Page 789
ਪਉੜੀ ॥
pa-orhee.
Pauree:
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥
har saalaahee sadaa sadaa tan man sa-up sareer.
O’ mortal, surrender your body and mind to God and always lovingly sing His praises.
ਹੇ ਜੀਵ! ਤਨ ਮਨ ਸਰੀਰ ਆਪਣਾ ਆਪ ਪ੍ਰਭੂ ਦੇ ਹਵਾਲੇ ਕਰ ਕੇਸਦਾ ਉਸ ਦੀ ਸਿਫ਼ਤਿ-ਸਾਲਾਹ ਕਰ।
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥
gur sabdee sach paa-i-aa sachaa gahir gambheer.
One who follows the Guru’s teaching realizes the eternal, profound, and unfathomable God.
ਜਿਸ ਮਨੁੱਖ ਨੇ ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ) ਉਸ ਨੂੰ ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ।
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥
man tan hirdai rav rahi-aa har heeraa heer.
In his body, mind and heart manifests God, the jewel of all jewels.
ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ।
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥
janam maran kaa dukh ga-i-aa fir pavai na feer.
His suffering of birth and death vanishes and he does not go through the cycle of birth and death again.
ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ।
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥
naanak naam salaahi too har gunee gaheer. ||10||
O’ Nanak, you too lovingly remember the Name of God who is the ocean of virtues. ||10||
ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ ॥੧੦॥
ਸਲੋਕ ਮਃ ੧ ॥
salok mehlaa 1.
Shalok, First Guru:
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥
naanak ih tan jaal jin jali-ai naam visaari-aa.
O Nanak,this body consumed by the fierce worldly desires has forsaken God’s Name; therefore renounce the love for this body.
ਹੇ ਨਾਨਕ! (ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ ‘ਨਾਮ’ ਵਿਸਾਰ ਦਿੱਤਾ ਹੈ, ਸੋ, ਸਰੀਰ ਦੇ ਮੋਹ ਨੂੰ ਮੁਕਾ ਦੇਹ।
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥
pa-udee jaa-ay paraal pichhai hath na ambrhai tit nivanDhai taal. ||1||
The dirt of sins is piling up in this spiritually downed pool-like mind, later on one may not be able to reach down to take out this dirt. ||1||
ਗਿਰਾਵਟ ਵਿਚ ਆਏ ਇਸ ਹਿਰਦੇ-ਤਲਾਬ ਵਿਚ ਪਾਪਾਂ ਦੀ ਪਰਾਲੀ ਇਕੱਠੀ ਹੋ ਰਹੀ ਹੈ ਇਸ ਨੂੰ ਕੱਢਣ ਲਈ ਫਿਰ ਪੇਸ਼ ਨਹੀਂ ਜਾਇਗੀ ॥੧॥
ਮਃ ੧ ॥
mehlaa 1.
First Guru:
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥
naanak man kay kamm fiti-aa ganat na aavhee.
O’ Nanak, there is no count of the evil deeds committed by my mind.
ਹੇ ਨਾਨਕ! ਮੇਰੇ ਮਨ ਦੇ ਤਾਂ ਇਤਨੇ ਮੰਦੇ ਕੰਮ ਹਨ ਕਿ ਗਿਣੇ ਨਹੀਂ ਜਾ ਸਕਦੇ।
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥
kitee lahaa sahamm jaa bakhsay taa Dhakaa nahee. ||2||
I do not know how much punishment I would have to endure for those sins; however if God forgives, then I won’t be kicked out of His presence. ||2||
ਇਨ੍ਹਾਂ ਦੇ ਕਾਰਣ ਪਤਾ ਨਹੀਂ ਕਿਨੇ ਕੁ ਦੁੱਖ ਮੈਨੂੰ ਸਹਾਰਨੇ ਪੈਣੇ ਹਨ,ਪਰ ਜੇ ਪ੍ਰਭੂ ਬਖਸ਼ ਦੇਵੇਤਾਂ ਉਸ ਦੀ ਹਜ਼ੂਰੀ ਵਿਚੋਂ ਧੱਕਾ ਨਹੀਂ ਮਿਲਦਾ ॥੨॥
ਪਉੜੀ ॥
pa-orhee.
Pauree:
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥
sachaa amar chalaa-i-on kar sach furmaan.
God made remembering Naam as daily faith ritual, He issued an eternal command about it.
ਨਾਮ ਸਿਮਰਨ ਦਾ ਨੇਮ ਬਣਾ ਕੇ ਪ੍ਰਭੂ ਨੇ ਇਹ ਅਟੱਲ ਹੁਕਮ ਚਲਾ ਦਿੱਤਾ ਹੈ।
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥
sadaa nihchal rav rahi-aa so purakh sujaan.
That omniscient God is eternal forever and is pervading everywhere.
ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥
gur parsaadee sayvee-ai sach sabad neesaan.
By the Guru’s Grace, when one remembers God with adoration, he comes to know about the righteous living through the Guru’s word.
ਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ।
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥
pooraa thaat banaa-i-aa rang gurmat maan.
God has made this faith ritual of remembering Naam totally perfect; O’ mortal, enjoy the love remembering Naam by following the Guru’s teachings.
ਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ(ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ।
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥
agam agochar alakh hai gurmukh har jaan. ||11||
Though God is inaccessible, unfathomable and unseen, but He can be realized by following the Guru’s teachings. ||11||
ਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ ॥੧੧॥
ਸਲੋਕ ਮਃ ੧ ॥
salok mehlaa 1.
Shalok, First Guru:
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥
naanak badraa maal kaa bheetar Dhari-aa aan.
O’ Nanak, when one’s load of lifetime’s deeds is placed before God,
ਹੇ ਨਾਨਕ! ਜਦੋਂ ਜੀਵ ਦੇ ਕੰਮਾਂ ਦੀ ਥੈਲੀ ਅੰਦਰ ਲਿਆ ਕੇ ਰੱਖੀ ਜਾਂਦੀ ਹੈ,
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥
khotay kharay parkhee-an saahib kai deebaan. ||1||
there in God’s presence, these deeds are judged as virtuous or sinful. ||1||
ਉਥੇ ਖੋਟਿਆਂ ਤੇ ਖਰਿਆਂ ਕੰਮਾਂ ਦੀ ਪਰਖ ਕੀਤੀ ਜਾਂਦੀ ਹੈ ॥੧॥
ਮਃ ੧ ॥
mehlaa 1.
First Guru:
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
naavan chalay teerthee man khotai tan chor.
People go to bathe at holy places with hypocritical minds and hearts filled Vices,
ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ,
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ik bhaa-o lathee naati-aa du-ay bhaa charhee-as hor.
one part of filth which is on their body is washed off momentarily but the second part of the filth of ego in their mind multiplies forever.
ਨ੍ਹਾਉਣ ਨਾਲ ਇਕ ਹਿੱਸਾ ਭਾਵ, ਸਰੀਰ ਦੀ ਬਾਹਰਲੀ ਮੈਲ ਤਾਂ ਲਹਿ ਗਈ ਪਰ ਮਨ ਵਿਚ ਅਹੰਕਾਰ ਆਦਿਕ ਦੀ ਦੂਣੀ ਮੈਲ ਹੋਰ ਚੜ੍ਹ ਗਈ।
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
baahar Dhotee toomrhee andar vis nikor.
Such people are like a bitter melon, which even when washed remains bitter.
(ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ।
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
saaDh bhalay annaati-aa chor se choraa chor. ||2||
The saintly people are virtuous even without bathing at holy places, while the thieves (sinners) remain thieves (sinners) even after bathing at holy places. ||2||
ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ ॥੨॥
ਪਉੜੀ ॥
pa-orhee.
Pauree:
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥
aapay hukam chalaa-idaa jag DhanDhai laa-i-aa.
God Himself issues His Commands and engages people to their worldly tasks.
ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਤੇ ਜਗਤ ਨੂੰ ਉਸ ਨੇ ਆਪ ਹੀ ਮਾਇਕ ਧੰਧੇ ਵਿਚ ਲਾ ਰੱਖਿਆ ਹੈ।
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥
ik aapay hee aap laa-i-an gur tay sukh paa-i-aa.
Those whom God has attuned to His Name, have received celestial peace through the Guru.
ਜਿਨ੍ਹਾਂ ਨੂੰ ਉਸ ਨੇ ਆਪ ਹੀ (ਨਾਮ ਵਿਚ) ਜੋੜ ਰੱਖਿਆ ਹੈ ਉਹਨਾਂ ਨੇ ਗੁਰੂ ਦੀ ਸਰਨ ਪੈ ਕੇ ਸੁਖ ਹਾਸਲ ਕੀਤਾ ਹੈ।
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥
dah dis ih man Dhaavdaa gur thaak rahaa-i-aa.
This mind keeps running in different directions all the time, and it is only the Guru who keeps it calm.
ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਹੈ, (ਸਰਨ ਆਏ ਮਨੁੱਖ ਦਾ ਮਨ) ਗੁਰੂ ਨੇ (ਹੀ) ਰੋਕ ਕੇ ਰੱਖਿਆ ਹੈ।
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥
naavai no sabh lochdee gurmatee paa-i-aa.
The entire world longs for God’s Name, but it is received only through the Guru’s teachings.
ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ ਤਾਂਘ ਕਰਦੀ ਹੈ, ਪਰ ਮਿਲਦਾ ਗੁਰੂ ਦੀ ਮਤਿ ਲਿਆਂ ਹੀ ਹੈ।
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥
Dhur likhi-aa mayt na sakee-ai jo har likh paa-i-aa. ||12||
The preordained destiny cannot be erased, one receives what God haspreordained. ||12||
ਪ੍ਰਭੂ ਨੇ ਮੁੱਢ ਤੋਂ ਜੋ ਬੰਦੇ ਦੇ ਮੱਥੇ ਲਿਖ ਦਿੱਤਾ ਹੈ ਉਹ ਮਿਟਾਇਆ ਨਹੀਂ ਜਾ ਸਕਦਾ,ਮਿਲਦਾ ਉਹੀ ਹੈ ਜੋ ਭਾਗਾਂ ਵਿਚ ਲਿਖੀਆ ਹੈ ॥੧੨॥
ਸਲੋਕ ਮਃ ੧ ॥
salok mehlaa 1.
Shalok, First Guru:
ਦੁਇ ਦੀਵੇ ਚਉਦਹ ਹਟਨਾਲੇ ॥
du-ay deevay cha-odah hatnaalay.
The Sun and the Moon are like two lamps, which light the fourteen different worlds which are like fourteen markets.
ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ।
ਜੇਤੇ ਜੀਅ ਤੇਤੇ ਵਣਜਾਰੇ ॥
jaytay jee-a taytay vanjaaray.
All the beings in the world are like merchants of Naam in these markets.
ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ।
ਖੁਲ੍ਹ੍ਹੇ ਹਟ ਹੋਆ ਵਾਪਾਰੁ ॥
khulHay hat ho-aa vaapaar.
These shops have been open and conducting the trade of Naam since the inception of creation.
ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ), ਵਪਾਰ ਹੋਣ ਲੱਗ ਪਿਆ।
ਜੋ ਪਹੁਚੈ ਸੋ ਚਲਣਹਾਰੁ ॥
jo pahuchai so chalanhaar.
whoever comes here is like a traveller who has to depart ultimately.
ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।
ਧਰਮੁ ਦਲਾਲੁ ਪਾਏ ਨੀਸਾਣੁ ॥
Dharam dalaal paa-ay neesaan.
Like a broker, the righteous judge puts a mark of profitable or non profitable on each trade.
(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ ਰਾਜ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ),
ਨਾਨਕ ਨਾਮੁ ਲਾਹਾ ਪਰਵਾਣੁ ॥
naanak naam laahaa parvaan.
O’ Nanak, only the profitable trade of Naam is accepted in God’s presence.
ਹੇ ਨਾਨਕ! (ਸ਼ਾਹ-ਪ੍ਰਭੂ ਦੇ ਹੱਟ ਤੇ) ‘ਨਾਮ’ ਨਫ਼ਾ ਹੀ ਕਬੂਲ ਹੁੰਦਾ ਹੈ।
ਘਰਿ ਆਏ ਵਜੀ ਵਾਧਾਈ ॥
ghar aa-ay vajee vaaDhaa-ee.
One who reaches God’s presence with the profit of Naam is greeted with honor,
ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ,
ਸਚ ਨਾਮ ਕੀ ਮਿਲੀ ਵਡਿਆਈ ॥੧॥
sach naam kee milee vadi-aa-ee. ||1||
and is glorified for earning the profit of the eternal God’s Name. ||1||
ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ ॥੧॥
ਮਃ ੧ ॥
mehlaa 1.
First Guru:
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥
raatee hovan kaalee-aa supaydaa say vann.
The white things remain white even during the dark nights,
ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥
dihu bagaa tapai ghanaa kaali-aa kaalay vann.
and whatever is black remains black even in the dazzlingly bright day.
ਚੰਗੇ ਤਕੜੇ ਚਮਕਦੇ ਦਿਨ ਵਿਚਕਾਲੇ ਪਦਾਰਥਾਂ ਕਾਲੇ ਹੀ ਰਹਿੰਦੇ ਹਨ
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥
anDhay aklee baahray moorakh anDh gi-aan.
Similarly, the ignorant fools remain totally blind of the spiritual wisdom.
(ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈ;
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥
naanak nadree baahray kabeh na paavahi maan. ||2||
O Nanak, without God’s grace, they never receive honor in His presence. ||2||
ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ (‘ਨਾਮ’ ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ ॥੨॥
ਪਉੜੀ ॥
pa-orhee.
Pauree:
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
kaa-i-aa kot rachaa-i-aa har sachai aapay.
The eternal God Himself has fashioned this body which is like a fortress.
ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ,
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥
ik doojai bhaa-ay khu-aa-i-an ha-umai vich vi-aapay.
God Himself has strayed some in the love of duality, the worldly riches and power, and they are engrossed in egotism.
ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨ, ਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥
ih maanas janam dulambh saa manmukh santaapay.
This human body was difficult to obtain but the self-willed people keep suffering.
ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ।
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥
jis aap bujhaa-ay so bujhsee jis satgur thaapay.
Only the one whom God causes to realize and who is blessed by the true Guru, understands the righteous use of this body.
(ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥
sabh jag khayl rachaa-i-on sabh vartai aapay. ||13||
God has set up this entire world like a play and He Himself is pervading everywhere. ||13||
ਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾ ॥੧੩॥