Guru Granth Sahib Translation Project

Guru granth sahib page-470

Page 470

ਸਲੋਕੁ ਮਃ ੧ ॥ salok mehlaa 1. Salok, by the First Guru:
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥. naanak mayr sareer kaa ik rath ik rathvaahu. O’ Nanak, the human body, which is the supreme amongst all the species, has a chariot (moral values) and a charioteer (guiding principles). ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਮਨ ਇਕ ਰਥਵਾਹੀ ਹੈ l
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ jug jug fayr vataa-ee-ah gi-aanee bujheh taahi. In each age these values and guiding principles keep changing; only the wise people understand this. ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ।
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥ satjug rath santokh kaa Dharam agai rathvaahu. In Sat jug, contentment was the chariot (moral value) and righteousness was the charioteer (guiding principle). ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ ‘ਸੰਤੋਖ’ ਹੁੰਦਾ ਸੀ, ਤੇ ਰਥਵਾਹੀ ‘ਧਰਮ’ ਸੀ l
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ taraytai rath jatai kaa jor agai rathvaahu. In the Age of Treta, celibacy was the chariot and will power the charioteer. ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ ‘ਜਤੁ’ ਸੀ, ਤੇ ਇਸ ‘ਜਤ’ ਰੂਪ ਰਥ ਦੇ ਅੱਗੇ ਰਥਵਾਹੀ ‘ਜੋਰੁ’ ਸੀ l
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ du-aapur rath tapai kaa sat agai rathvaahu. In the Age of Duapar, penance was the chariot and high moral character was the charioteer. ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ ‘ਤਪੁ’ ਸੀ, ਤੇ ਅੱਗੇ ਰਥਵਾਹੀ ‘ਸਤੁ’ (ਉੱਚਾ ਆਚਰਨ) ਹੁੰਦਾ ਸੀ l
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥ kaljug rath agan kaa koorh agai rathvaahu. ||1|| In this Age of Kaljug, fire of desires for worldly wealth and power is the chariot and falsehood the charioteer. ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ ‘ਅੱਗ’ ਰੂਪ ਰਥ ਦੇ ਅੱਗੇ ਰਥਵਾਹੀ ‘ਕੂੜੁ’ ਹੈ l
ਮਃ ੧ ॥ mehlaa 1. Salok, First Guru:
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥ saam kahai saytambar su-aamee sach meh aachhai saach rahay. sabh ko sach samaavai. Saam Veda says that (in Sat Jug) the Master of the World (God) was known as Saytambar. In that Age everyone desired truth, abided by truth and lived righteously. ਸਾਮ ਵੇਦ ਆਖਦਾ ਹੈ ਕਿ ਸਤਜੁਗ ਵਿਚ ਜਗਤ ਦੇ ਸੁਆਮੀ ਦਾ ਨਾਮ ‘ਸੇਤੰਬਰੁ’ ਹੈ, ਤਦੋਂ ਰੱਬ ਨੂੰ ‘ਸੇਤੰਬਰ’ ਮੰਨ ਕੇ ਪੂਜਾ ਹੋ ਰਹੀ ਸੀ, ਤਦੋਂ ਹਰ ਜਣਾ ਸੱਚ ਨੂੰ ਚਾਹੁੰਦਾ ਸੀ, ਸੱਚ ਵਿੱਚ ਵਸਦਾ ਸੀ l
ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥ rig kahai rahi-aa bharpoor. raam naam dayvaa meh soor. Rig Veda says that (in Trete jug), God is pervading everywhere and among the deities, the name of Lord Rama is the most exalted, shining like the sun. ਰਿਗਵੇਦ ਆਖਦਾ ਹੈ ਕਿ ਤ੍ਰੇਤੇ ਜੁਗ ਵਿਚ ਰੱਬ ਹੀ ਸਾਰੇ ਸਭ ਥਾਈਂ ਵਿਆਪਕ ਹੈ, ਸ੍ਰੀ ਰਾਮ ਜੀ ਦਾ ਨਾਮ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ।
ਨਾਇ ਲਇਐ ਪਰਾਛਤ ਜਾਹਿ ॥ ਨਾਨਕ ਤਉ ਮੋਖੰਤਰੁ ਪਾਹਿ ॥ naa-ay la-i-ai paraachhat jaahi. Naanak ta-o mokhantar paahi. O’ Nanak, (according to Rig veda), all sins are destroyed by chanting the Name of Lord Rama, then the mortal achieves salvation. ਹੇ ਨਾਨਕ! (ਰਿਗਵੇਦ ਆਖਦਾ ਹੈ ਕਿ ), ਸ੍ਰੀ ਰਾਮ ਜੀ ਦਾ ਨਾਮ ਲਿਆਂ ਹੀ ਪਾਪ ਦੂਰ ਹੋ ਜਾਂਦੇ ਹਨ, ਤਦੋ ਜੀਵ ਮੁਕਤੀ ਪ੍ਰਾਪਤ ਕਰ ਲੈਂਦੇ ਹਨ।
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥ juj meh jor chhalee chandraaval kaanH krisan jaadam bha-i-aa. Yajur Veda says that (in Dwapar Jug), the master of the world was known as Lord Krishna of the Yadava tribe, who deceived princess Chandravali by his divine power, ਯੁਜਰ ਵੇਦ (ਦੁਆਪਰ) ਦੇ ਸਮੇਂ ਅੰਦਰ, ਯਾਦਵ ਕੁਲ ਦੇ ਕਾਨ੍ਹ ਕ੍ਰਿਸ਼ਨ ਨੇ ਚੰਦ੍ਰਾਵਲੀ ਨੂੰ ਬਲਿ ਨਾਲ ਠੱਗ ਲਿਆ।
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥ paarjaat gopee lai aa-i-aa bindraaban meh rang kee-aa. he brought the mythical wish-fulfilling tree named Parjaat for his Gopi (female devotee) and revelled in Vrindavan. ਉਸ ਨੇ ਆਪਣੀ ਗੁਆਲਣ ਲਈ ਕਲਪ ਬਿਰਛ ਲੈ ਆਂਦਾ ਅਤੇ ਬਿੰਦ੍ਰਾਬਨ ਵਿੱਚ ਰੰਗ-ਰਲੀਆਂ ਮਾਣੀਆਂ।
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥ kal meh bayd atharban hoo-aa naa-o khudaa-ee alhu bha-i-aa. In the Age of Kali Yuga, the Atharva Veda became prominent; Allah became the Name of God. ਕਲਜੁਗ ਵਿਚ ਅਥਰਵ ਵੇਦ ਉਘਾ ਹੋਇਆ ਅਤੇ ਜਗਤ ਦੇ ਮਾਲਕ ਦਾ ਨਾਮ ਅੱਲਾ ਪੈ ਗਿਆ।
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ neel bastar lay kaprhay pahiray turak pathaanee amal kee-aa. Turks and Pathans assumed power and they began to wear blue clothes. ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ।
ਚਾਰੇ ਵੇਦ ਹੋਏ ਸਚਿਆਰ ॥ chaaray vayd ho-ay sachiaar. In this way all the four Vedas claim their own truth in accordance with their respective times. ਚਾਰੇ ਵੇਦ ਸੱਚੇ ਹੋ ਗਏ ਹਨ (ਚੌਹਾਂ ਹੀ ਜੁਗਾਂ ਵਿਚ ਇਹੀ ਖ਼ਿਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ, ਮਾਲਕ ਨੂੰ ‘ਸੇਤੰਬਰ’, ‘ਰਾਮ’, ‘ਕ੍ਰਿਸ਼ਨ’ ਤੇ ‘ਅਲਹੁ’ ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ)
ਪੜਹਿ ਗੁਣਹਿ ਤਿਨ੍ਹ੍ਹ ਚਾਰ ਵੀਚਾਰ ॥ parheh guneh tinH chaar veechaar. By reading and reflecting on these vedas, people develop good thoughts in their mind. ਇਹਨਾਂ ਵੇਦਾਂ ਨੂੰ ਵਾਚਣ ਅਤੇ ਘੋਖਣ ਦੁਆਰਾ, ਇਨਸਾਨ ਉਨ੍ਹਾਂ ਵਿੱਚ ਮਤ ਪਾਉਂਦਾ ਹੈ।
ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥ bhaa-o bhagat kar neech sadaa-ay. ta-o naanak mokhantar paa-ay. ||2|| But, O’ Nanak, only he who does loving adoration of God and remains humble, attains emancipation. (ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਅਹੰਕਾਰ ਤੋਂ ਬਚਿਆ ਰਹਿੰਦਾ ਹੈ) ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ l
ਪਉੜੀ ॥ pa-orhee. Pauree:
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥ satgur vitahu vaari-aa jit mili-ai khasam samaali-aa. I dedicate my life to the True Guru; meeting whom, I have come to cherish God. ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੂੰ ਮਿਲਣ ਕਰ ਕੇ ਮੈਂ ਮਾਲਕ ਨੂੰ ਯਾਦ ਕਰਦਾ ਹਾਂ,
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥ jin kar updays gi-aan anjan dee-aa inHee naytree jagat nihaali-aa. The True Guru who has so illuminated my mind by his teachings as if he has put an ointment of divine knowledge in my eyes, by virtue of which I behold the truth about the world. ਜਿਸ ਨੇ ਆਪਣੀ ਸਿੱਖਿਆ ਦੇ ਕੇ ਮਾਨੋ ਗਿਆਨ ਦਾ ਸੁਰਮਾ ਦੇ ਦਿੱਤਾ ਹੈ, ਜਿਸ ਦੀ ਬਰਕਤਿ ਕਰਕੇ ਮੈਂ ਇਹਨਾਂ ਅੱਖਾਂ ਨਾਲ ਜਗਤ ਦੀ ਅਸਲੀਅਤ ਨੂੰ ਵੇਖ ਲਿਆ ਹੈ।
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ khasam chhod doojai lagay dubay say vanjaari-aa. Those who abandon their true Master and attach themselves to another, are drowned in the worldly ocean of vices. ਜੋ ਮਨੁੱਖ ਮਾਲਕ ਨੂੰ ਵਿਸਾਰ ਕੇ ਕਿਸੇ ਹੋਰ ਵਿਚ ਚਿੱਤ ਜੋੜ ਰਹੇ ਹਨ, ਉਹ ਇਸ ਸੰਸਾਰ ਸਾਗਰ ਵਿਚ ਡੁੱਬ ਗਏ ਹਨ।
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥ satguroo hai bohithaa virlai kinai veechaari-aa. Only a few realize that the True Guru is like a ship (to take us across the ocean of worldly vices) ਸਤਗੁਰੂ ਜਹਾਜ਼ ਰੂਪ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ।
ਕਰਿ ਕਿਰਪਾ ਪਾਰਿ ਉਤਾਰਿਆ ॥੧੩॥ kar kirpaa paar utaari-aa. ||13|| Granting His Grace, He has helped me cross over the worldly ocean of vices. ਮੇਰੇ ਸਤਿਗੁਰੂ ਨੇ ਮਿਹਰ ਕਰ ਕੇ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੱਤਾ ਹੈ l
ਸਲੋਕੁ ਮਃ ੧ ॥ salok mehlaa 1. Salok, First Guru:
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ simmal rukh saraa-iraa at deeragh at much. The simmal tree is straight like an arrow; it is very tall, and very wide. ਸਿੰਮਲ ਦਾ ਰੁੱਖ ਕੇਡਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ।
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ o-ay je aavahi aas kar jaahi niraasay kit. But the birds that come and sit on it with the hope of eating its fruit, why do they depart disappointed? ਪਰ ਉਹ ਪੰਛੀ ਜੋ ਫਲ ਖਾਣ ਦੀ ਆਸ ਰੱਖ ਕੇ ਇਸ ਉਤੇ ਆ ਬੈਠਦੇ ਹਨ, ਉਹ ਨਿਰਾਸ ਹੋ ਕੇ ਕਿਉਂ ਜਾਂਦੇ ਹਨ?
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ fal fikay ful bakbakay kamm na aavahi pat. Because its fruits are tasteless, flowers are nauseating, and leaves are useless. ਇਸ ਦਾ ਕਾਰਨ ਇਹ ਹੈ ਕਿ ਇਸ ਦੇ ਫਲ ਫਿੱਕੇ, ਫੁੱਲ ਬੇਸੁਆਦੇ, ਤੇ ਪੱਤਰ ਭੀ ਕਿਸੇ ਕੰਮ ਨਹੀਂ ਆਉਂਦੇ।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ mithat neevee naankaa gun chang-aa-ee-aa tat. (Similarly without sweetness and humility, all the show of greatness is of no use). O’ Nanak, the quality of sweetness with humility is the essence of all virtues. ਹੇ ਨਾਨਕ! ਮਿਠਾਸ ਅਤੇ ਨਿੰਮ੍ਰਤਾ, ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਹੈ।
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ sabh ko nivai aap ka-o par ka-o nivai na ko-ay. Everyone bends down for one’s own sake, and not for the sake of others. ਹਰੇਕ ਜੀਵ ਆਪਣੇ ਸੁਆਰਥ ਲਈ ਲਿਫਦਾ ਹੈ, ਕਿਸੇ ਦੂਜੇ ਦੀ ਖ਼ਾਤਰ ਨਹੀਂ,
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ Dhar taaraajoo tolee-ai nivai so ga-uraa ho-ay. we should note that when something is placed on the weighing scale, the side that is lower is considered heavier (similarly, he who shows humility is deemed a better person) ਜੇ ਤੱਕੜੀ ਉਤੇ ਧਰ ਕੇ ਤੋਲਿਆ ਜਾਏ ਤਾਂ ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, ਜੋ ਲਿਫਦਾ ਹੈ ਉਹੀ ਵੱਡਾ ਗਿਣੀਦਾ ਹੈ।
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ apraaDhee doonaa nivai jo hantaa miragaahi. A sinner, like the deer hunter, bends down twice as much for the sake of his selfish purpose. ਹਰਨ ਦੇ ਸ਼ਿਕਾਰੀ ਦੀ ਮਾਨਿੰਦ ਪਾਪੀ ਦੁਗਣਾ ਨੀਵਾਂ ਹੁੰਦਾ ਹੈ। (ਪਰ ਨਿਊਣ ਦਾ ਭਾਵ, ਮਨੋਂ ਨਿਊਣਾ ਹੈ)
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥ sees nivaa-i-ai ki-aa thee-ai jaa ridai kusuDhay jaahi. ||1|| But what can be achieved by showing humility by bowing one’s head down if the heart remains filled with falsehood and deceit. ਜੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਨਿਰਾ ਸਿਰ ਝੁਕਾਉਣ ਦੁਆਰਾ ਕੀ ਪ੍ਰਾਪਤ ਹੋ ਸਕਦਾ ਹੈ l
ਮਃ ੧ ॥ mehlaa 1. Salok, First Guru:
ਪੜਿ ਪੁਸਤਕ ਸੰਧਿਆ ਬਾਦੰ ॥ parh pustak sanDhi-aa baadaN. A pandit reads holy books and says daily prayers, and then engages in debate. ਪੰਡਤ ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ ਹੋਰਨਾਂ ਨਾਲ ਚਰਚਾ ਛੇੜਦਾ ਹੈ,
ਸਿਲ ਪੂਜਸਿ ਬਗੁਲ ਸਮਾਧੰ ॥ sil poojas bagul samaaDhaN. He worships stones and then sits like a stork, pretending to be in Samadhi. ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;
ਮੁਖਿ ਝੂਠ ਬਿਭੂਖਣ ਸਾਰੰ ॥ mukh jhooth bibhookhan saaraN. He utters falsehood, and embellishes his lies like beautiful ornaments, ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ;
ਤ੍ਰੈਪਾਲ ਤਿਹਾਲ ਬਿਚਾਰੰ ॥ taraipaal tihaal bichaaraN. He recites the three lines of the Gayatri mantra three times a day. (ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ;
ਗਲਿ ਮਾਲਾ ਤਿਲਕੁ ਲਿਲਾਟੰ ॥ gal maalaa tilak lilaataN. Around his neck is a rosary, and on his forehead is tilak-the sacred mark; ਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ;
ਦੁਇ ਧੋਤੀ ਬਸਤ੍ਰ ਕਪਾਟੰ ॥ du-ay Dhotee bastar kapaataN. he always keep two loincloths and wears a turban on his head while praying. ਸਦਾ ਦੋ ਧੋਤੀਆਂ ਪਾਸ ਰੱਖਦਾ ਹੈ ਤੇ ਸੰਧਿਆ ਕਰਨ ਵੇਲੇ ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ।
ਜੇ ਜਾਣਸਿ ਬ੍ਰਹਮੰ ਕਰਮੰ ॥ jay jaanas barahmaN karmaN. But if he knew the divine deeds (God’s praises), ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ,
ਸਭਿ ਫੋਕਟ ਨਿਸਚਉ ਕਰਮੰ ॥ sabh fokat nischa-o karmaN. then he would surely realize that all of these beliefs and rituals are in vain. ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਨਿਸਚੇ ਤੇ ਸੰਸਕਾਰ ਵਿਅਰਥ ਹਨ।
ਕਹੁ ਨਾਨਕ ਨਿਹਚਉ ਧਿਆਵੈ ॥ kaho naanak nihcha-o Dhi-aavai. O’ Nanak, meditate on God with full faith. ਹੇ ਨਾਨਕ! ਆਖ, ਨੇਕ ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
ਵਿਣੁ ਸਤਿਗੁਰ ਵਾਟ ਨ ਪਾਵੈ ॥੨॥ vin satgur vaat na paavai. ||2|| Without the teachings of the True Guru, no one finds the right path. (ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ l
ਪਉੜੀ ॥ pa-orhee. Pauree:
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ kaparh roop suhaavanaa chhad dunee-aa andar jaavnaa. One will depart from the world leaving the beautiful body here. ਜੀਵਾਂ ਨੇ ਇਹ ਸੋਹਣਾ ਸਰੀਰ ਤੇ ਸੋਹਣਾ ਰੂਪ, ਇਸੇ ਜਗਤ ਵਿਚ ਛੱਡ ਕੇ ਤੁਰ ਜਾਣਾ ਹੈ।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ mandaa changa aapnaa aapay hee keetaa paavnaa. He will bear the consequences of his good and bad deeds. ਜੀਵ ਨੇ ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ।
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ hukam kee-ay man bhaavday raahi bheerhai agai jaavnaa. The person, who has lived life as per his whims (issued orders as per his whims without caring how much suffering he has caused to others), would have to bear such tortures, as if being squeezed through a narrow path hereafter. ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਔਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ)।
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html