Guru Granth Sahib Translation Project

Guru granth sahib page-581

Page 581

ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥ ha-o muth-rhee DhanDhai Dhaavanee-aa pir chhodi-arhee viDhankaaray. I am being deceived by the pursuit of worldly affairs and I have been deserted by my Husband-God because of my evil deeds. ਮੈਂ ਮਾਇਆ ਦੇ ਆਹਰ ਵਿਚ ਠੱਗੀ ਜਾ ਰਹੀ ਹਾਂ, ਨਿਖਸਮੀਆਂ ਵਾਲੀ ਕਾਰ ਦੇ ਕਾਰਨ ਖਸਮ-ਪ੍ਰਭੂ ਨੇ ਮੈਨੂੰ ਛੱਡਿਆ ਹੋਇਆ ਹੈ।
ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥ ghar ghar kant mahaylee-aa roorhai hayt pi-aaray. The Husband-God is dwelling in the heart of each and every soul-bride bride but those brides are beautiful who remain absorbed in His love. ਖਸਮ-ਪ੍ਰਭੂ ਤਾਂ ਹਰੇਕ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵੱਸ ਰਿਹਾ ਹੈ, ਉਹ ਸੁੰਦਰ ਹਨ ਜੋ ਪ੍ਰਭੂ ਦੇ ਪਿਆਰ ਵਿਚ ਪ੍ਰੇਮ ਵਿਚ ਮਗਨ ਰਹਿੰਦੀਆਂ ਹਨ।
ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥ mai pir sach salaahnaa ha-o rehsi-arhee naam bhataaray. ||7|| I keep singing the praises of the eternal Husband-God and I keep feeling delighted uttering His Name. ||7|| ਮੈਂ ਸਦਾ-ਥਿਰ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਦੀ ਹਾਂ, ਮੈਂ ਪ੍ਰਭੂ-ਪਤੀ ਦੇ ਨਾਮ ਰਾਹੀਂ ਪ੍ਰਫੁਲਤ ਰਹਿੰਦੀ ਹਾਂ ॥੭॥
ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥ gur mili-ai vays palti-aa saa Dhan sach seegaaro. Upon meeting the Guru, entire outlook of the soul-bride changes; such a soul-bride then adorns herself with God’s Name. ਗੁਰਾਂ ਨੂੰ ਮਿਲਣ ਨਾਲ ਜੀਵ-ਇਸਤ੍ਰੀ ਦੀ ਕਾਂਇਆਂ ਹੀ ਪਲਟ ਜਾਂਦੀ ਹੈ, ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣਾ ਸਿੰਗਾਰ ਬਣਾ ਲੈਂਦੀ ਹੈ।
ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥ aavhu milhu sahayleeho simrahu sirjanhaaro. O’ my friends, come let us join and lovingly remember the Creator. ਹੇ ਸਹੇਲੀਹੋ! (ਹੇ ਸਤ-ਸੰਗੀਓ!) ਆਓ, ਰਲ ਕੇ ਬੈਠੀਏ ਤੇ ਰਲ ਕੇ ਸਿਰਜਣਹਾਰ ਦਾ ਸਿਮਰਨ ਕਰੀਏ।
ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥ ba-ee-ar naam sohaaganee sach savaaranhaaro. The soul-bride who attunes to God’s Name is considered to be truly fortunate; the eternal God embellishes her entire life. ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।
ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥ gaavhu geet na birharhaa naanak barahm beechaaro. ||8||3|| O’ Nanak, you would never suffer separation from God if you reflect on His virtues in your heart and sing songs in His praises. ||8||3|| ਹੇ ਨਾਨਕ! ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵਣ ਨਾਲ ਤੇ ਉਸ ਦੇ ਗੁਣਾਂ ਦਾ ਵਿਚਾਰ ਕਰਨ ਨਾਲ, ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ ॥੮॥੩॥
ਵਡਹੰਸੁ ਮਹਲਾ ੧ ॥ vad-hans mehlaa 1. Raag Wadahans, First Guru:
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ jin jag siraj samaa-i-aa so saahib kudrat jaanovaa. After creating this universe, God has merged it in Himself; realize that He is pervading in nature. ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕੀਤਾ ਹੇਇਆ ਹੈ ਉਸ ਮਾਲਕ ਨੂੰ ਇਸ ਕੁਦਰਤ ਵਿਚ ਵੱਸਦਾ ਸਮਝ।
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ sachrhaa door na bhaalee-ai ghat ghat sabad pachhaanovaa. We should not try to search for that eternal God far away, recognize Him in each and every heart. ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਦੂਰ ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ। ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ।
ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ sach sabad pachhaanhu door na jaanhu jin ayh rachnaa raachee. Yes, recognize God pervading everywhere; do not deem Him far away, who has created this creation. ਹਰ ਥਾਂ ਸ਼ਬਦ (ਹਰੀ) ਨੂੰ ਪਛਾਣੋ। ਜਿਸ ਪ੍ਰਭੂ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ ਨਾਹ ਸਮਝੋ,
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥ naam Dhi-aa-ay taa sukh paa-ay bin naavai pirh kaachee. When one meditates on God’s Name, he enjoys spiritual peace; without meditating on Naam, he plays a losing game. ਜਦੋਂ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ। ਨਾਮ ਤੋਂ ਬਿਨਾ ਉਹ ਹਾਰ ਜਾਣ ਵਾਲੀ ਖੇਡ ਖੇਡਦਾ ਹੈ।
ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥ jin thaapee biDh jaanai so-ee ki-aa ko kahai vakhaano. God who has established this universe, knows the way to sustain it also; what else can anyone say? ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਹੋਰ ਕੋਈ ਜੋ ਮਰਜੀ ਕਹੇ।
ਜਿਨਿ ਜਗੁ ਥਾਪਿ ਵਤਾਇਆ ਜਾਲੋੁ ਸੋ ਸਾਹਿਬੁ ਪਰਵਾਣੋ ॥੧॥ jin jag thaap vataa-i-aa jaalo so saahib parvaano. ||1|| After establishing the world, God has laid out the net of Maya over it; He alone is the recognized Master. ||1|| ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ l ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ ॥੧॥
ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥ baabaa aa-i-aa hai uth chalnaa aDh panDhai hai sansaarovaa. O’ friend, whosoever has come in this world must depart from here one day to go to its final destination; this world is only like a half way station. ਹੇ ਭਾਈ! ਜਗਤ ਵਿਚ ਆ ਕੇ, ਬੰਦੇ ਨੇ ਟੁਰ ਜਾਣਾ ਹੈ, ਇਹ ਸੰਸਾਰ ਅਧਵਾਟੇ ਹੈ
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥ sir sir sachrhai likhi-aa dukh sukh purab veechaarovaa. Considering one’s past deeds, the eternal God has predestined each person’s share of pain and pleasure in life. ਸਦਾ-ਥਿਰ ਪ੍ਰਭੂ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ ਪੂਰਬਲੇ ਕੀਤੇ ਕਰਮਾਂ ਦੇ ਅਨੁਸਾਰ ਦੁੱਖ ਅਤੇ ਸੁਖ ਦੇ ਲੇਖ ਲਿਖ ਦਿੱਤੇ ਹਨ।
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥ dukh sukh dee-aa jayhaa kee-aa so nibhai jee-a naalay. God has prescribed pain pleasure in one’s destiny according to one’s past deeds and those go along with the person’s life. ਕੀਤੇ ਕਰਮਾਂ ਦੇ ਅਨੁਸਾਰ ਜੀਵ ਨੂੰ ਉਹੋ ਜਿਹਾ ਦੁੱਖ ਤੇ ਸੁਖ ਪ੍ਰਭੂ ਨੇ ਦੇ ਦਿੱਤਾ ਹੈ;ਕੀਤੇ ਕਰਮਾਂ ਦਾ ਸਮੂਹ ਜੀਵ ਦੇ ਨਾਲ ਹੀ ਨਿਭਦਾ ਹੈ।
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥ jayhay karam karaa-ay kartaa doojee kaar na bhaalay. He does those deeds which the Creator causes him to do; he does not look for any other deed. ਉਹ ਐਹੋ ਜੇਹੇ ਕੰਮ-ਕਾਜ ਕਰਦਾ ਹੈ, ਜੇਹੋ ਜਿਹੇ ਕਰਤਾਰ ਉਸ ਪਾਸੋਂ ਕਰਵਾਉਂਦਾ ਹੈ। ਉਹ ਕਿਸੇ ਹੋਰਸ ਕੰਮ ਦੀ ਤਲਾਸ਼ ਹੀ ਨਹੀਂ ਕਰਦਾ
ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥ aap niraalam DhanDhai baaDhee kar hukam chhadaavanhaaro. God Himself is detached from the worldly attachments but the entire world is bound in them; God alone can get it liberated through His command. ਪ੍ਰਭੂ ਆਪ ਕਰਮਾਂ ਤੋਂ ਨਿਰਲੇਪ ਹੈ,ਪਰ ਲੁਕਾਈ ਮਾਇਆ ਦੇ ਆਹਰ ਵਿਚ ਬੱਝੀ ਪਈ ਹੈ। ਇਹਨਾਂ ਬੰਧਨਾਂ ਤੋਂ ਪ੍ਰਭੂ ਆਪ ਹੀ ਹੁਕਮ ਕਰ ਕੇ ਛੁਡਾਣ ਦੇ ਸਮਰੱਥ ਹੈ।
ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥ aj kal kardi-aa kaal bi-aapai doojai bhaa-ay vikaaro. ||2|| One keeps doing sinful deeds motivated by the love of worldly attachments; but death overtakes him while he is putting off meditation till later day. ||2|| ਮਾਇਆ ਦੇ ਮੋਹ ਵਿਚ ਫਸਿਆ ਜੀਵ ਵਿਅਰਥ ਕੰਮ ਕਰਦਾ ਰਹਿੰਦਾ ਹੈ, ਸਿਮਰਨ ਲਈ ਟਾਲ-ਮਟੋਲੇ ਕਰਦੇ ਨੂੰ ਮੌਤ ਆ ਦਬਾਂਦੀ ਹੈ ॥੨॥
ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥ jam maarag panth na sujh-ee ujharh anDh gubaarovaa. The journey in which the being is driven by the demons of death, no clear path is visible as if there is wilderness and pitch darkness. ਮੌਤ ਦਾ ਰਸਤਾ, ਸੁੰਨਸਾਨ ਤੇ ਪਰਮ ਕਾਲਾ-ਬੋਲਾ ਹੈ ਅਤੇ ਰਾਹ ਨਹੀਂ ਦਿਸਦਾ।
ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥ naa jal layf tulaa-ee-aa naa bhojan parkaarovaa. There is no water, no quilt, no mattress and no fancy eatables on that path. ਉਥੇ ਨਾਂ ਪਾਣੀ, ਰਜ਼ਾਈ ਤੇ ਗਦੇਲਾ ਤੇ ਨਾਂ ਹੀ ਰੰਗ ਬਰੰਗੇ ਭੋਜਨ ਮਿਲਦੇ ਹਨ।
ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥ bhojan bhaa-o na thandhaa paanee naa kaaparh seegaaro. There is no food, no affection, no cold water, no decent clothes and decorations. ਉਥੇ ਨਾਂ ਹੀ ਖੁਰਾਕ, ਨਾਂ ਪਿਆਰ, ਨਾਂ ਸੀਤਲ ਜੱਲ ਤੇ ਨਾਂ ਹੀ ਕੋਈ ਸੋਹਣਾ ਕੱਪੜਾ, ਨਾਹ ਹੋਰ ਸਿੰਗਾਰ ਮਿਲਦਾ ਹੈ।
ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥ gal sangal sir maaray oobhou naa deesai ghar baaro. On that path the demon of death punishes him and he cannot find any support. ਜਮਰਾਜ ਜੀਵ ਦੇ ਗਲ ਵਿਚ ਮੋਹ ਦਾ ਸੰਗਲ ਪਾ ਕੇ ਇਸ ਦੇ ਸਿਰ ਉਤੇ ਖਲੋਤਾ ਚੋਟਾਂ ਮਾਰਦਾ ਹੈ, ਤਾਂ ਇਸ ਨੂੰ ਕੋਈ ਘਰ-ਬਾਹਰ ਨਹੀਂ ਦਿੱਸਦਾ।
ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥ ib kay raahay jamman naahee pachhutaanay sir bhaaro. At the time of death, with the load of sins on his head, he repents but any seeds of good deeds sown at this time are not going to germinate. ਇਸ ਵੇਲੇ ਦੇ ਬੀਜੇ ਹੋਏ (ਸਿਮਰਨ ਸੇਵਾ ਆਦਿਕ ਦੇ ਬੀਜ) ਉੱਗ ਨਹੀਂ ਸਕਦੇ। ਤਦੋਂ ਪਛੁਤਾਂਦਾ ਹੈ ਕਿਉਂਕਿ ਕੀਤੇ ਪਾਪਾਂ ਦਾ ਭਾਰ ਸਿਰ ਉਤੇ ਪਿਆ ਹੈ (ਜੋ ਲਹਿ ਨਹੀਂ ਸਕਦਾ)।
ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥ bin saachay ko baylee naahee saachaa ayhu beechaaro. ||3|| Reflect on this truth that no one except God helps after death. ||3|| ਇਸ ਅਟੱਲ ਵਿਚਾਰ ਨੂੰ ਚੇਤੇ ਰੱਖੋ ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ ॥੩॥
ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥ baabaa roveh raveh so jaanee-ahi mil rovai gun saarayvaa. Those who get together and lovingly meditate on God’s virtues, are truly feeling the pangs of separation from God; they are honored both here and hereafter. ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਵੈਰਾਗਵਾਨ ਹੁੰਦੇ ਹਨ ਉਹ (ਲੋਕ ਪਰਲੋਕ ਵਿਚ) ਆਦਰ ਪਾਂਦੇ ਹਨ।
ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥ rovai maa-i-aa muth-rhee DhanDh-rhaa rovanhaarayvaa. Those who are in love with Maya are grieving for their worldly losses. ਜਿਹੜੀ ਸ੍ਰਿਸ਼ਟੀ ਮਾਇਆ ਦੀ ਮੋਹੀ ਹੋਈ ਰੋਂਦੀ ਹੈ, ਉਹ ਜਗ ਦੇ ਧੰਧਿਆਂ ਨੂੰ ਰੋਂਦੀ ਹੈ।
ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥ DhanDhaa rovai mail na Dhovai supnantar sansaaro. People cry for the sake of love for worldly attachments and thus do not wash away the dirt of their past deeds; the world remains merely a dream for them. ਜੀਵ ਮਾਇਆ ਦਾ ਧੰਧਾ ਹੀ ਪਿੱਟਦੇ ਹਨ ਤੇ ਇੰਜ ਕਰਮਾ ਦੀ ਮੈਲ ਨਹੀਂ ਲਾਹੁੰਦੇ, ਉਹਨ੍ਹਾਂ ਲਈ ਸੰਸਾਰ ਇਕ ਸੁਪਨਾ ਹੀ ਬਣਿਆ ਰਹਿੰਦਾ ਹੈ।
ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥ ji-o baajeegar bharmai bhoolai jhooth muthee ahankaaro. Just as a juggler deceives the audience by his tricks; similarly the entire world has been deceived by falsehood and egotism. ਜਿਵੇਂ ਮਦਾਰੀ ਆਪਣੀ ਖੇਡ ਵਿੱਚ ਜੀਵਾਂ ਨੂੰ ਭਟਕਾਦਾਂ ਤੇ ਭੁਲਦਾ ਹੈ ਤਿਵੇਂ ਦੁਨੀਆਂ ਝੂਠ ਤੇ ਹੰਕਾਰ ਵਿੱਚ ਮੋਹੀ ਹੋਈ ਹੈ।
ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥ aapay maarag paavanhaaraa aapay karam kamaa-ay. God Himself shows the right path to human beings and He Himself is performing the deeds through them. ਪਰਮਾਤਮਾ ਆਪ ਹੀ (ਜੀਵਾਂ ਨੂੰ) ਸਹੀ ਰਸਤੇ ਤੇ ਪਾਣ ਵਾਲਾ ਹੈ ਤੇ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਕਰਮ ਕਰ ਰਿਹਾ ਹੈ।
ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥ naam ratay gur poorai raakhay naanak sahj subhaa-ay. ||4||4|| O’ Nanak, the perfect Guru saves them from the love of Maya who intuitively remain imbued with the love of God. ||4||4|| ਹੇ ਨਾਨਕ! ਜੇਹੜੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ (ਮਾਇਆ ਦੇ ਮੋਹ ਤੋਂ) ਬਚਾ ਲਿਆ ਹੈ ॥੪॥੪॥
ਵਡਹੰਸੁ ਮਹਲਾ ੧ ॥ vad-hans mehlaa 1. Raag Wadahans, First Guru:
ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ baabaa aa-i-aa hai uth chalnaa ih jag jhooth pasaarovaa. O’ friend, whosoever has come in this world must depart from here one day to go to its final destination since this world is all a false expanse. ਹੇ ਭਾਈ! ਜਗਤ ਵਿਚ ਜੇਹੜਾ ਭੀ ਜੀਵ ਆਇਆ ਹੈ ਉਸ ਨੇ ਆਖ਼ਰ ਇਥੋਂ ਕੂਚ ਕਰ ਜਾਣਾ ਹੈ, ਇਹ ਜਗਤ ਤਾਂ ਹੈ ਹੀ ਨਾਸਵੰਤ ਖਿਲਾਰਾ।
ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥ sachaa ghar sachrhai sayvee-ai sach kharaa sachi-aarovaa. One who meditates on the eternal God, his life becomes immaculate and he becomes worthy for the realization of God. ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।
ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥ koorh lab jaaN thaa-ay na paasee agai lahai na thaa-o. That person, who remains engrossed in falsehood and greed, does not get accepted both here and hereafter. ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਲੋਕ ਪਰਲੋਕ ਵਿਚ ਕਬੂਲ ਨਹੀਂ ਹੁੰਦਾ।
ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥ antar aa-o na baishu kahee-ai ji-o sunjai ghar kaa-o. He is not welcomed in God’s presence, like a crow in a deserted home. ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਹੀ ਮਿਲਦਾ,”ਉਹ ਉਜੜੇ ਮਕਾਨ ਵਿੱਚ ਕਾਂ ਦੀ ਨਿਆਈ ਹੈ।
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥ jaman maran vadaa vaychhorhaa binsai jag sabaa-ay. He goes through the cycle of birth and death and remains separated from God for a long time; the entire world is being spiritually ruined by the love for Maya. ਜੰਮਣ ਤੇ ਮਰਨ ਦੇ ਚੱਕਰ ਵਿੱਚ ਫਸ ਕੇ ਮਨੁੱਖ ਨੂੰ ਪ੍ਰਭੂ ਨਾਲੋਂ ਲੰਮਾ ਵਿਛੋੜਾ ਹੋ ਜਾਂਦਾ ਹੈ। ਮਾਇਆ ਦੇ ਮੋਹ ਵਿਚ ਫਸ ਕੇ ਜਗਤ ਆਤਮਕ ਮੌਤ ਸਹੇੜ ਰਿਹਾ ਹੈ।
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥ lab DhanDhai maa-i-aa jagat bhulaa-i-aa kaal kharhaa roo-aa-ay. ||1|| The greed for worldly riches and power has strayed the entire world from the right path, the fear of death is making it suffer. ||1|| ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ, ਇੰਜ ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ ॥੧॥
error: Content is protected !!
Scroll to Top
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html