Guru Granth Sahib Translation Project

Guru granth sahib page-916

Page 916

ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥ apnay jee-a tai aap samHaalay aap lee-ay larh laa-ee. ||15|| O’ God, You Yourself take care of Your creatures, and You Yourself have united them with You. ||15|| ਹੇ ਪ੍ਰਭੂ! ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥
ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥ saach Dharam kaa bayrhaa baaNDhi-aa bhavjal paar pavaa-ee. ||16|| O’ God! You ferried those across the world-ocean of vices who built the boat of truth and righteousness (by always lovingly remembering You). ||16|| ਹੇ ਪ੍ਰਭੂ! ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥
ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥ baysumaar bay-ant su-aamee naanak bal bal jaa-ee. ||17|| O’ Nanak! God’s virtues are innumerable and He is infinite; I am dedicated to Him forever and ever. ||17|| ਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥
ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥ akaal moorat ajoonee sambha-o kal anDhkaar deepaa-ee. ||18|| God is immortal, free of incarnation and self manifested; He illuminates the darkness of spiritual ignorance of kalyug (age of falsehood) with divine wisdom. ||18|| ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਪ੍ਰਭੂ ਕਲਯੁਗ ਦੇ ਆਤਮਕ ਅਗਿਆਨਤਾ ਦੇ ਹਨੇਰੇ ਵਿਚ ਬ੍ਰਹਮ ਗਿਆਨ ਦਾ ਚਾਨਣ ਕਰਦਾ ਹੈ ॥੧੮॥
ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥ antarjaamee jee-an kaa daataa daykhat taripat aghaa-ee. ||19|| God is omniscient and the benefactor of all creatures; beholding Him, one is fully satiated from the love for Maya, the worldly riches and power. ||19|| ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦਾ ਦਰਸਨ ਕੀਤਿਆਂ ਮਾਇਆ ਦੀ ਤ੍ਰਿਸ਼ਨਾ ਵਲੋਂ ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥
ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥ aykankaar niranjan nirbha-o sabh jal thal rahi-aa samaa-ee. ||20|| The eternal creator God is uneffected by Maya, He is fear free and is pervading all waters and lands. ||20|| ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਕਿਸੇ ਤੋਂ ਭੀ ਨਾਹ ਡਰਨ ਵਾਲਾ ਅਕਾਲ ਪੁਰਖ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥
ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥ bhagat daan bhagtaa ka-o deenaa har naanak jaachai maa-ee. ||21||1||6|| O’ my mother! God has always blessed His devotees with the gift of devotional worship, Nanak too begs from God for the same gift. ||21||1||6|| ਹੇ ਮਾਂ! ਪ੍ਰਭੂ ਨੇ ਆਪਣੀ ਭਗਤੀ ਦਾ ਦਾਨ ਆਪਣੇ ਭਗਤਾਂ ਨੂੰ ਸਦਾ ਦਿੱਤਾ ਹੈ। ਨਾਨਕ ਭੀ ਉਸ ਪ੍ਰਭੂ ਪਾਸੋਂ ਇਹ ਖ਼ੈਰ ਮੰਗਦਾ ਹੈ ॥੨੧॥੧॥੬॥
ਰਾਮਕਲੀ ਮਹਲਾ ੫ ॥ raamkalee mehlaa 5. Raag Raamkalee, Fifth Guru,
ਸਲੋਕੁ ॥ salok. Shalok:
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ sikhahu sabad pi-aariho janam maran kee tayk. O’ my beloved friends, make the habit of praising God through the Guru’s word, which is the support for the entire life, from birth till death. ਹੇ ਪਿਆਰੇ ਮਿੱਤਰੋ!ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ।
ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥ mukh oojal sadaa sukhee naanak simrat ayk. ||1|| O’ Nanak! by lovingly remembering God, one enjoys celestial peace and honor both here and hereafter. ||1|| ਹੇ ਨਾਨਕ! ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹੀ ਦਾ ਹੈ ॥੧॥
ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥ man tan raataa raam pi-aaray har paraym bhagat ban aa-ee santahu. ||1|| O’ saints! one whose mind and body remains imbued with the love of dear God, realizes Him through His loving devotional worship. ||1|| ਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ ॥੧॥
ਸਤਿਗੁਰਿ ਖੇਪ ਨਿਬਾਹੀ ਸੰਤਹੁ ॥ satgur khayp nibaahee santahu. O’ saints, that person whose devotional worship became successful through the true Guru’s grace; ਹੇ ਸੰਤ ਜਨੋ! ਸੱਚੇ ਗੁਰਾਂ ਦੀ ਦਇਆ ਦੁਆਰਾ ਜਿਸ ਮਨੁੱਖ ਦਾ ਭਗਤੀ ਰੂਪ ਸੌਦਾ ਸਿਰੇ ਚੜ੍ਹ ਗਿਆ;
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥ har naam laahaa daas ka-o dee-aa saglee tarisan ulaahee santahu. ||1|| rahaa-o. as a reward, the Guru blessed him with God’s Name and quenched all his worldly fierce desires. ||1||Pause|| ਹੇ ਸੰਤ ਜਨੋ! ਉਸ ਸੇਵਕ ਨੂੰ ਗੁਰੂ ਨੇ ਪ੍ਰਭੂ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ,ਤੇ,ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ ॥੧॥ ਰਹਾਉ ॥
ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥ khojat khojat laal ik paa-i-aa har keemat kahan na jaa-ee santahu. ||2|| O’ Saints! after repeatedly searching within, I have realized God, the only gem whose worth cannot be described. ||2|| ਹੇ ਸੰਤੋ! ਖੋਜ ਕਰਦਿਆਂ ਕਰਦਿਆਂ ਮੈਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ ਹੈ, ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੨॥
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥ charan kamal si-o laago Dhi-aanaa saachai daras samaa-ee santahu. ||3|| O’ Saints! my mind is attuned to the immaculate Name of God; my mind is absorbed in the blessed vision of the eternal God. ||3|| ਹੇ ਸੰਤੋ! ਮੇਰੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ ਹੈ; ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਮੇਰੀ ਸੁਰਤ ਲੀਨ ਹੋ ਗਈ ਹੈ ॥੩॥
ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥ gun gaavat gaavat bha-ay nihaalaa har simrat taripat aghaa-ee santahu. ||4|| O Saints. we become totally delighted by always singing praises of God; we become satiated from the yearning for Maya by lovingly remembering God. ||4|| ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥
ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥ aatam raam ravi-aa sabh antar kat aavai kat jaa-ee santahu. ||5|| O’ saints, one who realizes that God’s prime Soul is pervading in all, doesn’t come or go (and that person’s cycles of births and deaths come to an end. ||5|| ਹੇ ਸੰਤੋ! ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੫॥
ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥ aad jugaadee hai bhee hosee sabh jee-aa kaa sukh-daa-ee santahu. ||6|| O’ Saints! God has existed before the beginning of time, exists now, and would exist in future; He is the giver of peace to all beings. ||6|| ਹੇ ਸੰਤੋ! ਪ੍ਰਭੂ ਸਭ ਦਾ ਮੁੱਢ ਹੈ, ਪ੍ਰਭੂ ਜੁਗਾਂ ਦੇ ਸ਼ੁਰੂ ਤੋਂ ਹੈ, ਪ੍ਰਭੂ ਇਸ ਵੇਲੇ ਵੀ ਮੌਜੂਦ ਹੈ,ਪ੍ਰਭੂ ਸਦਾ ਲਈ ਕਾਇਮ ਰਹੇਗਾ। ਪ੍ਰਭੂ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥
ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥ aap bay-ant ant nahee paa-ee-ai poor rahi-aa sabh thaa-ee santahu. ||7|| O’ saints, God Himself is infinite, the limits of His virtues cannot be known and He is pervading everywhere. ||7|| ਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ ॥੭॥
ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥ meet saajan maal joban sut har nanak baap mayree maa-ee santahu. ||8||2||7|| O’ Nanak! God is my friend, companion, worldly wealth, youth, son, father and my mother. ||8||2||7|| ਹੇ ਨਾਨਕ!, ਪਰਮਾਤਮਾ ਹੀ ਮੇਰਾ ਮਿੱਤਰ, ਸੱਜਣ, ਧਨ-ਮਾਲ, ਜੋਬਨ, ਪੁੱਤਰ, ਪਿਉ ਹੈ ਅਤੇ ਮੇਰੀ ਮਾਂ ਹੈ ॥੮॥੨॥੭॥
ਰਾਮਕਲੀ ਮਹਲਾ ੫ ॥ raamkalee mehlaa 5. Raag Raamkalee, Fifth Guru:
ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥ man bach karam raam naam chitaaree. O’ my friend! always lovingly remember God’s Name through your thoughts, words and deeds. ਹੇ ਭਾਈ! ਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ।
ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥ ghooman ghayr mahaa at bikh-rhee gurmukh nanak paar utaaree. ||1|| rahaa-o. O’ Nanak! follow the Guru’s teachings and swim across the very treacherous world-ocean of vices. ||1||Pause|| ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਵਿਕਾਰਾਂ ਦੀ ਜਗਤ ਦੀ ਬੜੀ ਭਿਆਨਕ ਘੁੰਮਣ-ਘੇਰੀ ਵਿਚੋਂ ਪਾਰ ਲੰਘਾ ॥੧॥ ਰਹਾਉ ॥
ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥ antar sookhaa baahar sookhaa har jap malan bha-ay dustaaree. ||1|| When all the evil thoughts are destroyed by remembering God with loving devotion, then one feels spiritual peace inside and outside. ||1|| ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ, ਜਦੋਂ ਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, ॥੧॥
ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥ jis tay laagay tineh nivaaray parabh jee-o apnee kirpaa Dhaaree. ||2|| By whose command these vices afflict one, the same reverend God bestows His mercy and eradicates them. ||2|| ਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥
ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥ uDhray sant paray har sarnee pach binsay mahaa ahaNkaaree. ||3|| The saints come to God’s refuge and are saved from the vices, but the extremely egotistical people rot in these vices and spiritually deteriorate. ||3|| ਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥
ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥ saaDhoo sangat ih fal paa-i-aa ik kayval naam aDhaaree. ||4|| In the company of the Guru, the saintly people received Naam as a reward and they made God’s Name alone as the support of their life. ||4|| ਗੁਰੂ ਦੀ ਸੰਗਤ ਵਿਚ ਰਹਿ ਕੇ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥
ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਹ੍ਹਾਰੀ ॥੫॥ na ko-ee soor na ko-ee heenaa sabh pargatee jot tumHaaree. ||5|| O’ God, on his own, neither any one is brave nor weak, it is Your light which is pervading all. ||5|| ਪਰ, ਹੇ ਪ੍ਰਭੂ! ਆਪਣੇ ਆਪ ਵਿਚ ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥
ਤੁਮ੍ਹ੍ਹ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥ tumH samrath akath agochar ravi-aa ayk muraaree. ||6|| O’ God! You are all-powerful, indescribable, unfathomable and You alone are pervading everywhere. ||6|| ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥
ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥ keemat ka-un karay tayree kartay parabh ant na paaraavaaree. ||7|| O’ the Creator-God! there is no end or limit to Your expanse, who can estimate Your worth? ||7|| ਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥
ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥ naam daan naanak vadi-aa-ee tayri-aa sant janaa raynaaree. ||8||3||8||22|| O’ Nanak! one receives the gift of Naam and glory by humbly serving God’s saints. ||8||3||8||22|| ਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥


© 2017 SGGS ONLINE
error: Content is protected !!
Scroll to Top