Guru Granth Sahib Translation Project

Guru granth sahib page-527

Page 527

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat ajoonee saibhaN gur parsaad. There is only one God whose Name is ‘of eternal existence’. He is the creator of the universe, all-pervading, without fear, without enmity, independent of time, beyond the cycle of birth and death and self revealed. He is realized by the Guru’s grace. ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥ raag dayvganDhaaree mehlaa 4 ghar 1. Raag Devgandhari, Fourth Guru, First beat:
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥ sayvak jan banay thaakur liv laagay. Those who are imbued with the love of God, become His true devotees. ਜਿਨ੍ਹਾਂ ਮਨੁੱਖ ਦੀ ਪ੍ਰੀਤ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ ਸੱਚੇ ਸੇਵਕ ਬਣ ਜਾਂਦੇ ਹਨ।
ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥ jo tumraa jas kahtay gurmat tin mukh bhaag sabhaagay. ||1|| rahaa-o. O’ God, the faces of those glow with good fortune who follow the Guru’s teachings and sing Your praises. ||1||Pause|| ਹੇ ਪ੍ਰਭੂ! ਜੇਹੜੇ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥ tootay maa-i-aa kay banDhan faahay har raam naam liv laagay. The bonds and shackles of Maya (the worldly riches and power) of those are shattered whose minds become attuned to God’s Name. ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਨਾਲ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ।
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥ hamraa man mohi-o gur mohan ham bisam bha-ee mukh laagay. ||1|| My mind is enticed by the fascinating Guru; beholding him, I am amazed. ||1|| ਮਨ ਨੂੰ ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਮੋਹ ਲਿਆ ਹੈ, ਉਸ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। ॥੧॥
ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥ saglee rain so-ee anDhi-aaree gur kichant kirpaa jaagay. I slept through the entire night (all life) in the love of Maya due to the darkness of ignorance, but now by an iota of the Guru’s grace, I have been awakened. ਮੈਂ ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ, ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।
ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥ jan naanak kay parabh sundar su-aamee mohi tum sar avar na laagay. ||2||1|| O’ the beautiful Master-God of the devotee Nanak, none else seems to me like You. ||2||1|| ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ॥੨॥੧॥
ਦੇਵਗੰਧਾਰੀ ॥ dayvganDhaaree. Raag Devgandhari:
ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ mayro sundar kahhu milai kit galee. Tell me in what street I could meet my beautiful God? ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ?
ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥ har kay sant bataavhu maarag ham peechhai laag chalee. ||1|| rahaa-o. O’ Saints of God, show me the way and I would follow behind you. ||1||Pause|| ਹੇ ਹਰੀ ਦੇ ਸੰਤ ਜਨੋ! ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ॥੧॥ ਰਹਾਉ ॥
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥ pari-a kay bachan sukhaanay hee-arai ih chaal banee hai bhalee. The human bride, to whose heart the beloved’s words seem pleasing, she has made her way of life very pleasing. ਜਿਸ ਨੂੰ ਪਿਆਰੇ ਪ੍ਰਭੂ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ, ਉਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ,
ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥ laturee maDhuree thaakur bhaa-ee oh sundar har dhul milee. ||1|| Even though, previously this soul-bride had no virtues, yet when she becomes pleasing to God, she becomes humble and spiritually beauteous bride. ||1|| ਉਹ ਪਹਿਲਾਂ ਭਾਵੇਂ ਲਟੋਰ ਸੀ ਥੋੜ੍ਹ-ਵਿਤੀ ਸੀ, ਉਹ ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ॥੧॥
ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥ ayko pari-o sakhee-aa sabh pari-a kee jo bhaavai pir saa bhalee. There is only one beloved-God and all human beings are His brides, but the one who becomes pleasing to Him is the most worthy human being. ਪ੍ਰਭੂ ਹੀ ਸਭ ਦਾ ਖਸਮ ਹੈ, ਸਾਰੇ ਜੀਵ ਉਸ ਦੀਆਂ ਪਤਨੀਆਂ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ।
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥ naanak gareeb ki-aa karai bichaaraa har bhaavai tit raahi chalee. ||2||2|| What can humble Nanak do? whatever pleases God, he treads that path. ||2||2|| ਵਿਚਾਰਾ ਅਤੇ ਨਿਮਾਣਾ ਨਾਨਕ ਕੀ ਕਰ ਸਕਦਾ ਹੈ? ਉਹ ਉਸ ਰਸਤੇ ਟੁਰਦਾ ਹੈ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ॥੨॥੨॥
ਦੇਵਗੰਧਾਰੀ ॥ dayvganDhaaree. Raag Devgandhari:
ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥ mayray man mukh har har har bolee-ai. O’ my mind, we should always recite God’s Name. ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ।
ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥ gurmukh rang chaloolai raatee har paraym bheenee cholee-ai. ||1|| rahaa-o. The soul-bride who follows the Guru’s teachings and is imbued with God’s love, her heart remains totally saturated with the love of God. ||1||Pause|| ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥
ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥ ha-o fira-o divaanee aaval baaval tis kaaran har dholee-ai. I wander around here and there, like a confused crazy person, seeking out my darling God. ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ।
ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥ ko-ee maylai mayraa pareetam pi-aaraa ham tis kee gul golee-ai. ||1|| If anybody helps me to realize my beloved God, I would gladly be the humble servant of that person’s servants.||1|| ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥
ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥ satgur purakh manaavahu apunaa har amrit pee jholee-ai. Appease your divine true Guru and keep partaking the ambrosial Nectar of God’s Name, enjoying every sip of it. ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ।
ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥ gur parsaad jan naanak paa-i-aa har laaDhaa dayh tolee-ai. ||2||3|| By the Guru’s grace, devotee Nanak has realized God by searching within himself.||2||3|| ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥
ਦੇਵਗੰਧਾਰੀ ॥ dayvganDhaaree. Raag Devgandhari
ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ab ham chalee thaakur peh haar. After abandoning all others, now I have come to the refuge of the Master-God. ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ।
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ jab ham saran parabhoo kee aa-ee raakh parabhoo bhaavai maar. ||1|| rahaa-o. O’ God, now I have come to Your refuge, it is up to You whether You save me from the worldly temptations or not. ||1||Pause|| ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ॥੧॥ ਰਹਾਉ ॥


© 2017 SGGS ONLINE
Scroll to Top