Guru Granth Sahib Translation Project

Guru granth sahib page-549

Page 549

ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥ manmukh moolhu bhulaa-i-an vich lab lobh ahaNkaar. God has forsaken the self-willed people because they are engrossed in greed and egotism. ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ।
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥ jhagrhaa kardi-aa an-din gudrai sabad na karai veechaar. Their each day passes in arguments and they do not reflect on the Guru’s word. ਉਹਨਾਂ ਦਾ ਹਰੇਕ ਦਿਨ ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ suDh mat kartai hir la-ee bolan sabh vikaar. The Creator has taken away their wisdom and intellect, so whatever they speak is evil and vain. ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ।
ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥ ditai kitai na santokhee-an antar tarisnaa bahut ag-yaan anDhaar. No matter how much is given to them, they are never satisfied because within them is fierce desire and darkness of ignorance. ਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥ naanak manmukhaa naalahu tutee-aa bhalee jinaa maa-i-aa mohi pi-aar. ||1|| O’ Nanak, it is better to be cut off from the self-willed persons who are only in love with Maya, the worldly riches and power. ||1|| ਹੇ ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥
ਮਃ ੩ ॥ mehlaa 3. Third Guru:
ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ tinH bha-o sansaa ki-aa karay jin satgur sir kartaar. What harm can fear and doubt do to those, who are under the protection of the true Guru and God. ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ0,
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ Dhur tin kee paij rakh-daa aapay rakhanhaar. The savior God has been protecting their honor from the very beginning. ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ।
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ mil pareetam sukh paa-i-aa sachai sabad veechaar. They receive peace by reflecting on the divine word and realizing the beloved God. ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁਖ ਪਾਉਂਦੇ ਹਨ।
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ naanak sukh-daata sayvi-aa aapay parkhanhaar. ||2|| O’ Nanak, they lovingly remember that peace giving God, who Himself tests the love and faith of His devotees. ||2|| ਹੇ ਨਾਨਕ! ਜੋ ਸੁਖਦਾਤਾ ਪ੍ਰਭੂ ਆਪ ਹੀ ਸਭ ਦੀ ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ॥੨॥
ਪਉੜੀ ॥ pa-orhee. Pauree:
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥ jee-a jant sabh tayri-aa too sabhnaa raas. O’ God, all the creatures and beings are Yours, and You are the wealth of all. ਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ।
ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ jis no too deh tis sabh kichh milai ko-ee hor sareek naahee tuDh paas. Whom You bless the wealth of Naam receives everything; there is no one else to rival You. ਜਿਸ ਮਨੁੱਖ ਨੂੰ ਤੂੰ ਨਾਮ ਦੀ ਦਾਤ ਬਖਸ਼ਦਾ ਹੈਂ, ਉਸ ਨੂੰ ਹਰੇਕ ਸ਼ੈ ਮਿਲ ਜਾਂਦੀ ਹੈ; ਤੇਰੇ ਬਰਿਬਰ ਦਾ ਹੋਰ ਕੋਈ ਨਹੀਂ ਹੈ।
ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥ too iko daataa sabhas daa har peh ardaas. O’ God, You alone are the benefactor of all, therefore all beings make their supplications only before You. ਹੇ ਹਰੀ! ਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ ਇਸ ਕਰ ਕੇ ਸਭ ਜੀਵਾਂ ਦੀ ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ।
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥ jis dee tuDh bhaavai tis dee too man laihi so jan saabaas. Those whose supplication pleases You, You accept that prayer and that person receives Your blessing. ਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ।
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥ sabh tayraa choj varatdaa dukh sukh tuDh paas. ||2|| It is all Your wonderful play which prevails; all pain and pleasure is under Your command. ||2|| ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, ਸਭ ਦੁੱਖ ਸੁਖ ਤੇਰੇ ਪਾਸੋਂ ਹੀ ਮਿਲਦਾ ਹੈ ॥੨॥
ਸਲੋਕ ਮਃ ੩ ॥ salok mehlaa 3. Shalok, Third Guru:
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥ gurmukh sachai bhaavday dar sachai sachiaar. Those who follow the Guru’s teachings are pleasing to God, and they are judged true in God’s presence. ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਾਪਾਰੀ ਸਮਝੇ ਜਾਂਦੇ ਹਨ।
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥ saajan man aanand hai gur kaa sabad veechaar. Within the minds of these friendly persons is always bliss, because they reflect on the Guru’s word. ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਨਾਂ ਦੇ ਮਨ ਵਿਚ (ਸਦਾ) ਖਿੜਾਉ ਹੁੰਦਾ ਹੈ।
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥ antar sabad vasaa-i-aa dukh kati-aa chaanan kee-aa kartaar. They have enshrined the Guru’s word in their hearts, which has removed their sorrow, and the Creator has enlightened their mind with divine knowledge. ਸਤਿਗੁਰੂ ਦਾ ਸ਼ਬਦ ਉਹਨਾਂ ਨੇ ਹਿਰਦੇ ਵਿਚ ਵਸਾਇਆ ਹੋਇਆ ਹੈ (ਇਸ ਲਈ) ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕੱਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ।
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥ naanak rakhanhaaraa rakhsee aapnee kirpaa Dhaar. ||1|| O’ Nanak, bestowing mercy, the savior God would always save them. ||1|| ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਉਹਨਾਂ ਨੂੰ ਬਚਾ ਲਵੇਗਾ ॥੧॥
ਮਃ ੩ ॥ mehlaa 3. Third Guru:
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥ gur kee sayvaa chaakree bhai rach kaar kamaa-ay. Imbued with the revered fear of God, if a person follows the Guru’s teachings and remembers God with loving devotion, ਜੇ ਮਨੁਖ (ਪ੍ਰਭੂ ਦੇ) ਡਰ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ,
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥ jayhaa sayvai tayho hovai jay chalai tisai rajaa-ay. and lives in accordance with God’s will, then that person becomes like God whom he remembers. ਤੇ ਉਸੇ ਪ੍ਰਭੂ ਦੀ ਰਜ਼ਾ ਵਿਚ ਤੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ।
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥ naanak sabh kichh aap hai avar na doojee jaa-ay. ||2|| O’ Nanak, such a person beholds God everywhere, and there is no place without Him. ||2|| ਹੇ ਨਾਨਕ! ਐਸੇ ਮਨੁੱਖ ਨੂੰ ਸਭਨੀ ਥਾਈਂ ਪ੍ਰਭੂ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ ਥਾਂ ਦਿੱਸਦੀ ਹੈ ॥੨॥
ਪਉੜੀ ॥ pa-orhee. Pauree:
ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥ tayree vadi-aa-ee toohai jaandaa tuDh jayvad avar na ko-ee. O’ God, You alone know Your greatness, because no one else is as great as You. ਹੇ ਹਰੀ! ਤੂੰ ਕੇਡਾ ਵੱਡਾ ਹੈਂ, ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ,
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ tuDh jayvad hor sareek hovai taa aakhee-ai tuDh jayvad toohai ho-ee. If there was some other rival as great as You, only then we would speak of him; but only You are equal to Yourself. ਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸ ਸਕੀਏ ਕਿ ਤੂੰ ਕੇਡਾ ਵੱਡਾ ਹੈਂ ਪਰ ਤੇਰੇ ਜੇਡਾ ਤੂੰ ਆਪ ਹੀ ਹੈਂ।
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥ jin too sayvi-aa tin sukh paa-i-aa hor tis dee rees karay ki-aa ko-ee. Whosoever has remembered You has received celestial peace, nobody can reach up to such a person. ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ l
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ too bhannan gharhan samrath daataar heh tuDh agai mangan no hath jorh khalee sabh ho-ee. O’ Great Giver, You are all-powerful to destroy and create; with folded hands, the entire universe stands begging before You. ਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥ tuDh jayvad daataar mai ko-ee nadar na aavee tuDh sabhsai no daan ditaa khandee varbhandee paataalee pur-ee sabh lo-ee. ||3|| O’ Great Giver, I see none as great as You; You bless Your power to all the continents, worlds, solar systems and nether regions of the universe. ||3|| ਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥
ਸਲੋਕ ਮਃ ੩ ॥ salok mehlaa 3. Shalok, Third Guru:
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ man parteet na aa-ee-aa sahj na lago bhaa-o. If mind has not developed a true faith about God’s existence and hasn’t been intuitively imbued with His love, ਜੇ ਮਨ ਵਿਚ (ਹਰੀ ਦੀ ਹੋਂਦ) ਪ੍ਰਤੀਤ ਨਾ ਆਈ, ਤੇ ਅਡੋਲਤਾ ਵਿਚ ਪਿਆਰ ਨਾ ਲੱਗਾ,
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ sabdai saad na paa-i-o manhath ki-aa gun gaa-ay. and hasn’t found any relish in the Guru’s word, then what is the use of singing God’s praises through sheer stubbornness of the mind? ਜੇ ਸ਼ਬਦ ਦਾ ਰਸ ਨਾ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤ-ਸਾਲਾਹ ਕਰਨ ਦਾ ਕੀਹ ਲਾਭ?
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ naanak aa-i-aa so parvaan hai je gurmukh sach samaa-ay. ||1|| O’ Nanak, the advent of only that person is approved, who follows the Guru’s teachings and merges with God. |1|| ਹੇ ਨਾਨਕ! (ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ ॥੧॥
ਮਃ ੩ ॥ mehlaa 3. Third Guru:
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ aapnaa aap na pachhaanai moorhaa avraa aakh dukhaa-ay. The fool does not understand his own self; he annoys others with his speech. ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ।
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥ mundhai dee khaslat na ga-ee-aa anDhay vichhurh chotaa khaa-ay. His inborn evil nature doesn’t go away, and being separated from God, the spiritually ignorant fool keeps suffering blows of misfortune. ਆਤਮਿਕਤਾ ਤੋਂ ਅੰਨ੍ਹੇ ਦੀ ਮੁੱਢ ਦੀ ਦੂਜਿਆਂ ਨੂੰ ਦੁਖਾਉਣ ਦੀ ਵਾਦੀ ਦੂਰ ਨਹੀਂ ਹੁੰਦੀ, ਤੇ ਹਰੀ ਤੋਂ ਵਿਛੁੱੜ ਕੇ ਦੁਖ ਸਹਿੰਦਾ ਹੈ।
ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ satgur kai bhai bhann na gharhi-o rahai ank samaa-ay. He does not dismantle his wicked mind and remold it in the revered fear of the true Guru, so that, he could remain absorbed in God’s love. ਉਹ ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ ਦੇ ਪਿਛਲੇ ਮੰਦੇ ਸੰਸਕਾਰਾਂ ਨੂੰ ਭੰਨ ਕੇ ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ ਨਹੀਂ ਘੜਦਾ ਤਾਂ ਜੋ ਪ੍ਰਭੂ ਦੀ ਗੋਦੀ ਵਿਚ ਸਮਾਇਆ ਰਹੇ।


© 2017 SGGS ONLINE
error: Content is protected !!
Scroll to Top