Guru Granth Sahib Translation Project

Guru granth sahib page-62

Page 62

ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥ sarbay thaa-ee ayk tooN ji-o bhaavai ti-o raakh. O’ God, it is You only pervading everywhere. Please save us as it pleases You. ਹੇ ਪ੍ਰਭੂ! ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ।
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥ gurmat saachaa man vasai naam bhalo pat saakh. Through the Guru’s Teachings, God’s Name abides within the mind. Naam is the true companion, Naam is the true honor. ਤੇਰਾ ਨਾਮ, ਗੁਰੂ ਦੀ ਮਤਿ ਲਿਆਂ ਹੀ, ਜੀਵ ਦੇ ਮਨ ਵਿਚ ਵੱਸ ਸਕਦਾ ਹੈ। ਤੇਰਾ ਨਾਮ ਹੀ ਜੀਵ ਦਾ ਭਲਾ ਸਾਥੀ ਤੇ ਇੱਜ਼ਤ ਹੈ l
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥ ha-umai rog gavaa-ee-ai sabad sachai sach bhaakh. ||8|| By reciting Guru’s true word, the malady of ego is eradicated. ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥ aakaasee paataal tooN taribhavan rahi-aa samaa-ay. O’ God, You are pervading everywhere – in skies, in nether regions and all the three worlds. ਹੇ ਪ੍ਰਭੂ! ਆਕਾਸਾਂ ਵਿਚ ਪਾਤਾਲ ਵਿਚ ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ।
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥ aapay bhagtee bhaa-o tooN aapay mileh milaa-ay. You, Yourself bless people with Your love and devotion, on Your own You unite them with Yourself. ਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ।
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥ naanak naam na veesrai ji-o bhaavai tivai rajaa-ay. ||9||13|| O Nanak, may I never forget the Naam! As is Your Pleasure, so is Your Will. ਹੇ ਨਾਨਕ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ (ਪਰ ਮਿਹਰ ਕਰ) ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ
ਸਿਰੀਰਾਗੁ ਮਹਲਾ ੧ ॥ sireeraag mehlaa 1. Siree Raag, by the First Guru:
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥ raam naam man bayDhi-aa avar ke karee veechaar. My mind is completely imbued with the love of God, what more I need to reflect upon? ਪਰਮਾਤਮਾ ਦੇ ਨਾਮ ਨਾਲ ਮੇਰਾ ਮਨ ਵਿੰਨ੍ਹਿਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ?
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ sabad surat sukh oopjai parabh raata-o sukh saar. When awareness is attuned to the Divine Word, a state of bliss is experienced. Imbued with the love of God, one enjoys the essence of all pleasures. ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ। ਜਿਸ ਦੀ ਸੁਰਤ ਸ਼ਬਦ ਵਿਚ ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ।
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥ ji-o bhaavai ti-o raakh tooN mai har naam aDhaar. ||1|| O’ God, save me as it pleases You, but let Your Name be my Support. (ਹੇ ਪ੍ਰਭੂ!) ਜਿਸ ਤਰ੍ਹਾ ਤੈਨੂੰ ਚੰਗਾ ਲਗਦਾ ਹੈ, ਉਸ ਤਰ੍ਹਾਂ ਮੇਰੀ ਰਖਿਆ ਕਰ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ l
ਮਨ ਰੇ ਸਾਚੀ ਖਸਮ ਰਜਾਇ ॥ man ray saachee khasam rajaa-ay. O’ my mind, true is the Will of our Master (God). ਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ।
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥ jin tan man saaj seegaari-aa tis saytee liv laa-ay. ||1|| rahaa-o. Focus your love upon the One who created and adorned your body and mind. (ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ tan baisantar homee-ai ik ratee tol kataa-ay. If I cut my body into tiny pieces and offer them in a sacrificial fire, ਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ,
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥ tan man samDhaa jay karee an-din agan jalaa-ay. and if I make my mind and body as ritual firewood and burn it daily, ਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ,
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥ har naamai tul na puj-ee jay lakh kotee karam kamaa-ay. ||2|| and even if I performs millions of such ritual acts, still all these do not equal the virtues of remembering God with love and devotion. ਅਤੇ ਜੇਕਰ ਮੈਂ ਲੱਖਾਂ ਤੇ ਕਰੋੜਾਂ ਹੀ ਧਾਰਮਕ ਸੰਸਕਾਰ ਕਰਾਂ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ।
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ araDh sareer kataa-ee-ai sir karvat Dharaa-ay. One may have a saw put on the head and have one’s body cut into two pieces, ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ,
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥ tan haimanchal gaalee-ai bhee man tay rog na jaa-ay. and one may let one’s body be frozen, even then the mind would not be free of vices. ਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ।
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥ har naamai tul na puj-ee sabh dithee thok vajaa-ay. ||3|| I have seen, and confirmed that none of these ritualistic deeds equal loving devotion to God. ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ-ਕਾਂਡ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ l
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ kanchan kay kot dat karee baho haivar gaivar daan. Even if I donate my worldly possessions, (like gold, horses and elephants), ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ,
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ bhoom daan ga-oo-aa ghanee bhee antar garab gumaan. and donate all other possessions (land and cows), still my pride and ego would be within me. ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ।
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥ raam naam man bayDhi-aa gur dee-aa sach daan. ||4|| My Guru has given me this true gift that my mind has been completely imbued with the love of God. ਵਾਹਿਗੁਰੂ ਦੇ ਨਾਮ ਨੇ ਮੇਰਾ ਚਿੱਤ ਵਿੰਨ੍ਹ ਲਿਆ ਹੈ। ਇਹ ਸੱਚੀ ਦਾਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ manhath buDhee kaytee-aa kaytay bayd beechaar. Many people advocate rigid discipline of the mind and many who contemplate on holy books like the Vedas. ਕਿੰਨੇ ਹੀ ਮਨੁਖ ਦ੍ਰਿੜ-ਇਰਾਦੇ ਤੇ ਪ੍ਰਬੀਨ ਅਕਲ ਵਾਲੇ ਹਨ ਅਤੇ ਕਿੰਨੇ ਹੀ ਹਨ ਵੇਦਾਂ ਨੂੰ ਸੋਚਣ ਤੇ ਸਮਝਣ ਵਾਲੇ?
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ kaytay banDhan jee-a kay gurmukh mokh du-aar. There are so many other entanglement for the soul. But freedom from the vices is obtained only by following the Guru’s teachings. ਕਿੰਨੇ ਹੀ ਉਲਝੇਵੇ ਹਨ ਆਤਮਾ ਲਈ? ਕੇਵਲ ਗੁਰਾਂ ਦੇ ਰਾਹੀਂ ਹੀ ਮੋਖਸ਼ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ sachahu orai sabh ko upar sach aachaar. ||5|| Truth is higher than everything; but higher still is truthful living. ਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ l
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ sabh ko oochaa aakhee-ai neech na deesai ko-ay. Call everyone exalted; no one seems lowly, ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ,
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥ iknai bhaaNday saaji-ai ik chaanan tihu lo-ay. because God Himself has fashioned all the humans, and One Light is pervading in all the three worlds. ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ।
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥ karam milai sach paa-ee-ai Dhur bakhas na maytai ko-ay. ||6|| It is through Divine grace alone that this Truth is realized, nobody can take away this preordained blessing. ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥ saaDh milai saaDhoo janai santokh vasai gur bhaa-ay. When a saint meets a saint, then love for the Guru brings contentment to the mind. ਜਦ ਸੰਤ ਸੰਤ ਨੂੰ ਮਿਲਦਾ ਹੈ, ਤਾਂ ਗੁਰਾਂ ਦੀ ਪਰੀਤ ਰਾਹੀਂ, ਉਹ ਸੰਤੁਸ਼ਟਤਾ ਪਰਾਪਤ ਕਰ ਲੈਂਦਾ ਹੈ।
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥ akath kathaa veechaaree-ai jay satgur maahi samaa-ay. When one is fully immersed in the teachings of the true Guru, only then one can reflect upon the infinite virtues of God. (ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ,
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥ pee amrit santokhi-aa dargahi paiDhaa jaa-ay. ||7|| By reciting the praises of God, one is fully satiated in God’s love and goes with honor to His court. ਸਿਫ਼ਤ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ ghat ghat vaajai kinguree an-din sabad subhaa-ay. Through Guru’s word when one is always attuned to God, then one realizes that Divine music is playing in each and every heart. ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ।
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥ virlay ka-o sojhee pa-ee gurmukh man samjhaa-ay. But this understanding comes only to a few, who mold their mind through Guru’s teachings. ਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹੈ।
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥ naanak naam na veesrai chhootai sabad kamaa-ay. ||8||14|| O’ Nanak, they never forsake Naam and by living according to Guru’s teachings, they are liberated from the vices. ਹੇ ਨਾਨਕ! ਜੋ, ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।
ਸਿਰੀਰਾਗੁ ਮਹਲਾ ੧ ॥ Siree raag mehla first Siree Raag, by the First Guru:
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ chitay diseh Dha-ulhar bagay bank du-aar. O’ mind, these mansions decorated with murals and strong white doors, look beautiful. ਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ।
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥ kar man khusee usaari-aa doojai hayt pi-aar. These have been built for pleasing the mind and out of love for worldly riches rather than love for God. ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ।
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥ andar khaalee paraym bin dheh dhayree tan chhaar. ||1|| But if the mind is without the love for God, then one day all these mansions and the body will crumble down into heaps of dust. ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਮਹਲ-ਮਾੜੀਆਂ ਤੇ ਸਰੀਰ ਢਹਿ ਕੇ ਢੇਰੀ ਹੋ ਜਾਵੇਗਾ l
ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ bhaa-ee ray tan Dhan saath na ho-ay. O’ brother, this body and wealth shall not go along while leaving this world. ਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ।
ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥ raam naam Dhan nirmalo gur daat karay parabh so-ay. ||1|| rahaa-o. God’s Name is the purest wealth; (which will accompany you after death) and only God bestows this gift through the Guru. ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ।
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥ raam naam Dhan nirmalo jay dayvai dayvanhaar. The wealth of God’s Name is immaculate, but one receives only if God Himself bestows. ਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ।
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥ aagai poochh na hova-ee jis baylee gur kartaar. One who is blessed with God’s Name, shall not be questioned after departing from this world. ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥ aap chhadaa-ay chhutee-ai aapay bakhsanhaar. ||2|| But only if God Himself saves us (from our worldly attachments), we are saved. Because God Himself is the only One Who can forgive all our sins. ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਮਾਫੀ ਦੇਣਹਾਰ ਹੈ।


© 2017 SGGS ONLINE
error: Content is protected !!
Scroll to Top