Guru Granth Sahib Translation Project

Guru granth sahib page-410

Page 410

ਅਲਖ ਅਭੇਵੀਐ ਹਾਂ ॥ alakh abhayvee-ai haaN. He, who is unfathomable and incomprehensible. ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।
ਤਾਂ ਸਿਉ ਪ੍ਰੀਤਿ ਕਰਿ ਹਾਂ ॥ taaN si-o pareet kar haaN. Enshrine love for that God, ਉਸ ਪਰਮਾਤਮਾ ਨਾਲ ਪਿਆਰ ਪਾ,
ਬਿਨਸਿ ਨ ਜਾਇ ਮਰਿ ਹਾਂ ॥ binas na jaa-ay mar haaN. who does not perish and who never dies or takes birth ਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।
ਗੁਰ ਤੇ ਜਾਨਿਆ ਹਾਂ ॥ gur tay jaani-aa haaN. One who has realized that God through the Guru’s teachings, ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,
ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥ naanak man maani-aa mayray manaa. ||2||3||159|| Nanak says, O’ my mind that person remains satisfied by always remembering Him. ||2||3||159|| ਨਾਨਕ! ਆਖਦਾ ਹੈ, ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥
ਆਸਾਵਰੀ ਮਹਲਾ ੫ ॥ aasaavaree mehlaa 5. Raag Aasaavaree, Fifth Guru:
ਏਕਾ ਓਟ ਗਹੁ ਹਾਂ ॥ aykaa ot gahu haaN. Grasp the Support of the One (God). ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,
ਗੁਰ ਕਾ ਸਬਦੁ ਕਹੁ ਹਾਂ ॥ gur kaa sabad kaho haaN. Always keep reciting the Guru’s divine word. ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।
ਆਗਿਆ ਸਤਿ ਸਹੁ ਹਾਂ ॥ aagi-aa sat saho haaN. Submit to God’s command and obey it cheerfully. ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।
ਮਨਹਿ ਨਿਧਾਨੁ ਲਹੁ ਹਾਂ ॥ maneh niDhaan lahu haaN. Realize God, the treasure of all virtues, within your heart. ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।
ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ sukheh samaa-ee-ai mayray manaa. ||1|| rahaa-o. O’ my mind, this is how one can enjoy celestial peace.||1||pause|| ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥
ਜੀਵਤ ਜੋ ਮਰੈ ਹਾਂ ॥ jeevat jo marai haaN. The one who remains detached from Maya while performing one’s worldly duties, ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,
ਦੁਤਰੁ ਸੋ ਤਰੈ ਹਾਂ ॥ dutar so tarai haaN. crosses over the terrifying world-ocean of vices. ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,
ਸਭ ਕੀ ਰੇਨੁ ਹੋਇ ਹਾਂ sabh kee rayn ho-ay haaN. Such a person becomes so humble, as if he has become the dust of the feet of all, ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ
ਨਿਰਭਉ ਕਹਉ ਸੋਇ ਹਾਂ ॥ nirbha-o kaha-o so-ay haaN. If I keep singing the praises of the fearless God, ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,
ਮਿਟੇ ਅੰਦੇਸਿਆ ਹਾਂ ॥ mitay andaysi-aa haaN. then all my anxieties would be removed. ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
ਸੰਤ ਉਪਦੇਸਿਆ ਮੇਰੇ ਮਨਾ ॥੧॥ sant updaysi-aa mayray manaa. ||1|| O’ my mind, may you be blessed with such teaching of the true Guru.||1|| ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
ਜਿਸੁ ਜਨ ਨਾਮ ਸੁਖੁ ਹਾਂ ॥ jis jan naam sukh haaN. That person, who attains bliss by meditating on Naam, ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,
ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ tis nikat na kaday dukh haaN. no sorrow ever comes near him. ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।
ਜੋ ਹਰਿ ਹਰਿ ਜਸੁ ਸੁਨੇ ਹਾਂ ॥ jo har har jas sunay haaN. One who always listens to the Praises of God, ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
ਸਭੁ ਕੋ ਤਿਸੁ ਮੰਨੇ ਹਾਂ ॥ sabh ko tis mannay haaN. is obeyed and honored by everyone. ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।
ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥ safal so aa-i-aa haaN. naanak parabh bhaa-i-aa mayray manaa. ||2||4||160|| O’ my mind, fruitful is the advent of such a person in this world, who has become pleasing to God.||2||4||160|| ਹੇ ਨਾਨਕ! (ਆਖ-) ਹੇ ਮੇਰੇ ਮਨ! ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ ,ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥
ਆਸਾਵਰੀ ਮਹਲਾ ੫ ॥ aasaavaree mehlaa 5. Raag Aasaavaree, Fifth Guru:
ਮਿਲਿ ਹਰਿ ਜਸੁ ਗਾਈਐ ਹਾਂ ॥ mil har jas gaa-ee-ai haaN. Meeting together, let us sing the Praises of God, ਆਓ ਆਪਾਂ ਮਿਲ ਕੇ ਵਾਹਿਗੁਰੂ ਦੀ ਕੀਰਤੀ ਗਾਇਨ ਕਰੀਏ,
ਪਰਮ ਪਦੁ ਪਾਈਐ ਹਾਂ ॥ param pad paa-ee-ai haaN. and attain the supreme spiritual status. ਅਤੇ ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰੀਏ,
ਉਆ ਰਸ ਜੋ ਬਿਧੇ ਹਾਂ ॥ u-aa ras jo biDhay haaN. One who starts to relish the praises of God ਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,
ਤਾ ਕਉ ਸਗਲ ਸਿਧੇ ਹਾਂ ॥ taa ka-o sagal siDhay haaN. attains all the miraculous powers of the Siddhas. ਉਸ ਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
ਅਨਦਿਨੁ ਜਾਗਿਆ ਹਾਂ ॥ an-din jaagi-aa haaN. He who always remains awake and alert to the worldly allurements; ਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ (ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),
ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ naanak badbhaagi-aa mayray manaa. ||1|| rahaa-o. Nanak says, O’ my mind, that person is very fortunate. ||1||pause|| ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥
ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥ sant pag Dho-ee-ai haaN.durmat kho-ee-ai haaN. Evil intellect goes away by performing humble services of the Saints ਸੰਤ ਜਨਾਂ ਦੇ ਚਰਨ ਧੋਣ ਨਾਲ, ਮਨ ਦੀ ਖੋਟੀ ਮਤਿ ਦੂਰ ਹੋ ਜਾਂਦੀ ਹੈ।
ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ daasah rayn ho-ay haaN. bi-aapai dukh na ko-ay haaN. No sorrows would afflict us by becoming the humble servants of God’s devotees. ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ। ,ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ bhagtaaN saran par haaN. janam na kaday mar haaN. Cycles of birth and death end by seeking the refuge of God’s devotees. ਭਗਤ-ਜਨਾਂ ਦੀ ਸਰਨੀਂ ਪਿਆ ਰਹੁ। ਜਨਮ ਮਰਨ ਦਾ ਗੇੜ ਨਹੀਂ ਰਹੇਗਾ।
ਅਸਥਿਰੁ ਸੇ ਭਏ ਹਾਂ ॥ ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥ asthir say bha-ay haaN.har har jinH jap la-ay mayray manaa. ||1|| O’ my mind, those who always meditate on God’s Name, their life becomes spiritually stable. ||1|| ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੧॥
ਸਾਜਨੁ ਮੀਤੁ ਤੂੰ ਹਾਂ ॥ saajan meet tooN haaN. O’ God, you are my best friend. ਹੇ ਮੇਰੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ,
ਨਾਮੁ ਦ੍ਰਿੜਾਇ ਮੂੰ ਹਾਂ ॥ naam drirh-aa-ay mooN haaN. Please make me firmly realize Your Name within my heart. ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।
ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥ tis bin naahi ko-ay haaN. maneh araaDh so-ay haaN. Always keep meditating on that God, without whom there is no other real friend. ਸਦਾ ਉਸ ਪ੍ਰਭੂ ਨੂੰ ਹੀ ਮਨ ਵਿੱਚ ਸਿਮਰਦਾ ਰਹੁ। ਜਿਸ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,
ਨਿਮਖ ਨ ਵੀਸਰੈ ਹਾਂ ॥ nimakh na veesrai haaN. We should not forget that God even for an instant, ਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,
ਤਿਸੁ ਬਿਨੁ ਕਿਉ ਸਰੈ ਹਾਂ ॥ tis bin ki-o sarai haaN without whom we can never live in peace ਜਿਸ ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।
ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥ gur ka-o kurbaan jaa-o haaN.naanak japay naa-o mayray manaa. ||2||5||161|| O’ my mind, I dedicate myself to the Guru by whose grace Nanak meditates on Naam. ||2||5||161|| ਹੇ ਮੇਰੇ ਮਨ, ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ ,ਜਿਸ ਦੀ ਕਿਰਪਾ ਨਾਲ ਨਾਨਕ ਨਾਮ ਜਪਦਾ ਹੈ ॥੨॥੫॥੧੬੧॥
ਆਸਾਵਰੀ ਮਹਲਾ ੫ ॥ aasaavaree mehlaa 5. Raag Aasaavaree, Fifth Guru:
ਕਾਰਨ ਕਰਨ ਤੂੰ ਹਾਂ ॥ kaaran karan tooN haaN. O’ God, You are the Creator of the universe, the Cause of causes. (ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,
ਅਵਰੁ ਨਾ ਸੁਝੈ ਮੂੰ ਹਾਂ ॥ avar naa sujhai mooN haaN. Except You, I cannot think of any other. ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ
ਕਰਹਿ ਸੁ ਹੋਈਐ ਹਾਂ ॥ karahi so ho-ee-ai haaN. Whatever You do, comes to pass. ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
ਸਹਜਿ ਸੁਖਿ ਸੋਈਐ ਹਾਂ ॥ sahj sukh so-ee-ai haaN. By thinking like that, one sleeps in peace and poise. ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,
ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ Dheeraj man bha-ay haaN. parabh kai dar pa-ay mayray manaa. ||1|| rahaa-o. O’ My mind, if one seeks God’s refuge then his mind becomes calm. ||1||Pause|| ਹੇ ਮੇਰੇ ਮਨ! ( ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ਤਾਂ ਮਨ ਵਿਚ ਹੌਸਲਾ ਬੱਝ ਜਾਂਦਾ ਹੈ ॥੧॥ ਰਹਾਉ ॥
ਸਾਧੂ ਸੰਗਮੇ ਹਾਂ ॥ saaDhoo sangmay haaN. By joining the Company of the Saint-Guru, ਗੁਰੂ ਦੀ ਸੰਗਤਿ ਵਿਚ ਰਿਹਾਂ,
ਪੂਰਨ ਸੰਜਮੇ ਹਾਂ ॥ pooran sanjmay haaN. one learns how to keep all our senses under complete discipline. ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।
ਜਬ ਤੇ ਛੁਟੇ ਆਪ ਹਾਂ ॥ jab tay chhutay aap haaN. When one gets rid of self-conceit, ਜਦੋਂ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,
ਤਬ ਤੇ ਮਿਟੇ ਤਾਪ ਹਾਂ ॥ tab tay mitay taap haaN. then all his miseries end ਉਸੇ ਵੇਲੇ ਤੋਂ ਉਸਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ kirpaa Dhaaree-aa haaN. pat rakh banvaaree-aa mayray manaa. ||1|| O’ my mind, pray to God and say: O’ Master of the universe, bestow Your mercy and save my honor. ||1|| ਹੇ ਮੇਰੇ ਮਨ।ਪ੍ਰਭੂ-ਦਰ ਤੇ ਅਰਦਾਸ ਕਰ, ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ, ਤੇ ਮੇਰੀ ਇੱਜ਼ਤ ਰੱਖ ॥੧॥
ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥ ih sukh jaanee-ai haaN.har karay so maanee-ai haaN. We should understand that true peace lies in happily accepting whatever God does. ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ, ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ।
ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥ mandaa naahi ko-ay haaN.sant kee rayn ho-ay haaN. No one seems evil to him, who humbly follows the teachings of the Saint-Guru. ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ, ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।
ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ aapay jis rakhai haaN.har amrit so chakhai mayray manaa. ||2|| O’ my mind, only that person relishes the ambrosial nectar of God’s Name whom He Himself saves from the vices. ||2|| ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥
ਜਿਸ ਕਾ ਨਾਹਿ ਕੋਇ ਹਾਂ ॥ jis kaa naahi ko-ay haaN. One who has no one for support, ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
ਤਿਸ ਕਾ ਪ੍ਰਭੂ ਸੋਇ ਹਾਂ ॥ tis kaa parabhoo so-ay haaN. God Himself becomes that person’s savior. (ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
ਅੰਤਰਗਤਿ ਬੁਝੈ ਹਾਂ ॥ antargat bujhai haaN. God knows the state of every one’s heart. ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣਦਾ ਹੈ,
ਸਭੁ ਕਿਛੁ ਤਿਸੁ ਸੁਝੈ ਹਾਂ ॥ sabh kichh tis sujhai haaN. Because, He can understand the desires of everyone. ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥ patit uDhaar layho haaN. naanak ardaas ayhu mayray manaa. ||3||6||162|| O’ Nanak, my mind prays to God to save us, the sinners, from the vices. ||3||6||162|| ਹੇ ਨਾਨਕ! ਮੇਰਾ ਮਨ,ਪ੍ਰਭੂ ਦਰ ਤੇ ਅਰਜ਼ ਕਰਦਾ ਹੈ ਸਾਨੂੰ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਲੈ, ॥੩॥੬॥੧੬੨॥
ਆਸਾਵਰੀ ਮਹਲਾ ੫ ਇਕਤੁਕਾ ॥ aasaavaree mehlaa 5 iktukaa. Raag Aasaavaree, Ik-Tukas, Fifth Guru:
ਓਇ ਪਰਦੇਸੀਆ ਹਾਂ ॥ o-ay pardaysee-aa haaN. O’ my stranger soul, ਹੇ ਮੇਰੀ ਪ੍ਰਦੇਸਣ ਜਿੰਦੜੀਏ!
ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ sunat sandaysi-aa haaN. ||1|| rahaa-o. listen to this message carefully. ||1||Pause|| ਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥
ਜਾ ਸਿਉ ਰਚਿ ਰਹੇ ਹਾਂ ॥ jaa si-o rach rahay haaN. This Maya, to which people have been attached, (ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,
error: Content is protected !!
Scroll to Top
https://ijwem.ulm.ac.id/pages/demo/ slot gacor https://andong-butuh.purworejokab.go.id/resources/demo/ https://triwarno-banyuurip.purworejokab.go.id/assets/files/demo/ https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://ijwem.ulm.ac.id/pages/demo/ slot gacor https://andong-butuh.purworejokab.go.id/resources/demo/ https://triwarno-banyuurip.purworejokab.go.id/assets/files/demo/ https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/