Guru Granth Sahib Translation Project

Guru granth sahib page-870

Page 870

ਰਾਗੁ ਗੋਂਡ ਬਾਣੀ ਭਗਤਾ ਕੀ ॥ raag gond banee bhagtaa kee. Raag Gond, The hymns of the devotees.
ਕਬੀਰ ਜੀ ਘਰੁ ੧ kabeer jee ghar 1 Kabir Jee, First Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ sant milai kichh sunee-ai kahee-ai. If we happen to meet a saint, we should listen to him, and share some of our inner thoughts with him, ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।
ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥ milai asant masat kar rahee-ai. ||1|| but if we meet an unsaintly person, we should remain silent. ||1|| ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥
ਬਾਬਾ ਬੋਲਨਾ ਕਿਆ ਕਹੀਐ ॥ baabaa bolnaa ki-aa kahee-ai. O’ my friend, on meeting other people what should we talk about, ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,
ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥ jaisay raam naam rav rahee-ai. ||1|| rahaa-o. because of which we may remain focused on God’s Name.||1||Pause|| ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? ॥੧॥ ਰਹਾਉ ॥
ਸੰਤਨ ਸਿਉ ਬੋਲੇ ਉਪਕਾਰੀ ॥ santan si-o bolay upkaaree. When we converse with saints, we learn about becoming generous, ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,
ਮੂਰਖ ਸਿਉ ਬੋਲੇ ਝਖ ਮਾਰੀ ॥੨॥ moorakh si-o bolay jhakh maaree. ||2|| but when we converse with the foolish people, it is a waste of time. ||2|| ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥
ਬੋਲਤ ਬੋਲਤ ਬਢਹਿ ਬਿਕਾਰਾ ॥ bolat bolat badheh bikaaraa. When we continue talking with self-conceited people, our intention to act sinfully increases. (ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ;
ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥ bin bolay ki-aa karahi beechaaraa. ||3|| But, if we avoid talking with everybody, then how can we deliberate about talks of wisdom? ||3|| ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥
ਕਹੁ ਕਬੀਰ ਛੂਛਾ ਘਟੁ ਬੋਲੈ ॥ kaho kabeer chhoochhaa ghat bolai. Kabir says, just as an empty pitcher makes much noise, similarly one who is bereft of any real wisdom prattles a lot. ਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।
ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥ bhari-aa ho-ay so kabahu na dolai. ||4||1|| Just as a pitcher full of water never stumbles, similarly a person full of virtues never loses his peace and poise. ||4||1|| ਜਿਵੇਂ ਪਾਣੀ ਨਾਲ ਭਰਿਆ ਘੜਾ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ॥੪॥੧॥
ਗੋਂਡ ॥ gond. Raag Gond:
ਨਰੂ ਮਰੈ ਨਰੁ ਕਾਮਿ ਨ ਆਵੈ ॥ naroo marai nar kaam na aavai. When humanity (goodness) dies in person, he becomes useless for others; ਜਦੋਂ ਮਨੁੱਖ ਦੇ ਅੰਦਰੋ ਮਨੁੱਖਤਾ ਮਰ ਜਾਂਵੇ ਤਾਂ ਉਹ ਮਨੁੱਖ ਕਿਸੇ ਕੰਮ ਨਹੀਂ ਆਉਂਦਾ;
ਪਸੂ ਮਰੈ ਦਸ ਕਾਜ ਸਵਾਰੈ ॥੧॥ pasoo marai das kaaj savaarai. ||1|| but when his animal-like instincts die, he becomes helpful to all. ||1|| ਪਰ ਜਦੋਂ ਮਨੁੱਖ ਦੇ ਅੰਦਰੋ ਪਸ਼ੂ ਬਿਰਤੀ ਮਰ ਜਾਂਵੇ ਤਾਂ ਉਹ ਮਨੁੱਖ ਕਈ ਕੰਮ ਸਵਾਰਦਾ ਹੈ ॥੧॥
ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ apnay karam kee gat mai ki-aa jaan-o. What do I know about the consequences of my deeds? ਆਪਨੇ ਕਰਮਾਂ ਕਾਰਣ ਮੇਰਾ ਕੀ ਹਾਲ ਹੋਵੇਗਾ, ਮੈ ਕੀ ਜਾਣਾਂ?
ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥ mai ki-aa jaan-o baabaa ray. ||1|| rahaa-o. Yes, O’ my friend, what do I really know? ||1||Pause|| ਹੇ ਬਾਬਾ! ਮੈ ਕੀ ਜਾਣਾਂ? ॥੧॥ ਰਹਾਉ ॥
ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥ haad jalay jaisay lakree kaa toolaa. O’ my friend, (I have never thought that after death), the bones of this body burn like logs of wood, (ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,
ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥ kays jalay jaisay ghaas kaa poolaa. ||2|| and the hair burn like a bushel of grass. ||2|| ਤੇ ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ ॥੨॥
ਕਹੁ ਕਬੀਰ ਤਬ ਹੀ ਨਰੁ ਜਾਗੈ ॥ kaho kabeer tab hee nar jaagai. Kabir says, a human being wakes up from the slumber of Maya only, ਕਬੀਰ ਆਖਦਾ ਹੈ, ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ,
ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥ jam kaa dand moond meh laagai. ||3||2|| when he is hit on the head by the stroke of the demon of death. ||3||2|| ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥
ਗੋਂਡ ॥ gond. Raag Gond:
ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥ aakaas gagan paataal gagan hai chahu dis gagan rahaa-ilay. God (super-conscious state) is pervading in the sky, in the nether region of the earth and also in all the four directions. ਚੇਤਨ-ਸੱਤਾ ਰੂਪ ਪ੍ਰਭੂ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ। ਚੌਆਂ ਦਿਸ਼ਾਂ ਵਿਚ ਚੇਤਨ ਸੱਤਾ ਥਿਰ ਹੋ ਰਹੀ ਹੈ।
ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥ aanad mool sadaa purkhotam ghat binsai gagan na jaa-ilay. ||1|| The supreme God is forever the source of bliss; even when our body perishes, that super conscious state, the soul, does not perish. ||1|| ਉੱਤਮ ਪੁਰਖ ਪ੍ਰਭੂ ਹੀ ਸੁਖ ਦਾ ਮੂਲ-ਕਾਰਨ ਹੈ, (ਜੀਵਾਂ ਦਾ ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥
ਮੋਹਿ ਬੈਰਾਗੁ ਭਇਓ ॥ mohi bairaag bha-i-o. I am getting impatient to know, ਮੇਰੇ ਮਨ ਵਿੱਚ (ਇਹ ਗੱਲ ਜਾਨਣ ਲਈ ) ਉਪਰਾਮਤਾ ਹੋ ਰਹੀ ਹੈ,
ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥ ih jee-o aa-ay kahaa ga-i-o. ||1|| rahaa-o. where did this soul come from at the time of birth and where does it go after death? ||1||Pause|| ਇਹ ਜੀਵਾਤਮਾ ਜਿਹੜਾ ਸਰੀਰ ਨਾਲ ਆਇਆ ਸੀ ਉਹ ਜੀਵ ਨੂੰ ਛਡ ਕੇ ਕਿਥੇ ਚਲਾ ਗਿਆ |॥੧॥ ਰਹਾਉ ॥
ਪੰਚ ਤਤੁ ਮਿਲਿ ਕਾਇਆ ਕੀਨ੍ਹ੍ਹੀ ਤਤੁ ਕਹਾ ਤੇ ਕੀਨੁ ਰੇ ॥ panch tat mil kaa-i-aa keenHee tat kahaa tay keen ray. This body of ours was created by assembling together five elements (air, water, earth, fire, and ether), but from what source were these elements created? ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ, ਪਰ ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ?
ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ karam baDh tum jee-o kahat hou karmeh kin jee-o deen ray. ||2|| You say that the soul is bound by its destiny based on its past deeds, then who created these deeds? ||2|| ਤੁਸੀ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ,ਤਾਂ ਦਸੋ ਇਹਨਾਂ ਕਰਮਾਂ ਨੂੰ ਕਿਸਨੇ ਜੀਵਨ ਦਿਤਾ? ॥੨॥
ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ har meh tan hai tan meh har hai sarab nirantar so-ay ray. O’ my friend, our body abides in God and God abides in the body; God is permeating within all. ਹੇ ਭਾਈ! ਪ੍ਰਭੂ ਦੇ ਅੰਦਰ ਜੀਵਾਂ ਦਾ ਸਰੀਰ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।
ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ kahi kabeer raam naam na chhoda-o sehjay ho-ay so ho-ay ray. ||3||3|| Kabir says, that I would not forsake remembering God’s Name, and whatever is happening, let it happen in its natural way. ||3||3|| ਕਬੀਰ ਆਖਦਾ ਹੈ- ਪ੍ਰਭੂ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, ਜੋ ਕੁਝ ਜਗਤ ਵਿਚ ਹੋ ਰਿਹਾ ਹੈ ਉਹ ਪਿਆ ਹੋਵੇ ॥੩॥੩॥
ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ raag gond banee kabeer jee-o kee ghar 2 Raag Gond, The hymna of Kabeer Jee, Second Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ bhujaa baaNDh bhilaa kar daari-o. These people tied my arms, bundled me up, and threw me before an elephant. ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ hastee karop moond meh maari-o. Then in rage the elephant rider struck the elephant’s head with a goad. (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ।
ਹਸਤਿ ਭਾਗਿ ਕੈ ਚੀਸਾ ਮਾਰੈ ॥ hasat bhaag kai cheesaa maarai. Instead of trampling me, the elephant shrieked in agony and ran aside, ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
ਇਆ ਮੂਰਤਿ ਕੈ ਹਉ ਬਲਿਹਾਰੈ ॥੧॥ i-aa moorat kai ha-o balihaarai. ||1|| it behaved as if saying: I am dedicated to this image of God. (ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥
ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥ aahi mayray thaakur tumraa jor. O’ my Master-God, I depend on Your support, ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਆਸਰਾ ਹੈ ।
ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥ kaajee bakibo hastee tor. ||1|| rahaa-o. even though Qazi is commanding the rider to drive the elephant and make it trample me. ||1||Pause|| ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥
ਰੇ ਮਹਾਵਤ ਤੁਝੁ ਡਾਰਉ ਕਾਟਿ ॥ ray mahaavat tujh daara-o kaat. Qazi, the judge, is saying: O’ driver, I would get you cut down into pieces, (ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,
ਇਸਹਿ ਤੁਰਾਵਹੁ ਘਾਲਹੁ ਸਾਟਿ ॥ iseh turaavahu ghaalhu saat. unless you hit the elephant with your goad and send it towards Kabir. ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
ਹਸਤਿ ਨ ਤੋਰੈ ਧਰੈ ਧਿਆਨੁ ॥ hasat na torai Dharai Dhi-aan. But the elephant doesn’t move at all, it seems as if he is contemplating on God’s Name, ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
ਵਾ ਕੈ ਰਿਦੈ ਬਸੈ ਭਗਵਾਨੁ ॥੨॥ vaa kai ridai basai bhagvaan. ||2|| because God resides in elephant’s heart. ||2|| (ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥
ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ ॥ ki-aa apraaDh sant hai keenHaa. I wonder, what crime this saint (kabir) has committed, ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ ॥ baaNDh pot kunchar ka-o deenHaa. that binding me like a bundle they have thrown me before an elephant? ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।
ਕੁੰਚਰੁ ਪੋਟ ਲੈ ਲੈ ਨਮਸਕਾਰੈ ॥ kunchar pot lai lai namaskaarai. Even though the elephant is bowing again and again to my bundled up body. (ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
ਬੂਝੀ ਨਹੀ ਕਾਜੀ ਅੰਧਿਆਰੈ ॥੩॥ boojhee nahee kaajee anDhi-aarai. ||3|| but still the Qazi, blinded by his fanaticism, did not understand what injustice he was doing. ||3|| ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥
ਤੀਨਿ ਬਾਰ ਪਤੀਆ ਭਰਿ ਲੀਨਾ ॥ teen baar patee-aa bhar leenaa. Qazi tried his best to trample me three times, (ਕਾਜ਼ੀ ਨੇ (ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,


© 2017 SGGS ONLINE
Scroll to Top