Guru Granth Sahib Translation Project

Guru granth sahib page-823

Page 823

ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ aiso har ras baran na saaka-o gur poorai mayree ulat Dharee. ||1|| Such is the sublime essence of God’s Name, that I cannot describe it; the Perfect Guru has turned my attention away from the worldly riches and power. ||1|| ਅਜੇਹਾ ਹੈ ਹਰਿ-ਨਾਮ ਦਾ ਰਸ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥
ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ paykhi-o mohan sabh kai sangay oon na kaahoo sagal bharee. I behold the fascinating God with everyone, there is no place without Him; His power is sustaining life in the entire universe. ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖਦਾ ਹਾਂ , ਕੋਈ ਭੀ ਥਾਂ ਪ੍ਰਭੂ ਤੋਂ ਸੱਖਣਾ ਨਹੀਂ , ਸਾਰੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਹੈ।
ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥ pooran poor rahi-o kirpaa niDh kaho naanak mayree pooree paree. ||2||7||93|| God, the treasure of mercy, is permeating everywhere; Nanak says, I have achieved my life’s object of union with God. ||2||7||93|| ਕਿਰਪਾ ਦਾ ਖ਼ਜ਼ਾਨਾ ਪ੍ਰਭੂ ਹਰ ਥਾਂ ਪੂਰਨ ਤੌਰ ਤੇ ਵਿਆਪਕ ਹੈ। ਨਾਨਕ ਆਖਦਾ ਹੈ- ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਮਨ ਕਿਆ ਕਹਤਾ ਹਉ ਕਿਆ ਕਹਤਾ ॥ man ki-aa kahtaa ha-o ki-aa kahtaa. O’ my mind, what are you saying, and what am I saying to you ? ਹੇ ਮਨ! ਤੂੰ ਕੀ ਆਖਦਾ ਹੈਂ ਅਤੇ ਤੇਨੂੰ ਮੈਂ ਕੀ ਆਖਦਾ ਹਾਂ ?
ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥ jaan parbeen thaakur parabh mayray tis aagai ki-aa kahtaa. ||1|| rahaa-o. my Master-God is omniscient, what can be said before Him.||1||Pause||. ਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ ਜੀਵ ਕੀ ਆਖ ਸਕਦਾ ਹੈ॥੧॥ ਰਹਾਉ॥
ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ ॥ anbolay ka-o tuhee pachhaaneh jo jee-an meh hotaa. O’ God, even without being said, You know what happens inside the minds of human beings. ਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ।
ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ ॥੧॥ ray man kaa-ay kahaa la-o dehkahi ja-o paykhat hee sang suntaa. ||1|| O mind, why do you deceive others? How long will you do this? God is with you; He hears and sees everything. ||1||. ਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪ੍ਰਭੂ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ ॥੧॥
ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥ aiso jaan bha-ay man aanad aan na bee-o kartaa. Knowing that there is none other than God who can do anything, the mind becomes blissful. ਇਹ ਜਾਣ ਕੇ ਕਿ,ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ।
ਕਹੁ ਨਾਨਕ ਗੁਰ ਭਏ ਦਇਆਰਾ ਹਰਿ ਰੰਗੁ ਨ ਕਬਹੂ ਲਹਤਾ ॥੨॥੮॥੯੪॥ kaho naanak gur bha-ay da-i-aaraa har rang na kabhoo lahtaa. ||2||8||94|| Nanak says, the love for God from the heart of that person never wears off, on whom the Guru becomes merciful. ||2||8||94|| ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ ਉਸ ਦੇ ਦਿਲ ਵਿਚੋਂ ਪ੍ਰਭੂ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ ॥੨॥੮॥੯੪॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਨਿੰਦਕੁ ਐਸੇ ਹੀ ਝਰਿ ਪਰੀਐ ॥ nindak aisay hee jhar paree-ai. The spiritual life of a slanderer crumbles down, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ,
ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥ ih neesaanee sunhu tum bhaa-ee ji-o kaalar bheet giree-ai. ||1|| rahaa-o. like a wall of sand collapses; listen, O brother, this is the distinctive sign of a slanderer. ||1||Pause|| ਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ; ਹੇ ਭਾਈ! ਸੁਣ ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ ॥੧॥ ਰਹਾਉ ॥
ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ ॥ ja-o daykhai chhidar ta-o nindak umaahai bhalo daykh dukh bharee-ai. When the slanderer sees a fault in someone else, he is pleased, but he is filled with grief on seeing someone’s virtues. ਜਦੋਂ ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ।
ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥੧॥ aath pahar chitvai nahee pahuchai buraa chitvat chitvat maree-ai. ||1|| At all times, he keeps thinking ill of others but does not succeed in his objective and he becomes spiritually dead while thinking ill of others. ||1|| ਨਿੰਦਕ ਹਰ ਵੇਲੇ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥
ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ ॥ nindak parabhoo bhulaa-i-aa kaal nayrai aa-i-aa har jan si-o baad uthree-ai. God astrayed the slanderer because his death had come near, for he was always creating strife with God’s devotees. ਪ੍ਰਭੂ ਨੇ ਨਿੰਦਕ ਨੂੰ ਕੁਰਾਹੇ ਪਾਂ ਦਿੱਤਾ, ਕਿਉਂਕਿ ਉਸ ਦੀ ਮੌਤ ਨੇੜੇ ਆ ਗਈ ਹੈ, ਉਹ ਨਿੰਦਕ ਪ੍ਰਭੂ ਦੇ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਸੀ ।
ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥ naanak kaa raakhaa aap parabh su-aamee ki-aa maanas bapuray karee-ai. ||2||9||95|| O’ Nanak, the Master-God Himself is the savior of saintly persons, what harm could a mere human being inflict on him. ||2||9||95|| ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਐਸੇ ਕਾਹੇ ਭੂਲਿ ਪਰੇ ॥ aisay kaahay bhool paray. Why do people wander in delusion like this? ਜੀਵ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਫਿਰਦੇ ਹਨ।
ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ karahi karaaveh mookar paavahi paykhat sunat sadaa sang haray. ||1|| rahaa-o. They do and get done all kinds of evil deeds and then deny the same, but God is always with them watching and listening everything. ||1||Pause|| ਜੀਵ ਸਾਰੇ ਮੰਦੇ ਕਰਮ ਕਰਦੇ ਕਰਾਂਦੇ ਹਨ, ਫਿਰ ਮੁੱਕਰ ਭੀ ਜਾਂਦੇ ਹਨ। ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ ਸਭਨਾਂ ਦੀਆਂ ਕਰਤੂਤਾਂ ਵੇਖਦਾ ਸੁਣਦਾ ਹੈ ॥੧॥ ਰਹਾਉ ॥
ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ kaach bihaajhan kanchan chhaadan bairee sang hayt saajan ti-aag kharay. O’ mortal, you are dealing in glass like worldly wealth and discarding gold like Naam; renouncing true saintly friends, you are in love with vices, the enemies. ਜੀਵ ਸੋਨਾ ਛੱਡਕੇ ਕੱਚ ਦਾ ਵਪਾਰ ਕਰਦਾ ਹੈਂ,, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ ਕਰਦਾ ਹੈਂ l
ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ hovan ka-uraa anhovan meethaa bikhi-aa meh laptaa-ay jaray. ||1|| God’s Name which is eternal, seems bitter to you and the perishable worldly wealth seems sweet to you; engrossed in Maya, you are burning away. ||1|| ਪ੍ਰਭੂ ਦਾ ਨਾਮ ਜੋ ਹੈ, ਜੀਵ ਨੂੰ ਕੋੜਾ ਲੱਗਦਾ ਹੈ, ਮਾਇਆ ਜੋ ਹੈ ਹੀ ਨਹੀਂ ਮਿੱਠੀ ਲੱਗਦੀ ਹੈ, ਮਾਇਆ ਵਿਚ ਫਸ ਕੇ ਜੀਵ ਸੜ ਰਹਿਆ ਹੈਂ ॥੧॥
ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ anDh koop meh pari-o paraanee bharam gubaar moh banDh paray. People have fallen into a blind pit of ignorance and are entangled in the darkness of doubt, and the bondage of emotional attachment. ਜੀਵ ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, ਜੀਵਾਂ ਨੂੰ ਸਦਾ ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ ।
ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥ kaho naanak parabh hot da-i-aaraa gur bhaytai kaadhai baah faray. ||2||10||96|| Nanak says, one on whom God becomes merciful, unites with the Guru who helps him out of this pit of ignorance. ||2||10||96|| ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ॥੨॥੧੦॥੯੬॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਮਨ ਤਨ ਰਸਨਾ ਹਰਿ ਚੀਨ੍ਹ੍ਹਾ ॥ man tan rasnaa har cheenHaa. I have reflected on God with my mind, body and tongue, ਆਪਣੇ ਮਨ, ਤਨ ਅਤੇ ਜੀਭ ਨਾਲ ਮੈਂ ਪਰਮਾਤਮਾ ਦਾ ਨਾਮ ਵਿਚਾਰਿਆ ਹੈ।
ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨ੍ਹ੍ਹਾ ॥੧॥ ਰਹਾਉ ॥ bha-ay anandaa mitay andaysay sarab sookh mo ka-o gur deenHaa. ||1|| rahaa-o. My Guru has blessed me with all kinds of pleasures and peace, my worries have been removed and within me is prevailing a state of bliss. ||1||Pause| ਗੁਰੂ ਨੇ ਮੈਨੂੰ ਸਾਰੇ ਹੀ ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ ॥੧॥ ਰਹਾਉ ॥
ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ ॥ i-aanap tay sabh bha-ee si-aanap parabh mayraa daanaa beenaa. My ignorance has been totally transformed into wisdom; my God is wise and omniscient. ਮੇਰੀ ਸਾਰੀ ਬੇਸਮਝੀ ਸੂਝ ਸਮਝ ਵਿੱਚ ਬਦਲ ਗਈ ਹੈ। ਮੇਰਾ ਸੁਆਮੀ ਸਰਬ ਗਿਆਤਾ ਤੇ ਸਾਰਾ ਕੁਛ ਦੇਖਣਹਾਰ ਹੈ।
ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥੧॥ haath day-ay raakhai apnay ka-o kaahoo na kartay kachh kheenaa. ||1|| God saves His devotee by extending help and nobody can harm him. ||1|| ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ ॥੧॥
ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥ bal jaava-o darsan saaDhoo kai jih parsaad har naam leenaa. I am dedicated to the blessed vision of the Guru; by whose grace, I meditated on God’s Name. ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ।
ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ ॥੨॥੧੧॥੯੭॥ kaho naanak thaakur bhaarosai kahoo na maani-o man chheenaa. ||2||11||97|| Nanak says, I place my full trust only in God; my mind does not believe in any thig else , even for an instant. ||2||11||97|| ਨਾਨਕ ਆਖਦਾ ਹੈ- ਮੇਰਾ ਵਿਸ਼ਵਾਸ ਕੇਵਲ ਮੇਰੇ ਮਾਲਕ ਵਿੱਚ ਹੈ ਅਤੇ ਆਪਣੇ ਹਿਰਦੇ ਅੰਦਰ ਮੈਂ ਕਿਸੇ ਹੋਰਸ ਨੂੰ ਇਕ ਮੁਹਤ ਭਰ ਲਈ ਨਹੀਂ ਮੰਨਦਾ ॥੨॥੧੧॥੯੭॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਗੁਰਿ ਪੂਰੈ ਮੇਰੀ ਰਾਖਿ ਲਈ ॥ gur poorai mayree raakh la-ee. The perfect Guru has saved my honor. ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ amrit naam riday meh deeno janam janam kee mail ga-ee. ||1|| rahaa-o. The Guru has enshrined the ambrosial Naam within my heart by which the dirt of sins of countless births from my mind is washed away . ||1||Pause|| ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ॥੧॥ ਰਹਾਉ ॥
ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ nivray doot dusat bairaa-ee gur pooray kaa japi-aa jaap. I contemplated on Naam given by the perfect Guru, as a result of which, all my inner demons (vices) and all other enemies (evil thoughts) have vanished. ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ।
error: Content is protected !!
Scroll to Top
https://ijwem.ulm.ac.id/pages/demo/ slot gacor https://andong-butuh.purworejokab.go.id/resources/demo/ https://triwarno-banyuurip.purworejokab.go.id/assets/files/demo/ https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://ijwem.ulm.ac.id/pages/demo/ slot gacor https://andong-butuh.purworejokab.go.id/resources/demo/ https://triwarno-banyuurip.purworejokab.go.id/assets/files/demo/ https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/