Guru Granth Sahib Translation Project

Guru granth sahib page-655

Page 655

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ kaho kabeer jan bha-ay khaalsay paraym bhagat jih jaanee. ||4||3|| Kabeer says, those people who have really understood the loving adoration of God, has become free from the bonds of ritualistic deeds,.||4||3|| ਕਬੀਰ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਕਰਮ ਕਾਂਡ ਦੇ ਬੰਧਨਾਂ ਤੋਂ ) ਆਜ਼ਾਦ ਹੋ ਗਏ ਹਨ ॥੪॥੩॥
ਘਰੁ ੨ ॥ ghar 2. Second Beat:
ਦੁਇ ਦੁਇ ਲੋਚਨ ਪੇਖਾ ॥ du-ay du-ay lochan paykhaa. Wherever I look with my spiritually enlightened eyes, ਮੈਂ ਜਿੱਧਰ ਅੱਖਾਂ ਖੋਲ੍ਹ ਕੇ ਤੱਕਦਾ ਹਾਂ,
ਹਉ ਹਰਿ ਬਿਨੁ ਅਉਰੁ ਨ ਦੇਖਾ ॥ ha-o har bin a-or na daykhaa. I don’t see anyone other than God. ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।
ਨੈਨ ਰਹੇ ਰੰਗੁ ਲਾਈ ॥ nain rahay rang laa-ee. My eyes remain imbued with God’s love, ਮੇਰੀਆਂ ਅੱਖਾਂ ਪ੍ਰਭੂ ਨਾਲ ਪਿਆਰ ਲਾਈ ਬੈਠੀਆਂ ਹਨ
ਅਬ ਬੇ ਗਲ ਕਹਨੁ ਨ ਜਾਈ ॥੧॥ ab bay gal kahan na jaa-ee. ||1|| now I cannot talk about anything other than God.||1|| ਮੈਂ ਹੁਣ ਪ੍ਰਭੂ ਤੋਂ ਬਿਨਾ ਕੋਈ ਹੋਰ ਗੱਲ ਨਹੀਂ ਕਹ ਸਕਦਾ ॥੧॥
ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥ hamraa bharam ga-i-aa bha-o bhaagaa.jab raam naam chit laagaa. |1| rahaa-o. When my mind became attuned to God’s Name, my mind’s doubt got dispelled and all my fear went away. ||1||pause|| ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ਮੇਰਾ ਭੁਲੇਖਾ ਦੂਰ ਹੋ ਗਿਆ, ਤੇ ਮੇਰਾ ਡਰ ਦੌੜ ਗਿਆ ॥੧॥ ਰਹਾਉ ॥
ਬਾਜੀਗਰ ਡੰਕ ਬਜਾਈ ॥ baajeegar dank bajaa-ee. When God, like a magician beats his tambourine, ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,
ਸਭ ਖਲਕ ਤਮਾਸੇ ਆਈ ॥ sabh khalak tamaasay aa-ee. then His creations comes into existence and becomes part of His show. ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,
ਬਾਜੀਗਰ ਸ੍ਵਾਂਗੁ ਸਕੇਲਾ ॥ baajeegar savaaNg sakaylaa. When God winds up his show like the magician, ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,
ਅਪਨੇ ਰੰਗ ਰਵੈ ਅਕੇਲਾ ॥੨॥ apnay rang ravai akaylaa. ||2|| then all alone He enjoys his reveling ||2|| ਤਦ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥
ਕਥਨੀ ਕਹਿ ਭਰਮੁ ਨ ਜਾਈ ॥ kathnee kahi bharam na jaa-ee. The mind’s doubt does not go away just by talking. ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,
ਸਭ ਕਥਿ ਕਥਿ ਰਹੀ ਲੁਕਾਈ ॥ sabh kath kath rahee lukaa-ee. The entire world has exhausted itself, trying to explain (God’s worldly play). ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ
ਜਾ ਕਉ ਗੁਰਮੁਖਿ ਆਪਿ ਬੁਝਾਈ ॥ jaa ka-o gurmukh aap bujhaa-ee. Whom God Himself blesses this understanding through the Guru; ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,
ਤਾ ਕੇ ਹਿਰਦੈ ਰਹਿਆ ਸਮਾਈ ॥੩॥ taa kay hirdai rahi-aa samaa-ee. ||3|| in that person’s mind, He remains enshrined.||3|| ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
ਗੁਰ ਕਿੰਚਤ ਕਿਰਪਾ ਕੀਨੀ ॥ gur kichant kirpaa keenee. He upon whom the Guru bestowed even a bit of grace, ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,
ਸਭੁ ਤਨੁ ਮਨੁ ਦੇਹ ਹਰਿ ਲੀਨੀ ॥ sabh tan man dayh har leenee. all that person’s body, mind, and soul merges in God. ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।
ਕਹਿ ਕਬੀਰ ਰੰਗਿ ਰਾਤਾ ॥ kahi kabeer rang raataa. Kabir says, the one who is imbued with God’s love, ਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,
ਮਿਲਿਓ ਜਗਜੀਵਨ ਦਾਤਾ ॥੪॥੪॥ mili-o jagjeevan daataa. ||4||4|| realizes God, the giver of life to the world.||4||4|| ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥
ਜਾ ਕੇ ਨਿਗਮ ਦੂਧ ਕੇ ਠਾਟਾ ॥ jaa kay nigam dooDh kay thaataa. That God, for whom the religious scriptures are like the springs of milk, ਉਹ ਵਾਹਿਗੁਰੂ ਜਿਸ ਲਈ ਵੇਦ ਆਦਿਕ ਧਰਮ-ਪੁਸਤਕਾਂਦੁੱਧ ਦੇ ਸੋਮੇ ਹਨ,
ਸਮੁੰਦੁ ਬਿਲੋਵਨ ਕਉ ਮਾਟਾ ॥ samund bilovan ka-o maataa. and saintly congregations is like the churning vat to churn the milk. ਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।
ਤਾ ਕੀ ਹੋਹੁ ਬਿਲੋਵਨਹਾਰੀ ॥ taa kee hohu bilovanhaaree. O’ my mind, be the milkmaid of that God. (ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।
ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥ ki-o maytai go chhaachh tuhaaree. ||1|| God shall not let your effort of meditation go waste and at least you would enjoy peace in the holy congregation. ||1| (ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥
ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥ chayree too raam na karas bhataaraa. O’ soul, why don’t you accept God as your Husband, ਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,
ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥ jagjeevan paraan aDhaaraa. ||1|| rahaa-o. who is the support of life of the world?||1||pause|| ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਆਸਰਾ ਹੈ? ॥੧॥ ਰਹਾਉ ॥
ਤੇਰੇ ਗਲਹਿ ਤਉਕੁ ਪਗ ਬੇਰੀ ॥ tayray galeh ta-uk pag bayree. Because you have the collar of worldly attachment around your neck and shackles of worldly desires in your feet, ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,
ਤੂ ਘਰ ਘਰ ਰਮਈਐ ਫੇਰੀ ॥ too ghar ghar rama-ee-ai fayree. God has made you roam about from one incarnation to the other. ਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।
ਤੂ ਅਜਹੁ ਨ ਚੇਤਸਿ ਚੇਰੀ ॥ too ajahu na chaytas chayree. O’ soul-bride, still you do not remember God (in this invaluable human life). (ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।
ਤੂ ਜਮਿ ਬਪੁਰੀ ਹੈ ਹੇਰੀ ॥੨॥ too jam bapuree hai hayree. ||2|| O’ the helpless soul, the demon of death is watching you. ||2|| ਹੇ ਭਾਗ-ਹੀਣ ਜਿੰਦੇ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ॥੨॥
ਪ੍ਰਭ ਕਰਨ ਕਰਾਵਨਹਾਰੀ ॥ parabh karan karaavanhaaree. It is God who is the Cause of causes. ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
ਕਿਆ ਚੇਰੀ ਹਾਥ ਬਿਚਾਰੀ ॥ ki-aa chayree haath bichaaree. What is under the control of the poor soul?. ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?
ਸੋਈ ਸੋਈ ਜਾਗੀ ॥ so-ee so-ee jaagee. The soul awakens from her slumber of Maya only when God wakes her up, ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)
ਜਿਤੁ ਲਾਈ ਤਿਤੁ ਲਾਗੀ ॥੩॥ jit laa-ee tit laagee. ||3|| and becomes attached to whatever God attaches her. ||3|| ਤੇ ਜਿੱਧਰ ਉਹ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਲੱਗਦੀ ਹੈ ॥੩॥
ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥ chayree tai sumat kahaaN tay paa-ee. O’ my soul, from where did you receive this sublime intellect, ਹੇਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,
ਜਾ ਤੇ ਭ੍ਰਮ ਕੀ ਲੀਕ ਮਿਟਾਈ ॥ jaa tay bharam kee leek mitaa-ee. by which you erased your doubt? ਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।
ਸੁ ਰਸੁ ਕਬੀਰੈ ਜਾਨਿਆ ॥ ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥ so ras kabeerai jaani-aa. mayro gur parsaad man maani-aa. ||4||5|| By the Guru’s grace, my mind was convinced, and I (Kabir) realized that divine relish of God’s Name. ||4||5|| ਸਤਿਗੁਰੂ ਦੀ ਕਿਰਪਾ ਨਾਲ ਮੇਰਾ ਮਨ ਉਸ ਵਿਚ ਪਰਚ ਗਿਆ ਹੈ ਤੇ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ ॥੪॥੫॥
ਜਿਹ ਬਾਝੁ ਨ ਜੀਆ ਜਾਈ ॥ jih baajh na jee-aa jaa-ee. That God, without whom one cannot survive, ਜਿਸ ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,
ਜਉ ਮਿਲੈ ਤ ਘਾਲ ਅਘਾਈ ॥ ja-o milai ta ghaal aghaa-ee. if we realize Him, then our effort becomes fruitful. ਜੇ ਉਹ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।
ਸਦ ਜੀਵਨੁ ਭਲੋ ਕਹਾਂਹੀ ॥ sad jeevan bhalo kahaaNhee. The life which is eternal and is called as beautiful by everybody, ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,
ਮੂਏ ਬਿਨੁ ਜੀਵਨੁ ਨਾਹੀ ॥੧॥ moo-ay bin jeevan naahee. ||1|| but that eternal life cannot be received without erasing our ego completely. ||1|| ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥
ਅਬ ਕਿਆ ਕਥੀਐ ਗਿਆਨੁ ਬੀਚਾਰਾ ॥ ab ki-aa kathee-ai gi-aan beechaaraa. When one understands about this eternal life then there remains no need to talk and reflect on any other knowledge. ਜਦੋਂ ਉਸ ‘ਸਦ-ਜੀਵਨ’ ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।
ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥ nij nirkhat gat bi-uhaaraa. ||1|| rahaa-o. Because it becomes evident that worldly things are dissipating but the life received after erasing ego is eternal. ||1||pause|| ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ ॥
ਘਸਿ ਕੁੰਕਮ ਚੰਦਨੁ ਗਾਰਿਆ ॥ ghas kuNkam chandan gaari-aa. Just as saffron and sandalwood are ground up to make a paste, similarly when one’s soul unites inseparably with the supreme soul; ਜਿਵੇਂ ਕੇਸਰ ਘਸਾ ਕੇ ਚੰਦਨ ਵਿੱਚ ਮਿਲਾਇਆ ਜਾਂਦਾ ਹੈ ਤਿਵੈ ਜਿਸ ਜੀਵ ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,
ਬਿਨੁ ਨੈਨਹੁ ਜਗਤੁ ਨਿਹਾਰਿਆ ॥ bin nainhu jagat nihaari-aa. then even without looking at it, one sees the reality of the entire world with spiritually enlightened eyes. ਉਸ ਨੇ ਇਨ੍ਹਾਂ ਅੱਖਾਂ ਦੇ ਵਰਤਣ ਤੋਂ ਬਿਨਾਂ (ਅੰਦਰ ਦੀਆਂ ਅੱਖਾਂ ਨਾਲ) ਇਸ ਸੰਸਾਰ ਦੀ ਅਸਲੀਅਤ ਨੂੰ ਦੇਖ ਲਿਆ l
ਪੂਤਿ ਪਿਤਾ ਇਕੁ ਜਾਇਆ ॥ poot pitaa ik jaa-i-aa. When the soul realizes the Supreme soul, ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,
ਬਿਨੁ ਠਾਹਰ ਨਗਰੁ ਬਸਾਇਆ ॥੨॥ bin thaahar nagar basaa-i-aa. ||2|| then the soul which was wandering becomes stable, as if a city has been created without the land. ||2|| ਬਿਨਾਂ ਠਿਕਾਣੇ ਤੋਂ ਸ਼ਹਿਰ ਵਸਾ ਦਿੱਤਾ; ਭਾਵ ਜੋ ਅਸਥਿਰ ਜੀਵਨ ਸੀ ਉਸ ਨੂੰ ਸਦੀਵੀ ਥਿਰ ਕਰ ਦਿੱਤਾ ॥੨॥
ਜਾਚਕ ਜਨ ਦਾਤਾ ਪਾਇਆ ॥ jaachak jan daataa paa-i-aa. Now it looks as if the humble beggar has met the benefactor God Himself, ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,
ਸੋ ਦੀਆ ਨ ਜਾਈ ਖਾਇਆ ॥ so dee-aa na jaa-ee khaa-i-aa. Who has blessed him with divine virtues which never run short. ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।
ਛੋਡਿਆ ਜਾਇ ਨ ਮੂਕਾ ॥ chhodi-aa jaa-ay na mookaa. Neither one wants to give up this gift of divine virtues, nor it gets exhausted. ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,
ਅਉਰਨ ਪਹਿ ਜਾਨਾ ਚੂਕਾ ॥੩॥ a-uran peh jaanaa chookaa. ||3|| and his begging from others has now ended.||3|| ਤੇ ਉਸ ਦਾਹੋਰਨਾਂ ਦੇ ਦਰ ਤੇ ਭਟਕਣਾ ਮੁੱਕਗਿਆ ਹੈ ॥੩॥
ਜੋ ਜੀਵਨ ਮਰਨਾ ਜਾਨੈ ॥ jo jeevan marnaa jaanai. The person who learns to erase his ego while still living in the world, ਜੋ ਮਨੁੱਖ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,
ਸੋ ਪੰਚ ਸੈਲ ਸੁਖ ਮਾਨੈ ॥ so panch sail sukh maanai. that approved one enjoys great celestial peace. ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ।
ਕਬੀਰੈ ਸੋ ਧਨੁ ਪਾਇਆ ॥ kabeerai so Dhan paa-i-aa. Kabeer has received that wealth of Naam; ਕਬੀਰ ਨੇਉਹ ਧਨ ਪ੍ਰਾਪਤ ਕਰ ਲਿਆ ਹੈ,
ਹਰਿ ਭੇਟਤ ਆਪੁ ਮਿਟਾਇਆ ॥੪॥੬॥ har bhaytat aap mitaa-i-aa. ||4||6|| and by realizing God, he has erased his self-conceit. ||4||6|| ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥
ਕਿਆ ਪੜੀਐ ਕਿਆ ਗੁਨੀਐ ॥ ki-aa parhee-ai ki-aa gunee-ai. What is the use of just reading, reflecting, ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?
ਕਿਆ ਬੇਦ ਪੁਰਾਨਾਂ ਸੁਨੀਐ ॥ ki-aa bayd puraanaaN sunee-ai. and listening to the scriptures such as Vedas and Puranas? ਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?
ਪੜੇ ਸੁਨੇ ਕਿਆ ਹੋਈ ॥ parhay sunay ki-aa ho-ee. What is the use of such reading and listening, ਇਸ ਪੜ੍ਹਨ ਸੁਣਨ ਦਾ ਕੀ ਫਾਇਦਾ ਹੈ,
ਜਉ ਸਹਜ ਨ ਮਿਲਿਓ ਸੋਈ ॥੧॥ ja-o sahj na mili-o so-ee. ||1|| if we do not attain state of equipoise and realize God?||1|| ਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥
ਹਰਿ ਕਾ ਨਾਮੁ ਨ ਜਪਸਿ ਗਵਾਰਾ ॥ har kaa naam na japas gavaaraa. O’ foolish person, you are not meditating on God’s Name. ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ l
ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ki-aa socheh baaraN baaraa. ||1|| rahaa-o. What are you thinking about again and again?||1||pause|| ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ ॥੧॥ ਰਹਾਉ ॥
ਅੰਧਿਆਰੇ ਦੀਪਕੁ ਚਹੀਐ ॥ anDhi-aaray deepak chahee-ai. Lamp of divine wisdom is required to enlighten the darkness of spiritual ignorance, ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,
error: Content is protected !!
Scroll to Top
https://sinjaiutara.sinjaikab.go.id/images/mdemo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://sinjaiutara.sinjaikab.go.id/images/mdemo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html