Guru Granth Sahib Translation Project

Guru granth sahib page-539

Page 539

ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥ jan taraahi taraahi sarnaagatee mayree jindurhee-ay gur naanak har rakhvaalay raam. ||3|| However, making repeated and urgent cries for help, O’ my soul, the devotees seek the refuge of the Guru, O’ Nanak, God becomes their protector.||3|| ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਆਉਂਦੇ ਹਨ (ਤੇ, ਅਰਜ਼ੋਈ ਕਰਦੇ ਹਨ: ਹੇ ਪ੍ਰਭੂ! ਸਾਨੂੰ) ਬਚਾ ਲੈ, ਬਚਾ ਲੈ। ਗੁਰੂ ਪਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ ॥੩॥
ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥ har jan har liv ubray mayree jindurhee-ay Dhur bhaag vaday har paa-i-aa raam. O’ my soul, by being imbued with the love of God, the devotees swim across this worldly ocean, and through their great pre-ordained destiny they realize God. ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਧੁਰ ਦਰਗਾਹ ਤੋਂ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ।
ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥ har har naam pot hai mayree jindurhee-ay gur khayvat sabad taraa-i-aa raam. O’ my soul, God’s Naam is like a ship and the Guru is the captain, who with the oar of Guru’s divine teachings, has ferried us across the worldly ocean. ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਹਾਜ਼ ਹੈ, (ਹਰਿ ਜਨਾਂ ਨੂੰ) ਗੁਰੂ-ਮਲਾਹ ਦੇ ਸ਼ਬਦ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥ har har purakh da-i-aal hai mayree jindurhee-ay gur satgur meeth lagaa-i-aa raam. O’ my soul, the all-pervading God is merciful, and through the true Guru, God feels sweet to our mind. ਹੇ ਮੇਰੀ ਸੋਹਣੀ ਜਿੰਦੇ! ਸਰਬ-ਵਿਆਪਕ ਪਰਮਾਤਮਾ ਸਦਾ ਹੀ ਦਇਆਵਾਨ ਹੈ, ਗੁਰੂ ਸਤਿਗੁਰੂ ਦੀ ਸਰਨ ਪਿਆਂ (ਹਰਿ-ਜਨਾਂ ਨੂੰ ਪਰਮਾਤਮਾ) ਪਿਆਰਾ ਲੱਗਣ ਲੱਗ ਪੈਂਦਾ ਹੈ।
ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥ kar kirpaa sun bayntee har har jan naanak naam Dhi-aa-i-aa raam. ||4||2|| Shower Your Mercy upon me, and hear my prayer, O God, please, let servant Nanak meditate on Your Naam. ||4||2|| ਹੇ ਦਾਸ ਨਾਨਕ, ਆਖ! ਹੇ ਹਰੀ! ਮੇਹਰ ਕਰ, ਮੇਰੀ ਬੇਨਤੀ ਸੁਣ (ਮੈਂ ਤੇਰਾ ਨਾਮ ਸਿਮਰਦਾ ਰਹਾਂ। ਜਿਨ੍ਹਾਂ ਉੱਤੇ ਤੂੰ ਮੇਹਰ ਦੀ ਨਿਗਾਹ ਕੀਤੀ, ਉਹਨਾਂ) ਤੇਰਾ ਨਾਮ ਸਿਮਰਿਆ ॥੪॥੨॥
ਬਿਹਾਗੜਾ ਮਹਲਾ ੪ ॥ bihaagarhaa mehlaa 4. Bihaagraa, Fourth Guru:
ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥ jag sukarit keerat naam hai mayree jindurhee-ay har keerat har man Dhaaray raam. O my soul, the most virtuous deed in this world is to sing the Praises of God. By singing the Praises of God, He is enshrined in the mind. ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਮ ਹੈ। ਤੂੰ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਟਿਕਾਈ ਰੱਖ।
ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥ har har naam pavit hai mayree jindurhee-ay jap har har naam uDhaaray raam. O’ my soul, God’s Name is immaculate, so liberate yourself by repeating it over and over again. ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ (ਵਿਕਾਰੀਆਂ ਨੂੰ) ਪਵਿਤ੍ਰ ਕਰਨ ਵਾਲਾ ਹੈ, ਤੂੰ ਭੀ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥ sabh kilvikh paap dukh kati-aa mayree jindurhee-ay mal gurmukh naam utaaray raam. O’ my soul, God’s immaculate Naam has removed the dirt of sins and evil deeds, because by meditating on the Naam through the Guru, one removes all filth of vices. ਹੇ ਮੇਰੀ ਸੋਹਣੀ ਜਿੰਦੇ! (ਜਿਸ ਮਨੁੱਖ ਨੇ ਹਰਿ-ਨਾਮ ਸਿਮਰਿਆ, ਉਸ ਨੇ ਆਪਣੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ, ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬਰਕਤਿ ਨਾਲ ਵਿਕਾਰਾਂ ਦੀ ਮੈਲ ਲਾਹ ਲੈਂਦਾ ਹੈ।
ਵਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥ vad punnee har Dhi-aa-i-aa jan naanak ham moorakh mugaDh nistaaray raam. ||1|| One can meditate on God only by great Fortune, Nanak says, meditation on God’s Naam has saved even great fools and idiots like us.||1|| ਹੇ ਦਾਸ ਨਾਨਕ! ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ, ਮਹਾਂ ਮੂਰਖਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥ jo har naam Dhi-aa-iday mayree jindurhee-ay tinaa panchay vasgat aa-ay raam. Those who meditate on God’s Name, O my soul, are able to control their five passions of lust, anger, greed, attachment and ego. ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਵੱਸ ਵਿਚ ਆ ਜਾਂਦੇ ਹਨ,
ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥ antar nav niDh naam hai mayree jindurhee-ay gur satgur alakh lakhaa-ay raam. The nine treasures of the Naam are within, O my soul; the True Guru has made me comprehend the incomprehensible God. ਦੁਨੀਆ ਦੇ ਨੌ ਖ਼ਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰਿ-ਨਾਮ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਉਹਨਾਂ ਨੂੰ ਉਸ ਪਰਮਾਤਮਾ ਦੀ ਸਮਝ ਬਖ਼ਸ਼ ਦੇਂਦਾ ਹੈ ਜਿਸ ਤਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ।
ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥ gur aasaa mansaa pooree-aa mayree jindurhee-ay har mili-aa bhukh sabh jaa-ay raam. The Guru has fulfilled my hopes and desires, O my soul; realizing God, all my hunger of worldly riches and power are satiated. ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਆਸਾ ਤੇ ਮਨ ਦਾ ਫੁਰਨਾ ਪੂਰਾ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲਹਿ ਜਾਂਦੀ ਹੈ।
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥ Dhur mastak har parabh likhi-aa mayree jindurhee-ay jan naanak har gun gaa-ay raam. ||2|| O’ Nanak, the devotee in whose destiny it is so pre-ordained always sings praises of God. ||2|| ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖ ਦਿੱਤਾ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥
ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥ ham paapee balvanchee-aa mayree jindurhee-ay pardarohee thag maa-i-aa raam. O’ my soul, we are sinners, swindlers, and cheats who betray others’ trust for the sake of the worldly riches and power. ਹੇ ਮੇਰੀ ਸੋਹਣੀ ਜਿੰਦੇ! ਅਸੀਂ ਜੀਵ ਪਾਪੀ ਹਾਂ, ਵਲ-ਛਲ ਕਰਨ ਵਾਲੇ ਹਾਂ, ਦੂਜਿਆਂ ਨਾਲ ਦਗ਼ਾ-ਫ਼ਰੇਬ ਕਰਨ ਵਾਲੇ ਹਾਂ, ਮਾਇਆ ਦੀ ਖ਼ਾਤਰ ਠੱਗੀਆਂ ਕਰਨ ਵਾਲੇ ਹਾਂ।
ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥ vadbhaagee gur paa-i-aa mayree jindurhee-ay gur poorai gat mit paa-i-aa raam. But O’ my soul, that person is very fortunate who has found the Guru, because through the Guru, that person has found the way to salvation. ਹੇ ਮੇਰੀ ਸੋਹਣੀ ਜਿੰਦੇ! ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਲੱਭ ਲਿਆ ਉਸਨੇ ਪੂਰੇ ਗੁਰੂ ਦੀ ਰਾਹੀਂ ਉੱਚੇ ਆਤਮਕ ਜੀਵਨ ਦੀ ਮਰਯਾਦਾ ਹਾਸਲ ਕਰ ਲਈ।
ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥ gur amrit har mukh cho-i-aa mayree jindurhee-ay fir mardaa bahurh jeevaa-i-aa raam. O’ my soul, in whose mouth the Guru has poured the nectar of Naam; the Guru has rejuvenated that spiritually dead person. ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ ਵਿਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਅ ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ।
ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥ jan naanak satgur jo milay mayree jindurhee-ay tin kay sabh dukh gavaa-i-aa raam. ||3|| O’ Nanak, those who have met the true Guru have had all their pains removed. ||3|| ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੩॥
ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥ at ootam har naam hai mayree jindurhee-ay jit japi-ai paap gavaatay raam. God’s Naam is sublime, O my soul; meditating on it, one’s sins are washed away. ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਬੜਾ ਹੀ ਸ੍ਰੇਸ਼ਟ ਹੈ, ਇਸ ਨਾਮ ਦੇ ਜਪਣ ਨਾਲ ਸਾਰੇ (ਪਿਛਲੇ) ਪਾਪ ਦੂਰ ਹੋ ਜਾਂਦੇ ਹਨ।
ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥ patit pavitar gur har kee-ay mayree jindurhee-ay chahu kundee chahu jug jaatay raam. The Guru, through God’s Naam, has purified even the worst sinners, O my soul; now, they are famous and respected in all the four directions and throughout the four ages. ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਹਰਿ-ਨਾਮ ਦੇ ਕੇ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿਤ੍ਰ ਬਣਾ ਦਿੱਤਾ, ਉਹ ਸਾਰੇ ਸੰਸਾਰ ਵਿਚ ਸਦਾ ਲਈ ਹੀ ਨਾਮਣੇ ਵਾਲੇ ਹੋ ਗਏ।
ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥ ha-umai mail sabh utree mayree jindurhee-ay har amrit har sar naatay raam. By meditating on God’s Naam, O’ my soul, all their dirt of conceit has been washed off as if they have bathed in the pool of ambrosial nectar. ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਜਲ ਵਿਚ, ਹਰਿ-ਨਾਮ ਸਰੋਵਰ ਵਿਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ।
ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥ apraaDhee paapee uDhray mayree jindurhee-ay jan naanak khin har raatay raam. ||4||3|| Even sinners are carried across the worldly ocean, O my soul, if they are imbued with Naam, even for an instant, says servant Nanak. ||4||3|| ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਵਿਕਾਰੀ ਤੇ ਪਾਪੀ ਭੀ ਇਕ ਖਿਨ ਵਾਸਤੇ ਹਰਿ-ਨਾਮ-ਰੰਗ ਵਿਚ ਰੰਗੇ ਗਏ, ਉਹ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਗਏ ॥੪॥੩॥
ਬਿਹਾਗੜਾ ਮਹਲਾ ੪ ॥ bihaagarhaa mehlaa 4. Bihaagraa, Fourth Guru:
ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥ ha-o balihaaree tinH ka-o mayree jindurhee-ay jinH har har naam aDhaaro raam. My dear soul, I’m a sacrifice to those who have made God’s Naam the support of their life. ਹੇ ਮੇਰੀ ਸੋਹਣੀ ਜਿੰਦੇ! ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥ gur satgur naam drirh-aa-i-aa mayree jindurhee-ay bikh bha-ojal taaranhaaro raam. The Guru, the True Guru has implanted the Naam within them, O my soul, and He has carried them across the terrifying and poisonous world-ocean. ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ, ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ।
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥ jin ik man har Dhi-aa-i-aa mayree jindurhee-ay tin sant janaa jaikaaro raam. O’ my soul, those saints who have single-mindedly contemplated on God, their victory is proclaimed everywhere. ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ।


© 2017 SGGS ONLINE
error: Content is protected !!
Scroll to Top