Guru Granth Sahib Translation Project

Guru granth sahib page-328

Page 328

ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਜਾ ਕੈ ਹਰਿ ਸਾ ਠਾਕੁਰੁ ਭਾਈ ॥ jaa kai har saa thaakur bhaa-ee. O’ my brother, one in whose heart God is enshrined, ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,
ਮੁਕਤਿ ਅਨੰਤ ਪੁਕਾਰਣਿ ਜਾਈ ॥੧॥ mukat anant pukaaran jaa-ee. ||1|| salvation knocks at that person’s door again and again. ||1|| ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥
ਅਬ ਕਹੁ ਰਾਮ ਭਰੋਸਾ ਤੋਰਾ ॥ ab kaho raam bharosaa toraa. O’ God, tell me that the one who has Your support, ਹੇ ਪ੍ਰਭੂ ,ਦੱਸੋ!! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,
ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥ tab kaahoo kaa kavan nihoraa. ||1|| rahaa-o. why should he be obliged to anyone else? ||1||Pause|| ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥
ਤੀਨਿ ਲੋਕ ਜਾ ਕੈ ਹਹਿ ਭਾਰ ॥ teen lok jaa kai heh bhaar. On whose support are the creatures of all the three worlds, ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,
ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥ so kaahay na karai partipaar. ||2|| why wouldn’t He sustain you? ||2|| ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥
ਕਹੁ ਕਬੀਰ ਇਕ ਬੁਧਿ ਬੀਚਾਰੀ ॥ kaho kabeer ik buDh beechaaree. Kabeer says, I have reflected on one idea that ਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ;
ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥ ki-aa bas ja-o bikh day mehtaaree. ||3||22|| if a mother poisons her own child then what can he do? (if God wants to destroy someone then no one can save that person) ||3||22|| (ਉਹ ਇਹ ਹੈ ਕਿ) ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਵੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥ ॥੩॥੨੨॥
ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥ bin sat satee ho-ay kaisay naar. Without truthful conduct, how can a woman become a poise woman like Sati (angel Shiva’s wife)? ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ (ਸ਼ਿਵ ਜੀ ਦੀ ਪਤਨੀ) ਕਿਵੇਂ ਬਣ ਸਕਦੀ ਹੈ?॥੧॥
ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥ pandit daykhhu ridai beechaar. ||1|| O’ Pundit, see and reflect over this in your mind. ||1|| ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥ pareet binaa kaisay baDhai sanayhu. Without true love for God, how can affection with Him grow? ਹਿਰਦੇ ਵਿਚ ਪ੍ਰੀਤ ਤੋਂ ਬਿਨਾ ਪ੍ਰਭੂ-ਪਤੀ ਨਾਲ ਪਿਆਰ ਕਿਵੇਂ ਬਣ ਸਕਦਾ ਹੈ?
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥ jab lag ras tab lag nahee nayhu. ||1|| rahaa-o. As long as the mind is engrossed in worldly pleasures, there cannot be true love for God in that mind. ||1||Pause|| ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥
ਸਾਹਨਿ ਸਤੁ ਕਰੈ ਜੀਅ ਅਪਨੈ ॥ saahan sat karai jee-a apnai. One who believes Maya as the provider of true happiness, ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ,
ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥ so ramyay ka-o milai na supnai. ||2|| doesn’t meet God even in his dream. ||2|| ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥ tan man Dhan garihu sa-up sareer. The soul-bride who surrenders her body, mind and wealth to Husband-God, ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ,
ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥ so-ee suhaagan kahai kabeer. ||3||23|| is truly fortunate, says Kabeer. ||3||23|| ਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥
ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਬਿਖਿਆ ਬਿਆਪਿਆ ਸਗਲ ਸੰਸਾਰੁ ॥ bikhi-aa bi-aapi-aa sagal sansaar. The entire world is engrossed in Maya. ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ;
ਬਿਖਿਆ ਲੈ ਡੂਬੀ ਪਰਵਾਰੁ ॥੧॥ bikhi-aa lai doobee parvaar. ||1|| This love for Maya has ruined entire families. ||1|| ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ॥੧॥
ਰੇ ਨਰ ਨਾਵ ਚਉੜਿ ਕਤ ਬੋੜੀ ॥ ray nar naav cha-urh kat borhee. O’ mortal, why have you so unnecessarily ruined your life, as if you have wrecked your boat in shallow waters? ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ?
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥ har sio torh bikhi-aa sang jorhee. ||1|| rahaa-o. Turning away from God, you have attached yourself to Maya. ||1||Pause|| ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ॥੧॥ ਰਹਾਉ ॥
ਸੁਰਿ ਨਰ ਦਾਧੇ ਲਾਗੀ ਆਗਿ ॥ sur nar daaDhay laagee aag. Angels and human beings are suffering in the ferocious worldly desires. (ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ।
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥ nikat neer pas peevas na jhaag. ||2|| The elixir of God’s name is near at hand but the beast like human does not make an effort to calm down these worldly desires by drinking it. ||2|| (ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ॥੨॥
ਚੇਤਤ ਚੇਤਤ ਨਿਕਸਿਓ ਨੀਰੁ ॥ chaytat chaytat niksi-o neer. By continuously meditating on God, the elixir of Naam appears in the heart. ਨਾਮ-ਰੂਪ ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ।
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥ so jal nirmal kathat kabeer. ||3||24|| Kabeer says, that elixir is immaculate and has the power to calm down the ferocious worldly desires ||3||24|| ਕਬੀਰ ਆਖਦਾ ਹੈ- ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ॥੩॥੨੪॥
ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥ jih kul poot na gi-aan beechaaree. The family, whose son does not reflects on divine wisdom, ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ ,
ਬਿਧਵਾ ਕਸ ਨ ਭਈ ਮਹਤਾਰੀ ॥੧॥ biDhvaa kas na bha-ee mehtaaree. ||1|| why didn’t the mother in that family become a widow? ||1|| ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥ jih nar raam bhagat neh saaDhee. Person who did not contemplate on God, ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,
ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥ janmat kas na mu-o apraaDhee. ||1|| rahaa-o. why didn’t such a sinful person die at birth? ||1||Pause|| ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ much much garabh ga-ay keen bachi-aa. So many pregnancies end up in miscarriage, why was this one spared? ਕਈ ਗਰਭ ਛਣ ਜਾਂਦੇ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?
ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥ budbhuj roop jeevay jag majhi-aa. ||2|| He is living his life in this world like an ugly deformed person. ||2|| (ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥
ਕਹੁ ਕਬੀਰ ਜੈਸੇ ਸੁੰਦਰ ਸਰੂਪ ॥ kaho kabeer jaisay sundar saroop. Kabir says, people may have a beautiful figure. ਕਬੀਰ ਆਖਦਾ ਹੈ- ਜੋ ਮਨੁੱਖ ਭਾਵੇਂ ਵੇਖਣ ਨੂੰ ਸੋਹਣੇ ਰੂਪ ਵਾਲੇ ਹਨ
ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥ naam binaa jaisay kubaj kuroop. ||3||25|| But without the wealth of Naam, they are ugly hunchbacks. ||3||25|| ਪਰ ਨਾਮ ਤੋਂ ਸੱਖਣੇ ਉਹ ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥
ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਜੋ ਜਨ ਲੇਹਿ ਖਸਮ ਕਾ ਨਾਉ ॥ jo jan layhi khasam kaa naa-o. The devotees who meditate on the Master’s Name, ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,
ਤਿਨ ਕੈ ਸਦ ਬਲਿਹਾਰੈ ਜਾਉ ॥੧॥ tin kai sad balihaarai jaa-o. ||1|| I dedicate myself to them forever. ||1|| ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥ so nirmal nirmal har gun gaavai. One who always sings immaculate praises of God is an immaculate person, ਜੋ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,
ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥ so bhaa-ee mayrai man bhaavai. ||1|| rahaa-o. such a brother is pleasing to my mind. ||1||Pause|| ਉਹ ਵੀਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਜਿਹ ਘਟ ਰਾਮੁ ਰਹਿਆ ਭਰਪੂਰਿ ॥ jih ghat raam rahi-aa bharpoor. In whose heart is dwelling the all pervading God, ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,
ਤਿਨ ਕੀ ਪਗ ਪੰਕਜ ਹਮ ਧੂਰਿ ॥੨॥ tin kee pag pankaj ham Dhoor. ||2|| I am the most humble servant of those people. ||2|| ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥
ਜਾਤਿ ਜੁਲਾਹਾ ਮਤਿ ਕਾ ਧੀਰੁ ॥ ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥ jaat julaahaa mat kaa Dheer.sahj sahj gun ramai kabeer. ||3||26|| Kabeer says, I am a weaver by birth but I have lot of patience and I am reciting God’s praises in a state of peace and poise. ||3||26|| ਕਬੀਰ ਆਖਦਾ ਹੈ- ਮੈਂ ਜਾਤ ਦਾ ਜੁਲਾਹਾ ਹਾਂ ਪਰ ਸੁਭਾਵ ਤੋਂ ਧੀਰਜਵਾਨ ਹਾਂ। ਅਡੋਲਤਾ ਵਿਚ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਹਾਂ ॥੩॥੨੬॥
ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਗਗਨਿ ਰਸਾਲ ਚੁਐ ਮੇਰੀ ਭਾਠੀ ॥ gagan rasaal chu-ai mayree bhaathee. (As I am getting more and more attuned to God), relishing nectar of Naam is trickling from my brain as if elixir is tricking from the distiller . (ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ),ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥ sanch mahaa ras tan bha-i-aa kaathee. ||1|| To gather this most sublime nectar, my worldly attachment are serving as firewood. ||1|| ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥
ਉਆ ਕਉ ਕਹੀਐ ਸਹਜ ਮਤਵਾਰਾ ॥ u-aa ka-o kahee-ai sahj matvaaraa. He alone is called intuitively engrossed, ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ,
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥ peevat raam ras gi-aan beechaaraa. ||1|| rahaa-o. who partakes the Nectar of Naam and contemplates on divine wisdom. |1|Pause| ਜੋ ਰਾਮ-ਰਸ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ॥੧॥ ਰਹਾਉ ॥
ਸਹਜ ਕਲਾਲਨਿ ਜਉ ਮਿਲਿ ਆਈ ॥ sahj kalaalan ja-o mil aa-ee. When the state of equipoise has come to me like a beautiful bartender, ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ,
ਆਨੰਦਿ ਮਾਤੇ ਅਨਦਿਨੁ ਜਾਈ ॥੨॥ aanand maatay an-din jaa-ee. ||2|| then engrossed in divine bliss, I pass the days of my life in ecstasy. ||2|| ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ ॥੨॥
ਚੀਨਤ ਚੀਤੁ ਨਿਰੰਜਨ ਲਾਇਆ ॥ cheenat cheet niranjan laa-i-aa. When through conscious meditation, I attuned my mind to the Immaculate God, ਜਦੋਂ ਸਿਮਰਨ ਦੁਆਰਾ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ,
ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥ kaho kabeer tou anbha-o paa-i-aa. ||3||27|| then I had self realization, says Kabeer. ||3||27|| ਕਬੀਰ ਆਖਦਾ ਹੈ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥
ਗਉੜੀ ਕਬੀਰ ਜੀ ॥ ga-orhee kabeer jee. Raag Gauree, Kabeer Jee:
ਮਨ ਕਾ ਸੁਭਾਉ ਮਨਹਿ ਬਿਆਪੀ ॥ man kaa subhaa-o maneh bi-aapee. The natural tendency of the mind is to chase whatever the mind is focused on. ਮਨ ਦੀ ਅੰਦਰਲੀ ਲਗਨ ਮਨ , ਮਨ ਉਤੇ ਪ੍ਰਭਾਵ ਪਾ ਰੱਖਦੀ ਹੈ l


© 2017 SGGS ONLINE
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/