Guru Granth Sahib Translation Project

Guru granth sahib page-903

Page 903

ਆਖੁ ਗੁਣਾ ਕਲਿ ਆਈਐ ॥ aakh gunaa kal aa-ee-ai. O’ Pundit, if the Kalyug has come, then sing the praises of God; (ਹੇ ਪੰਡਿਤ!) ਜੇ ਕਲਿਜੁਗ ਦਾ ਸਮਾ ਹੀ ਆ ਗਿਆ ਹੈ, ਤਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ,
ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥ tihu jug kayraa rahi-aa tapaavas jay gun deh ta paa-ee-ai. ||1|| rahaa-o. because the justice system of the previous three ages has ended, therefore pray saying, O’ God! we receive virtues, only when You bestow them. ||1||Pause|| ਜੇ ਪਹਿਲੇ ਤਿੰਨ ਜੁਗਾਂ ਦਾ ਨਿਆਂ ਹੁਣ ਮੁੱਕ ਚੁਕਾ ਹੈ। (ਸੋ ਇਉਂ ਅਰਜ਼ੋਈ ਕਰ)-ਹੇ ਪ੍ਰਭੂ! ਜੇ ਆਪ ਗੁਣਾਂ ਦੀ ਬਖ਼ਸ਼ਸ਼ ਕਰ ਦੇਵੇਂ ਤਾਂ ਹੀ ਗੁਣਾਂ ਦੀ ਪ੍ਰਾਪਤੀ ਹੋ ਸਕਦੀ ਹੈ ॥੧॥ ਰਹਾਉ ॥
ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ kal kalvaalee saraa nibayrhee kaajee krisanaa ho-aa. In Kalyug, disputes are being settled by the Islamic law but the blue-robed Qazi, the judge, who himself is the cause of disputes has become most corrupt. ਕਲਿਜੁਗ ਵਿਚ ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ।
ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥ banee barahmaa bayd atharban karnee keerat lahi-aa. ||5|| The Atharvan Veda (a scripture) of Brahama is dominant; high moral character and God’s praises have disappeared from people’s minds. ||5|| ਬ੍ਰਹਮਾ ਦੀ ਬਾਣੀ ਅਥਰਬਣ ਵੇਦ ਪ੍ਰਧਾਨ ਹੈ, ਉੱਚਾ ਆਚਰਨ ਤੇ ਸਿਫ਼ਤ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ ॥੫॥
ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥ pat vin poojaa sat vin sanjam jat vin kaahay janay-oo. Idol worship after forsaking God, self-discipline without truthfulness and the sacred thread (Janaiu) without chastity, what good are these? ਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ?
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥ naavhu Dhovahu tilak charhaavahu such vin soch na ho-ee. ||6|| (O’ pandit) you may bathe at sacred places and apply a mark to your forehead, but without practicing truth no purification of mind can happen. ||6|| ਹੇ ਪੰਡਿਤ! ਤੁਸੀ ਤੀਰਥਾਂ ਤੇ ਇਸ਼ਨਾਨ ਕਰਦੇ ਹੋ, ਸਰੀਰ ਮਲ ਮਲ ਕੇ ਧੋਂਦੇ ਹੋ, ਮੱਥੇ ਉਤੇ ਤਿਲਕ ਲਾਂਦੇ ਹੋ, ਪਰ ਪਵਿਤ੍ਰ ਆਚਰਨ ਤੋਂ ਬਿਨਾ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ ॥੬॥
ਕਲਿ ਪਰਵਾਣੁ ਕਤੇਬ ਕੁਰਾਣੁ ॥ kal parvaan katayb kuraan. In Kalyug, the Quran and the Semitic texts are accepted (for guidance) ਕਲਯੁਗ ਅੰਦਰ ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ,
ਪੋਥੀ ਪੰਡਿਤ ਰਹੇ ਪੁਰਾਣ ॥ pothee pandit rahay puraan. The Pandit’s scriptures and the puranas are ignored. ਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ।
ਨਾਨਕ ਨਾਉ ਭਇਆ ਰਹਮਾਣੁ ॥ naanak naa-o bha-i-aa rehmaan. O’ Nanak, even God is now called by the name Rahman. ਹੇ ਨਾਨਕ! ਪਰਮਾਤਮਾ ਦਾ ਨਾਮ ‘ਰਹਮਾਨ’ ਆਖਿਆ ਜਾ ਰਿਹਾ ਹੈ।
ਕਰਿ ਕਰਤਾ ਤੂ ਏਕੋ ਜਾਣੁ ॥੭॥ kar kartaa too ayko jaan. ||7|| (But O’ pandit), know that there is only One Creator of the creation. ||7|| ਹੇ ਪੰਡਿਤ! ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ ॥੭॥
ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥ naanak naam milai vadi-aa-ee aydoo upar karam nahee. O’ Nanak, one attains honor in God’s presence by lovingly remembering Him and there is no deed higher than this. ਹੇ ਨਾਨਕ! ਪਰਮਾਤਮਾ ਦਾ ਨਾਮ ਜਪਣ ਨਾਲ ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ ।
ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥ jay ghar hodai mangan jaa-ee-ai fir olaamaa milai tahee. ||8||1|| If someone goes out to beg for what is already in his own home, then he should be chastised; similarly if one goes out to search for God who dwells in his heart, he should definitely be blamed for it. ||8||1|| ਜੇਕਰ ਬੰਦਾ ਹੋਰ ਕਿਧਰੇ ਉਹ ਕੁਝ ਮੰਗਣ ਜਾਵੇ, ਜੋ ਉਸ ਦੇ ਆਪਣੇ ਗ੍ਰਹਿ ਵਿੱਚ ਹੈ, ਤਦ ਉਸ ਨੂੰ ਤਾਹਨਾ ਮਿਹਣਾ ਮਿਲਦਾ ਹੈ। ਇਸੇ ਤਰਾਂ ਪ੍ਰਭੂ ਹਿਰਦੇ ਵਿਚ ਹੈ, ਤੇ ਜੀਵ ਬਾਹਰ ਭਾਲਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ ॥੮॥੧॥
ਰਾਮਕਲੀ ਮਹਲਾ ੧ ॥ raamkalee mehlaa 1. Raag Raamkalee, First Guru:
ਜਗੁ ਪਰਬੋਧਹਿ ਮੜੀ ਬਧਾਵਹਿ ॥ jag parboDheh marhee baDhaaveh. O’ yogi, you preach the world, and cherish your body with the food given to you for your services. ਹੇ ਜੋਗੀ! ਤੂੰ ਜਗਤ ਨੂੰ ਉਪਦੇਸ਼ ਕਰਦਾ ਹੈਂ ਇਸ ਉਪਦੇਸ਼ ਦੇ ਵੱਟੇ ਘਰ ਘਰ ਭਿੱਛਿਆ ਮੰਗ ਕੇ ਆਪਣੇ ਸਰੀਰ ਨੂੰ ਪਾਲ ਪਾਲ ਕੇ ਮੋਟਾ ਕਰ ਰਿਹਾ ਹੈਂ।
ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥ aasan ti-aag kaahay sach paavahi. How can you realize the eternal God by abandoning the stability of your mind? ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ-ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈਂ?
ਮਮਤਾ ਮੋਹੁ ਕਾਮਣਿ ਹਿਤਕਾਰੀ ॥ mamtaa moh kaaman hitkaaree. One who is engrossed in the love for Maya and woman, ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਮੋਹ ਚੰਬੜਿਆ ਹੋਵੇ ਜੋ ਇਸਤ੍ਰੀ ਦਾ ਭੀ ਪ੍ਰੇਮੀ ਹੋਵੇ,
ਨਾ ਅਉਧੂਤੀ ਨਾ ਸੰਸਾਰੀ ॥੧॥ naa a-uDhootee naa sansaaree. ||1|| he is neither an ascetic nor a householder. ||1|| ਉਹ ਨਾਹ ਤਿਆਗੀ ਰਿਹਾ ਨਾਹ ਗ੍ਰਿਹਸਤੀ ਬਣਿਆ ॥੧॥
ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥ jogee bais rahhu dubiDhaa dukh bhaagai. O’ yogi! keep your mind attuned to God; pain of duality will run away from you, ਹੇ ਜੋਗੀ! ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਜੋੜ (ਇਸ ਤਰ੍ਹਾਂ) ਹੋਰ ਹੋਰ ਆਸਰਾ ਭਾਲਣ ਦੀ ਝਾਕ ਦਾ ਦੁੱਖ ਦੂਰ ਹੋ ਜਾਇਗਾ।
ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥ ghar ghar maagat laaj na laagai. ||1|| rahaa-o. and you will not have to go through the shame of begging from house to house. ||1||Pause|| ਘਰ ਘਰ (ਮੰਗਣ ਦੀ) ਸ਼ਰਮ ਭੀ ਨਾਹ ਉਠਾਣੀ ਪਏਗੀ ॥੧॥ ਰਹਾਉ ॥
ਗਾਵਹਿ ਗੀਤ ਨ ਚੀਨਹਿ ਆਪੁ ॥ gaavahi geet na cheeneh aap. You sing religious songs to others, but you do not reflect upon yourself, (ਹੇ ਜੋਗੀ! ਤੂੰ ਲੋਕਾਂ ਨੂੰ ਸੁਣਾਣ ਵਾਸਤੇ) ਭਜਨ ਗਾਉਂਦਾ ਹੈਂ ਪਰ ਆਪਣੇ ਆਤਮਕ ਜੀਵਨ ਨੂੰ ਨਹੀਂ ਵੇਖਦਾ।
ਕਿਉ ਲਾਗੀ ਨਿਵਰੈ ਪਰਤਾਪੁ ॥ ki-o laagee nivrai partaap. then how can the fierce pain from the love for Maya be relieved? ਤੇਰੇ ਅੰਦਰ ਮਾਇਆ ਦੀ ਲੱਗੀ ਹੋਈ ਤਪਸ਼ ਕਿਵੇਂ ਦੂਰ ਹੋਵੇ?
ਗੁਰ ਕੈ ਸਬਦਿ ਰਚੈ ਮਨ ਭਾਇ ॥ gur kai sabad rachai man bhaa-ay. One who is absorbed in the love for the Guru’s word in his mind, ਜੇਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਲੀਨ ਹੁੰਦਾ ਹੈ,
ਭਿਖਿਆ ਸਹਜ ਵੀਚਾਰੀ ਖਾਇ ॥੨॥ bhikhi-aa sahj veechaaree khaa-ay. ||2|| reflecting on spiritual poise he obtains and partakes the alms of Naam. ||2|| ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ ਨਾਮ ਦੀ ਭਿੱਛਿਆ (ਲੈ ਕੇ) ਖਾਂਦਾ ਹੈ ॥੨॥
ਭਸਮ ਚੜਾਇ ਕਰਹਿ ਪਾਖੰਡੁ ॥ bhasam charhaa-ay karahi pakhand. You apply ashes to your body and practice the hypocrisy of being a recluse, (ਹੇ ਜੋਗੀ!) ਤੂੰ (ਆਪਣੇ ਪਿੰਡੇ ਉਤੇ) ਸੁਆਹ ਮਲ ਕੇ (ਤਿਆਗੀ ਹੋਣ ਦਾ, ਪਖੰਡ ਕਰਦਾ ਹੈਂ,
ਮਾਇਆ ਮੋਹਿ ਸਹਹਿ ਜਮ ਡੰਡੁ ॥ maa-i-aa mohi saheh jam dand. but because of your love for Maya, worldly riches and power, you are enduring the fear of punishment from the demon of death. (ਪਰ ਤੇਰੇ ਅੰਦਰ) ਮਾਇਆ ਦਾ ਮੋਹ (ਪ੍ਰਬਲ) ਹੈ (ਅੰਤਰ ਆਤਮੇ) ਤੂੰ ਜਮ ਦੀ ਸਜ਼ਾ ਭੁਗਤ ਰਿਹਾ ਹੈਂ।
ਫੂਟੈ ਖਾਪਰੁ ਭੀਖ ਨ ਭਾਇ ॥ footai khaapar bheekh na bhaa-ay. Just as a broken begging bowl will not hold the alms; similarly a person’s heart broken away from God will not retain His Love, ਜਿਵੇਂ ਟੁੱਟੇ ਹੋਏ ਠੂਠੇ ਵਿੱਚ ਖੈਰ ਨਹੀਂ ਪੈ ਸਕਦੀ, ਤਿਵੇਂ ਮਨੁੱਖ ਦੇ ਟੁੱਟੇ ਹੋਏ ਹਿਰਦੇ-ਖੱਪਰ ਵਿੱਚ ਨਾਮ ਦੀ ਖੈਰ ਨਹੀਂ ਪੈ ਸਕਦੀ,
ਬੰਧਨਿ ਬਾਧਿਆ ਆਵੈ ਜਾਇ ॥੩॥ banDhan baaDhi-aa aavai jaa-ay. ||3|| therefore, tied in the bonds of Maya, such a person remains in the cycle of birth and death. ||3|| ਅਜੇਹਾ ਮਨੁੱਖ ਮਾਇਆ ਦੀ ਜੇਵੜੀ ਵਿਚ ਬੱਝਾ ਹੋਇਆ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
ਬਿੰਦੁ ਨ ਰਾਖਹਿ ਜਤੀ ਕਹਾਵਹਿ ॥ bind na raakhahi jatee kahaaveh. O’ yogi, you do not control your lust, and yet you claim to be a celibate. ਹੇ ਜੋਗੀ! ਤੂੰ ਕਾਮ-ਵਾਸਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ, ਪਰ (ਫਿਰ ਭੀ ਲੋਕਾਂ ਪਾਸੋਂ) ਜਤੀ ਅਖਵਾ ਰਿਹਾ ਹੈਂ।
ਮਾਈ ਮਾਗਤ ਤ੍ਰੈ ਲੋਭਾਵਹਿ ॥ maa-ee maagat tarai lobhaaveh. Always begging for Maya, you are getting engrossed in its three impulses (vice, virtue, and power). ਮਾਇਆ ਮੰਗਦਾ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿਚ ਫਸ ਰਿਹਾ ਹੈਂ।
ਨਿਰਦਇਆ ਨਹੀ ਜੋਤਿ ਉਜਾਲਾ ॥ nirda-i-aa nahee jot ujaalaa. One who is uncompassionate, his heart cannot get enlightened with the divine light, ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਨਹੀਂ ਹੋ ਸਕਦਾ,
ਬੂਡਤ ਬੂਡੇ ਸਰਬ ਜੰਜਾਲਾ ॥੪॥ boodat booday sarab janjaalaa. ||4|| and bit by bit he gets drowned in all kinds of worldly entanglements. ||4|| (ਸਹਿਜੇ ਸਹਿਜੇ) ਡੁੱਬਦਾ ਡੁੱਬਦਾ ਉਹ (ਮਾਇਆ ਦੇ) ਸਾਰੇ ਜੰਜਾਲਾਂ ਵਿਚ ਡੁੱਬ ਜਾਂਦਾ ਹੈ ॥੪॥
ਭੇਖ ਕਰਹਿ ਖਿੰਥਾ ਬਹੁ ਥਟੂਆ ॥ bhaykh karahi khinthaa baho thatoo-aa. O’ yogi, by wearing things like a patched coat, you are simply making a show of your holiness; (ਹੇ ਜੋਗੀ!) ਗੋਦੜੀ ਆਦਿਕ ਦਾ ਬਹੁਤ ਅਡੰਬਰ ਰਚਾ ਕੇ ਤੂੰ (ਵਿਖਾਵੇ ਲਈ) ਧਾਰਮਿਕ ਪਹਿਰਾਵਾ ਕਰ ਰਿਹਾ ਹੈਂ,
ਝੂਠੋ ਖੇਲੁ ਖੇਲੈ ਬਹੁ ਨਟੂਆ ॥ jhootho khayl khaylai baho natoo-aa. all these displays of yours are like the false tricks of a street juggler. ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ (ਲੋਕਾਂ ਪਾਸੋਂ ਮਾਇਆ ਕਮਾਣ ਲਈ) ਝੂਠਾ ਖੇਲ ਹੀ ਖੇਲਦਾ ਹੈ ।
ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥ antar agan chintaa baho jaaray. Within whom is the heat of fierce yearnings and anxiety, ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ ਅੰਦਰ ਸਾੜ ਰਹੀ ਹੋਵੇ,
ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥ vin karmaa kaisay utras paaray. ||5|| how can he cross over this worldly ocean of vices without God’s grace? ||5|| ਉਹ ਪਰਮਾਤਮਾ ਦੀ ਮੇਹਰ ਤੋਂ ਬਿਨਾ ਇਸ ਸੰਸਾਰ ਸਮੁੰਦਰ ਵਿਚੋ ਕਿਸ ਤਰ੍ਹਾਂ ਪਾਰ ਲੰਘ ਸਕਦਾ ਹੈਂ ? ॥੫॥
ਮੁੰਦ੍ਰਾ ਫਟਕ ਬਨਾਈ ਕਾਨਿ ॥ mundraa fatak banaa-ee kaan. O’ yogi, you have made ear-rings of glass and have worn these in your ears, (ਹੇ ਜੋਗੀ!) ਤੂੰ ਕੱਚ ਦੀ ਮੁੰਦ੍ਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿਚ ਪਾਈ ਹੋਈ ਹੈ,
ਮੁਕਤਿ ਨਹੀ ਬਿਦਿਆ ਬਿਗਿਆਨਿ ॥ mukat nahee bidi-aa bigi-aan. but liberation from Maya is not achieved through mere information and knowledge. ਕੇਵਲ ਇਲਮ ਤੇ ਗਿਆਨ ਰਾਹੀਂ ਮਾਇਆ ਤੋਂ ਖ਼ਲਾਸੀ ਪ੍ਰਾਪਤ ਨਹੀਂ ਹੁੰਦੀ।
ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥ jihvaa indree saad lobhaanaa. One who is lured by the tastes of the tongue and lust, ਜੇਹੜਾ ਮਨੁੱਖ ਜੀਭ ਅਤੇ ਇੰਦ੍ਰੀ ਦੇ ਚਸਕੇ ਵਿਚ ਫਸਿਆ ਹੋਇਆ ਹੋਵੇ,
ਪਸੂ ਭਏ ਨਹੀ ਮਿਟੈ ਨੀਸਾਨਾ ॥੬॥ pasoo bha-ay nahee mitai neesaanaa. ||6|| is like a beast and his animal-like behavior cannot be erased. ||6|| ਉਹ ਅਸਲ ਵਿਚ ਪਸ਼ੂ ਹੈ, ਉਸ ਦਾ ਇਹ ਪਸ਼ੂ-ਪੁਣੇ ਦਾ ਲੱਛਣ ਮਿਟ ਨਹੀਂ ਸਕਦਾ ॥੬॥
ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥ taribaDh logaa taribaDh jogaa. Just as ordinary people of the world are entangled in the three modes of Maya (vice, virtues and power), so are the hypocritic Yogis; ਜਿਵੇਂ) ਸਾਧਾਰਨ ਜਗਤ ਤ੍ਰੈਗੁਣੀ ਮਾਇਆ ਵਿਚ ਗ੍ਰਸਿਆ ਹੋਇਆ ਹੈ ਤਿਵੇਂ (ਭੇਖਧਾਰੀ) ਜੋਗੀ ਹੈ।
ਸਬਦੁ ਵੀਚਾਰੈ ਚੂਕਸਿ ਸੋਗਾ ॥ sabad veechaarai chookas sogaa. but one who reflects on the Guru’s word, all his sorrows are dispelled. ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ, ) ਉਸ ਦੇ ਗਮ ਦੂਰ ਹੋ ਜਾਂਦੇ ਹਨ।
ਊਜਲੁ ਸਾਚੁ ਸੁ ਸਬਦੁ ਹੋਇ ॥ oojal saach so sabad ho-ay. Only that person becomes immaculate, who enshrines the divine word of God’s praises in his heart. ਉਹੀ ਮਨੁੱਖ ਪਵਿਤ੍ਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਤੇ ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵੱਸਦਾ ਹੈ,
ਜੋਗੀ ਜੁਗਤਿ ਵੀਚਾਰੇ ਸੋਇ ॥੭॥ jogee jugat veechaaray so-ay. ||7|| The true yogi is the one who understands the righteous way of life. ||7|| ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੁਗਤਿ ਨੂੰ ਸਮਝਦਾ ਹੈ ॥੭॥
ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥ tujh peh na-o niDh too karnai jog. O’ yogi, lovingly remember God who dwells within you, He is capable of doing everything and is the Master of all the treasures of the world. (ਹੇ ਜੋਗੀ!) ਤੂੰ ਸਭ ਕੁਝ ਕਰਣ ਦੇ ਸਮਰੱਥ ਪਰਮਾਤਮਾ ਨੂੰ ਸਿਮਰ, ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵੱਸਦਾ ਹੈ।
ਥਾਪਿ ਉਥਾਪੇ ਕਰੇ ਸੁ ਹੋਗੁ ॥ thaap uthaapay karay so hog. God Himself creates and destroys the world; whatever He does, happens. ਉਹ ਆਪ ਹੀ ਜਗਤ ਰਚਨਾ ਕਰ ਕੇ ਆਪ ਹੀ ਨਾਸ ਕਰਦਾ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।
ਜਤੁ ਸਤੁ ਸੰਜਮੁ ਸਚੁ ਸੁਚੀਤੁ ॥ jat sat sanjam sach sucheet. Only that yogi, who has realized God dwelling in his heart, is celibate, truthfull, has self-control and purity of mind ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿਤ੍ਰ ਹੈ ਜਿਸ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਦਾ ਹੈ,
ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥ naanak jogee taribhavan meet. ||8||2|| O’ Nanak, that Yogi is the friend of the three worlds. ||8||2|| ਹੇ ਨਾਨਕ! ਉਹ ਜੋਗੀ ਤਿੰਨਾਂ ਭਵਨਾਂ ਦਾ ਮਿੱਤਰ ਹੈ ॥੮॥੨॥
ਰਾਮਕਲੀ ਮਹਲਾ ੧ ॥ raamkalee mehlaa 1. Raag Raamkalee, First Guru:
ਖਟੁ ਮਟੁ ਦੇਹੀ ਮਨੁ ਬੈਰਾਗੀ ॥ khat mat dayhee man bairaagee. My body of six Chakras (circles) has become like a monastery, staying in it my mind has become a recluse. ਮੇਰਾ ਖਟ-ਚੱਕ੍ਰੀ ਸਰੀਰ ਹੀ (ਮੇਰੇ ਵਾਸਤੇ) ਮਠ ਬਣ ਗਿਆ ਹੈ ਤੇ (ਇਸ ਮਠ ਵਿਚ ਟਿਕ ਕੇ) ਮੇਰਾ ਮਨ ਵੈਰਾਗੀ ਹੋ ਗਿਆ ਹੈ।
ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ surat sabad Dhun antar jaagee. The divine word of the Guru has now been enshrined in my consciousness, and awareness for God’s Name has welled up within me. ਗੁਰੂ ਦਾ ਸ਼ਬਦ ਮੇਰੀ ਸੁਰਤ ਵਿਚ ਟਿਕ ਗਿਆ ਹੈ, ਪਰਮਾਤਮਾ ਦੇ ਨਾਮ ਦੀ ਲਗਨ ਮੇਰੇ ਅੰਦਰ ਜਾਗ ਪਈ ਹੈ।
ਵਾਜੈ ਅਨਹਦੁ ਮੇਰਾ ਮਨੁ ਲੀਣਾ ॥ vaajai anhad mayraa man leenaa. The divine word of the Guru is resonating within me like a continuous melody and my mind is totally attuned to it. ਗੁਰੂ ਦਾ ਸ਼ਬਦ ਮੇਰੇ ਅੰਦਰ ਇਕ-ਰਸ ਪ੍ਰਬਲ ਪ੍ਰਭਾਵ ਪਾ ਰਿਹਾ ਹੈ, ਤੇ ਉਸ ਵਿਚ ਮੇਰਾ ਮਨ ਲੀਨ ਹੋ ਗਿਆ ਹੈ।
ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥ gur bachnee sach naam pateenaa. ||1|| Through the words of the Guru, my mind is pleased with the eternal God’s Name. ||1|| ਗੁਰੂ ਦੀ ਬਾਣੀ ਦੀ ਬਰਕਤਿ ਨਾਲ (ਮੇਰਾ ਮਨ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਗਿੱਝ ਗਿਆ ਹੈ ॥੧॥
ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥ paraanee raam bhagat sukh paa-ee-ai. O mortal, celestial peace is attained through devotional worship of God, ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਕੀਤਿਆਂ ਹੀ ਆਤਮਕ ਆਨੰਦ ਮਿਲਦਾ ਹੈ।
ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥ gurmukh har har meethaa laagai har har naam samaa-ee-ai. ||1|| rahaa-o. By following the Guru’s teachings, God becomes pleasing to us and we merge in His Name. ||1||Pause|| ਗੁਰੂ ਦੀ ਸਰਨ ਪਿਆਂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਈਦਾ ਹੈ ॥੧॥ ਰਹਾਉ ॥
Scroll to Top
https://prodid3kp.poltekbangsby.ac.id/ojs/journal-slot/ https://jurnal.mipatek.ikippgriptk.ac.id/data/ https://jurnal.mipatek.ikippgriptk.ac.id/campur/kwetiaw-sapi/ https://jurnal.peko.uniba-bpn.ac.id/registry/ https://pendidikanmatematika.pasca.untad.ac.id/pasca/ugacor/ https://apt.usu.ac.id/bola-sbo/ https://apt.usu.ac.id/templates/system/demo/ https://apt.usu.ac.id/media/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ http://jpm.fk.unand.ac.id/classes/agen/ https://ejournalagribisnis.uho.ac.id/pages/database/demo/ https://fip.unima.ac.id/errr/tgacor/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://chipset.fti.unand.ac.id/stats/pstgcr/
https://jackpot-1131.com/ https://jp1131games.com/ https://library.president.ac.id/event/jp-gacor/
https://metrologilegal.kuningankab.go.id/application/sugoi168/ https://bem.poltekkestasikmalaya.ac.id/wp-content/sbo/ https://bbi.tabalongkab.go.id/wp-content/slots/ https://bbi.tabalongkab.go.id/wp-content/xdemo/ https://bbi.tabalongkab.go.id/wp-content/xjoker/ https://bbi.tabalongkab.go.id/wp-content/sbobet/ https://bbi.tabalongkab.go.id/wp-content/rtp/ https://bbi.tabalongkab.go.id/wp-content/gacorx/ https://bbi.tabalongkab.go.id/wp-content/sbowin/
https://prodid3kp.poltekbangsby.ac.id/ojs/journal-slot/ https://jurnal.mipatek.ikippgriptk.ac.id/data/ https://jurnal.mipatek.ikippgriptk.ac.id/campur/kwetiaw-sapi/ https://jurnal.peko.uniba-bpn.ac.id/registry/ https://pendidikanmatematika.pasca.untad.ac.id/pasca/ugacor/ https://apt.usu.ac.id/bola-sbo/ https://apt.usu.ac.id/templates/system/demo/ https://apt.usu.ac.id/media/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ http://jpm.fk.unand.ac.id/classes/agen/ https://ejournalagribisnis.uho.ac.id/pages/database/demo/ https://fip.unima.ac.id/errr/tgacor/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://chipset.fti.unand.ac.id/stats/pstgcr/
https://jackpot-1131.com/ https://jp1131games.com/ https://library.president.ac.id/event/jp-gacor/
https://metrologilegal.kuningankab.go.id/application/sugoi168/ https://bem.poltekkestasikmalaya.ac.id/wp-content/sbo/ https://bbi.tabalongkab.go.id/wp-content/slots/ https://bbi.tabalongkab.go.id/wp-content/xdemo/ https://bbi.tabalongkab.go.id/wp-content/xjoker/ https://bbi.tabalongkab.go.id/wp-content/sbobet/ https://bbi.tabalongkab.go.id/wp-content/rtp/ https://bbi.tabalongkab.go.id/wp-content/gacorx/ https://bbi.tabalongkab.go.id/wp-content/sbowin/