Guru Granth Sahib Translation Project

Guru granth sahib page-481

Page 481

ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ ih sarpanee taa kee keetee ho-ee. This snake (Maya) is creation of God. ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ;
ਬਲੁ ਅਬਲੁ ਕਿਆ ਇਸ ਤੇ ਹੋਈ ॥੪॥ bal abal ki-aa is tay ho-ee. ||4|| On its own, it is neither powerful or powerless (and without God’s command, it cannot do anything).||4|| ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ॥੪॥
ਇਹ ਬਸਤੀ ਤਾ ਬਸਤ ਸਰੀਰਾ ॥ ih bastee taa basat sareeraa. As long as Maya resides in our mind, and we are under its influence, we keep going through the cycle of Birth and Death. ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਜਨਮ-ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ।
ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥ gur parsaad sahj taray kabeeraa. ||5||6||19|| But by Guru’s grace, Kabir has easily crossed over this whirlpool of births and deaths.||5||6||19|| ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ॥੫॥੬॥੧੯॥
ਆਸਾ ॥ aasaa. Raag Aasaa:
ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ kahaa su-aan ka-o simrit sunaa-ay. Just as there is no use of reciting “simritis” (the Hindu scriptures) to a dog, (ਜਿਵੇਂ) ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ,
ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ kahaa saakat peh har gun gaa-ay. ||1|| it is of no use to sing God’s Praises to the faithless cynic? ||1|| ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ ॥੧॥
ਰਾਮ ਰਾਮ ਰਾਮ ਰਮੇ ਰਮਿ ਰਹੀਐ ॥ raam raam raam ramay ram rahee-ai. We should ourselves remain completely absorbed in uttering God’s Name, (ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,
ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ saakat si-o bhool nahee kahee-ai. ||1|| rahaa-o. and do not bother to speak of it to the faithless cynic, even by mistake. ||1||Pause|| ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ॥੧॥ ਰਹਾਉ ॥
ਕਊਆ ਕਹਾ ਕਪੂਰ ਚਰਾਏ ॥ ka-oo-aa kahaa kapoor charaa-ay. What is the use of feeding camphor to a crow, (it doesn’t care for fragrance anyway, and always goes and sits on dirt and filth). ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ)
ਕਹ ਬਿਸੀਅਰ ਕਉ ਦੂਧੁ ਪੀਆਏ ॥੨॥ kah bisee-ar ka-o dooDh pee-aa-ay. ||2|| What is the use of offering milk to a snake? (it still bites the presenter) ||2|| (ਇਸੇ ਤਰ੍ਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ) ॥੨॥
ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ satsangat mil bibayk buDh ho-ee. Joining the Sat Sangat, the True Congregation, discriminative understanding is attained (as an effect of the company), ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ,
ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ paaras paras lohaa kanchan so-ee. ||3|| just as, upon coming in contact with a philosopher’s stone, a piece of iron becomes gold. ||3|| ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ ॥੩॥
ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥ saakat su-aan sabh karay karaa-i-aa. Faithless cynic or a dog does whatever he is made to do (by God). ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ,
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ jo Dhur likhi-aa so karam kamaa-i-aa. ||4|| He does the deeds, which have been written from the very beginning (in their destiny based on their past deeds).||4|| ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ ॥੪॥
ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥ amrit lai lai neem sinchaa-ee. If you take Ambrosial Nectar and irrigate the neem tree with it, ਕਬੀਰ ਆਖਦਾ ਹੈ-ਜੇ ਅੰਮ੍ਰਿਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ,
ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥ kahat kabeer u-aa ko sahj na jaa-ee. ||5||7||20|| its natural quality ( bitter taste) does not go, says Kabeer says. ||5||7||20|| ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ ॥੫॥੭॥੨੦॥
ਆਸਾ ॥ aasaa. Raag Aasaa:
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ lankaa saa kot samund see khaa-ee. A fortress of Sri Lanka (was built by Ravana) with the ocean as a moat around it, ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ,
ਤਿਹ ਰਾਵਨ ਘਰ ਖਬਰਿ ਨ ਪਾਈ ॥੧॥ tih raavan ghar khabar na paa-ee. ||1|| today, there are no whereabouts of that house of Raavan. ||1|| ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ॥੧॥
ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ki-aa maaga-o kichh thir na rahaa-ee. Therefore, what should I ask for (from God)?; nothing is permanent. ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ;
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ daykhat nain chali-o jag jaa-ee. ||1|| rahaa-o. Right before my very eyes, the entire world is passing by? ||1||Pause|| ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ॥੧॥ ਰਹਾਉ ॥
ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ik lakh poot savaa lakh naatee. Even that king Ravana who had hundred thousand sons and grandsons, ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ),
ਤਿਹ ਰਾਵਨ ਘਰ ਦੀਆ ਨ ਬਾਤੀ ॥੨॥ tih raavan ghar dee-aa na baatee. ||2|| (but a time came, when all his family, and armies were annihilated) there was nobody left to even light a single lamp in his house,||2|| ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ॥੨॥
ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ chand sooraj jaa kay tapat raso-ee. The gods like “Moon” and the “Sun” used to cook in his kitchen, ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ,
ਬੈਸੰਤਰੁ ਜਾ ਕੇ ਕਪਰੇ ਧੋਈ ॥੩॥ baisantar jaa kay kapray Dho-ee. ||3|| and Fire god used to wash his clothes (all that became history). ||3|| ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ॥੩॥
ਗੁਰਮਤਿ ਰਾਮੈ ਨਾਮਿ ਬਸਾਈ ॥ gurmat raamai naam basaa-ee. One who follows Guru’s teachings and enshrines God’s Name in his heart, (ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ,
ਅਸਥਿਰੁ ਰਹੈ ਨ ਕਤਹੂੰ ਜਾਈ ॥੪॥ asthir rahai na katahooN jaa-ee. ||4|| becomes contented and does not wander around in Maya. ll4ll ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ ॥੪॥
ਕਹਤ ਕਬੀਰ ਸੁਨਹੁ ਰੇ ਲੋਈ ॥ kahat kabeer sunhu ray lo-ee. Kabeer says, listen O’ people. ਕਬੀਰ ਆਖਦਾ ਹੈ-ਸੁਣੋ, ਹੇ ਜਗਤ ਦੇ ਲੋਕੋ!
ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥ raam naam bin mukat na ho-ee. ||5||8||21|| Liberation from worldly attachments is not obtained without meditation on Naam. ||5||8||21|| ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ॥੫॥੮॥੨੧॥
ਆਸਾ ॥ aasaa. Raag Aasaa:
ਪਹਿਲਾ ਪੂਤੁ ਪਿਛੈਰੀ ਮਾਈ ॥ pahilaa poot pichhairee maa-ee. First, the son (the essence of God) was born, and then, his mother. (Maya whom, a mortal treats like his mother), came later. ਪਹਿਲਾਂ ਪੁੱਤਰ (ਪ੍ਰਭੂ ਦੀ ਅੰਸ) ਜੰਮਿਆ ਪਿਛੋਂ ਮਾਂ (ਮਾਇਆ),
ਗੁਰੁ ਲਾਗੋ ਚੇਲੇ ਕੀ ਪਾਈ ॥੧॥ gur laago chaylay kee paa-ee. ||1|| Moreover, the soul, which emanated from God started bowing to the self-made mind as if the Guru was bowing to the disciple. ||1|| ਤੇ ਵੱਡੇ ਅਸਲੇ ਵਾਲਾ ਜੀਵ ਆਪਣੇ ਹੀ ਬਣਾਏ ਹੋਏ ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ ( ਮਨ ਦੇ ਪਿੱਛੇ ਤੁਰਨ ਲੱਗ ਪਿਆ) ॥੧॥
ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ ayk achambha-o sunhu tumH bhaa-ee. Listen O’ my brothers about this astonishing thing (happening in this world), ਸੁਣੋ ਇਕ ਅਚਰਜ ਖੇਡ (ਜੋ ਜਗਤ ਵਿਚ ਵਰਤ ਰਹੀ ਹੈ।)
ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ daykhat singh charaavat gaa-ee. ||1|| rahaa-o. Right in front of our eyes, the mortal instead of being brave (by meditation on Naam) and use the faculties to serve him,is following them and thereby pleasing them, as if the lion is timidly going out to graze the cows.||1||Pause|| ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦ੍ਰਿਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਸ਼ੇਰ ਗਾਈਆਂ ਚਾਰਦਾ ਫਿਰਦਾ ਹੈ ॥੧॥ ਰਹਾਉ ॥
ਜਲ ਕੀ ਮਛੁਲੀ ਤਰਵਰਿ ਬਿਆਈ ॥ jal kee machhulee tarvar bi-aa-ee. Instead of meditating in the holy congregation, the soul is busy in worldly pleasures, as if the fish of water giving birth on a tree. ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿਚ ਰੁੱਝ ਗਈ ਹੈ, ਜਿਵੇਂ ਪਾਣੀ ਦੀ ਮੱਛੀ ਬਿਰਛ ਉਤੇ ਬੱਚਾ ਜਣਦੀ ਹੈ।
ਦੇਖਤ ਕੁਤਰਾ ਲੈ ਗਈ ਬਿਲਾਈ ॥੨॥ daykhat kutraa lai ga-ee bilaa-ee. ||2|| Intense worldly desires have taken over the contentment, as if before our very eyes, a cat has taken away the puppy to eat.||2|| ਕਿ ਬਿੱਲੀ (ਤ੍ਰਿਸ਼ਨਾ) ਕੁੱਤੇ (ਸੰਤੋਖ) ਨੂੰ ਖਾਣ ਲਈ ਚੁੱਕ ਲੈ ਗਈ! ॥੨॥
ਤਲੈ ਰੇ ਬੈਸਾ ਊਪਰਿ ਸੂਲਾ ॥ talai ray baisaa oopar soolaa. The divinely virtues have are dominated by the evils, as if the branches of a tree are below, the root is above, ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਮੂਲ ਬਣਾ ਲਿਆ ਹੈ ਤੇ ਅਸਲੀ ਮੂਲ-ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ। ਜਿਵੇਂ ਟਹਿਣੀਆਂ ਹੇਠਾਂ ਹਨ ਅਤੇ ਜੜ੍ਹਾ ਉੱਤੇ।
ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ tis kai payd lagay fal foolaa. ||3|| and fruits and flowers are coming out of its trunk. (the soul is now bearing the fruit of Vices) ||3|| ਹੁਣ ਇਹੋ ਜਿਹੇ (ਜੀਵ-ਰੁੱਖ) ਦੇ ਪੇੜ ਨੂੰ ਫੁੱਲ ਫਲ ਭੀ ਅਜਿਹੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ ॥੩॥
ਘੋਰੈ ਚਰਿ ਭੈਸ ਚਰਾਵਨ ਜਾਈ ॥ ghorai char bhais charaavan jaa-ee. (Because the human soul has become so weak that human desire is driving the man crazy in pursuit of lust and temptation, as if) the buffalo is riding the horse. (ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ) ਵਾਸ਼ਨਾ-ਭੈਂਸ ਮਨ-ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ।
ਬਾਹਰਿ ਬੈਲੁ ਗੋਨਿ ਘਰਿ ਆਈ ॥੪॥ baahar bail gon ghar aa-ee. ||4|| (Now the patience is completely exhausted and worldly desires have taken over the mind, as if the bull has gone out of home and his load has come home. ||4|| (ਹੁਣ ਹਾਲਤ ਇਹ ਬਣ ਗਈ ਹੈ ਕਿ) ਧੀਰਜ-ਰੂਪ ਬਲਦ ਬਾਹਰ ਨਿਕਲ ਗਿਆ ਹੈ (ਭਾਵ, ਧੀਰਜ ਨਹੀਂ ਰਹਿ ਗਈ), ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ ॥੪॥
ਕਹਤ ਕਬੀਰ ਜੁ ਇਸ ਪਦ ਬੂਝੈ ॥ kahat kabeer jo is pad boojhai. Kabeer says, One, who understands this situation, ਕਬੀਰ ਆਖਦਾ ਹੈ-ਜੋ ਮਨੁੱਖ ਇਸ (ਵਾਪਰਨ ਵਾਲੀ) ਹਾਲਤ ਨੂੰ ਸਮਝ ਲੈਂਦਾ ਹੈ,
ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ raam ramat tis sabh kichh soojhai. ||5||9||22|| by meditating on God’s Name, understands everything about the right conduct of life. ||5||9||22|| ਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ ॥੫॥੯॥੨੨॥
ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ baa-ees cha-upday tathaa panchpaday aasaa saree kabeer jee-o kay tipday 8 dutukay 7 iktukaa 1 Raag Aasaa: Twenty two chaupadas and panchpades of Kabeer Jee, 8 Tri-Padas, 7 Du-Tukas, 1 Ik-Tuka,
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the Grace of the Guru. ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥ bind tay jin pind kee-aa agan kund rahaa-i-aa. O’ mortal, God created your body from sperm (of father) and protected you in the caldron of fire (of your mother’s womb). ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ,
ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥ das maas maataa udar raakhi-aa bahur laagee maa-i-aa. ||1|| For ten months He preserved you in your mother’s womb, and then, after you were born, you became attached to Maya. ||1|| ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ ॥੧॥
ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥ paraanee kaahay ka-o lobh laagay ratan janam kho-i-aa. O’ mortal, why have you attached yourself to greed, and lost the jewel of life? ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ?
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥ you are reborn due to past lives actions, why dont you plant the seeds of Naam now. ਪਿਛਲੇ ਜਨਮ ਵਿਚ ਕੀਤੇ ਕਰਮਾਂ-ਅਨੁਸਾਰ ਮਿਲੇ ਇਸ ਮਨੁੱਖਾ-ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ?॥੧॥ ਰਹਾਉ ॥
ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥ baarik tay biraDh bha-i-aa honaa so ho-i-aa. (O’ man), from a child you have become an old person; whatever had to happen has happened. ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ।
ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥ jaa jam aa-ay jhot pakrai tabeh kaahay ro-i-aa. ||2|| When the Messenger of death comes, then repenting will be of no use. ||2|| ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ? ॥੨॥


© 2017 SGGS ONLINE
error: Content is protected !!
Scroll to Top