Page 473
ਪਉੜੀ ॥
pa-orhee.
Pauree:
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
satgur vadaa kar salaahee-ai jis vich vadee-aa vadi-aa-ee-aa.
We should praise the True Guru considering him as the greatest; within whom are the greatest virtues.
ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ, ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ।
ਸਹਿ ਮੇਲੇ ਤਾ ਨਦਰੀ ਆਈਆ ॥
seh maylaytaa nadree aa-ee-aa.
When God causes us to meet the Guru, then we come to see these virtue.
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਗੁਰੂ ਨਾਲ ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ,
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
jaatisbhaanaataa man vasaa-ee-aa.
When it pleases Him, these virtues come todwell in our minds.
ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ।
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
kar hukam mastak hathDhar vichahu maar kadhee-aa buri-aa-ee-aa.
Becoming merciful, The Guru removes the evils from our mind.
ਗੁਰੂ ਆਪਣੇ ਅਸਰ ਦੁਆਰਾ ਬਦੀਆਂ ਨੂੰ ਉਸ ਦੇ ਅੰਦਰੋਂ ਕੱਢ ਦਿੰਦਾ ਹੈ।
ਸਹਿ ਤੁਠੈ ਨਉ ਨਿਧਿ ਪਾਈਆ ॥੧੮॥
sehtuthai na-o niDh paa-ee-aa. ||18||
When God is thoroughly pleased, all the treasures of life are obtained.
ਜਦ ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ l
ਸਲੋਕੁ ਮਃ ੧ ॥
salok mehlaa 1.
Salok, First Guru:
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥
pahilaa suchaa aap ho-ay suchai baithaa aa-ay.
First, purifying himself, the Brahman comes and sits in his purified enclosure.
ਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ,
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥
suchay agai rakhi-on ko-ay nabhiti-o jaa-ay.
The pure meals, which no one else has touched, are placed before him.
ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ।
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥
suchaa ho-ay kai jayvi-aa lagaa parhan salok.
Being purified, he eats this food, and begins to read some sacred verses.
ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ, ਤੇ ਖਾ ਕੇ ਸਲੋਕ ਪੜ੍ਹਨ ਲੱਗ ਪੈਂਦਾ ਹੈ;
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
kuhthee jaa-ee sati-aa kis ayhu lagaadokh.
This pure food is thrown into a filthy place (his stomach), so who would bear the blame for polluting such a pure meal?
ਇਸ ਪਵਿੱਤਰ ਭੋਜਨ ਨੂੰ ਗੰਦੇ ਥਾਂ (ਢਿੱਡ ਵਿਚ) ਪਾ ਲੈਂਦਾ ਹੈ। ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ?
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥
anndayvtaa paaneedayvtaa baisantardayvtaa loon panjvaa paa-i-aaghirat.taa ho-aa paak pavit.
(According to brahmin’s own belief), the grain is sacred, the water is sacred; the fire and salt are sacred as well; when the fifth thing, the ghee, is added, then the food becomes pure and sanctified.
ਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਪਵਿੱਤਰ ਪਦਾਰਥ ਹਨ), ਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ। ਤਾਂ (ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ।
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
paapee si-otan gadi-aa thukaa pa-ee-aatit.
when this pure food comes in contact with the sinful human body, the pure and immaculate food becomes so impure (human waste) that it stinks.
ਪਰ ਇਸ ਪਵਿੱਤਰ ਭੋਜਨ ਨੂੰ ਪਾਪੀ ਮਨੁੱਖ ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ।
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
jit mukh naam na oochrahi bin naavai raskhaahi.
A person, who eats tasty foods without meditating on God’s Name,
ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ,
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥
naanak ayvai jaanee-aitit mukh thukaa paahi. ||
O’ Nanak, know this: that such a person is disgraced.
ਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ ਫਿਟਕਾਰਾਂ ਪੈਂਦੀਆਂ ਹਨ ॥੧॥
ਮਃ ੧ ॥
mehlaa 1.
Salok, First Guru:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
bhand jammee-aibhand nimmee-aibhand mangan vee-aahu.
A man is conceived within a woman and is born from a woman; to a woman he is engaged and married.
ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ ਰਾਹੀਂਹੀਕੁੜਮਾਈ ਤੇ ਵਿਆਹ ਹੁੰਦਾ ਹੈ।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
bhandahu hovaidosteebhandahu chalai raahu.
Woman becomes his friend; through woman, the future generations come.
ਇਸਤ੍ਰੀ ਦੀ ਰਾਹੀਂ ਹੋਰ ਲੋਕਾਂ ਨਾਲ ਸੰਬੰਧ ਬਣਦਾ ਹੈ ਤੇ ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਰਸਤਾ ਚੱਲਦਾ ਹੈ।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
bhand mu-aabhandbhaalee-aibhand hovai banDhaan.
When his woman dies, he seeks another woman; it is through the woman that we are bounded with the world.
ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
so ki-o mandaa aakhee-ai jit jameh raajaan.
So why call her bad? From whom kings are born.
ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ ?
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
bhandahu heebhand oopjaibhandai baajh na ko-ay.
From woman, woman is born; without woman, there would be no one at all.
ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ, ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
naanakbhandai baahraa ayko sachaa so-ay.
O Nanak, it is only God who has been there without going through the womb of a woman.
ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
jit mukh sadaa salaahee-aibhaagaa ratee chaar.
That person who praises God continually is blessed and beautiful.
ਮਨੁੱਖ ਜੋ ਹਮੇਸ਼ਾਂ ਹੀ ਮਾਲਕ ਦਾ ਜੱਸ ਉਚਾਰਨ ਕਰਦਾ ਹੈ, ਉਹ ਕਰਮਾਂ ਵਾਲਾ ਅਤੇ ਸੁੰਦਰ ਹੈ।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
naanaktay mukh oojlaytit sachaidarbaar. ||2||
O’ Nanak, those faces shall be radiant with honor in the Court of God.
ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ l
ਪਉੜੀ ॥
pa-orhee.
Pauree:
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
sabh ko aakhai aapnaa jis naahee so chun kadhee-ai.
Everyone Has emotional attachments in this world, single out the one who does not have these attachments.
ਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ l
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
keetaa aapo aapnaa aapay hee laykhaa sandhee-ai.
(In the end), everyone bears the consequences of his deeds.
ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ।
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
jaa rahnaa naahee ait jagtaa kaa-it gaarab handhee-ai.
Since one is not destined to remain in this world forever, why should one ruin himself in arrogance?
ਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ ਪੈ ਕੇ ਖਪੀਏ ?
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥
mandaa kisai na aakhee-ai parh akhar ayho bujhee-ai, moorkhai naal na lujhee-ai. ||19||
Read and understand these words of wisdom that we should not call anyone bad, and should not argue with fools.
ਕੇਵਲ ਇਹ ਅੱਖਰ (ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ,ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ l
ਸਲੋਕੁ ਮਃ ੧ ॥
salok mehlaa 1.
Salok, First Guru:
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
naanak fikai boli-aitan man fikaa ho-ay.
O’ Nanak, one who always speaks rudely, becomes rude.
ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ (ਮੰਦੇ) ਹੋ ਜਾਂਦੇ ਹਨ
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
fiko fikaa sadee-ai fikay fikee so
He is called rude by all and such becomes his reputation.
ਰੁੱਖਾ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ, ਅਤੇ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ।
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
fikaadargeh satee-ai muhi thukaa fikay paa
The rude person is disgraced, and he is not accepted in God’s court.
ਰੁੱਖਾ ਮਨੁੱਖ ਪ੍ਰਭੂ ਦੀ ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਨੂੰ ਫਿਟਕਾਰਾਂ ਪੈਂਦੀਆਂ ਹਨ।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
fikaa moorakh aakhee-ai paanaa lahai sajaa-ay. ||1||
The rude one is called a fool and he is humiliated everywhere.
ਰੁੱਖੇ ਮਨੁੱਖ ਨੂੰ ਮੂਰਖ ਆਖਿਆ ਜਾਂਦਾ ਹੈ, ਅਤੇ ਹਰ ਥਾਂ ਉਸ ਦੀ ਬੜੀ ਬੇਇੱਜ਼ਤੀ ਹੁੰਦੀ ਹੈ l
ਮਃ ੧ ॥
mehlaa 1.
Salok, First Guru:
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
andrahujhoothay paij baahardunee-aa andar fail.
In this world there are many persons who from inside are false, but from outside they have managed to established their honor.
ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ,
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
athsath tirath jay naaveh utrai naahee mail.
Even though they may bathe at the sixty-eight sacred shrines of pilgrimage, still the filth of vices from their mind does not depart.
ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ।
ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
jinH pat andar baahar gudarh taybhalay sansaar.
Those who have compassion and kindness inside but may appear rude from the outside, are the virtuous people in this world.
ਜਿਨ੍ਹਾਂ ਦੇ ਅੰਦਰ ਰੇਸ਼ਮ (ਕੋਮਲਤਾ ਤੇ ਪ੍ਰੇਮ) ਹੈ ਅਤੇ ਬਾਹਰ ਲੀਰਾਂ ਕਚੀਰਾਂ (ਰੁੱਖਾ-ਪਨ) , ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ।
ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥
tinH nayhu lagaa rab sayteedaykhnHay veechaar.
They embrace love for God, and contemplate beholding Him.
ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ ਜੁੜੇ ਰਹਿੰਦੇ ਹਨ।
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
rang haseh rang roveh chupbhee kar jaahi.
In God’s Love, they laugh, and in God’s Love, they weep, and also keep silent.
ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ।
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥
parvaah naahee kisai kayree baajh sachay naah.
They do not depend on anyone else, except their True Master.
ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ।
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥
dar vaat uparkharach mangaa jabaiday-aytakhaahi.
They ask for Naam as food for their soul, and when He gives they partake of it.
ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ।
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥
deebaan ayko kalam aykaa hamaatumHaa mayl.
There is only one judge and one justice system for everyone and all people with good or bad deeds ultimately meet there in His court.
ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ;
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥
dar la-ay laykhaa peerh chhutai naankaa ji-otayl. ||2||
O’ Nanak, in God’s court, the account of everyone is examined and the sinners are severely punished like oil seeds are crushed in the oil press.
ਹੇ ਨਾਨਕ! ਪ੍ਰਭੂ ਦੇ ਦਰਬਾਰ ਅੰਦਰ ਸਭ ਤੋਂ ਕੀਤੇ ਕਰਮਾਂ ਦਾ ਲੇਖਾ ਲਿਆ ਜਾਂਦਾ ਹੈ ਤੇ ਮੰਦੇ ਮਨੁੱਖਾਂ ਇਉਂ ਪੀੜੇ ਜਾਂਦੇ ਹਨ ਜਿਵੇਂ ਤੇਲ ਵਾਲੇ ਬੀਜਾਂ l