Guru Granth Sahib Translation Project

Guru granth sahib page-746

Page 746

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ Raag Soohee Mehalaa 5 Ghar 5 Parrathaala Raag Soohee, Fifth Gurul, Fifth beat, Partaal:
ੴ ਸਤਿਗੁਰ ਪ੍ਰਸਾਦਿ ॥ Ik Oankaar Sathigur Prasaadh || One Universal Creator God. By The Grace Of The True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ Preet Preeth Gureeaa Mohan Laalanaa || O’ brother! among all kinds of love in the world, the highest love is for the enticing beloved God ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ।
ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ Jap Man Gobindh Eaekai Avar Nehee Ko Laekhai Santh Laag Manehi Shhaadd Dhubidhhaa Kee Kureeaa ||1|| Rehaao || O’ my mind, meditate only on God, nothing else is approved in God’s presence; attune your mind to the teachings of the saints and abandon the path of duality. ||1||Pause|| ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ॥੧॥ ਰਹਾਉ ॥
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ Niragun Hareeaa Saragun Dhhareeaa Anik Kothareeaa Bhinn Bhinn Bhinn Bhin Kareeaa || The intangible God manifested himself in physical forms; He has fashioned countless bodies of many different forms. ਅਦ੍ਰਿਸ਼ਟ ਪ੍ਰਭੂ ਨੇ ਦ੍ਰਿਸ਼ਟਮਾਨ ਸਰੂਪ ਧਾਰਨ ਕਰ ਲਿਆ, ਉਸ ਨੇ ਵੱਖ ਵੱਖ ਕਿਸਮ ਦੀਆਂ ਅਨੇਕਾਂ ਸਰੀਰ-ਕੋਠੜੀਆਂ ਬਣਾ ਦਿੱਤੀਆਂ।
ਵਿਚਿ ਮਨ ਕੋਟਵਰੀਆ ॥ Vich Man Kottavareeaa || Within each body the mind is like the police officer; (ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ।
ਨਿਜ ਮੰਦਰਿ ਪਿਰੀਆ ॥ Nij Mandhar Pireeaa || The beloved God dwells in these bodies which are like His own temple, ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ,
ਤਹਾ ਆਨਦ ਕਰੀਆ ॥ Thehaa Aanadh Kareeaa || and there He enjoys bliss. ਅਤੇ ਉੱਥੇ ਆਨੰਦ ਮਾਣਦਾ ਹੈ।
ਨਹ ਮਰੀਆ ਨਹ ਜਰੀਆ ॥੧॥ Neh Mareeaa Neh Jareeaa ||1|| God does not die, and he never grows old. ||1|| ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ॥੧॥
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ Kirathan Jureeaa Bahu Bidhh Fireeaa Par Ko Hireeaa || The mortal remains engrossed in God’s creation and keeps wandering in various ways; he steals the property of others, ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ,ਅਨੇਕਾਂ ਤਰ੍ਹਾਂ ਭਟਕਦਾ ਫਿਰਦਾ ਹੈ ਅਤੇ ਹੋਰਨਾਂ ਦੇ ਮਾਲ ਮਿਲਖ ਨੂੰ ਖੋਂਹਦਾ ਹੈ,
ਬਿਖਨਾ ਘਿਰੀਆ ॥ Bikhanaa Ghireeaa || and remains surrounded by vices. ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।
ਅਬ ਸਾਧੂ ਸੰਗਿ ਪਰੀਆ ॥ Ab Saadhhoo Sang Pareeaa || But when, he joins the the Company of the Guru ਹੁਣ ਜਦ ਉਹ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ,
ਹਰਿ ਦੁਆਰੈ ਖਰੀਆ ॥ Har Dhuaarai Khareeaa || and stands in God’s presence, ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ,
ਦਰਸਨੁ ਕਰੀਆ ॥ Dharasan Kareeaa || He experiences the blessed vision of God, (ਪ੍ਰਭੂ ਦਾ) ਦਰਸਨ ਕਰਦਾ ਹੈ।
ਨਾਨਕ ਗੁਰ ਮਿਰੀਆ ॥ Naanak Gur Mireeaa || O’ Nanak! one who meets the Guru; ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ,
ਬਹੁਰਿ ਨ ਫਿਰੀਆ ॥੨॥੧॥੪੪॥ Bahur N Fireeaa ||2||1||44|| does not wander in the cycles of birth and death any more. ||2||1||44|| ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ॥੨॥੧॥੪੪॥
ਸੂਹੀ ਮਹਲਾ ੫ ॥ Soohee Mehalaa 5 || Raag Soohee, Fifth Guru:
ਰਾਸਿ ਮੰਡਲੁ ਕੀਨੋ ਆਖਾਰਾ ॥ Raas Manddal Keeno Aakhaaraa || God has created this universe like an arena to play with his creation, ਪਰਮਾਤਮਾ ਨੇ ਇਹ ਸਾਰਾ ਜਗਤ ਰਾਸਾਂ ਪਾਣ ਲਈ ਇਕ ਅਖਾੜੇ ਵਾਂਗ ਤਿਆਰ ਕੀਤਾ ਹੈ l
ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥ Sagalo Saaj Rakhiou Paasaaraa ||1|| Rehaao || and He has kept embellished the entire expanse||1||Pause| ਅਤੇ ਉਸ ਨੇ ਇਹ ਸਭ ਪਸਾਰਾ ਸਵਾਰਕੇ ਰਖਿਆ ਹੋਇਆ ਹੈ ॥੧॥ ਰਹਾਉ ॥
ਬਹੁ ਬਿਧਿ ਰੂਪ ਰੰਗ ਆਪਾਰਾ ॥ Bahu Bidhh Roop Rang Aapaaraa || There are infinite forms of various colors and shapes in the world-arena. ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ।
ਪੇਖੈ ਖੁਸੀ ਭੋਗ ਨਹੀ ਹਾਰਾ ॥ Paekhai Khusee Bhog Nehee Haaraa || God watches over it with joy, and He never gets tired of enjoying it. ਪਰਮਾਤਮਾ ਇਸ ਨੂੰਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ ਭੋਗ ਭੋਗਦਾ) ਥੱਕਦਾ ਨਹੀਂ।
ਸਭਿ ਰਸ ਲੈਤ ਬਸਤ ਨਿਰਾਰਾ ॥੧॥ Sabh Ras Laith Basath Niraaraa ||1|| God enjoys all the worldly delights and yet remains unattached. ||1|| ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ ॥੧॥
ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ Baran Chihan Naahee Mukh N Maasaaraa || O’ God! You have no form, color, face or beard. ਹੇ ਪ੍ਰਭੂ! ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।
ਕਹਨੁ ਨ ਜਾਈ ਖੇਲੁ ਤੁਹਾਰਾ ॥ Kehan N Jaaee Khael Thuhaaraa || The worldly play created by You cannot be described. ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ।
ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥ Naanak Raen Santh Charanaaraa ||2||2||45|| O’ Nanak! Say, O’ God! I beg for the dust of the feet (humble service) of your saints. ||2||2||45|| ਹੇ ਨਾਨਕ! (ਆਖ-ਹੇ ਪ੍ਰਭੂ! ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੨॥੨॥੪੫॥
ਸੂਹੀ ਮਹਲਾ ੫ ॥ Soohee Mehalaa 5 || Raag Soohee, Fifth Guru:
ਤਉ ਮੈ ਆਇਆ ਸਰਨੀ ਆਇਆ ॥ Tho Mai Aaeiaa Saranee Aaeiaa || O’ God! I have come to You; yes, I have come to Your refuge, ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,
ਭਰੋਸੈ ਆਇਆ ਕਿਰਪਾ ਆਇਆ ॥ Bharosai Aaeiaa Kirapaa Aaeiaa || I have come with this faith that You would bestow mercy. ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ।
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ Jio Bhaavai Thio Raakhahu Suaamee Maarag Gurehi Pathaaeiaa ||1|| Rehaao || O’ my Master-God!, save me as You please; It is the Guru who has shown me this path (to unite with You). ||1||Pause|| ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ; ਗੁਰੂ ਨੇ ਮੈਨੂੰ (ਤੇਰੇ ਨਾਲ ਮਿਲਾਪ ਦੇ) ਰਸਤੇ ਤੇ ਭੇਜਿਆ ਹੈ ॥੧॥ ਰਹਾਉ ॥
ਮਹਾ ਦੁਤਰੁ ਮਾਇਆ ॥ Mehaa Dhuthar Maaeiaa || O’ God! this Maya, the worldly riches and power, is like an ocean which is very difficult to cross. ਹੇ ਪ੍ਰਭੂ! (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।
ਜੈਸੇ ਪਵਨੁ ਝੁਲਾਇਆ ॥੧॥ Jaisae Pavan Jhulaaeiaa ||1|| Just as the violent wind-storm pushes people around, similarly In this ocean the worldly allurements push people around. ||1|| ਜਿਵੇਂ ਤੇਜ਼ ਹਵਾ ਧੱਕੇ ਮਾਰਦੀ ਹੈ, ਤਿਵੇਂ (ਮਾਇਆ ਦੀਆਂ ਲਹਿਰਾਂ ਧੱਕੇ) ਮਾਰਦੀਆਂ ਹਨ ॥੧॥
ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥ Sun Sun Hee Ddaraaeiaa || Kararo Dhhramaraaeiaa ||2|| O’ God, just upon hearing again and again that the judge of righteousness (who decides our fate) is very strict, I am terrified ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ, ਕਿ ਧਰਮਰਾਜ ਬਹੁਤ ਸਖਤ ਹੈ ॥੨॥
ਗ੍ਰਿਹ ਅੰਧ ਕੂਪਾਇਆ ॥ Grih Andhh Koopaaeiaa || O’God! this world is like a deep-dark pit; ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ,
ਪਾਵਕੁ ਸਗਰਾਇਆ ॥੩॥ Paavak Sagaraaeiaa ||3|| which is totally filled with the fire of worldly desires. ||3|| ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ॥੩॥
ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ Gehee Outt Saadhhaaeiaa ||Naanak Har Dhhiaaeiaa || O’ Nanak, say, O’ God, since the time I have grasped the Guru’s support, I am remembering God with loving devotion, ਹੇ ਨਾਨਕ (ਆਖ-) ਹੇ ਪ੍ਰਭੂ! ਜਦੋਂ ਤੋਂ ਮੈਂ ਗੁਰੂ ਦਾ ਆਸਰਾ ਲਿਆ ਹੈ, ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,
ਅਬ ਮੈ ਪੂਰਾ ਪਾਇਆ ॥੪॥੩॥੪੬॥ Ab Mai Pooraa Paaeiaa ||4||3||46|| and now, I have realized the perfect God. ||4||3||46|| ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ॥੪॥੩॥੪੬॥
ਰਾਗੁ ਸੂਹੀ ਮਹਲਾ ੫ ਘਰੁ ੬ Raag Soohee Mehalaa 5 Ghar 6 Raag Soohee, Fifth Guru, Sixth Beat:
ੴ ਸਤਿਗੁਰ ਪ੍ਰਸਾਦਿ ॥ Ik Oankaar Sathigur Prasaadh || One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ Sathigur Paas Baenantheeaa Milai Naam Aadhhaaraa || I offer this prayer to the True Guru that I may be blessed with Naam, the support of my life. ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪ੍ਰਭੂ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।
ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ Thuthaa Sachaa Paathisaahu Thaap Gaeiaa Sansaaraa ||1|| The eternal God, the sovereign king became gracious and all my worldly afflictions vanished. ||1|| ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਦਇਆਵਾਨ ਹੋ ਗਿਆ ਅਤੇ ਮੇਰਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਗਿਆ ॥੧॥
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ Bhagathaa Kee Ttaek Thoon Santhaa Kee Outt Thoon Sachaa Sirajanehaaraa ||1|| Rehaao || O’ the eternal Creator-God! You are the support of Your devotees and refuge of the saints. ||1||Pause|| ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ Sach Thaeree Saamagaree Sach Thaeraa Dharabaaraa || O’ God, everlasting are Your provisions for the world and eternal is Your system of justice. ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ Sach Thaerae Khaajeeniaa Sach Thaeraa Paasaaraa ||2|| Your treasures are always full, and eternal is Your expanse. ||2|| (ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥
ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ Thaeraa Roop Aganm Hai Anoop Thaeraa Dharasaaraa || O’ God, incomprehensible is Your form and incomparable is Your blessed vision. ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ ।
ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ੍ ਹਰਿ ਨਾਮੁ ਪਿਆਰਾ ॥੩॥ Ho Kurabaanee Thaeriaa Saevakaa Jinh Har Naam Piaaraa ||3|| O’ God! I am dedicated to those devotees of Yours, to whom your name is pleasing. ||3|| ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥


© 2017 SGGS ONLINE
error: Content is protected !!
Scroll to Top