Guru Granth Sahib Translation Project

Guru granth sahib page-474

Page 474

ਪਉੜੀ ॥ pa-orhee. Pauree:
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ aapay hee karnaa kee-o kal aapay hee tai Dhaaree-ai. O’ God, You Yourself have created the creation, and You Yourself have infused Your power into it. (ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ।
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ daykheh keetaa aapnaa Dhar kachee pakee saaree-ai. You behold Your creation like a board game and decide which pieces (mortals) are true (who have achieved their purpose of human life) and which are false. ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ jo aa-i-aa so chalsee sabh ko-ee aa-ee vaaree-ai. Whoever has come into this world, shall depart; all shall have their turn. ਜੋ ਸੰਸਾਰ ਤੇ ਜਨਮ ਲੈ ਕੇ ਆਇਆ ਹੈ, ਉਸ ਦੀ ਮੌਤ ਵੀ ਅਵੱਸ਼ ਹੋਵੇਗੀ। ਵਾਰੀ ਸਭ ਨੂੰ ਆਉਣ ਵਾਲੀ ਹੈ।
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ jis kay jee-a paraan heh ki-o saahib manhu visaaree-ai He who owns our soul, and our very breath of life – why should we forget that Master from our minds? ਆਪਣੇ ਦਿਲ ਵਿਚੋਂ ਉਸ ਸੁਆਮੀ ਨੂੰ ਕਿਉਂ ਭੁਲਾਈਏ ਜੋ ਸਾਡੀ ਜਿੰਦੜੀ ਤੇ ਜਿੰਦ-ਜਾਨ ਦਾ ਮਾਲਕ ਹੈ?
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ aapan hathee aapnaa aapay hee kaaj savaaree-ai. ||20|| We should accomplish our task of merging with God ourselves, by meditating on his Name. ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ, ਤੇ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ
ਸਲੋਕੁ ਮਹਲਾ ੨ ॥ salok mehlaa 2. Salok, by Second Guru:
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ayh kinayhee aaskee doojai lagai jaa-ay. What sort of love is this, which clings to duality (loving someone other than God)? ਇਹ ਕਿਸ ਕਿਸਮ ਦੀ ਪ੍ਰੀਤ ਹੈ, ਜੋ ਹੋਰਸ ਨਾਲ ਲੱਗਦੀ ਹੈ?
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ naanak aasak kaaNdhee-ai sad hee rahai samaa-ay. O’ Nanak, he alone is considered a true lover, who remains forever absorbed in the love of his beloved (God). ਹੇ ਨਾਨਕ, ਕੇਵਲ ਓਹੀ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ, ਜੋ ਹਮੇਸ਼ਾਂ, ਵਾਹਿਗੁਰੂ ਅੰਦਰ ਲੀਨ ਰਹਿੰਦਾ ਹੈ।
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ changai changa kar mannay mandai mandaa ho-ay. But one who feels happy only when good things happen, and rejects when things go badly, ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਦਾ ਸਾਈਂ ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ ਹੈ l
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥ aasak ayhu na aakhee-ai je laykhai vartai so-ay. ||1|| should not be called a true lover of God, as he is dealing with God in such a business like fashion. ਉਹ ਮਨੁੱਖ ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ l
ਮਹਲਾ ੨ ॥ mehlaa 2. Salok, Second Guru:
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ salaam jabaab dovai karay mundhhu ghuthaa jaa-ay. One who offers both respectful greetings and rude refusal to his Master, is fundamentally going astray from the very beginning. ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ ਸਿਰ ਨਿਵਾਂਦਾ ਹੈ, ਅਤੇ ਕਦੇ ਉਸ ਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ, ਉਹ ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ।
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ naanak dovai koorhee-aa thaa-ay na kaa-ee paa-ay. ||2|| O’ Nanak, both these attitudes are false, and are not accepted in God’s court. ਉਸ ਦੇ ਦੋਨੋਂ ਹੀ ਕੰਮ ਝੁਠੇ ਹਨ। ਰੱਬ ਦੀ ਦਰਗਾਹ ਅੰਦਰ ਉਹਨੂੰ ਕੋਈ ਜਗ੍ਹਾਂ ਨਹੀਂ ਮਿਲਦੀ।
ਪਉੜੀ ॥ pa-orhee. Pauree:
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥ jit sayvi-ai sukh paa-ee-ai so saahib sadaa samHaalee-ai. Meditating on whom peace is obtained; that Master should always be remembered. ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ jit keetaa paa-ee-ai aapnaa saa ghaal buree ki-o ghaalee-ai. When we know that we have to bear the consequences of our deeds, then why should we do evil deeds? ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ l
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ mandaa mool na keech-ee day lammee nadar nihaalee-ai. We should not do any evil at all; we should consider its consequences with foresight. ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ji-o saahib naal na haaree-ai tavayhaa paasaa dhaalee-ai. We should Play the game of life in such a way that we are not considered losers before our Master. ਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ ਪ੍ਰਭੂ ਨਾਲੋਂ ਪ੍ਰੀਤ ਨਾ ਟੁੱਟ ਜਾਏ।
ਕਿਛੁ ਲਾਹੇ ਉਪਰਿ ਘਾਲੀਐ ॥੨੧॥ kichh laahay upar ghaalee-ai. ||21|| (In this precious human life), we should do those deeds that will bring us honor in God’s court. (ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ
ਸਲੋਕੁ ਮਹਲਾ ੨ ॥ salok mehlaa 2. Salok, Second Guru:
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ chaakar lagai chaakree naalay gaarab vaad. If a servant performs service, while being egotistic and argumentative, ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਆਕੜ ਦੀਆਂ ਗੱਲਾਂ ਭੀ ਕਰੀ ਜਾਏ,
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ galaa karay ghanayree-aa khasam na paa-ay saad. he may talk as much as he wants, but he shall not be pleasing to his Master. ਅਤੇ ਬਹੁਤੀਆਂ ਗੱਲਾਂ ਬਣਾਏ, ਉਹ ਆਪਣੇ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ।
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ aap gavaa-ay sayvaa karay taa kichh paa-ay maan. But if he serves without ego, then he receives recognition. ਮਨੁੱਖ ਆਪਣਾ ਆਪ ਮਿਟਾ ਕੇ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਦਰ ਤੋਂ ਕੁਝ ਆਦਰ ਮਿਲਦਾ ਹੈ,
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ naanak jis no lagaa tis milai lagaa so parvaan. ||1|| O’ Nanak, if he merges with the one with whom he is attached, his attachment becomes acceptable. ,ਨਾਨਕ, ਜੇਕਰ ਇਨਸਾਨ ਉਸ ਨੂੰ ਮਿਲ ਪਵੇ ਜਿਸ ਨਾਲ ਉਹ ਜੁੜਿਆ ਹੈ, ਤਾਂ ਉਸ ਦੀ ਲਗਨ ਕਬੂਲ ਪੈ ਜਾਂਦੀ ਹੈ।
ਮਹਲਾ ੨ ॥ mehlaa 2. Salok, Second Guru:
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ jo jee-ay ho-ay so ugvai muh kaa kahi-aa vaa-o. Whatever is in the mind becomes apparent on face; spoken words by themselves can be false expressions. ਜਿਹੜਾ ਕੁਛ ਚਿੱਤ ਵਿੱਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਕੇਵਲ ਮੂੰਹ-ਜ਼ਬਾਨੀ ਦੀਆਂ ਗੱਲਾਂ ਵਿਅਰਥ ਹਨ।
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ beejay bikh mangai amrit vaykhhu ayhu ni-aa-o. ||2|| Look at what kind of justice one expects, that he sows poison, but asks for Nectar in return? (doing bad deeds and expecting good result). ਪ੍ਰਾਣੀ ਜ਼ਹਿਰ ਬੀਜਦਾ ਹੈ ਅਤੇ ਅੰਮ੍ਰਿਤ ਲੋੜਦਾ ਹੈ। ਦੇਖੋ। ਇਹ ਕਿਸ ਕਿਸਮ ਦਾ ਇਨਸਾਫ ਹੈ।
ਮਹਲਾ ੨ ॥ mehlaa 2. Salok, Second Guru:
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ naal i-aanay dostee kaday na aavai raas. Friendship with a person with immature mind never works out. ਮੂਰਖ ਦੇ ਸਾਥ ਮਿੱਤ੍ਰਤਾ ਕਦਾਚਿਤ ਠੀਕ ਨਹੀਂ ਬਹਿੰਦੀ।
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ jayhaa jaanai tayho vartai vaykhhu ko nirjaas. As he knows, he acts; anyone can objectively try this for himself. ਜੇਹੋ ਜੇਹਾ ਉਹ ਜਾਣਦਾ ਹੈ, ਉਹੋ ਜੇਹਾ ਹੀ ਉਹ ਕਰਦਾ ਹੈ। ਕੋਈ ਜਣਾ ਇਸ ਦਾ ਨਿਰਣਯ ਕਰਕੇ ਦੇਖ ਲਵੇ।
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ vastoo andar vasat samaavai doojee hovai paas. One thing can be absorbed into another thing only if the thing already in it is first put aside (similarly, one can enshrine God in one’s heart only if one first takes out the ego and vices from the mind) ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ)।
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ saahib saytee hukam na chalai kahee banai ardaas. It is not the command, but the humble prayer, which works with the Master. ਸੁਆਮੀ ਨਾਲ ਫੁਰਮਾਨ ਕਰਨਾ ਕਾਮਯਾਬ ਨਹੀਂ ਹੁੰਦਾ। ਉਸ ਅੱਗੇ ਪ੍ਰਾਰਥਨਾ ਕਰਨੀ ਬਣਦੀ ਹੈ।
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥ koorh kamaanai koorho hovai naanak sifat vigaas. ||3|| O’ Nanak, the result of practicing falsehood is falsehood. only the praise of God, brings delight. ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਮਨ ਖਿੜਾਉ ਵਿਚ ਆਉਂਦਾ ਹੈ
ਮਹਲਾ ੨ ॥ mehlaa 2. Salok, Second Guru:
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ naal i-aanay dostee vadaaroo si-o nayhu. Friendship with an immature, and love with a pompous person, ਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ-
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥ paanee andar leek ji-o tis daa thaa-o na thayhu. ||4|| are like lines drawn in water, leaving no trace or mark. ਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ, ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ
ਮਹਲਾ ੨ ॥ mehlaa 2. Salok, Second Guru:
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ho-ay i-aanaa karay kamm aan na sakai raas. If a an immature person does a job, he cannot do it right. ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ;
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ jay ik aDh changee karay doojee bhee vayraas. ||5|| Even if he does something right, he does the next thing wrong. ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ l
ਪਉੜੀ ॥ pa-orhee. Pauree:
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ chaakar lagai chaakree jay chalai khasmai bhaa-ay. If a servant, while performing service, obeys the Will of his Master, ਜੇਕਰ ਸੇਵਾ ਅੰਦਰ ਜੁੱਟਿਆ ਹੋਇਆ ਸੇਵਕ ਆਪਣੇ ਮਾਲਕ ਦੀ ਰਜਾ ਅਨੁਸਾਰ ਟੁਰੇ,
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ hurmat tis no aglee oh vajahu bhe doonaa khaa-ay. his honor increases, and he receives double reward. ਤਾਂ ਉਸ ਦੀ ਇੱਜ਼ਤ ਆਬਰੂ ਵਧੇਰੇ ਹੋ ਜਾਂਦੀ ਹੈ ਅਤੇ ਉਸ ਨੂੰ ਮਜ਼ਦੂਰੀ ਭੀ ਦੁਗਣੀ ਮਿਲਦੀ ਹੈ।
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ khasmai karay baraabaree fir gairat andar paa-ay. But if he claims to be equal to his Master, he earns his Master’s displeasure. ਜੇਕਰ ਉਹ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ, ਤਦ ਉਹ ਉਸ ਦੀ ਨਾਰਾਜਗੀ ਸਹੇੜ ਲੈਂਦਾ ਹੈ।
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ vajahu gavaa-ay aglaa muhay muhi paanaa khaa-ay. He loses even his earned salary (reward), and faces humiliation. ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ। (ਸ਼ਰਮਿੰਦਗੀ ਹੀ ਉਠਾਂਦਾ ਹੈ)
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ jis daa ditaa khaavnaa tis kahee-ai saabaas. Therefore, let us all applause God, from whom we receive our sustenance. ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥ naanak hukam na chal-ee naal khasam chalai ardaas. ||22|| O’ Nanak, it is not the command, but a humble prayer which works with the Master. ਹੇ ਨਾਨਕ! ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ l
ਸਲੋਕੁ ਮਹਲਾ ੨ ॥ salok mehlaa 2. Salok, Second Guru:
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ayh kinayhee daat aapas tay jo paa-ee-ai. what kind of a gift is that if we claim that we obtained it by our own effort ? ਇਹ ਕਿਹੜੀ ਕਿਸਮ ਦੀ ਬਖਸ਼ੀਸ਼ ਹੈ, ਜਿਹੜੀ ਅਸੀਂ ਖੁਦ ਆਪਣੇ ਉੱਦਮ ਨਾਲ ਲਈ ਹੈ ?
error: Content is protected !!
Scroll to Top
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://sehariku.dinus.ac.id/app/1131-gacor/ https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://sehariku.dinus.ac.id/app/1131-gacor/ https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html