Guru Granth Sahib Translation Project

Guru granth sahib page-850

Page 850

ਸਲੋਕ ਮਃ ੩ ॥ salok mehlaa 3. Shalok, Third Guru:
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥ barahm bindeh tay barahmanaa jay chaleh satgur bhaa-ay. Only those are the real Brahmins who conduct their lives in accordance with the true Guru’s will and keep remembering God with adoration. ਉਹ ਮਨੁੱਖ ਹਨ ਅਸਲ ਬ੍ਰਾਹਮਣ, ਜਿਹੜੇ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਸਤਿਗੁਰੂ ਦੀ ਰਜ਼ਾ ਵਿਚ ਜੀਵਨ ਬਤੀਤ ਕਰਦੇ ਹਨ l
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥ jin kai hirdai har vasai ha-umai rog gavaa-ay. Those who realize God dwelling in their heart, dispel the malady of ego. ਜਿਨ੍ਹਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਵੱਸਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦਾ ਰੋਗ ਦੂਰ ਕਰਦੇ ਹਨ ।
ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥ gun raveh gun sangar-hahi jotee jot milaa-ay. They remember and amass the divine virtues; their light (soul) merges into the supreme Light. ਉਹ ਪ੍ਰਭੂ ਦੇ ਗੁਣ ਯਾਦ ਕਰਦੇ ਹਨ ਤੇ ਪ੍ਰਭੂ ਦੇ ਗੁਣ ਇਕੱਠੇ ਕਰਦੇ ਹਨ;, ਉਨ੍ਹਾਂ ਦੀ ਆਤਮਾ ਪਰਮ-ਆਤਮਾ ਨਾਲ ਅਭੇਦ ਹੋ ਜਾਂਦੀ ਹੈ।
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥ is jug meh virlay baraahman barahm bindeh chit laa-ay. But in this age, extremely rare are such Brahmins who focus their mind on God and come to realize Him. ਪਰ ਇਸ ਜੁਗ ਵਿਚ ਇਹੋ ਜਿਹੇ ਬ੍ਰਾਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਦੇ ਹਨ।
ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥ naanak jinH ka-o nadar karay har sachaa say naam rahay liv laa-ay. ||1|| O’ Nanak! those who are blessed by the eternal God’s glance of grace, remain lovingly attuned to His Name. ||1|| ਹੇ ਨਾਨਕ! ਜਿਨ੍ਹਾਂ ਉਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ ॥੧॥
ਮਃ ੩ ॥ mehlaa 3. Third Guru:
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥ satgur kee sayv na keetee-aa sabad na lago bhaa-o. One who did not follow the true Guru’s teachings and did not get imbued with love for the divine word, ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ-ਕਮਾਈ ਨਾਹ ਕੀਤੀ, ਜਿਸ ਦਾ ਪਿਆਰ (ਗੁਰੂ ਦੇ) ਸ਼ਬਦ ਵਿਚ ਨਾਹ ਬਣਿਆ,
ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ ha-umai rog kamaavanaa at deeragh baho su-aa-o. endured the chronic disease of ego and extreme selfishness. ਉਸ ਨੇ ਬਹੁਤ ਲੰਮਾ ਹਉਮੈ ਅਤੇ ਖੁਦਗਰਜੀ ਦਾ ਰੋਗ ਹੀ ਖੱਟਿਆ l
ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥ manhath karam kamaavnay fir fir jonee paa-ay. By doing deeds through mind’s obstinacy, such a person is reincarnated over and over again. ਆਪਣੇ ਮਨ ਦੇ ਹਠ ਦੇ ਆਸਰੇ (ਹੋਰ ਹੋਰ) ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੁੜ ਮੁੜ ਜੂਨਾਂ (ਦੇ ਗੇੜ) ਵਿਚ ਪੈਂਦਾ ਹੈ।
ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥ gurmukh janam safal hai jis no aapay la-ay milaa-ay. Fruitful is the life of a Guru’s follower whom God Himself unites with Him. ਫਲਦਾਇਕ ਹੈ, ਜੰਮਣਾ ਗੁਰੂ-ਸਮਰਪਣ ਦਾ, ਜਿਸ ਨੂੰ ਪ੍ਰਭੂ ਖੁਦ-ਬ-ਖੁਦ ਹੀ ਆਪਣੇ ਨਾਲ ਮਿਲਾ ਲੈਂਦਾ ਹੈ।
ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥ naanak nadree nadar karay taa naam Dhan palai paa-ay. ||2|| O’ Nanak, when the merciful God grants His mercy, then one receives the wealth of Naam. ||2|| ਹੇ ਨਾਨਕ! ਜਦੋਂ ਮਿਹਰਬਾਨ ਪ੍ਰਭੂ ਕਿਸੇ ਮਨੁੱਖ ਉਤੇ ਮਿਹਰ ਦੀ) ਨਿਗਾਹ ਕਰਦਾ ਹੈ ਤਦੋਂ ਉਹ ਨਾਮ-ਧਨ ਪ੍ਰਾਪਤ ਕਰ ਲੈਂਦਾ ਹੈ ॥੨॥
ਪਉੜੀ ॥ pa-orhee. Pauree:
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥ sabh vadi-aa-ee-aa har naam vich har gurmukh Dhi-aa-ee-ai. All glories lie in God’s Name; we should lovingly remember God through the Guru’s teachings. ਸਭ ਵਡਿਆਈਆ ਪ੍ਰਭੂ ਦੇ ਨਾਮ ਵਿਚ ਹਨ, ਗੁਰੂ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕਰਣਾ ਚਾਈਦਾ ਹੈ।
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥ je vasat mangee-ai saa-ee paa-ee-ai jay naam chit laa-ee-ai. If we attune our mind to God’s Name, we receive whatever we ask for. ਜੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜੀ ਰੱਖੀਏ ਤਾਂ (ਉਸ ਦੇ ਦਰ ਤੋਂ) ਜਿਹੜੀ ਭੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ।
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥ guhaj gal jee-a kee keechai satguroo paas taa sarab sukh paa-ee-ai. When we share the innermost secrets of our lives with the true Guru, we receive all kinds of comforts and peace. ਜਦੋਂ ਦਿਲ ਦੀ ਘੁੰਡੀ ਸਤਿਗੁਰੂ ਦੇ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ।
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥ gur pooraa har updays day-ay sabh bhukh leh jaa-ee-ai. When the perfect Guru bestows his teachings, then all our yearning for worldly things is quenched by remembering God. ਜਦ ਪੂਰਾ ਗੁਰੂ ਪਰਮਾਤਮਾ ਦੇ ਸਿਮਰਨ ਦਾ ਉਪਦੇਸ਼ ਦੇਂਦਾ ਹੈ ਤਾਂ ਸਿਮਰਨ ਦੀ ਬਰਕਤ ਨਾਲ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥ jis poorab hovai likhi-aa so har gun gaa-ee-ai. ||3|| One who is blessed with such preordained destiny, sings the praises of God. ||3|| ਜਿਸ ਮਨੁੱਖ ਦੇ ਅੰਦਰ ਮੁੱਢ ਤੋਂ {ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ} ਲੇਖ ਲਿਖਿਆ ਹੁੰਦਾ ਹੈ ਉਹ ਹੀ ਪਰਮਾਤਮਾ ਦੇ ਗੁਣ ਗਾਂਦਾ ਹੈ ॥੩॥
ਸਲੋਕ ਮਃ ੩ ॥ salok mehlaa 3. Shalok, Third Guru:
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥ satgur tay khaalee ko nahee mayrai parabh mayl milaa-ay. No one goes away empty-handed from the true Guru; all those who come to his refuge, he unites them with my God. ਗੁਰੂ ਦੇ ਦਰ ਤੋਂ ਕਦੇ ਕੋਈ ਖ਼ਾਲੀ (ਨਿਰਾਸ) ਨਹੀਂ ਗਿਆ, ਦਰ ਤੇ ਆਏ ਸਾਰਿਆਂ ਨੂੰ ਉਹ ਮੇਰੇ ਪ੍ਰਭੂ ਵਿਚ ਪੂਰਨ ਤੌਰ ਤੇ ਮਿਲਾ ਦੇਂਦਾ ਹੈ।
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥ satgur kaa darsan safal hai jayhaa ko ichhay tayhaa fal paa-ay. Fruitful is the Blessed Vision of the true Guru; one receives whatever he desires. ਗੁਰੂ ਦਾ ਦੀਦਾਰ ਭੀ ਫਲ ਦੇਣ ਵਾਲਾ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ gur kaa sabad amrit hai sabh tarisnaa bhukh gavaa-ay. The Guru’s word is like the ambrosial nectar, which quenches all one’s yearning for Maya, the worldly riches and power. ਗੁਰੂ ਦਾ ਸ਼ਬਦ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੋ ਮਾਇਆ ਦੀ ਸਾਰੀ ਤ੍ਰੇਹ ਭੁੱਖ ਮਿਟ ਮਿਟਾ ਦਿਂਦਾ ਹੈ।
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ har ras pee santokh ho-aa sach vasi-aa man aa-ay. One feels contented by drinking the elixir of God’s Name, and he realizes the eternal God dwelling in his mind. ਪ੍ਰਭੂ ਦਾ ਨਾਮ-ਰਸ ਪੀ ਕੇ ਮਨੁੱਖ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ, ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥ sach Dhi-aa-ay amraa pad paa-i-aa anhad sabad vajaa-ay. By always remembering God with adoration, one feels as if he is playing the non stop divine melody of His praises and in this way he attains immortal status. ਪ੍ਰਭੂ ਨੂੰ ਸਿਮਰ ਕੇ ਉਹ ਆਪਣੇ ਅੰਦਰ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵਜਾਂਦਾ ਹੈ ਅਤੇ ਉਸ ਨੂੰ ਅਬਿਨਾਸੀ ਦਰਜਾ ਮਿਲ ਜਾਂਦਾ ਹੈ ।
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥ sacho dah dis pasri-aa gur kai sahj subhaa-ay. One who attains the spiritual poise through the Guru’s teachings, beholds God pervading everywhere. ਜਿਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਅੱਪੜਦਾ ਹੈ ਉਸ ਨੂੰ ਦਸੀਂ ਹੀ ਪਾਸੀਂ ਪਰਮਾਤਮਾ ਵਿਆਪਕ ਦਿੱਸਦਾ ਹੈ।
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥ naanak jin andar sach hai say jan chhapeh na kisai day chhapaa-ay. ||1|| O’ Nanak, within whom God remains enshrined, their glory is never hidden, even if others try to hide. ||1|| ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਟਿਕਿਆ ਰਹਿੰਦਾ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ (ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ) ॥੧॥
ਮਃ ੩ ॥ mehlaa 3. Third Guru:
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ gur sayvaa tay har paa-ee-ai jaa ka-o nadar karay-i. God is realized by following the Guru’s teachings; but only that person can realize Him on whom He casts His glance of grace. ਗੁਰੂ ਦੀ ਦੱਸੀ ਕਾਰ ਕੀਤਿਆਂ ਪਰਮਾਤਮਾ ਮਿਲ ਪੈਂਦਾ ਹੈ (ਪਰ ਮਿਲਦਾ ਉਸ ਨੂੰ ਹੈ) ਜਿਸ ਉਤੇ (ਪਰਮਾਤਮਾ) ਮਿਹਰ ਕਰਦਾ ਹੈ।
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥ maanas tay dayvtay bha-ay sachee bhagat jis day-ay. Whom God blesses with true devotional worship, acquire such godly virtues, as if they have become angels. ਜਿਨ੍ਹਾਂ ਨੂੰ ਪ੍ਰਭੂ ਸਦਾ ਕਾਇਮ ਰਹਿਣ ਵਾਲੀ ਭਗਤੀ (ਦੀ ਦਾਤਿ) ਦੇਂਦਾ ਹੈ ਉਹ ਮਨੁੱਖਾਂ ਤੋਂ ਦੇਵਤੇ ਬਣ ਜਾਂਦੇ ਹਨ l
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥ ha-umai maar milaa-i-an gur kai sabad suchay-ay. Those who become immaculate through the Guru’s teachings, God eradicates their ego and unites them with Him. ਗੁਰੂ ਦੇ ਸ਼ਬਦ ਰਾਹੀਂ ਜੋ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,ਉਨ੍ਹਾਂ ਦੀ ਹਉਮੈ ਮੁਕਾ ਕੇ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।
ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥ naanak sehjay mil rahay naam vadi-aa-ee day-ay. ||2|| O’ Nanak, those whom God blesses with the glory of Naam, remain imperceptibly merged with God. ||2|| ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨਾਮ ਦੀ ਵਡਿਆਈ ਦੇਂਦਾ ਹੈ ਉਹ ਮਨੁੱਖ ਸੁਭਾਵਿਕ ਹੀ ਪ੍ਰਭੂ-ਚਰਨਾਂ ਵਿਚ ਮਿਲੇ ਰਹਿੰਦੇ ਹਨ ॥੨॥
ਪਉੜੀ ॥ pa-orhee. Pauree:
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ gur satgur vich naavai kee vadee vadi-aa-ee har kartai aap vaDhaa-ee. The true Guru has the great glory of always remembering God’s Name and the Creator-God Himself has multiplied this virtue. ਹੇ ਭਾਈ! ਗੁਰੂ ਦੇ ਅੰਦਰ ਪ੍ਰਭੂ ਦਾ ਨਾਮ ਜਪਣ ਜਪਾਣ ਦਾ ਵੱਡਾ ਗੁਣ ਹੈ, ਪ੍ਰਭੂ ਨੇ ਆਪ ਇਹ ਗੁਣ ਗੁਰੂ ਵਿਚ ਵਧਾਇਆ ਹੈ।
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥ sayvak sikh sabh vaykh vaykh jeevniH onHaa andar hirdai bhaa-ee. All the disciples and devotees spiritually rejuvenate by beholding this virtue of remembering God in their Guru and it is pleasing to their hearts ਸਾਰੇ ਸਿੱਖ ਸੇਵਕ ਗੁਰੂ ਦੇ ਇਸ ਗੁਣ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹਨਾਂ ਨੂੰ ਗੁਰੂ ਦਾ ਇਹ ਗੁਣ ਆਪਣੇ ਹਿਰਦੇ ਵਿਚ ਪਿਆਰਾ ਲੱਗਦਾ ਹੈ।
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥ nindak dusat vadi-aa-ee vaykh na sakan onHaa paraa-i-aa bhalaa na sukhaa-ee. The slanderers and evil people cannot tolerate the glory of the True Guru, because the goodness of others does not please them. ਨਿੰਦਾ ਕਰਨ ਵਾਲੇ ਅਤੇ ਭੈੜੇ ਬੰਦੇ ਸਤਿਗੁਰੂ ਦੀ ਵਡਿਆਈ ਵੇਖ ਕੇ ਸਹਾਰ ਨਹੀਂ ਸਕਦੇ, ਉਹਨਾਂ ਨੂੰ ਕਿਸੇ ਹੋਰ ਦੀ ਭਲਾਈ ਚੰਗੀ ਨਹੀਂ ਲੱਗਦੀ।
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ ki-aa hovai kis hee kee jhakh maaree jaa sachay si-o ban aa-ee. When the true Guru loves the eternal God, then what harm can useless effort of others (slanderers and evil doers) can do to him? ਜਦੋਂ ਗੁਰੂ ਦਾ ਪਿਆਰ ਸੱਚੇ ਪ੍ਰਭੂ ਨਾਲ ਬਣਿਆ ਹੋਇਆ ਹੈ, ਤਾਂ ਕਿਸੇ ਨਿੰਦਕ ਦੁਸ਼ਟ ਦੇ ਝਖ ਮਾਰਿਆਂ ਗੁਰੂ ਦਾ ਕੁਝ ਵਿਗੜ ਨਹੀਂ ਸਕਦਾ।
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥ je gal kartay bhaavai saa nit nit charhai savaa-ee sabh jhakh jhakh marai lokaa-ee. ||4|| Whatever is pleasing to the Creator God, multiplies day by day; while the slanderers and evil doers spiritually deteriorate by their useless efforts. ||4|| ਜਿਹੜੀ ਗੱਲ ਕਰਤਾਰ ਨੂੰ ਚੰਗੀ ਲੱਗਦੀ ਹੈ ਉਹ ਦਿਨੋਂ ਦਿਨ ਵਧਦੀ ਹੈ (ਤੇ ਨਿੰਦਾ ਕਰਨ ਵਾਲੀ) ਸਾਰੀ ਲੁਕਾਈ ਖਿੱਝ ਖਿੱਝ ਕੇ ਆਤਮਕ ਮੌਤ ਸਹੇੜਦੀ ਹੈ ॥੪॥
ਸਲੋਕ ਮਃ ੩ ॥ salok mehlaa 3. Shalok, Third Guru:
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ Dharig ayh aasaa doojay bhaav kee jo mohi maa-i-aa chit laa-ay. Accursed is the hope of love for duality (love for things other than God), which attaches one’s mind to worldly riches and power. ਲਾਨ੍ਹਤ ਹੈ ਇਸ ਹੋਰ ਦੀ ਪ੍ਰੀਤ ਦੀ ਚਾਹਨਾ ਨੂੰ, ਜੋ ਮਨੁੱਖ ਦੇ ਮਨ ਨੂੰ ਧਨ-ਦੌਲਤ ਦੇ ਪਿਆਰ ਨਾਲ ਜੋੜਦੀ ਹੈ।
ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ har sukh palHar ti-aagi-aa naam visaar dukh paa-ay. One who exchanges the bliss of remembering God’s Name for useless worldly pleasures, forsaking God’s Name, he endures misery. ਜੋ ਮਨੁੱਖ ਪਰਾਲੀ ਦੇ ਵੱਟੇ, ਪ੍ਰਭੂ ਦੇ ਨਾਮ ਦਾ ਅਨੰਦ ਨੂੰ ਛੱਡਦਾ ਹੈ, ਉਹ ਪਰਮਾਤਮਾ ਦਾ ਨਾਮ ਨੂੰ ਭੁਲਾ ਕੇ ਦੁੱਖ ਹੀ ਪਾਂਦਾ ਹੈ l


© 2017 SGGS ONLINE
error: Content is protected !!
Scroll to Top