Page 321
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥
naanak raam naam Dhan keetaa pooray gur parsaad. ||2||
O’ Nanak, who has deemed God’s Name as his true wealth by the grace of the perfect Guru. ||2||
ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ,
ਪਉੜੀ ॥
pa-orhee.
Pauree:
ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥
Dhohu na chalee khasam naal lab mohi vigutay.
Deception does not work with the Master-God, because they who are engrossed in greed and emotional attachment are ultimately ruined.
ਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ।
ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥
kartab karan bhalayri-aa mad maa-i-aa sutay.
Asleep in the excitement of worldly riches and power, they do evil deeds,
ਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ,
ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥
fir fir joon bhavaa-ee-an jam maarag mutay.
and time and again, they are thrown into the cycles of birth and death and are abandoned on the path of the demon of death.
ਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ।
ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥
keetaa paa-in aapnaa dukh saytee jutay.
They receive the consequences of their own actions, and are put to misery.
ਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ।
ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥
naanak naa-ay visaari-ai sabh mandee rutay. ||12||
O’ Nanak, for a person who forgets Naam, all the seasons are evil. ||12||
ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ ॥
ਸਲੋਕ ਮਃ ੫ ॥
salok mehlaa 5.
Salok, Fifth Guru:
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥
uthandi-aa bahandi-aa suvandiaa sukh so-ay.
By meditating on God’s Name we keep enjoying peace all the time whether sitting, standing, or sleeping.
(ਪਰਮਾਤਮਾ ਦਾ ਨਾਮ ਜਪਿਆਂ) ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਇਕ-ਸਾਰ ਸੁਖ ਬਣਿਆ ਰਹਿੰਦਾ ਹੈ।
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥
naanak naam salaahi-ai man tan seetal ho-ay. ||1||
O’ Nanak, if we keep praising God’s Name, our mind and body remain calm. ||1||
ਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ।
ਮਃ ੫ ॥
mehlaa 5.
Fifth Guru:
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
laalach ati-aa nit firai su-aarath karay na ko-ay.
Everyday people keep wandering filled with the greed for Maya, and nobody does any righteous deed.
ਜਗਤ ਮਾਇਆ ਦੇ ਲਾਲਚ ਨਾਲ ਲਿੱਬੜਿਆ ਹੋਇਆ ਸਦਾ ਭਟਕਦਾ ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ।
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥
jis gur bhaytai naankaa tis man vasi-aa so-ay. ||2||
O’ Nanak, God dwells within the mind of the one who unites the Guru and follows his teachings.||2||
ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ l
ਪਉੜੀ ॥
pa-orhee.
Pauree:
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥
sabhay vastoo ka-urhee-aa sachay naa-o mithaa.
All material things ultimately become bitter and cause misery, and God’s Name alone remains sweet and brings peace,
ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ ਆਖ਼ਰ ਕੌੜੀਆਂ ਹੋ ਜਾਂਦੀਆਂ ਹਨ, ਇਕ ਸੱਚੇ ਪ੍ਰਭੂ ਦਾ ਨਾਮ ਹੀ ਸਦਾ ਮਿੱਠਾ ਰਹਿੰਦਾ ਹੈ,
ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥
saad aa-i-aa tin har janaaN chakh saaDhee dithaa.
but this taste is obtained only by those saints and devotees of God, who have partaken in the elixir of God’s Name,
(ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ,
ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥
paarbarahm jis likhi-aa man tisai vuthaa.
this taste of the elixir of Naam comes to dwell within the mind of that person who is so predestined by the supreme God.
ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ।
ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥
ik niranjan rav rahi-aa bhaa-o duyaa kuthaa.
His love of duality is destroyed and he beholds the immaculate God pervading everywhere.
ਉਸ ਮਨੁੱਖ ਦਾ ਦੂਜਾ ਭਾਵ ਨਾਸ ਹੋ ਜਾਂਦਾ ਹੈ, ਅਤੇ ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਵਿਆਪਕ ਵੇਖਦਾ ਹੈ।
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥
har naanak mangai jorh kar parabh dayvai tuthaa. ||13||
With folded hands, Nanak also begs for Naam, which is granted by God by His own pleasure. ||13||
ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, ਜੋ ਕਿ ਆਪਣੀ ਖੁਸ਼ੀ ਦੁਆਰਾ ਪ੍ਰਭੂ ਦੇਂਦਾ ਹੈ।
ਸਲੋਕ ਮਃ ੫ ॥
salok mehlaa 5.
Salok, Fifth Guru:
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
jaachrhee saa saar jo jaachandee haykrho.
The most excellent begging is the one through which one begs for God’s Name.
ਉਹ ਤਰਲਾ ਸਭ ਤੋਂ ਚੰਗਾ ਹੈ, ਜਿਸ ਦੀ ਰਾਹੀਂ ਮਨੁੱਖ ਇਕ ਪ੍ਰਭੂ ਦੇ ਨਾਮ ਨੂੰ ਮੰਗਦਾ ਹੈ।
ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥
gaalHee bi-aa vikaar naanak Dhanee vihoonee-aa. ||1||
O’ Nanak, all talks of others beside the Master-God are useless. ||1||
ਹ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ।
ਮਃ ੫ ॥
mehlaa 5.
Fifth Guru:
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥
neehi je viDhaa man pachhaanoo virlo thi-o.
It is only a very rare person whose mind is imbued with God’s love and who has realized God.
ਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨ੍ਹਿਆ ਹੋਵੇ।
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥
jorhanhaaraa sant naanak paaDhar paDhro. ||2||
O’ Nanak, such a saint (Guru) is capable of uniting others with God by showing them the right way. ||2||
ਹੇ ਨਾਨਕ! ਅਜੇਹਾ ਸੰਤ ਹੋਰਨਾਂ ਨੂੰ ਭੀ ਰੱਬ ਨਾਲ ਜੋੜਨ ਤੇ ਸਮਰੱਥ ਹੁੰਦਾ ਹੈ ਤੇ ਰੱਬ ਨੂੰ ਮਿਲਣ ਲਈ ਸਿੱਧਾ ਰਾਹ ਵਿਖਾ ਦੇਂਦਾ ਹੈ l
ਪਉੜੀ ॥
pa-orhee.
Pauree:
ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥
so-ee sayvihu jee-arhay daataa bakhsind.
O’ my Soul, remember with devotion that God Who is beneficent and forgiving.
ਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਦਾਤਾਰ ਅਤੇ ਬਖਸ਼ਣਹਾਰ ਹੈ।
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥
kilvikh sabh binaas hon simrat govind.
All sins are erased, by remembering God with love and devotion.
ਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥
har maarag saaDhoo dasi-aa japee-ai gurmant.
The Guru has told us that the way to unite with God is to remember Naam.
ਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ।
ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥
maa-i-aa su-aad sabh fiki-aa har man bhaavand.
By following the Guru’s teachings, all worldly pleasures become tasteless and God’s Name becomes pleasing to the mind.
(ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ।
ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥
Dhi-aa-ay naanak parmaysrai jin ditee jind. ||14||
O’ Nanak, always remember the supreme God who has blessed this life. ||14||
ਹੇ ਨਾਨਕ! ਜਿਸ ਪਰਮੇਸ਼ਰ ਨੇ ਇਹ ਜਿੰਦ ਦਿੱਤੀ ਹੈ, ਉਸ ਨੂੰ ਸਦਾ ਸਿਮਰ l
ਸਲੋਕ ਮਃ ੫ ॥
salok mehlaa 5.
Salok, Fifth Guru:
ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥
vat lagee sachay naam kee jo beejay so khaa-ay.
Human life is the only opportunity to sow the seed of God’s Name, and the one who sows the seed of Naam enjoys its reward.
ਮਨੁੱਖਾ ਜਨਮ ਪ੍ਰਭੂ ਦਾ ਨਾਮ ਰੂਪ ਬੀਜ ਬੀਜਣ ਲਈ ਫਬਵਾਂ ਸਮਾਂ ਹੈ, ਜੋ ਮਨੁੱਖ ਨਾਮ’-ਬੀਜ ਬੀਜਦਾ ਹੈ ਉਹ ਇਸ ਦਾ ਫਲ ਖਾਂਦਾ ਹੈ।
ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥
tiseh paraapat naankaa jis no likhi-aa aa-ay. ||1||
O’ Nanak, he alone receives it who is predestined. ||1||
ਹੇ ਨਾਨਕ! ਇਹ ਚੀਜ਼ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੇ ਭਾਗਾਂ ਵਿਚ ਲਿਖੀ ਹੋਵੇ l
ਮਃ ੫ ॥
mehlaa 5.
Fifth Guru:
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
mangnaa ta sach ik jis tus dayvai aap.
If one is going to beg, then ask for the Name of God, which is received only by His own pleasure.
ਜੇ ਮੰਗਣਾ ਹੈ ਤਾਂ ਸਿਰਫ਼ ਪ੍ਰਭੂ ਦਾ ਨਾਮ ਮੰਗੋ। (ਇਹ ‘ਨਾਮ’ ਉਸ ਨੂੰ ਹੀ ਮਿਲਦਾ ਹੈ) ਜਿਸ ਨੂੰ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ।
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥
jit khaaDhai man taripat-ee-ai naanak saahib daat. ||2||
O’ Nanak, this gift of Naam is a blessing from God, and after receiving it, the mind is satiated from all the worldly desires. ||2||
ਹੇ ਨਾਨਕ! ਇਹ ਨਾਮ-ਵਸਤ ਸੁਆਮੀ ਦੀ ਬਖਸ਼ੀਸ਼ ਹੈ, ਜਿਸ ਨੂੰ ਚੱਖਣ ਦੁਆਰਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ l
ਪਉੜੀ ॥
pa-orhee.
Pauree:
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥
laahaa jag meh say khateh jin har Dhan raas.
They alone earn profit of Naam in this world, who have the wealth of God’s Name.
ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ।
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥
dutee-aa bhaa-o na jaannee sachay dee aas.
They do not know the love of duality, and they place their hopes only in God.
ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ।
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥
nihchal ayk sarayvi-aa hor sabh vinaas.
They have remembered with devotion only the Eternal God because all else is perishable.
ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ ਨੂੰ ਨਾਸਵੰਤ ਹੈ।
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥
paarbarahm jis visrai tis birthaa saas.
One who forgets the supreme God, his every breath is a waste.
ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ।
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥
kanth laa-ay jan rakhi-aa naanak bal jaas. ||15||
O’ Nanak, I dedicate myself to God, Who has saved His devotees from duality by blessing them with His love and support. ||15||
ਪ੍ਰਭੂ ਨੇ ਆਪਣੇ ਸੇਵਕਾਂ ਨੂੰ “ਦੁਤੀਆ ਭਾਵ” ਵਲੋਂ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ।
ਸਲੋਕ ਮਃ ੫ ॥
salok mehlaa 5.
Salok, Fifth Guru:
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥
paarbarahm furmaa-i-aa meehu vuthaa sahj subhaa-ay.
When God so ordered, the rain of Naam started falling imperceptibly,
ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ (ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ-ਰੂਪ ਧਰਤੀ ਤੇ) ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ,
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥
ann Dhan bahut upji-aa parithmee rajee tipat aghaa-ay.
on the land (the heart) which became soaked and fully satiated; as a result, an abundance of grain (of spiritual wealth) was produced.
ਉਸ ਹਿਰਦੇ-ਧਰਤੀ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਅੰਨ ਬਹੁਤ ਪੈਦਾ ਹੋਇਆ , ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਹੈ)।
ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥
sadaa sadaa gun uchrai dukh daalad ga-i-aa bilaa-ay.
Forever and ever, that person sings the praises of God, because all his sorrow and poverty have gone away.
ਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦਾ ਦੁੱਖ-ਦਲਿੱਦ੍ਰ ਦੂਰ ਦੌੜ ਗਏ ਹਨ l
ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥
poorab likhi-aa paa-i-aa mili-aa tisai rajaa-ay.
According to God’s Will, that person has received what was preordained.
ਇਹ ‘ਨਾਮ’ ਰੂਪ ਅੰਨ ਪੂਰਬਲੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨੁਸਾਰ।
ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥
parmaysar jeevaali-aa naanak tisai Dhi-aa-ay. ||1||
O’ Nanak, remember with devotion that God Who has revived you from the spiritual deterioration due to entanglement in Maya.||1||
ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ ਜਿਸ ਨੇ ਮਾਇਆ ਵਿਚ ਮੋਏ ਹੋਏ ਵਿਚ ਜਿੰਦ ਪਾਈ ਹੈ l
ਮਃ ੫ ॥
mehlaa 5.
Fifth Guru: