PAGE 856

ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥
jaraa jeevan joban ga-i-aa kichh kee-aa na neekaa.
Youth has passed and old age has come, but I have not done any good deeds.
ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ।

ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥
ih jee-araa nirmolko ka-udee lag meekaa. ||3||
This life of mine was invaluable but engrossed in the love for worldly riches, I have made it worthless. ||3||
ਮੇਰੀ ਇਹ ਜਿੰਦ ਅਮੋਲਕ ਸੀ, ਪਰ ਮਾਇਆ ਦੇ ਮੋਹ ਵਿਚ ਲਗ ਕੇ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ ॥੩॥

ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥
kaho kabeer mayray maaDhvaa too sarab bi-aapee.
Kabir say! O’ God, You are all pervading.
ਕਬੀਰ ਆਖਦਾ ਹੈ- ਹੇ ਪਿਆਰੇ ਪ੍ਰਭੂ! ਤੂੰ ਸਭ ਜੀਆਂ ਵਿਚ ਵਿਆਪਕ ਹੈਂ l

ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥
tum samsar naahee da-i-aal mohi samsar paapee. ||4||3||
There is none as merciful as You are, and none as sinful as I am. ||4||3||
ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ ॥੪॥੩॥

ਬਿਲਾਵਲੁ ॥
bilaaval.
Raag Bilaaval:

ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥
nit uth koree gaagar aanai leepat jee-o ga-i-o.
(Expressing the words of his mother), kabir ji says! every day, waking up early Kabir, the weaver, brings a fresh pitcher of water; his life is passing in sweeping and washing the place of worship.
ਇਹ ਜੁਲਾਹ (-ਪੁੱਤਰ) ਰੋਜ਼ ਸਵੇਰੇ ਉੱਠ ਕੇ (ਪਾਣੀ ਦੀ) ਗਾਗਰ ਲਿਆਉਂਦਾ ਹੈ ਤੇ ਪੋਚਾ ਫੇਰਦਾ ਖਪ ਜਾਂਦਾ ਹੈ,

ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥
taanaa baanaa kachhoo na soojhai har har ras lapti-o. ||1||
He does not care about weaving, and all day he remains absorbed in meditating on God’s Name. ||1||
ਇਸ ਨੂੰ ਆਪਣੇ ਖੱਡੀ ਦੇ ਕੰਮ ਦੀ ਸੁਰਤ ਹੀ ਨਹੀਂ ਰਹੀ, ਸਦਾ ਹਰੀ ਦੇ ਰਸ ਵਿਚ ਹੀ ਮਗਨ ਰਹਿੰਦਾ ਹੈ ॥੧॥

ਹਮਾਰੇ ਕੁਲ ਕਉਨੇ ਰਾਮੁ ਕਹਿਓ ॥
hamaaray kul ka-unay raam kahi-o.
Who in our ancestors has ever chanted the Name of God?
ਸਾਡੀ ਕੁਲ ਵਿਚ ਕਦੇ ਕਿਸੇ ਨੇ ਪਰਮਾਤਮਾ ਦਾ ਭਜਨ ਨਹੀਂ ਸੀ ਕੀਤਾ।

ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥
jab kee maalaa la-ee nipootay tab tay sukh na bha-i-o. ||1|| rahaa-o.
Ever since this worthless son of mine began chanting with the rosary, we have had no peace at all. ||1||Pause||
ਜਦੋਂ ਦਾ ਮੇਰਾ ਔਂਤਰਾ (ਪੁੱਤਰ) ਭਗਤੀ ਵਿਚ ਲੱਗਾ ਹੈ, ਤਦੋਂ ਤੋਂ ਸਾਨੂੰ ਕੋਈ ਸੁਖ ਨਹੀਂ ਰਿਹਾ ॥੧॥ ਰਹਾਉ ॥

ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥
sunhu jithaanee sunhu diraanee achraj ayk bha-i-o.
Listen, O my sisters-in-law, a wondrous thing has happened in our family.
ਹੇ ਮੇਰੀਓ ਦਿਰਾਣੀਓ ਜਿਠਾਣੀਓ! ਸੁਣੋ, (ਸਾਡੇ ਘਰ) ਇਹ ਕਿਹਾ ਅਚਰਜ ਭਾਣਾ ਵਰਤ ਗਿਆ ਹੈ?

ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥
saat soot in mudeeNay kho-ay ih mudee-aa ki-o na mu-i-o. ||2||
This boy has completely abandoned our weaving business; why didn’t he simply die? ||2||
ਇਸ ਮੂਰਖ ਮੁੰਡੇ ਨੇ ਸੂਤਰ ਆਦਿਕ ਦਾ ਕੰਮ ਹੀ ਛੱਡ ਦਿੱਤਾ ਹੈ। ਇਸ ਨਾਲੋਂ ਤਾਂ ਇਹ ਮਰ ਹੀ ਜਾਂਦਾ ਤਾਂ ਚੰਗਾ ਸੀ ॥੨॥

ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥
sarab sukhaa kaa ayk har su-aamee so gur naam da-i-o.
My Guru has given me the Name of that God, who is the master of all comforts and celestial peace,
ਜੋ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ ਉਸ ਦਾ ਨਾਮ ਮੈਨੂੰ (ਕਬੀਰ ਨੂੰ) ਮੇਰੇ ਗੁਰੂ ਨੇ ਬਖ਼ਸ਼ਿਆ ਹੈ।

ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥
sant parahlaad kee paij jin raakhee harnaakhas nakh bidri-o. ||3||
He is the same God who saved the honor of saint Prahlad and killed the demon Harnakash with his finger-nails. ||3||
ਜਿਸ ਪਰਮਾਤਮਾ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਮਾਰ ਕੇ ਆਪਣੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਸੀ ॥੩॥

ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥
ghar kay dayv pitar kee chhodee gur ko sabad la-i-o.
I have abandoned the ways and tradition of my family priest and ancestors, and I have accepted the word of the Guru.
ਮੈਂ ਪਿਤਾ-ਪੁਰਖੀ ਛੱਡ ਦਿੱਤੀ ਹੈ, ਮੈਂ ਆਪਣੇ ਘਰ ਵਿਚ ਪੂਜੇ ਜਾਣ ਵਾਲੇ ਦੇਵਤੇ ਛੱਡ ਬੈਠਾ ਹਾਂ। ਹੁਣ ਮੈਂ ਸਤਿਗੁਰੂ ਦਾ ਸ਼ਬਦ ਹੀ ਧਾਰਨ ਕੀਤਾ ਹੈ।

ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥
kahat kabeer sagal paap khandan santeh lai uDhaari-o. ||4||4||
Kabir says, God is the destroyer of all sins; I have crossed over the world-ocean of vices by lovingly remembering Him in the holy congregation. ||4||4||
ਕਬੀਰ ਆਖਦਾ ਹੈ, ਪ੍ਰਭੂ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਸਤ-ਸੰਗਤ ਵਿਚ ਉਸ ਦਾ ਨਾਮ ਸਿਮਰ ਕੇ ਮੈਂ (ਸੰਸਾਰ-ਸਾਗਰ ਤੋਂ) ਪਾਰ ਲੰਘ ਗਿਆ ਹਾਂ ॥੪॥੪॥

ਬਿਲਾਵਲੁ ॥
bilaaval.
Raag Bilaaval:

ਕੋਊ ਹਰਿ ਸਮਾਨਿ ਨਹੀ ਰਾਜਾ ॥
ko-oo har samaan nahee raajaa.
(O’ my friends), there is no other king equal to God.
(ਹੇ ਭਾਈ!) ਜਗਤ ਵਿਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ।

ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥
ay bhoopat sabh divas chaar kay jhoothay karat divaajaa. ||1|| rahaa-o.
These worldly kings are here for very short stay, and they make false shows of their wealth and power. ||1||Pause||
ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ ॥੧॥ ਰਹਾਉ ॥

ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
tayro jan ho-ay so-ay kat dolai teen bhavan par chhaajaa.
O’ God! how can Your devotee be afraid of these worldly kings because Your glory pervades all the three worlds?
ਹੇ ਪ੍ਰਭੂ! ਜੋ ਮਨੁੱਖ ਤੇਰਾ ਦਾਸ ਹੋ ਕੇ ਰਹਿੰਦਾ ਹੈ ਉਹ ਕਿਸ ਤਰ੍ਹਾਂ (ਇਹਨਾਂ ਦੁਨੀਆ ਦੇ ਰਾਜਿਆਂ ਦੇ ਸਾਹਮਣੇ) ਘਬਰਾ ਸਕਦਾ ਹੈ? ਕਿਉਂਕਿ,ਤੇਰਾ ਪ੍ਰਤਾਪ ਸਾਰੇ ਜਗਤ ਵਿਚ ਛਾਇਆ ਰਹਿੰਦਾ ਹੈ।

ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥
haath pasaar sakai ko jan ka-o bol sakai na andaajaa. ||1||
No one can raise his hand to physically harm the devotee, no one can guess the extent of his glory. ||1||
ਉਸ ਵੱਲ ਮੰਦੀ ਨਜ਼ਰ ਨਾਲ ਕੌਣ ਹੱਥ ਚੁੱਕ ਸਕਦਾ ਹੈ? ਉਸ ਦੀ ਵਡਿਆਈ ਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ ॥੧॥

ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥
chayt achayt moorh man mayray baajay anhad baajaa.
O’ my foolish unconscious mind, remember that God so that the music of non stop melody may ring within you.
ਹੇ ਮੇਰੇ ਗ਼ਾਫ਼ਲ ਮਨ! ਤੂੰ ਭੀ ਪ੍ਰਭੂ ਨੂੰ ਸਿਮਰ, (ਤਾਂ ਜੋ ਤੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਇੱਕ-ਰਸ ਵਾਜੇ ਵੱਜਣ ।

ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥
kahi kabeer sansaa bharam chooko Dharoo par-hilaad nivaajaa. ||2||5||
Kabeer says, my skepticism and doubt have been dispelled; God has exalted me, like His devotees Dhru and Prehlaad. ||2||5||
ਕਬੀਰ ਆਖਦਾ ਹੈ-ਮੇਰਾ ਸੰਦੇਹ ਤੇ ਸ਼ੱਕ-ਸਭਾ ਦੂਰ ਹੋ ਗਏ ਹਨ ਅਤੇ ਪ੍ਰਭੂ ਨੇ ਮੈਨੂੰ ਧ੍ਰੂ ਅਤੇ ਪ੍ਰਹਿਲਾਦ ਦੀ ਤਰ੍ਹਾਂ ਮਾਣ ਬਖਸ਼ਿਆ ਹੈ। ॥੨॥੫॥

ਬਿਲਾਵਲੁ ॥
bilaaval.
Raag Bilaaval:

ਰਾਖਿ ਲੇਹੁ ਹਮ ਤੇ ਬਿਗਰੀ ॥
raakh layho ham tay bigree.
O’ God! save me (from the cycle of birth and death), even though I myself have messed up my fate.
ਹੇ ਪ੍ਰਭੂ! ਮੇਰੇ ਪਾਸ਼ੋ ਹੀ ਮੇਰੀ ਤਕਦੀਰ ਵਿਗੜੀ ਹੈ, ਮੇਨੂੰ ਜਨਮ ਮਰਨ ਤੋਂ ਰੱਖ ਲੈ।

ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
seel Dharam jap bhagat na keenee ha-o abhimaan taydh pagree. ||1|| rahaa-o.
I have not practiced humility, righteousness and Your devotional worship; I am arrogant and follow a crooked way of life. ||1||Pause||
ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ ॥੧॥ ਰਹਾਉ ॥

ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥
amar jaan sanchee ih kaa-i-aa ih mithi-aa kaachee gagree.
I have been nourishing this body, deeming it as eternal; I never realized that it is perishable like a pitcher made of unbaked clay.
ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ।

ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥
jineh nivaaj saaj ham kee-ay tiseh bisaar avar lagree. ||1||
Forgetting that God who formed, fashioned and embellished me, I remained attached to another (worldly riches and power). ||1||
ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ ॥੧॥

ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥
sanDhik tohi saaDh nahee kahee-a-o saran paray tumree pagree.
O’ God! I am Your thief, I cannot be called holy; but now I have humbly come to Your refuge.
ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ;

ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥
kahi kabeer ih bintee sunee-ahu mat ghaalhu jam kee khabree. ||2||6||
Says Kabeer, O’God! please listen to this prayer of mine and do not send me the news of the demon of death. ||2||6||
ਕਬੀਰ ਆਖਦਾ ਹੈ- ਹੇ ਪ੍ਰਭੂ! ਮੇਰੀ ਇਹ ਅਰਜ਼ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ ॥੨॥੬॥

ਬਿਲਾਵਲੁ ॥
bilaaval.
Raag Bilaaval:

ਦਰਮਾਦੇ ਠਾਢੇ ਦਰਬਾਰਿ ॥
darmaaday thaadhay darbaar.
O’ God! I am standing before You as a beggar.
ਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ।

ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿ੍ਹ੍ਹ ਕਿਵਾਰ ॥੧॥ ਰਹਾਉ ॥
tujh bin surat karai ko mayree darsan deejai kholiH kivaar. ||1|| rahaa-o.
Except for You, who else is going to think about me? So please bestow mercy and bless me with Your holy vision. ||1||Pause||
ਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਤਰਫ਼ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼ ॥੧॥ ਰਹਾਉ ॥

ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥
tum Dhan Dhanee udaar ti-aagee saravnanH sunee-at sujas tumHaar.
O’ God! You are the master of the entire wealth of the world, You are gracious and detached from everything; we listen to Your gracious glory with our ears.
ਹੇ ਪ੍ਰਭੂ! ਤੂੰ ਹੀ (ਜਗਤ ਦੇ ਸਾਰੇ) ਧਨ ਪਦਾਰਥ ਦਾ ਮਾਲਕ ਹੈਂ, ਤੇ ਬੜਾ ਖੁਲ੍ਹੇ ਦਿਲ ਵਾਲਾ ਦਾਨੀ ਹੈਂ। (ਜਗਤ ਵਿਚ) ਤੇਰੀ ਹੀ (ਦਾਨੀ ਹੋਣ ਦੀ) ਮਿੱਠੀ ਸੋਭਾ ਕੰਨੀਂ ਸੁਣੀ ਜਾ ਰਹੀ ਹੈ।

ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥
maaga-o kaahi rank sabh daykh-a-u tumH hee tay mayro nistaar. ||1||
From whom should I beg? I see that all are beggars; my salvation can happen only through You. ||1||
ਮੈਂ ਹੋਰ ਕਿਸ ਪਾਸੋਂ ਮੰਗਾਂ? ਮੈਨੂੰ ਤਾਂ ਸਭ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ ॥੧॥

ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥
jaiday-o naamaa bip sudaamaa tin ka-o kirpaa bha-ee hai apaar.
O’ God! You blessed devotees Jai Dev, Naam Dev and brahmin Sudaamaa the with Your infinite mercy.
ਹੇ ਪ੍ਰਭੂ! ਜੈਦੇਵ, ਨਾਮਦੇਵ, ਸੁਦਾਮਾ ਬ੍ਰਾਹਮਣ-ਇਹਨਾਂ ਉੱਤੇ ਤੇਰੀ ਹੀ ਬੇਅੰਤ ਕਿਰਪਾ ਹੋਈ ਸੀ।

ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥
kahi kabeer tum samrath daatay chaar padaarath dayt na baar. ||2||7||
Kabir says, You alone are the all-powerful benefactor and it does not take even an instant to bestow the four boons (faith, money, love, and salvation). ||2||7||
ਕਬੀਰ ਆਖਦਾ ਹੈ-ਤੂੰ ਸਭ ਦਾਤਾਂ ਦੇਣ ਜੋਗਾ ਦਾਤਾਰ ਹੈਂ। ਜੀਵਾਂ ਨੂੰ ਚਾਰੇ ਪਦਾਰਥ ਦੇਂਦਿਆਂ ਤੈਨੂੰ ਰਤਾ ਢਿੱਲ ਨਹੀਂ ਲੱਗਦੀ ॥੨॥੭॥

ਬਿਲਾਵਲੁ ॥
bilaaval.
Raag Bilaaval:

ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥
dandaa mundraa khinthaa aaDhaar.
Wearing the holy looking garb, such as a staff, ear rings, patched coat and a cloth bag,
ਡੰਡਾ, ਮੁੰਦ੍ਰਾ, ਖ਼ਫ਼ਨੀ ਤੇ ਝੋਲੀ ਆਦਿਕ ਦਾ ਧਾਰਮਿਕ ਬਾਣਾ ਪਾ ਕੇ,

ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥
bharam kai bhaa-ay bhavai bhaykh-Dhaaree. ||1||
deluded by doubt, you have gone astray, O’ Yogi. ||1||
ਹੇ ਜੋਗੀ! ਤੂੰ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ਹੈਂ ॥੧॥

error: Content is protected !!