪੈਰੀਂ) ਲਾ ਲੈਂਦਾ ਹੈ (ਭਾਵ, ਬੰਦਗੀ ਦੀ ਘਾਲ-ਕਮਾਈ ਵਿਚ ਬੰਦੇ ਨੂੰ ਆਪ ਹੀ ਲਾਂਦਾ ਹੈ)।

ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥
ih piram pi-aalaa khasam kaa jai bhaavai tai day-ay. ||2||
This process is like a cup filled with love which belongs to the Master-God and He blesses it to the one who is pleasing to Him. ||2||
ਇਹ ਪ੍ਰੇਮ ਦਾ ਪਿਆਲਾ ਖਸਮ ਪ੍ਰਭੂ ਦੀ ਆਪਣੀ (ਵਸਤੁ) ਹੈ, ਉਸ ਮਨੁੱਖ ਨੂੰ ਦੇਂਦਾ ਹੈ ਜੋ ਉਸ ਨੂੰ ਪਿਆਰਾ ਲੱਗਦਾ ਹੈ ॥੨॥

ਪਉੜੀ ॥
pa-orhee.
Pauree:

ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥
vaykee sarisat upaa-ee-an sabh hukam aavai jaa-ay samaahee.
God has created this universe in a variety of forms in which all creatures take birth and die and some merge in Him according to His command.
ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿਚ ਜੰਮਦੇ ਤੇ ਸਮਾ ਜਾਂਦੇ ਹਨ;

ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥
aapay vaykh vigsadaa doojaa ko naahee.
God Himself feels delighted upon seeing His creation, there is no one like Him.
ਪ੍ਰਭੂ ਹੀ (ਆਪਣੀ ਰਚਨਾ ਨੂੰ) ਵੇਖ ਕੇ ਖ਼ੁਸ਼ ਹੋ ਰਿਹਾ ਹੈ, ਉਸ ਦਾ ਕੋਈ ਸ਼ਰੀਕ ਨਹੀਂ।

ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥
ji-o bhaavai ti-o rakh too gur sabad bujhaahee.
O’ God, keep us as it pleases You; You Yourself make us understand Your will through the Guru’s word.
ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਜੀਵਾਂ ਨੂੰ) ਰੱਖ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵਾਂ ਨੂੰ) ਮੱਤ ਦੇਂਦਾ ਹੈਂ।

ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥
sabhnaa tayraa jor hai ji-o bhaavai tivai chalaahee.
All the beings depend on Your support, You make them do what pleases You.
ਸਭ ਜੀਵਾਂ ਨੂੰ ਤੇਰਾ ਆਸਰਾ ਹੈ, ਜਿਵੇਂ ਤੈਨੂੰ ਭਾਵੇਂ ਤਿਵੇਂ (ਜੀਵਾਂ ਨੂੰ) ਤੂੰ ਤੋਰਦਾ ਹੈਂ।

ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥
tuDh jayvad mai naahi ko kis aakh sunaa-ee. ||2||
There is no other as great as You; about whom may I say that he is as great as you are? ||2||
ਮੈਨੂੰ, (ਹੇ ਪ੍ਰਭੂ!) ਤੇਰੇ ਜੇਡਾ ਕੋਈ ਦਿੱਸਦਾ ਨਹੀਂ; ਕਿਸ ਦੀ ਬਾਬਤ ਆਖ ਕੇ ਦੱਸਾਂ (ਕਿ ਉਹ ਤੇਰੇ ਜੇਡਾ ਹੈ)? ॥੨॥

ਸਲੋਕੁ ਮਃ ੩ ॥
salok mehlaa 3.
Shalok, Third Guru:

ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥
bharam bhulaa-ee sabh jag firee faavee ho-ee bhaal.
Being misguided by doubt, I roamed throughout the world and am frustrated and exhausted trying to search for God,
ਭੁਲੇਖੇ ਵਿਚ ਭੁੱਲੀ ਹੋਈ ਮੈਂ ਸਾਰਾ ਜਗਤ ਭਵੀਂ ਅਤੇ ਪਰਮਾਤਮਾ ਨੂੰ ਢੂੰਢ ਢੂੰਢ ਕੇ ਖਪ ਗਈ ਹਾਂ,

error: Content is protected !!