Guru Granth Sahib Translation Project

Guru granth sahib page-848

Page 848

ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ sukh saagar parabh bhayti-ai naanak sukhee hot ih jee-o. ||1|| O’ Nanak, if we experience God, the ocean of bliss, this mind of ours becomes spiritually peaceful. ||1|| ਹੇ ਨਾਨਕ! ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ ॥੧॥
ਛੰਤ ॥ chhant. Chant:
ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ sukh saagar parabh paa-ee-ai jab hovai bhaago raam. We realizes God, the ocean of peace, only when our destiny is fulfilled. ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ।
ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ maanan maan vanjaa-ee-ai har charnee laago raam. O’ the conceited soul-bride, abandon your ego and remain attuned to God’s immaculate Name. ਹੇ ਮਾਣ ਮੱਤੀ ਜੀਵ-ਇਸਤ੍ਰੀਏ! ਮਾਣ ਤਿਆਗ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।
ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ chhod si-aanap chaaturee durmat buDh ti-aago raam. Renounce your smartness or cleverness and abandon your evil intellect. ਆਪਣੀ ਸਿਆਣਪ ਚਤੁਰਾਈ ਛੱਡ ਦੇਹ,ਅਤੇ ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰਦੇ।
ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ naanak pa-o sarnaa-ee raam raa-ay thir ho-ay suhaago raam. ||1|| O’ the soul-bride, seek the refuge of sovereign God, Your union with Him will remain forever. ||1|| ਹੇ ਨਾਨਕ! (ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, ਤੇਰੇ ਸਿਰ ਦਾ ਖਸਮ ਸਦਾ ਲਈ ਟਿਕਿਆ ਰਹੇਗਾ ॥੧॥
ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ so parabh taj kat laagee-ai jis bin mar jaa-ee-ai raam. O’ brother, that God without whom one becomes spiritually dead, why should one forsake Him and attach to someone else? ਹੇ ਭਾਈ! ਜਿਸ ਪਰਮਾਤਮਾ ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਕਿਉਂ ਜੁੜੀਏ ?
ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ laaj na aavai agi-aan matee durjan birmaa-ee-ai raam. The spiritually ignorant person wanders around with evil persons and does not feel any shame. ਆਤਮਕ ਜੀਵਨ ਵਲੋਂ ਕੋਰਾ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ, ਉਸ ਨੂੰ ਸ਼ਰਮ ਨਹੀਂ ਆਉਂਦੀ l
ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ patit paavan parabh ti-aag karay kaho kat thehraa-ee-ai raam. Tell me where could one find any peace by forsaking God, the purifier of sinners? ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਦੱਸੋ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ?
ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥ naanak bhagat bhaa-o kar da-i-aal kee jeevan pad paa-ee-ai raam. ||2|| O’ Nanak, supreme spiritual status in life is received by engaging in the loving devotional worship of the merciful God. ||2|| ਹੇ ਨਾਨਕ! ਮਿਹਰਬਾਨ ਪ੍ਰਭੂ ਦੀ ਪ੍ਰੇਮ-ਮਈ ਭਗਤੀ ਕਰਨ ਨਾਲ ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ ॥੨॥
ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ saree gopaal na uchrahi bal ga-ee-ay duhchaaran rasnaa raam. O’ the bad natured tongue, burning in the fire of slandering, you do not utter the Name of the reverend God of the universe. ਹੇ (ਨਿੰਦਾ ਦੀ ਅੱਗ ਵਿਚ) ਸੜ ਰਹੀ ਮੰਦੇ ਆਚਰਣ ਵਾਲੀ ਜੀਭੇ!! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ।
ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥ parabh bhagat vachhal nah sayvhee kaa-i-aa kaak garsanaa raam. The vices are nibbling your body like crows because you do not engage in the devotional worship of God, the lover of devotional worship. ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।
ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥ bharam mohee dookh na jaanhee kot jonee basnaa raam. Deluded by doubt, you don’t realize the sufferings you will have to endure while going through millions of incarnations. ਭਰਮ ਵਿੱਚ ਫਸੀ ਹੋਈ ਤੂੰ ਉਨ੍ਹਾਂ ਦੁੱਖਾਂ ਨੂੰ ਨਹੀਂ ਜਾਣਦੀ ਜੋ ਕ੍ਰੋੜਾਂ ਜੂਨੀਆਂ ਵਿੱਚ ਪੈਣ ’ਤੇ ਮਿਲਣੇ ਹਨ।
ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥ naanak bin har avar je chaahnaa bistaa kiram bhasmaa raam. ||3|| O’ Nanak, to desire anything other than God is like being consumed like a worm of filth; it is nothing but ruining our spiritual life. ||3|| ਹੇ ਨਾਨਕ! ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਚਾਹਨਾ ਗੂੰਹ ਦੇ ਕੀੜੇ ਵਾਂਗ ਸੜਨਾ ਹੈ (ਵਿਕਾਰਾਂ ਵਿਚ ਆਤਮਕ ਜੀਵਨ ਸੜਨਾ ਹੈ) ॥੩॥
ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ laa-ay birahu bhagvant sangay ho-ay mil bairaagan raam. O’ my friend, embrace love for God, becoming detached from the worldly allurements and remain attached to Him. ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ।
ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥ chandan cheer suganDh rasaa ha-umai bikh ti-aagan raam. Give up your sandalwood oil, expensive clothes, perfumes, tasty flavors and the poison of egotism. ਤੂੰ ਚੰਨਣ, ਬਸਤ੍ਰਾਂ, ਖੁਸ਼ਬੋਆਂ, ਸੁਆਦਾਂ ਅਤੇ ਹੰਕਾਰ ਦੇ ਪਾਪ ਦੇ ਪਿਆਰ ਨੂੰ ਛੱਡ ਦੇ।
ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ eet oot nah dolee-ai har sayvaa jaagan raam. Do not waver this or that way, but remain alert to the devotional worship of God. ਤੂੰ ਐਧਰ ਓਧਰ ਡਿਕੋ ਡੋਲੇ ਨਾਂ ਖਾ, ਪ੍ਰੰਤੂ ਸੁਆਮੀ ਦੀ ਟਹਿਲ ਸੇਵਾ ਅੰਦਰ ਸਾਵਧਾਨ ਰਹੁ।
ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥ naanak jin parabh paa-i-aa aapnaa saa atal suhaagan raam. ||4||1||4|| O’ Nanak, forever and ever fortunate is the soul-bride, who has realized her Husband-God. ||4||1||4|| ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ॥੪॥੧॥੪॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥ har khojahu vadbhaageeho mil saaDhoo sangay raam. O’ the fortunate ones, keep trying to seek God in the company of the Guru. ਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ।
ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ ॥ gun govid sad gaa-ee-ah paarbarahm kai rangay raam. Imbuing ourselves with the love of the supreme God, we should always sing His praises. ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।
ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ ॥ so parabh sad hee sayvee-ai paa-ee-ah fal mangay raam. Yes, we should always remember that God with adoration from whom we receive the fruits of our desire. ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ।
ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥ naanak parabh sarnaagatee jap anat tarangay raam. ||1|| O’ Nanak, remain in God’s refuge and lovingly remember Him who manifests Himself in myriads of ways. ||1|| ਹੇ ਨਾਨਕ! (ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ ॥੧॥
ਇਕੁ ਤਿਲੁ ਪ੍ਰਭੂ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥ ik til parabhoo na veesrai jin sabh kichh deenaa raam. O‘ brother, we should not forget even for a moment, that God who has given us everything. ਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ।
ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ ॥ vadbhaagee maylaavarhaa gurmukh pir cheenHaa raam. Union with God happens with great good fortune; one who follows the Guru’s teachings, realizes the Husband-God. ਉਸ ਨਾਲ ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ।
ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ ॥ baah pakarh tam tay kaadhi-aa kar apunaa leenaa raam. Extending His support, God lifts him from the darkness of spiritual ignorance and makes him His own. (ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।
ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥ naam japat naanak jeevai seetal man seenaa raam. ||2|| O’ Nanak, that person spiritually rejuvenates by remembering God and his mind and heart remains calm. ||2|| ਹੇ ਨਾਨਕ!ਪ੍ਰਭੂ ਦਾ ਨਾਮ ਜਪਦਿਆਂ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੨॥
ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ ॥ ki-aa gun tayray kahi saka-o parabh antarjaamee raam. O’ God, You are omniscient; which of Your virtues may I describe? ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?
ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ ॥ simar simar naaraa-inai bha-ay paargaraamee raam. Many people become worthy of crossing over the worldly ocean of vices by always remembering God with adoration. ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ।
ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ ॥ gun gaavat govind kay sabh ichh pujaamee raam. All their desires are fulfilled by singing the praises of God. ਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥ naanak uDhray jap haray sabhhoo kaa su-aamee raam. ||3|| O’ Nanak, God is the Master of all; people save themselves from vices by lovingly remembering God. ||3|| ਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ॥੩॥
ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ॥ ras bhini-arhay apunay raam sangay say lo-in neekay raam. Sublime are those eyes, which remain emotionally drenched with God’s love. ਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ।
ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ ॥ parabh paykhat ichhaa punnee-aa mil saajan jee kay raam. All the desires are fulfilled by beholding and realizing God, the friend of the soul. ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।
ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ ॥ amrit ras har paa-i-aa bikhi-aa ras feekay raam. The taste of all the worldly pleasures (Maya) feels tasteless to the one who has relished the ambrosial nectar of God’s Name. ਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ।
ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥ naanak jal jaleh samaa-i-aa jotee jot meekay raam. ||4||2||5||9|| O’ Nanak, Just as water merges in water, the soul of a person (who has received Naam) merges into the divine Light. ||4||2||5||9|| ਹੇ ਨਾਨਕ! (ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ ॥੪॥੨॥੫॥੯॥
Scroll to Top
https://keuangan.usbypkp.ac.id/user_guide/lgacor/ https://learning.poltekkesjogja.ac.id/lib/pear/ https://learning.poltekkesjogja.ac.id/lib/ situs slot gacor slot gacor hari ini https://pelatihan-digital.smesco.go.id/.well-known/sgacor/ https://biropemotda.riau.go.id/wp-content/ngg/modules-demo/ https://jurnal.unpad.ac.id/classes/core/appdemo/ slot gacor
jp1131 https://bobabet-asik.com/ https://sugoi168daftar.com/ https://76vdomino.com/ https://jurnal.unpad.ac.id/help/ez_JP/ https://library.president.ac.id/event/jp-gacor/ https://biropemotda.riau.go.id/menus/1131-gacor/ https://akuntansi.feb.binabangsa.ac.id/beasiswa/sijp/ https://pmursptn.unib.ac.id/wp-content/boba/
https://pti.fkip.binabangsa.ac.id/product/hk/ http://febi.uindatokarama.ac.id/wp-content/hk/
https://keuangan.usbypkp.ac.id/user_guide/lgacor/ https://learning.poltekkesjogja.ac.id/lib/pear/ https://learning.poltekkesjogja.ac.id/lib/ situs slot gacor slot gacor hari ini https://pelatihan-digital.smesco.go.id/.well-known/sgacor/ https://biropemotda.riau.go.id/wp-content/ngg/modules-demo/ https://jurnal.unpad.ac.id/classes/core/appdemo/ slot gacor
jp1131 https://bobabet-asik.com/ https://sugoi168daftar.com/ https://76vdomino.com/ https://jurnal.unpad.ac.id/help/ez_JP/ https://library.president.ac.id/event/jp-gacor/ https://biropemotda.riau.go.id/menus/1131-gacor/ https://akuntansi.feb.binabangsa.ac.id/beasiswa/sijp/ https://pmursptn.unib.ac.id/wp-content/boba/
https://pti.fkip.binabangsa.ac.id/product/hk/ http://febi.uindatokarama.ac.id/wp-content/hk/