Guru Granth Sahib Translation Project

Guru granth sahib page-447

Page 447

ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥ har har naam japi-aa aaraaDhi-aa mukh mastak bhaag sabhaagaa. Then he started meditating and contemplating on God’s Name and realized his prordained good fortunate. ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ।
ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥ jan naanak har kirpaa Dhaaree man har har meethaa laa-ay jee-o. Devotee Nanak says, the person on whom God bestowed mercy, His Name seems sweet to the mind of that person. ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥ har da-i-aa parabh Dhaarahu paakhan ham taarahu kadh layvhu sabad subhaa-ay jee-o. ||4||5||12|| O’ God, show mercy and carry the stone hearted sinners like us across the worldly ocean of vices and intuitively pull us out of the swamp of emotional attachments. ||4||5||12|| ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ, ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ ॥੪॥੫॥੧੨॥
ਆਸਾ ਮਹਲਾ ੪ ॥ aasaa mehlaa 4. Raag Aasaa, Fourth Guru:
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥ man naam japaanaa har har man bhaanaa har bhagat janaa man chaa-o jee-o. God’s devotees always meditate on Naam in their minds, God’s Name seems sweet to their minds and in their minds there always remains a craving to meditate on God’s Name. ਭਗਤ ਜਨ ਆਪਣੇ ਮਨ ਵਿਚ ਸਦਾ ਨਾਮ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ।
ਜੋ ਜਨ ਮਰਿ ਜੀਵੇ ਤਿਨ੍ਹ੍ਹ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥ jo jan mar jeevay tinH amrit peevay man laagaa gurmat bhaa-o jee-o. Those devotees who remain imbued with God’s love, by following the Guru’s teachings; they partake the ambrosial nectar of Naam, eradicate self-conceit and remain spiritually alive. ਜੇਹੜੇ ਮਨੁੱਖ ਆਪਾ-ਭਾਵ ਮਿਟਾ ਕੇ ਆਤਮਕ ਜੀਵਨ ਜੀਊਂਦੇ ਹਨ ਉਹ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚ ਪ੍ਰਭੂ ਵਾਸਤੇ ਪਿਆਰ ਬਣਿਆ ਰਹਿੰਦਾ ਹੈ।
ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥ man har har bhaa-o gur karay pasaa-o jeevan mukat sukh ho-ee. Love for God develops in the mind of those upon whom the Guru is gracious, and even while performing their worldly duties, they remain liberated from worldly bonds and live in peace. ਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਲਈ ਪਿਆਰ ਪੈਦਾ ਹੋ ਜਾਂਦਾ ਹੈ ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥ jeevan maran har naam suhaylay man har har hirdai so-ee. They always (from birth to death) live in celestial peace by meditating on that God’s Name who is enshrined in their hearts. ਪ੍ਰਭੂ ਦੇ ਨਾਮ ਵਿਚ ਜੁੜੇ ਮਨੁੱਖ ਸਦਾ ਸੁਖੀ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ ਸਦਾ ਉਹ ਪ੍ਰਭੂ ਹੀ ਵੱਸਿਆ ਰਹਿੰਦਾ ਹੈ।
ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥ man har har vasi-aa gurmat har rasi-aa har har ras gataak pee-aa-o jee-o. God is enshrined in their hearts; through the Guru’s teachings they enjoy the elixir of God’s Name, as if they drink the elixir of God’s Name in big gulps. ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਊਹ ਵਾਹਿਗੁਰੂ ਦਾ ਸੁਆਦ ਮਾਣਦੇ ਹਨ। ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਉਹ ਗੱਟ ਗੱਟ ਕਰ ਕੇ ਪੀਂਦੇ ਹਨ।
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥ man naam japaanaa har har man bhaanaa har bhagat janaa man chaa-o jee-o. ||1|| God’s devotees always meditate on Naam in their minds, God’s Name seems sweet to their minds and in their minds there always remains a craving to meditate on God’s Name. ||1|| ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ ॥੧॥
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥ jag maran na bhaa-i-aa nit aap lukaa-i-aa mat jam pakrai lai jaa-ay jee-o. The people of the world do not like death; they try to hide from it. They are afraid that the demon of death may catch them and take them away. ਜਗਤ ਵਿਚ (ਕਿਸੇ ਨੂੰ ਭੀ) ਮੌਤ ਪਸੰਦ ਨਹੀਂ ਆਉਂਦੀ, (ਹਰ ਕੋਈ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ।
ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥ har antar baahar har parabh ayko ih jee-arhaa rakhi-aa na jaa-ay jee-o. But the same one God is within the body and outside; this soul cannot be concealed from Him. ਪਰ ਪਰਮਾਤਮਾ ਹਰੇਕ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਭੀ ਵੱਸਦਾ ਹੈ, ਇਹ ਜਿੰਦ ਉਸ ਪਾਸੋਂ ਲੁਕਾ ਕੇ ਰੱਖੀ ਨਹੀਂ ਜਾ ਸਕਦੀ।
ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥ ki-o jee-o rakheejai har vasat lorheejai jis kee vasat so lai jaa-ay jee-o. How can one save one’s soul? God, to whom it belongs, takes it back when He desires. ਇਹ ਜਿੰਦ ਕਿਸੇ ਤਰ੍ਹਾਂ ਬਚਾ ਕੇ ਰੱਖੀ ਜਾ ਸਕਦੀ, ਪ੍ਰਭੂ ਜਿਸ ਦੀ ਇਹ ਚੀਜ਼ ਹੈ, ਜਦ ਚਾਹੀਦੀ ਹੈ ਉਹ ਇਸ ਨੂੰ ਲੈ ਹੀ ਜਾਂਦਾ ਹੈ।
ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥ manmukh karan palaav kar bharmay sabh a-ukhaDh daaroo laa-ay jee-o. The self-willed persons wander around in pathetic lamentation, trying all medicines and remedies. ਆਪ-ਹੁਦਰੇ ਬੰਦੇ ਤਰਲੇ ਕਰ ਕਰ ਕੇ ਹਰੇਕ ਕਿਸਮ ਦਾ ਦਵਾ-ਦਾਰੂ ਵਰਤ ਕੇ ਭਟਕਦੇ ਫਿਰਦੇ ਹਨ,
ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥ jis kee vasat parabh la-ay su-aamee jan ubray sabad kamaa-ay jee-o. God, to whom this soul belongs, takes it back; however, the devotees are saved from the fear of death by following the Guru’s teachings. ਜਿਸ ਪ੍ਰਭੂ ਦੀ ਦਿੱਤੀ ਹੋਈ ਇਹ ਚੀਜ਼ ਹੈ ਉਹ ਇਸ ਨੂੰ ਲੈ ਹੀ ਲੈਂਦਾ ਹੈ।ਪ੍ਰਭੂ ਦੇ ਸੇਵਕ ਗੁਰੂ ਦਾ ਸ਼ਬਦ ਕਮਾ ਕੇ ਮੌਤ ਦੇ ਸਹਮ ਤੋਂ ਬਚ ਜਾਂਦੇ ਹਨ।
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥੨॥ jag maran na bhaa-i-aa nit aap lukaa-i-aa mat jam pakrai lai jaa-ay jee-o. ||2|| The people of the world do not like death; they try to hide from it. They are afraid that the demon of death may catch them and take them away. ||2|| ਜਗਤ ਵਿਚ ਕਿਸੇ ਨੂੰ ਭੀ ਮੌਤ ਚੰਗੀ ਨਹੀਂ ਲੱਗਦੀ ਹਰੇਕ ਜੀਵ ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ॥੨॥
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥ Dhur maran likhaa-i-aa gurmukh sohaa-i-aa jan ubray har har Dhi-aan jee-o. The predestined death seems beautiful to the Guru’s followers, these devotees escape the fear of death by remaining attuned to meditation on God. ਗੁਰੂ ਦੀ ਸਰਨ ਪਏ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ-ਜਨ ਪਰਮਾਤਮਾ ਦੇ ਚਰਨਾਂ ਦੇ ਧਿਆਨ ਵਿਚ ਜੁੜ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ।
ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥ har sobhaa paa-ee har naam vadi-aa-ee har dargeh paiDhay jaan jee-o. By meditating on God’s Name, they obtain honor and glory in this world and go to God’s presence with honor. ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਜਗਤ ਵਿਚ ਸੋਭਾ ਤੇ ਵਡਿਆਈ ਖੱਟਦੇ ਹਨ, ਤੇ ਇੱਜ਼ਤ-ਵਡਿਆਈ ਲੈ ਕੇ ਉਹ ਪ੍ਰਭੂ ਦੀ ਦਰਗਾਹ ਵਿਚ ਜਾਂਦੇ ਹਨ।
ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ ਹਰਿ ਨਾਮੈ ਤੇ ਸੁਖੁ ਪਾਇਆ ॥ har dargeh paiDhay har naamai seeDhay har naamai tay sukh paa-i-aa. By meditating on God’s Name they enjoy the celestial peace, attain the goal of human life and receive honor in God’s presence. ਹਰਿ-ਨਾਮ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਕਾਮਯਾਬ ਬਣਾ ਲੈਂਦੇ ਹਨ, ਪ੍ਰਭੂ ਦੇ ਨਾਮ ਤੋਂ ਉਹ ਆਤਮਕ ਆਨੰਦ ਪ੍ਰਾਪਤ ਕਰਦੇ ਹਨ। ਪ੍ਰਭੂ ਦੀ ਹਜ਼ੂਰੀ ਵਿਚ ਉਹ ਇੱਜ਼ਤ ਹਾਸਲ ਕਰਦੇ ਹਨ,
ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥ janam maran dovai dukh maytay har raamai naam samaa-i-aa. They merge in God’s Name; their pain (cycle) of birth and death ends. ਉਹ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਉਹਨਾਂ ਦੇ ਜੰਮਣ ਅਤੇ ਮਰਨ ਦੋਨਾਂ ਦੀ ਪੀੜ ਨਾਸ ਹੋ ਜਾਂਦੀ ਹੈ,
ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥ har jan parabh ral ayko ho-ay har jan parabh ayk samaan jee-o. God’s devotees and God merge into oneness; God’s devotee and God are one and the same. ਪ੍ਰਭੂ ਦੇ ਭਗਤ ਅਤੇ ਪ੍ਰਭੂ ਮਿਲ ਕੇ ਇੱਕ-ਰੂਪ ਹੋ ਜਾਂਦੇ ਹਨ, ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਇਕੋ ਜਿਹੇ ਹੀ ਹਨ।
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥ Dhur maran likhaa-i-aa gurmukh sohaa-i-aa jan ubray har har Dhi-aan jee-o. ||3|| The predestined death seems beautiful to the Guru’s followers, these devotees escape the fear of death by remaining attuned to meditation on God. |3|| ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ ਬੰਦੇ ਪਰਮਾਤਮਾ ਦੇ ਧਿਆਨ ਵਿਚ ਲੀਨ ਹੋ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ ॥੩॥
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥ jag upjai binsai binas binaasai lag gurmukh asthir ho-ay jee-o. The people in the world continue being born and die again and again. They can achieve immortal status by meditating on God through the Guru’s teachings. (ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।
ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥ gur mantar drirh-aa-ay har rasak rasaa-ay har amrit har mukh cho-ay jee-o. The person in whom the Guru implants the mantra of Naam and trickles in his mouth the ambrosial nectar of God’s Name, such a person permeates this divine relish within him. ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ) ਰਚਾਂਦਾ ਹੈ।
ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥ har amrit ras paa-i-aa mu-aa jeevaa-i-aa fir baahurh maran na ho-ee. The one in whose heart the Guru has put the ambrosial nectar of God’s Name is like that the Guru has given new life to a spiritually dead person, and such a person does not again have to die spiritually. ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ।
ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥ har har naam amar pad paa-i-aa har naam samaavai so-ee. Because through God’s Name, that person obtains immortal status and always remains absorbed in God’s Name. ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥ jan naanak naam aDhaar tayk hai bin naavai avar na ko-ay jee-o. O’ devotee Nanak, for such a person God’s Name is the only support and prop, and except God’s Name, that person does not depend on anything else. ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ (ਉਸ ਮਨੁੱਖ ਦੀ ਜ਼ਿੰਦਗੀ ਦਾ) ਆਸਰਾ ਸਹਾਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਪਦਾਰਥ ਉਸ ਦੇ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ।
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥ jag upjai binsai binas binaasai lag gurmukh asthir ho-ay jee-o. ||4||6||13|| The people in the world continue being born and die again and again. They can achieve freedom from the bonds of Maya by meditating on God through the Guru’s teachings. ||4||6||13|| (ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ॥੪॥੬॥੧੩॥


© 2017 SGGS ONLINE
error: Content is protected !!
Scroll to Top