Guru Granth Sahib Translation Project

Guru granth sahib page-626

Page 626

ਸੁਖ ਸਾਗਰੁ ਗੁਰੁ ਪਾਇਆ ॥ sukh saagar gur paa-i-aa. When a person met the Guru, the ocean of spiritual peace, ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ,
ਤਾ ਸਹਸਾ ਸਗਲ ਮਿਟਾਇਆ ॥੧॥ taa sahsaa sagal mitaa-i-aa. ||1|| then the Guru dispelled all his dread. ||1|| ਤਦੋਂਗੁਰੂਨੇ ਉਸਦਾ ਸਾਰਾ ਸਹਿਮਦੂਰ ਕਰ ਦਿਤਾ ॥੧॥
ਹਰਿ ਕੇ ਨਾਮ ਕੀ ਵਡਿਆਈ ॥ har kay naam kee vadi-aa-ee. The glorious greatness of God’s Name, ਪਰਮਾਤਮਾ ਦੇ ਨਾਮ ਦੀ ਵਡਿਆਈ ,
ਆਠ ਪਹਰ ਗੁਣ ਗਾਈ ॥ aath pahar gun gaa-ee. and always singing praises of God, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ-
ਗੁਰ ਪੂਰੇ ਤੇ ਪਾਈ ॥ ਰਹਾਉ ॥ gur pooray tay paa-ee. rahaa-o. is a gift received only from the Perfect Guru. ||pause|| (ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਉ॥
ਪ੍ਰਭ ਕੀ ਅਕਥ ਕਹਾਣੀ ॥ parabh kee akath kahaanee. The indescribable praises of God, ਬਿਆਨ ਨਾਹ ਹੋ ਸਕਣ ਵਾਲੀ ਹਰੀ ਦੀ ਵਡਿਆਈ,
ਜਨ ਬੋਲਹਿ ਅੰਮ੍ਰਿਤ ਬਾਣੀ ॥ jan boleh amrit banee. are uttered by God’s devotees through the ambrosial hymns of the Guru. ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਬਾਣੀ ਰਾਹੀ਼ਂ ਉਚਾਰਦੇ ਹਨ।
ਨਾਨਕ ਦਾਸ ਵਖਾਣੀ ॥ naanak daas vakhaanee. O’ Nanak, only those devotees recite these hymns. ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ,
ਗੁਰ ਪੂਰੇ ਤੇ ਜਾਣੀ ॥੨॥੨॥੬੬॥ gur pooray tay jaanee. ||2||2||66|| who have received this understanding from the perfect Guru. ||2||2||66|| ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ॥੨॥੨॥੬੬॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਆਗੈ ਸੁਖੁ ਗੁਰਿ ਦੀਆ ॥ aagai sukh gur dee-aa. The Guru blessed that person with celestial peace for the life hereafter, ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ (ਪਰਲੋਕ ਵਿਚ) ਸੁੱਖ ਬਖ਼ਸ਼ ਦਿੱਤਾ,
ਪਾਛੈ ਕੁਸਲ ਖੇਮ ਗੁਰਿ ਕੀਆ ॥ paachhai kusal khaym gur kee-aa. and also blessed bliss and all pleasures here in this life; ਬੀਤੇ ਸਮੇ (ਇਸ ਲੋਕ ਵਿਚ) ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ,
ਸਰਬ ਨਿਧਾਨ ਸੁਖ ਪਾਇਆ ॥ sarab niDhaan sukh paa-i-aa. He received all the treasure of spiritual peace, ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ,
ਗੁਰੁ ਅਪੁਨਾ ਰਿਦੈ ਧਿਆਇਆ ॥੧॥ gur apunaa ridai Dhi-aa-i-aa. ||1|| who enshrined the Guru’s teachings in his heart. ||1|| ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ ॥੧॥
ਅਪਨੇ ਸਤਿਗੁਰ ਕੀ ਵਡਿਆਈ ॥ apnay satgur kee vadi-aa-ee. Look at the glory of your true Guru, (ਵੇਖੋ) ਆਪਣੇ ਗੁਰੂ ਦੀ ਵਡਿਆਈ
ਮਨ ਇਛੇ ਫਲ ਪਾਈ ॥ man ichhay fal paa-ee. that his follower receives the fruits of mind’s desire. ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ santahu din din charhai savaa-ee. rahaa-o. O’ dear saints, the Guru’s glory keeps multiplying day by day.||pause|| ਹੇ ਸੰਤ ਜਨੋ! ਗੁਰੂ ਦੀਇਹ ਹੈ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ ||ਰਹਾਉ॥
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ jee-a jant sabh bha-ay da-i-aalaa parabh apnay kar deenay. All those who seek the Guru’s refuge become compassionate; God accepts them as His own. ਜੇਹੜੇਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸਾਰੇ ਹੀ ਜੀਵ ਦਇਆ-ਭਰਪੂਰ ਹਿਰਦੇ ਵਾਲੇ ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ।
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ sahj subhaa-ay milay gopaalaa naanak saach pateenay. ||2||3||67|| O’ Nanak , because of their mind’s state of spiritual equipoise and love, they realize God and remain pleased in remembering the eternal God.||2||3||67|| ਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਪ੍ਰਸੰਨ ਰਹਿੰਦੇ ਹਨ ॥੨॥੩॥੬੭॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਗੁਰ ਕਾ ਸਬਦੁ ਰਖਵਾਰੇ ॥ gur kaa sabad rakhvaaray. The Guru’s word is our saviour against all evils. ਵਿਕਾਰਾਂ ਦੇ ਟਾਕਰੇ ਤੇ ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ,
ਚਉਕੀ ਚਉਗਿਰਦ ਹਮਾਰੇ ॥ cha-ukee cha-ugirad hamaaray. It is like a guard posted around us to protect from vices. ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ।
ਰਾਮ ਨਾਮਿ ਮਨੁ ਲਾਗਾ ॥ raam naam man laagaa. One whose mind is attuned to God’s Name, ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
ਜਮੁ ਲਜਾਇ ਕਰਿ ਭਾਗਾ ॥੧॥ jam lajaa-ay kar bhaagaa. ||1|| even the demon of death runs far away from him in shame.||1|| ਉਸ ਪਾਸੋਂਜਮ ਭੀ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ॥੧॥
ਪ੍ਰਭ ਜੀ ਤੂ ਮੇਰੋ ਸੁਖਦਾਤਾ ॥ parabh jee too mayro sukh-daata. O’ reverend God, You alone are the giver of celestial peace to me. ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ।
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ banDhan kaat karay man nirmal pooran purakh biDhaataa. rahaa-o. By cutting the bonds of Maya, the worldly riches and power, You purify my mind; You are the all pervading perfect Creator-God. ||pause|| ਤੂੰ ਮਾਇਆ ਦੇ ਮੋਹ ਆਦਿਕ ਦੇਬੰਧਨ ਕੱਟ ਕੇ ਮੇਰੇ ਮਨ ਨੂੰ ਪਵਿੱਤ੍ਰ ਕਰਦਾ ਹੈ; ਤੂੰ ਸਰਬ-ਵਿਆਪਕ ਪੂਰਾ ਸਿਰਜਣਹਾਰ ਪ੍ਰਭੂ ਹੈ ॥ਰਹਾਉ॥
ਨਾਨਕ ਪ੍ਰਭੁ ਅਬਿਨਾਸੀ ॥ naanak parabh abhinaasee. O’ Nanak, God is eternal. ਹੇ ਨਾਨਕ! ਪ੍ਰਭੂ ਨਾਸ ਤੋਂ ਰਹਿਤਹੈ
ਤਾ ਕੀ ਸੇਵ ਨ ਬਿਰਥੀ ਜਾਸੀ ॥ taa kee sayv na birthee jaasee. Devotional worship to Him never goes unrewarded. ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ।
ਅਨਦ ਕਰਹਿ ਤੇਰੇ ਦਾਸਾ ॥ anad karahi tayray daasaa. O’ God, Your devotees are in bliss, ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ,
ਜਪਿ ਪੂਰਨ ਹੋਈ ਆਸਾ ॥੨॥੪॥੬੮॥ jap pooran ho-ee aasaa. ||2||4||68|| by meditating on Naam, every desire of their mind is fulfilled.||2||4||68|| ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੪॥੬੮॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਗੁਰ ਅਪੁਨੇ ਬਲਿਹਾਰੀ ॥ gur apunay balihaaree. I dedicate myself to my Guru, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
ਜਿਨਿ ਪੂਰਨ ਪੈਜ ਸਵਾਰੀ ॥ jin pooran paij savaaree. Who has totally saved my honor. ਜਿਸ ਨੇਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ।
ਮਨ ਚਿੰਦਿਆ ਫਲੁ ਪਾਇਆ ॥ man chindi-aa fal paa-i-aa. That person receives the fruit of his heart’s desire, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,
ਪ੍ਰਭੁ ਅਪੁਨਾ ਸਦਾ ਧਿਆਇਆ ॥੧॥ parabh apunaa sadaa Dhi-aa-i-aa. ||1|| who always meditates on his God.||1|| ਜੇਹੜਾ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ santahu tis bin avar na ko-ee. O’ saints, there is no one else except God Who supports all beings. ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ।
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ karan kaaran parabh so-ee. rahaa-o. That God alone is the cause of creation of the universe. ||pause|| ਉਹੀ ਪਰਮਾਤਮਾਕਰਨ ਵਾਲਾ, ਜਗਤ ਦਾ ਮੂਲ ਹੈ ॥ਰਹਾਉ॥
ਪ੍ਰਭਿ ਅਪਨੈ ਵਰ ਦੀਨੇ ॥ parabh apnai var deenay. God has bestowed His blessings on all the beings, ਪ੍ਰਭੂ ਨੇ ਜੀਵਾਂ ਨੂੰ ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ,
ਸਗਲ ਜੀਅ ਵਸਿ ਕੀਨੇ ॥ sagal jee-a vas keenay. and He Himself controls all the beings. ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ।
ਜਨ ਨਾਨਕ ਨਾਮੁ ਧਿਆਇਆ ॥ jan naanak naam Dhi-aa-i-aa. O’ Nanak, whenever anyone meditated on God’s Name, ਹੇ ਦਾਸ ਨਾਨਕ! (ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ,
ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ taa saglay dookh mitaa-i-aa. ||2||5||69|| then he eradicated all his sufferings.||2||5||69|| ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ॥੨॥੫॥੬੯॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਤਾਪੁ ਗਵਾਇਆ ਗੁਰਿ ਪੂਰੇ ॥ taap gavaa-i-aa gur pooray. The one whose affliction is eradicated by the perfect Guru, ਪੂਰੇ ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ,
ਵਾਜੇ ਅਨਹਦ ਤੂਰੇ ॥ vaajay anhad tooray. a non stop divine melody starts playing in that one’s heart. ( ਉਸ ਦੇ ਅੰਦਰ ਆਤਮਕ ਆਨੰਦ ਦੇਇਕ-ਰਸ ਵਾਜੇ ਵੱਜਣ ਲੱਗ ਪਏ।
ਸਰਬ ਕਲਿਆਣ ਪ੍ਰਭਿ ਕੀਨੇ ॥ sarab kali-aan parabh keenay. God blessed with all kinds of peace and pleasures. ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ।
ਕਰਿ ਕਿਰਪਾ ਆਪਿ ਦੀਨੇ ॥੧॥ kar kirpaa aap deenay. ||1|| Bestowing mercy, He Himself blessed these pleasures. ||1|| ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥
ਬੇਦਨ ਸਤਿਗੁਰਿ ਆਪਿ ਗਵਾਈ ॥ baydan satgur aap gavaa-ee. The true Guru himself destroyed all his pains. (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ sikh sant sabh sarsay ho-ay har har naam Dhi-aa-ee. rahaa-o. and by meditating on God’s Name, all disciples and true saints remain delighted.||pause|| ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ||ਰਹਾਉ॥
ਜੋ ਮੰਗਹਿ ਸੋ ਲੇਵਹਿ ॥ jo mangeh so layveh. Whatever Your devotees ask for, they receive that from You, ਤੇਰੇ ਸੰਤ ਜਨ ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ।
ਪ੍ਰਭ ਅਪਣਿਆ ਸੰਤਾ ਦੇਵਹਿ ॥ parabh apni-aa santaa dayveh. O’ God, You yourself bestow everything to your saints. ਹੇ ਪ੍ਰਭੂ! ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦੇਂਦਾ ਹੈਂ।
ਹਰਿ ਗੋਵਿਦੁ ਪ੍ਰਭਿ ਰਾਖਿਆ ॥ har govid parabh raakhi-aa. The child Hargovind has also been cured (from smallpox) by God Himself ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ.
ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ jan naanak saach subhaakhi-aa. ||2||6||70|| O’ Nanak, I always chant the Name of the eternal God . ||2||6||70|| ਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਸੋਈ ਕਰਾਇ ਜੋ ਤੁਧੁ ਭਾਵੈ ॥ so-ee karaa-ay jo tuDh bhaavai. O God, please make me do only that thing which pleases You, ਹੇ ਪ੍ਰਭੂ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ,
ਮੋਹਿ ਸਿਆਣਪ ਕਛੂ ਨ ਆਵੈ ॥ mohi si-aanap kachhoo na aavai. I do not have any intelligence whatsoever. ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ।
ਹਮ ਬਾਰਿਕ ਤਉ ਸਰਣਾਈ ॥ ham baarik ta-o sarnaa-ee. O’ God, we, Your children have come to Your refuge. ਹੇ ਪ੍ਰਭੂ! ਅਸੀਂ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।
ਪ੍ਰਭਿ ਆਪੇ ਪੈਜ ਰਖਾਈ ॥੧॥ parabh aapay paij rakhaa-ee. ||1|| God Himself has saved the honor of the beings in His refuge. ||1|| ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ ॥੧॥
ਮੇਰਾ ਮਾਤ ਪਿਤਾ ਹਰਿ ਰਾਇਆ ॥ mayraa maat pitaa har raa-i-aa. O’ God, the sovereign king, You are my mother as well as my father. ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ।
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥ kar kirpaa partipaalan laagaa kareeN tayraa karaa-i-aa. rahaa-o. By showing Your mercy and kindness, You are sustaining me: O’ God, I do whatever You make me do.||pause|| ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ ॥ਰਹਾਉ॥
ਜੀਅ ਜੰਤ ਤੇਰੇ ਧਾਰੇ ॥ jee-a jant tayray Dhaaray. O’ God, all the beings and creatures are dependant upon Your support. ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਆਸਰੇ ਹਨ।
ਪ੍ਰਭ ਡੋਰੀ ਹਾਥਿ ਤੁਮਾਰੇ ॥ parabh doree haath tumaaray. The thread of our life is in Your hands. ਅਸਾਂ ਜੀਵਾਂ ਦੀ ਜ਼ਿੰਦਗੀ ਦੀ ਡੋਰ ਤੇਰੇ ਹੱਥ ਵਿਚ ਹੈ।


© 2017 SGGS ONLINE
Scroll to Top