Page 324
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
tooN satgur ha-o na-utan chaylaa.
O’ God, You are my true Guru, and I am Your new disciple.
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
kahi kabeer mil ant kee baylaa. ||4||2||
Kabeer says, please meet me, this human life is my very last chance! ||4||2||
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਜਬ ਹਮ ਏਕੋ ਏਕੁ ਕਰਿ ਜਾਨਿਆ ॥
jab ham ayko ayk kar jaani-aa.
When I realize that there is one and only one God,
ਜਦ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਸਿਆਣਦਾ ਹਾਂ,
ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥
tab logah kaahay dukh maani-aa. ||1||
then why the people feel distressed? ||1||
ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ
ਹਮ ਅਪਤਹ ਅਪੁਨੀ ਪਤਿ ਖੋਈ ॥
ham aptah apunee pat kho-ee.
If I am honor-less and have lost my honor,
ਜੇ ਮੈਂ ਨਿਰਲੱਜ ਹਾਂ, ਤੇ ਆਪਣੀ ਇਜ਼ਤ ਗੁਆ ਲਈ ਹੈ,
ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥
hamrai khoj parahu mat ko-ee. ||1|| rahaa-o.
then let no one follow the path I have chosen. ||1||Pause||
ਜਿਸ ਰਾਹੇ ਮੈਂ ਪਿਆ ਹਾਂ ਉਸ ਰਾਹੇ ਮੇਰੇ ਪਿੱਛੇ ਕੋਈ ਨਾਂ ਤੁਰੋ ॥੧॥ ਰਹਾਉ ॥
ਹਮ ਮੰਦੇ ਮੰਦੇ ਮਨ ਮਾਹੀ ॥
ham manday manday man maahee.
If I am bad then I am bad in my mind. (why it should bother anybody?)
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)
ਸਾਝ ਪਾਤਿ ਕਾਹੂ ਸਿਉ ਨਾਹੀ ॥੨॥
saajh paat kaahoo si-o naahee. ||2||
For this reason I have no association with anyone. ||2||
ਇਸੇ ਕਰਕੇ ਮੈਂ ਕਿਸੇ ਨਾਲ ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥
ਪਤਿ ਅਪਤਿ ਤਾ ਕੀ ਨਹੀ ਲਾਜ ॥
pat apat taa kee nahee laaj.
I do not care for the respect or disrespect from the people.
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਪਰਵਾਹ ਨਹੀਂ l
ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥
tab jaanhugay jab ughraigo paaj. ||3||
You would understand about true honor only when you are exposed. ||3||
ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥
ਕਹੁ ਕਬੀਰ ਪਤਿ ਹਰਿ ਪਰਵਾਨੁ ॥
kaho kabeer pat har parvaan.
Kabeer says, truly honorable is the one who is accepted by God.
ਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।
ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥
sarab ti-aag bhaj kayval raam. ||4||3||
Therefore give up all worldly attachments and meditate on God alone. ||4||3||
(ਤਾਂ ਤੇ), ਹੋਰ ਸਭ ਕੁਝ ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਨਗਨ ਫਿਰਤ ਜੌ ਪਾਈਐ ਜੋਗੁ ॥
nagan firat jou paa-ee-ai jog.
If union with God could be obtained by wandering around naked,
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ,
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
ban kaa mirag mukat sabh hog. ||1||
then all the deer (and other animals) of the forest would be liberated. ||1||
ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ l
ਕਿਆ ਨਾਗੇ ਕਿਆ ਬਾਧੇ ਚਾਮ ॥
ki-aa naagay ki-aa baaDhay chaam.
What does it matter whether someone goes naked or wears a skin on the body,
ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
jab nahee cheenas aatam raam. ||1|| rahaa-o.
if he does not remember Godl? ||1||Pause||
ਜੇ ਉਹ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥
ਮੂਡ ਮੁੰਡਾਏ ਜੌ ਸਿਧਿ ਪਾਈ ॥
mood mundaa-ay jou siDh paa-ee.
If the spiritual perfection could be attained by shaving the head,
ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,
ਮੁਕਤੀ ਭੇਡ ਨ ਗਈਆ ਕਾਈ ॥੨॥
muktee bhayd na ga-ee-aa kaa-ee. ||2||
then why has no sheep obtained salvation so far? ||2||
ਤਾਂ ਇਹ ਕੀਹ ਕਾਰਨ ਹੈ ਕਿ ਕੋਈ ਭੀ ਭੇਡ ਹੁਣ ਤਕ ਮੁਕਤ ਨਹੀਂ ਹੋਈ? ॥੨॥
ਬਿੰਦੁ ਰਾਖਿ ਜੌ ਤਰੀਐ ਭਾਈ ॥
bind raakh jou taree-ai bhaa-ee.
O’ Brother, if someone could save himself by celibacy,
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,
ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
khusrai ki-o na param gat paa-ee. ||3||
then why hasn’t any eunuch attained the supreme spiritual state? ||3||
ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥
ਕਹੁ ਕਬੀਰ ਸੁਨਹੁ ਨਰ ਭਾਈ ॥
kaho kabeer sunhu nar bhaa-ee.
Kabeer says, listen O’ my brothers,
ਕਬੀਰ ਆਖਦਾ ਹੈ- ਹੇ ਭਰਾਵੋ! ਸੁਣੋ!
ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥
raam naam bin kin gat paa-ee. ||4||4||
without meditating on God’s Name, no one has ever attained salvation. ||4||4||
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
sanDhi-aa paraat isnaan karaahee.
Those who take their ritual baths in the evening and the morning.
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ
ਜਿਉ ਭਏ ਦਾਦੁਰ ਪਾਨੀ ਮਾਹੀ ॥੧॥
ji-o bha-ay daadur paanee maahee. ||1||
are like the frogs in the water. ||1||
ਉਹ ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ।
ਜਉ ਪੈ ਰਾਮ ਰਾਮ ਰਤਿ ਨਾਹੀ ॥
ja-o pai raam raam rat naahee.
If people do not have real love for God’s Name,
ਜੇਕਰ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,
ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥
tay sabh Dharam raa-ay kai jaahee. ||1|| rahaa-o.
they have to face the Judge of righteousness. ||1||Pause||
ਫਿਰ ਉਨ੍ਹਾਂ ਨੂੰ ਧਾਰਮਿਕਤਾ ਦੇ ਜੱਜ ਦਾ ਸਾਹਮਣਾ ਕਰਨਾ ਪੈਂਦਾ ਹੈ। ||1||ਰੋਕ||
ਕਾਇਆ ਰਤਿ ਬਹੁ ਰੂਪ ਰਚਾਹੀ ॥
kaa-i-aa rat baho roop rachaahee.
Those out of love for their body and try different looks,
ਜਿਹੜੇ ਮਨੁੱਖ ਸਰੀਰ ਦੇ ਮੋਹ ਵਿਚ ਹੀ (ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;
ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
tin ka-o da-i-aa supnai bhee naahee. ||2||
do not feel any compassion for others even in dreams. ||2||
ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ
ਚਾਰਿ ਚਰਨ ਕਹਹਿ ਬਹੁ ਆਗਰ ॥
chaar charan kaheh baho aagar.
Many wise people only read the four Vedas but do not live by them.
ਬਹੁਤੇ ਸਿਆਣੇ ਮਨੁੱਖ ਚਾਰ ਵੇਦ ਨਿਰੇ ਪੜ੍ਹਦੇ ਹੀ ਹਨ l
ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
saaDhoo sukh paavahi kal saagar. ||3||
In this worldly ocean of strife only the true saints attain peace. ||3||
ਇਸ ਝਗੜਿਆਂ ਦੇ ਸੰਸਾਰ-ਸਮੁੰਦਰ ਵਿਚ ਸਿਰਫ਼ ਸੰਤ ਜਨ ਹੀ ਅਸਲ ਸੁਖ ਮਾਣਦੇ ਹਨ ॥੩॥
ਕਹੁ ਕਬੀਰ ਬਹੁ ਕਾਇ ਕਰੀਜੈ ॥
kaho kabeer baho kaa-ay kareejai.
Kabeer says, why should we consider so many options?,
ਕਬੀਰ ਆਖਦਾ ਹੈ- ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ? ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,
ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥
sarbas chhod mahaa ras peejai. ||4||5||
the essence of all is to renounce worldly love and partake the sublime elixir of Naam. ||4||5||
ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਨਾਮ-ਰਸ ਪੀਣਾ ਚਾਹੀਦਾ ਹੈ ॥੪॥੫॥
ਕਬੀਰ ਜੀ ਗਉੜੀ ॥
kabeer jee ga-orhee.
Raag Gauree, Kabeer Jee:
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
ki-aa jap ki-aa tap ki-aa barat poojaa.
Of what use are chanting, penance, ritual fasting and worship
ਕੀ ਲਾਭ ਹੈ, ਜਪ, ਤਪ, ਵਰਤ ਤੇ ਪੂਜਾ ਦਾ,
ਜਾ ਕੈ ਰਿਦੈ ਭਾਉ ਹੈ ਦੂਜਾ ॥੧॥
jaa kai ridai bhaa-o hai doojaa. ||1||
to that person in whose heart is the love of things other than God. ||1||
ਉਸ ਮਨੁੱਖ ਨੂੰ ਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ l
ਰੇ ਜਨ ਮਨੁ ਮਾਧਉ ਸਿਉ ਲਾਈਐ ॥
ray jan man maaDha-o si-o laa-ee-ai.
O’ brother, we should attune our mind to God.
ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।
ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥
chaturaa-ee na chaturbhuj paa-ee-ai. rahaa-o.
Through cleverness the Almighty God can’t be realized. ||Pause||
(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥
ਪਰਹਰੁ ਲੋਭੁ ਅਰੁ ਲੋਕਾਚਾਰੁ ॥
parhar lobh ar lokaachaar.
Set aside your greed and worldly ways.
(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।
ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥
parhar kaam kroDh ahaNkaar. ||2||
Set aside your lust, anger and egotism. ||2||
ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥
ਕਰਮ ਕਰਤ ਬਧੇ ਅਹੰਮੇਵ ॥
karam karat baDhay ahaNmayv.
By doing rituals people are bound down in egotism;
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,
ਮਿਲਿ ਪਾਥਰ ਕੀ ਕਰਹੀ ਸੇਵ ॥੩॥
mil paathar kee karhee sayv. ||3||
meeting together, they worship stone idols. ||3||
ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ ॥੩॥
ਕਹੁ ਕਬੀਰ ਭਗਤਿ ਕਰਿ ਪਾਇਆ ॥
kaho kabeer bhagat kar paa-i-aa.
Kabeer says, God is realized only by devotional worship.
ਕਬੀਰ ਆਖਦਾ ਹੈ- ਪਰਮਾਤਮਾ ਬੰਦਗੀ ਕਰਨ ਨਾਲ ਹੀ ਮਿਲਦਾ ਹੈ,
ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥
bholay bhaa-ay milay raghuraa-i-aa. ||4||6||
Yes, God is realized through innocent love. ||4||6||
ਭੋਲੇ ਸੁਭਾਉ ਨਾਲ ਹੀ ਰਘੁਰਾਇਆ-ਵਾਹਿਗੁਰੂ ਮਿਲਦਾ ਹੈ
ਗਉੜੀ ਕਬੀਰ ਜੀ ॥
ga-orhee kabeer jee.
Raag Gauree, Kabeer Jee:
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
garabh vaas meh kul nahee jaatee.
In the womb of the mother no one knows one’s ancestry or social status.
ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
barahm bind tay sabh utpaatee. ||1||
It is from God that the entire creation came into existence. ||1||
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
kaho ray pandit baaman kab kay ho-ay.
Tell me O’ Pandit, since when have you become a Brahmin?
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?
ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
baaman kahi kahi janam mat kho-ay. ||1||
rahaa-o. Don’t waste your life by continually claiming to be a Brahmin. ||1||Pause||
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਨਾਹ ਗਵਾਓ ॥੧॥ ਰਹਾਉ ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
jou tooN baraahman barahmanee jaa-i-aa.
If you are indeed a Brahmin, born of a Brahmin mother,
ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,
ਤਉ ਆਨ ਬਾਟ ਕਾਹੇ ਨਹੀ ਆਇਆ ॥੨॥
ta-o aan baat kaahay nahee aa-i-aa. ||2||
then why didn’t you come in the world by some other way (instead of the mother’s womb)? ||2||
ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
tum kat baraahman ham kat sood.
(When both of us are born the same way and are made of the same elements, then) how are you a Brahmin and how I am of a low social status?
ਹੇ ਪੰਡਿਤ! ਤੁਸੀ ਕਿਵੇਂ ਬ੍ਰਾਹਮਣ ਬਣ ਗਏ? ਅਸੀਂ ਕਿਵੇਂ ਸ਼ੂਦਰ ਰਹਿ ਗਏ?
ਹਮ ਕਤ ਲੋਹੂ ਤੁਮ ਕਤ ਦੂਧ ॥੩॥
ham kat lohoo tum kat dooDh. ||3||
How is it that blood is running in my veins and milk in your veins? ||3||
ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
kaho kabeer jo barahm beechaarai.
Kabir says, one who reflects on the all pervading God,
ਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥
so baraahman kahee-at hai hamaarai. ||4||7||
is said to be a Brahmin among us. ||4||7||
ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥