Guru Granth Sahib Translation Project

Guru granth sahib page-452

Page 452

ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥ pir rati-arhay maiday lo-in mayray pi-aaray chaatrik boond jivai. O’ my beloved, just as the pied cuckoo keeps on chirping for that special drop of rain, my eyes are drenched with the love of my Husband-God. ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ ਲਈ ।
ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥ man seetal ho-aa mayray pi-aaray har boond peevai. O’ my beloved, my mind is appeased when it partakes the drop of God’s Name. ਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ।
ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥ tan birahu jagaavai mayray pi-aaray need na pavai kivai. O’ my beloved, the pangs of separation keep my body awake, however I may try I cannot fall asleep. ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।
ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥ har sajan laDhaa mayray pi-aaray naanak guroo livai. ||3|| O’ my dear, by attuning to the Guru’s word I have realized my beloved God within myself, says Nanak. ||3|| ਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੩॥
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥ charh chayt basant mayray pi-aaray bhalee-a rutay. O’ my beloved, the month of Chait has begun and the pleasant season of spring has arrived. ਹੇ ਮੇਰੇ ਪਿਆਰੇ! ਚੇਤ ਦਾ ਮਹੀਨਾ ਚੜ੍ਹਦਾ ਹੈ, ਬਸੰਤ ਦਾ ਮੌਸਮ ਆਉਂਦਾ ਹੈ, ਸਾਰਾ ਸੰਸਾਰ ਆਖਦਾ ਹੈ ਕਿ ਇਹ ਸੋਹਣੀ ਰੁੱਤ ਆ ਗਈ ਹੈ,
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥ pir baajh-rhi-ahu mayray pi-aaray aaNgan Dhoorh lutay. O’ my dear, without my Husband-God there is turmoil in my heart as if dust is blowing in the courtyard of my heart. ਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ।
ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥ man aas udeenee mayray pi-aaray du-ay nain jutay. O’ my dear friends, my sad mind is still hopeful; both my eyes are fixed upon Him. ਹੇ ਮੇਰੇ ਪਿਆਰੇ! ਮੇਰੇ ਉਦਾਸ ਮਨ ਵਿਚ ਅਜੇ ਭੀ ਉਮੈਦ ਹੈ, ਮੇਰੀਆਂ ਦੋਵੇਂ ਅੱਖਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।
ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥ gur naanak daykh vigsee mayray pi-aaray ji-o maat sutay. ||4|| Nanak says, O’ my dear, beholding the Guru my soul feels delighted like a mother feels upon seeing her son. ||4|| ਨਾਨਕ ਆਖਦਾ ਹੈ, ਹੇ ਮੇਰੇ ਪਿਆਰੇ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਇਉਂ ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ॥੪॥
ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥ har kee-aa kathaa kahaanee-aa mayray pi-aaray satguroo sunaa-ee-aa. O’ my dear, my true Guru recited to me the praises of God. ਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ,
ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥ gur vitrhi-ahu ha-o gholee mayray pi-aaray jin har maylaa-ee-aa. O’ my dear, I dedicate myself to the Guru who has united me with God. ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।
ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥ sabh aasaa har pooree-aa mayray pi-aaray man chindi-arhaa fal paa-i-aa. O’ my dear, God has fulfilled all my wishes and I have attained the fruits of my heart’s desire. ਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।
ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥ har tuth-rhaa mayray pi-aaray jan naanak naam samaa-i-aa. ||5|| Nanak says: O’ my dear, one on whom God becomes gracious, becomes imbued with Naam. ||5|| ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! ਜਿਸ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੫॥
ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥ pi-aaray har bin paraym na khaylsaa. O’ my dear, except for God, I would not play the game of love with anyone else. ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।
ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥ ki-o paa-ee gur jit lag pi-aaraa daykhsaa. O’ my dear, tell me how can I meet the Guru, following whom I could behold my beloved God. (ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।
ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥ har daat-rhay mayl guroo mukh gurmukh maylsaa. O’ benefactor God, unite me with the Guru, through whom I may unite with You. ਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।
ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥ gur naanak paa-i-aa mayray pi-aaray Dhur mastak laykh saa. ||6||14||21|| Nanak says: O’ my dear, one who has preordained destiny, meets with the Guru. ||6||14||21|| ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ॥੬॥੧੪॥੨੧॥
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God. Realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥ raag aasaa mehlaa 5 chhant ghar 1. Raag Aasaa, Fifth Guru: Chhant, First Beat:
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥ ando anad ghanaa mai so parabh deethaa raam. I am feeling great bliss because I have realized my God. ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥ chaakhi-arhaa chaakhi-arhaa mai har ras meethaa raam. Yes, I have tasted the sweet elixir of God’s Name. ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ।
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥ har ras meethaa man meh voothaa satgur toothaa sahj bha-i-aa. The true Guru has become merciful on me; the sweet elixir of God’s Name has rained down in my mind and I have attained spiritual peace. ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ।
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥ garihu vas aa-i-aa mangal gaa-i-aa panch dusat o-ay bhaag ga-i-aa. My mind has now come under control; I am singing the song of joy because the five evil passions (lust, anger, greed, attachment and ego) have fled away. ਹੁਣ ਮੇਰਾ ਹਿਰਦਾ- ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥ seetal aaghaanay amrit baanay saajan sant baseethaa. Since the time my friendly Guru has become the intermediary between me and God, the divine ambrosial words have soothed and satiated my senses. ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥ kaho naanak har si-o man maani-aa so parabh nainee deethaa. ||1|| Nanak says, since I have seen God with my spiritually enlightened eyes, now my mind is in harmony with God. ||1|| ਨਾਨਕ ਆਖਦਾ ਹੈ- ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ॥੧॥
ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥ sohi-arhay sohi-arhay mayray bank du-aaray raam. O’ God, my sensory organs have become like beautiful doors to my mind, ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ,
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥ paahunarhay paahunarhay mayray sant pi-aaray raam. because the beloved saint of God has arrived as a guest in my heart. (ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ।
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥ sant pi-aaray kaaraj saaray namaskaar kar lagay sayvaa. MY beloved Guru resolved all my tasks and I am humbly engaged in his service. ਮੇਰੇ ਪਿਆਰੇ ਗੁਰੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ।
ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ aapay jaanjee aapay maanjee aap su-aamee aap dayvaa. God Himself is the groom’s party and He Himself the bride’s party; He Himself is the Master and Himself the deity. ਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ।
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥ apnaa kaaraj aap savaaray aapay Dhaaran Dhaaray. God Himself resolves the tasks of His devotees and He Himself sustains His creation. ਆਪਣਾ ਕੰਮ ਸੁਆਮੀ ਆਪ ਹੀ ਸੁਆਰਦਾ ਹੈ ਅਤੇ ਆਪ ਹੀ ਕੁਲ ਆਲਮ ਨੂੰ ਆਸਰਾ ਦਿੰਦਾ ਹੈ।
ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥ kaho naanak saho ghar meh baithaa sohay bank du-aaray. ||2|| Nanak says, my Husband-God is sitting in my heart; the gates (sensory organs) of my body are beautifully adorned. ||2|| ਨਾਨਕ ਆਖਦਾ ਹੈ- ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ॥੨॥
ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥ nav niDhay na-o niDhay mayray ghar meh aa-ee raam. O’ God, spiritually I feel so rich as if the nine treasures of the world has come into my heart. ਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ,
ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥ sabh kichh mai sabh kichh paa-i-aa naam Dhi-aa-ee raam. By meditating on God’s Name, I have attained everything. ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ। ਮੈਂ ਸਭ ਕੁਝ ਪ੍ਰਾਪਤ ਕਰ ਲਿਆ ਹੈ।
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥ naam Dhi-aa-ee sadaa sakhaa-ee sahj subhaa-ee govindaa. Yes, by meditating on God’s Name, the Master of the universe has become my eternal companion and I have attained intuitive peace. ਮੈਂ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ।
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥ ganat mitaa-ee chookee Dhaa-ee kaday na vi-aapai man chindaa. God has erased all accounts of my deeds; all my wanderings have ceased and now no worry can ever afflict me. ਉਸ ਦੀ ਗਿਣਤੀ ਮਿਣਤੀ ਮੁੱਕ ਜਾਂਦੀ ਹੈ, ਉਸ ਦਾ ਭਟਕਣਾ ਮਿੱਟ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਕਦੇ ਭੀ ਫਿਕਰ ਨਹੀਂ ਚਿਮੜਦਾ।
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥ govind gaajay anhad vaajay achraj sobh banaa-ee. When God becomes manifest, continuous divine melody plays and a scene of wondrous splendor is enacted. ਜਦ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਅਗੰਮੀ ਕੀਰਤਨ ਹੁੰਦਾ ਹੈ ਅਤੇ ਅਸਚਰਜ ਸ਼ਾਨ ਸ਼ੌਕਤ ਦਾ ਦ੍ਰਿਸ਼ਯ ਬੱਝ ਜਾਂਦਾ ਹੈ।
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥ kaho naanak pir mayrai sangay taa mai nav niDh paa-ee. ||3|| Nanak says, when my husband-God is with me, I feel that I have obtained all nine treasures of the world. ||3|| ਨਾਨਕ ਆਖਦਾ ਹੈ- ਜਦ ਪ੍ਰਭੂ-ਪਤੀ ਮੇਰੇ ਅੰਗ-ਸੰਗ ਹੈ, ਤਾ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ॥੩॥
ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥ sarsi-arhay sarsi-arhay mayray bhaa-ee sabh meetaa raam. O’ God, now all my friends and siblings (sensory organs) are very much pleased. ਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਗਏ ਹਨ।
error: Content is protected !!
Scroll to Top
http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131
http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131