Page 843
ਮਨਮੁਖ ਮੁਏ ਅਪਣਾ ਜਨਮੁ ਖੋਇ ॥
manmukh mu-ay apnaa janam kho-ay.
The self-willed people remain spiritually dead and waste away their lives.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ।
ਸਤਿਗੁਰੁ ਸੇਵੇ ਭਰਮੁ ਚੁਕਾਏ ॥
satgur sayvay bharam chukaa-ay.
But one who follows the true Guru’s teachings gets rid of all doubt,
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰੋਂ) ਭਟਕਣਾ ਮੁਕਾ ਲੈਂਦਾ ਹੈ,
ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥
ghar hee andar sach mahal paa-ay. ||9||
and realizes the eternal God dwelling in his own heart. ||9||
ਉਹ ਆਪਣੇ ਹਿਰਦੇ-ਘਰ ਵਿਚ ਹੀ ਸਦਾ-ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ ॥੯॥
ਆਪੇ ਪੂਰਾ ਕਰੇ ਸੁ ਹੋਇ ॥
aapay pooraa karay so ho-ay.
(O’ my friends), whatever that perfect God Himself does, that alone happens.
ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ।
ਏਹਿ ਥਿਤੀ ਵਾਰ ਦੂਜਾ ਦੋਇ ॥
ayhi thitee vaar doojaa do-ay.
(All these omens attached to) the lunar and solar days create duality.
ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ।
ਸਤਿਗੁਰ ਬਾਝਹੁ ਅੰਧੁ ਗੁਬਾਰੁ ॥
satgur baajhahu anDh gubaar.
(The truth is that) without the true Guru, there is pitch darkness.
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ।
ਥਿਤੀ ਵਾਰ ਸੇਵਹਿ ਮੁਗਧ ਗਵਾਰ ॥
thitee vaar sayveh mugaDh gavaar.
Only idiots and fools worry about the rituals of lunar days and days of the week.
(ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ।
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
naanak gurmukh boojhai sojhee paa-ay.
O’ Nanak, one who follows the Guru’s teachings and understands this, he becomes spiritually wise,
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ,
ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
ikat naam sadaa rahi-aa samaa-ay. ||10||2||
and remains forever merged in the Name of the One God. ||10||2||
ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੦॥੨॥
ਬਿਲਾਵਲੁ ਮਹਲਾ ੧ ਛੰਤ ਦਖਣੀ
bilaaval mehlaa 1 chhant dakh-nee
Raag Bilaaval, First Guru, Chhant, Dakhnee:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥
munDh navaylrhee-aa go-il aa-ee raam.
The young, innocent (free from vices) soul-bride has come to this world for a short while,
ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ।
ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥
matukee daar Dharee har liv laa-ee raam.
Laying aside the love for her perishable body, she lovingly attunes to God.
ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,
ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥
liv laa-ay har si-o rahee go-il sahj sabad seegaaree-aa.
Yes, she remains attuned to God and intuitively embellishes herself with the Guru’s word of His praises.
ਉਹ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਗੁਰੂ ਦੇ ਸ਼ਬਦ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ।
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥
kar jorh gur peh kar binantee milhu saach pi-aaree-aa.
With folded hands she prays to the Guru to unite her with her beloved, the eternal God.
ਹੱਥ ਜੋੜ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰੂ ਅੱਗੇ ਬੇਨਤੀ ਕਰਦੀ ਹੈ।
ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥
Dhan bhaa-ay bhagtee daykh pareetam kaam kroDh nivaari-aa.
After realizing her beloved-God through her true loving devotion, such a soul bride gets rid of her lust and anger.
ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਉਸ ਦਾ ਦਰਸਨ ਕਰ ਕੇ ਆਪਣੇ ਅੰਦਰੋਂ ਕਾਮ ਕ੍ਰੋਧ ਨੂੰ ਦੂਰ ਕਰ ਲੈਂਦੀ ਹੈ।
ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥
naanak munDh navayl sundar daykh pir saaDhaari-aa. ||1||
O’ Nanak, upon realizing her Husband-God, the young innocent soul-bride makes Him the support of her life. ||1||
ਹੇ ਨਾਨਕ! ਨਵੀਂ ਨਵੇਲੀ ਸੋਹਣੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ ਉਸ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥
ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥
sach navaylrhee-ay joban baalee raam.
O’ the chaste and innocent (free of vices) soul-bride, remain innocent through youth also.
ਹੇ ਸਤਵੰਤੀ, ਨਵੀਂ ਨਵੇਲੀ (ਵਿਕਾਰਾਂ ਤੋਂ ਬਚੀ) ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ ਬਣੀ ਰਹੁ
ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥
aa-o na jaa-o kahee apnay sah naalee raam.
Do not wander around anywhere (look for any other support); stay with your Husband-God.
ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ।
ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥
naah apnay sang daasee mai bhagat har kee bhaav-ay.
I always stay in my Husband-God’s presence as a humble devotee; His loving devotional worship is pleasing to me.
ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਉਸ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ।
ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥
agaaDh boDh akath kathee-ai sahj parabh gun gaav-ay.
We should describe the indescribable virtues of the unfathomable God through the Guru’s teachings; we should intuitively sing His praises.
ਗੁਰੂ ਦੇ ਬਖ਼ਸ਼ੇ ਗਿਆਨ ਦੀ ਰਾਹੀਂ ਨਾਂ ਵਰਣਨ ਹੋਣ ਵਾਲੇ ਗੁਣਾਂ ਦੇ ਅਥਾਹ ਸਮੁੰਦਰ-ਪ੍ਰਭੂ ਦੇ ਗੁਣਾ ਦਾ ਵਰਣਨ ਕਰਨਾ ਚਾਹੀਦਾ ਹੈ। ਸੁਭਾਵਕ ਹੀ ਉਸ ਦੀ ਮਹਿਮਾ ਗਾਉਂਣੀ ਚਾਹੀਦੀ ਹੈ
ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥
raam naam rasaal rasee-aa ravai saach pi-aaree-aa.
God, the source and reveller of all pleasures, attunes that soul-bride to His Name who imbues herself with His love.
ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ।
ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥
gur sabad dee-aa daan kee-aa naankaa veechaaree-aa. ||2||
Nanak says, the soul-bride whom the Guru bestowed the gift of his word of God’s praises, becomes truly thoughtful. ||2||
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਦਾਤਿ ਬਖ਼ਸ਼ੀ ਉਹ ਵਿਚਾਰਵਾਨ ਬਣ ਜਾਂਦੀ ਹੈ ॥੨॥
ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥
sareeDhar mohi-arhee pir sang sootee raam.
The soul-bride who is fascinated by her Husband-God, enjoys His presence,
ਉਹ ਜੀਵ-ਇਸਤ੍ਰੀ ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਪਤੀ-ਪ੍ਰਭੂ ਦੇ ਮਿਲਾਪ ਦਾ ਰੰਗ ਮਾਣਦੀ ਹੈ
ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥
gur kai bhaa-ay chalo saach sangootee raam.
She walks in harmony with the Guru’s will and remains absorbed in the remembrance of the eternal God.
ਉਸ ਦੀ ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ।
ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥
Dhan saach sangootee har sang sootee sang sakhee sahaylee-aa.
Yes, the soul-bride who remains absorbed in the remembrance of the eternal God, enjoys His company along with her friends and companions.
ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ,
ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥
ik bhaa-ay ik man naam vasi-aa satguroo ham maylee-aa.
Being in love with God with total devotion, she realizes Naam enshrined within her; this faith wells up in her that the true Guru has united her with God.
ਪ੍ਰਭੂ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ ਉਸ ਦੇ ਅੰਦਰ ਪ੍ਰਭੂ ਦਾ ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ ਗੁਰੂ ਨੇ ਮੈਨੂੰ ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ।
ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥
din rain gharhee na chasaa visrai saas saas niranjano.
Now day and night, even for an instant she doesn’t forsake the immaculate God; she remembers Him with each and every breath.
ਉਹ ਦਿਨ ਰਾਤ ਘੜੀ ਪਲ ਭੀ ਪ੍ਰਭੂ ਨੂੰ ਨਹੀਂ ਭੁੱਲਦੀ, ਉਹ ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ ਨੂੰ ਸਿਮਰਦੀ ਹੈ।
ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥
sabad jot jagaa-ay deepak naankaa bha-o bhanjno. ||3||
Nanak says, she destroys all kinds of fear by lighting the lamp of enlightenment within her mind through the Guru’s word. ||3||
ਹੇ ਨਾਨਕ! (ਆਖ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ ਉਹ ਹਰੇਕ ਡਰ ਨਾਸ ਕਰ ਲੈਂਦੀ ਹੈ ॥੩॥
ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥
jot sabaa-irhee-ay taribhavan saaray raam.
O’ dear friend, God whose light (power) is pervading everywhere, takes care of all the three worlds.
ਹੇ ਸਹੇਲੀਏ! ਜਿਸ ਪਰਮਾਤਮਾ ਦੀ ਜੋਤਿ ਹਰ ਥਾਂ ਪਸਰੀ ਹੋਈ ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ।
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥
ghat ghat rav rahi-aa alakh apaaray raam.
That incomprehensible and infinite God is pervading each and every heart.
ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ।
ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥
alakh apaar apaar saachaa aap maar milaa-ee-ai.
That invisible, infinite and eternal God can be realized by eradicating self-conceit.
ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ।
ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥
ha-umai mamtaa lobh jaalahu sabad mail chukhaa-ee-ai.
O’ dear friend, burn away your ego, love for Maya and greed, the dirt of these vices can be removed only through the Guru’s divine word.
ਹੇ ਸਹੇਲੀਏ! ਹਉਮੈ, ਮਾਇਆ ਤੇ ਲਾਲਚ ਸਾੜ ਦੇਹ; ਹਉਮੈ ਮਮਤਾ ਲੋਭ ਦੀ ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ।
ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥
dar jaa-ay darsan karee bhaanai taar taaranhaari-aa.
O’ dear friend, live your life according to God’s command and always pray to Him to save you from the world ocean of vices; by doing so, you will experience the blessed vision of God in the Guru’s refuge.
ਹੇ ਸਹੇਲੀਏ! ਪਰਮਾਤਮਾ ਦੀ ਰਜ਼ਾ ਵਿਚ ਜੀਵਨ ਬਿਤੀਤ ਕਰ ਅਤੇ ਅਰਦਾਸ ਕਰਿਆ ਕਰ, ਹੇ ਤਾਰਨਹਾਰ ਪ੍ਰਭੂ! ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੈ ਇਸ ਤਰ੍ਹਾਂ, ਗੁਰੂ ਦੇ ਦਰ ਤੇ ਜਾ ਕੇ ਪਰਮਾਤਮਾ ਦਾ ਦਰਸਨ ਕਰ ਲਏਂਗੀ
ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
har naam amrit chaakh tariptee naankaa ur Dhaari-aa. ||4||1||
Nanak says, the soul-bride who enshrines God’s Name in her heart, becomes satiated from the undue worldly desires by tasting the ambrosial nectar of Naam. ||4||1||
ਹੇ ਨਾਨਕ! (ਆਖ) ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦੀ ਹੈ ॥੪॥੧॥
ਬਿਲਾਵਲੁ ਮਹਲਾ ੧ ॥
bilaaval mehlaa 1.
Raag Bilaaval, First Guru:
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥
mai man chaa-o ghanaa saach vigaasee raam.
O’ my friend, my mind is filled with great joy; I feel delighted by being attuned to the eternal God.
ਹੇ ਸਹੇਲੀਏ!ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉੇ ਬਣਿਆ ਰਹਿੰਦ ਹੈ।
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥
mohee paraym piray parabh abhinaasee raam.
I am enticed by the love of my Husband-God who is immortal.
ਅਬਿਨਾਸ਼ੀ ਪਿਆਰੇ ਪ੍ਰਭੂ ਦੇ ਪ੍ਰੇਮ ਨੇ ਮੈਨੂੰ ਮਸਤ ਕਰ ਰੱਖਿਆ ਹੈ।
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥
avigato har naath naathah tisai bhaavai so thee-ai.
That incomprehensible God is the supreme Master of all Masters; that alone happens which He desires.
ਅਦ੍ਰਿਸ਼ਟ ਪਰਮਾਤਮਾ ਵੱਡੇ ਵੱਡੇ ਨਾਥਾਂ ਦਾ ਭੀ ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਨੂੰ ਹੀ ਚੰਗਾ ਲੱਗਦਾ ਹੈ।
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥
kirpaal sadaa da-i-aal daataa jee-aa andar tooN jee-ai.
O’ God, You are kind and ever merciful benefactor, You infuse life into all living beings.
ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ।