Page 320
ਪਉੜੀ ॥
pa-orhee.
Pauree:
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
tisai sarayvhu paraaneeho jis dai naa-o palai.
O’ mortals, follow the teachings of that Guru who holds the treasure of God’s Name.
ਹੇ ਬੰਦਿਓ! ਉਸ ਗੁਰੂ ਨੂੰ,ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ l
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
aithai rahhu suhayli-aa agai naal chalai.
You shall dwell in peace here, and this Naam shall accompany you hereafter.
ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ।
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
ghar banDhhu sach Dharam kaa gad thamm ahlai.
Build the home of truth and righteousness, with the unshakable pillars of faith.
ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ।
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
ot laihu naaraa-inai deen dunee-aa jhalai.
Seek only the refuge of God Who provides both spiritual and worldly support.
ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ।
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
naanak pakrhay charan har tis dargeh malai. ||8||
O’ Nanak, he who leans on God’s support ensures a seat in God’s presence. ||8||
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ l
ਸਲੋਕ ਮਃ ੫ ॥
salok mehlaa 5.
Salok, Fifth Guru:
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
jaachak mangai daan deh pi-aari-aa.
O’ my beloved God, I, a beggar, is begging for alms of Naam from You; please give me.
ਹੇ ਮੇਰੇ ਪ੍ਰੀਤਮ! ਮੈਂ ਮੰਗਤਾ (ਤੇਰੇ ‘ਅਪਾਰ ਸ਼ਬਦ’ ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ।
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
dayvanhaar daataar mai nit chitaari-aa.
O’ my beneficent Giver, I always remember You with loving devotion.
ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ।
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
nikhut na jaa-ee mool atul bhandaari-aa.
Your treasure of Naam is limitless; it doesn’t fall short at all by giving.
ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ।
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
naanak sabad apaar tin sabh kichh saari-aa. ||1||
O’ Nanak, infinite is the divine word of God’s praises, which has accomplished all my tasks.||1||
ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ।
ਮਃ ੫ ॥
mehlaa 5.
Fifth Guru:
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
sikhahu sabad pi-aariho janam maran kee tayk.
O’ my dear friends, learn and act upon the Guru’s word because it provides support throughout life.
ਹੇ ਪਿਆਰੇ ਸੱਜਣੋ! ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ ਬਣਦੀ ਹੈ।
ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
mukh oojal sadaa sukhee naanak simrat ayk. ||2||
O’ Nanak, by remembering God with love and devotion, one always remains peaceful in this world and is honored in God’s presence.||2||
ਹੇ ਨਾਨਕ! ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ (ਤੇ ਪ੍ਰਭੂ ਦੀ ਦਰਗਾਹ ਵਿਚ) ਮੱਥਾ ਖਿੜਿਆ ਰਹਿੰਦਾ ਹੈ
ਪਉੜੀ ॥
pa-orhee.
Pauree:
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥
othai amrit vandee-ai sukhee-aa har karnay.
There, in the holy congregation, the nectar of God’s Name is distributed which provides peace to all.
ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ l
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥
jam kai panth na paa-ee-ah fir naahee marnay.
Those who receive this Nectar, are not put on the path of the demon of death, and therefore they are not afraid of death.
ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ ਦਾ ਡਰ ਵਿਆਪਦਾ ਨਹੀਂ।
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥
jis no aa-i-aa paraym ras tisai hee jarnay.
One who enjoys the elixir of God’s love, experiences this bliss.
ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ।
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥
banee uchrahi saaDh jan ami-o chaleh jharnay.
In the holy congregation, the saintly persons utter such sweet words of God’s praises as if the springs of nectar of Naam are flowing.
ਸਤਸੰਗ ਵਿਚ ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥
paykh darsan naanak jeevi-aa man andar Dharnay. ||9||
Beholding such a sight of the holy congregation, Nanak feels rejuvenated and is enshrining God’s Name within his heart.||9||
ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ l
ਸਲੋਕ ਮਃ ੫ ॥
salok mehlaa 5.
Salok, Fifth Guru:
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥
satgur poorai sayvi-ai dookhaa kaa ho-ay naas.
Serving by following the teachings of the Perfect true Guru, all sufferings vanish.
ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥
naanak naam araaDhi-ai kaaraj aavai raas. ||1||
O’ Nanak, by remembering Naam with devotion, our aim of life is accomplished successfully.
ਹੇ ਨਾਨਕ! ਨਾਮ ਦਾ ਸਿਮਰਨ ਕਰਨ ਦੁਆਰਾ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ।
ਮਃ ੫ ॥
mehlaa 5.
Fifth Guru:
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥
jis simrat sankat chhuteh anad mangal bisraam.
Remembering God with love and devotion, troubles depart, and one comes to dwell in peace and bliss.
ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ।
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥
naanak japee-ai sadaa har nimakh na bisara-o naam. ||2||
O’ Nanak, always remember God with devotion, and don’t forget Him even for an instant. |2|
ਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ l
ਪਉੜੀ ॥
pa-orhee.
Pauree:
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥
tin kee sobhaa ki-aa ganee jinee har har laDhaa.
How can I describe the glory of those who have realized God?
ਜਿਨ੍ਹਾਂ ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥
saaDhaa sarnee jo pavai so chhutai baDhaa.
One who seeks the refuge of the saints is released from worldly bonds.
ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ।
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥
gun gaavai abinaasee-ai jon garabh na daDhaa.
One who sings the praises of the imperishable God does not suffer the pain of going through a cycle of birth and death.
ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ।
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥
gur bhayti-aa paarbarahm har parh bujh samDhaa.
He meets the Guru and by uttering and understanding the words of God’s praises, achieves eternal peace.
ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ।
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥
naanak paa-i-aa so Dhanee har agam agDhaa. ||10||
O’ Nanak, he has realized that Master Who is incomprensible and unfathomable.
ਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ।
ਸਲੋਕ ਮਃ ੫ ॥
salok mehlaa 5.
Salok, Fifth Guru:
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥
kaam na karhee aapnaa fireh avtaa lo-ay.
O’ mortal, You are not doing your real task of remembering Naam with devotion, and you are wandering around aimlessly in the world.
(ਹੇ ਜੀਵ!) ਤੂੰ ਆਪਣਾ ਅਸਲ ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ।
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥
naanak naa-ay visaari-ai sukh kinayhaa ho-ay. ||1||
O’ Nanak, if God’s Name is forsaken, there can be no peace ||1||
ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ l
ਮਃ ੫ ॥
mehlaa 5.
Fifth Guru:
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥
bikhai ka-urh-tan sagal maahi jagat rahee laptaa-ay.
The bitterness of the poisonous Maya is in everybody, and it has entrapped the entire world in its grip.
(ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ।
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥
naanak jan veechaari-aa meethaa har kaa naa-o. ||2||
O’ Nanak, it is only the devotees of God, who have thought over and concluded that only God’s Name is sweet. ||2||
ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ।
ਪਉੜੀ ॥
pa-orhee.
Pauree:
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥
ih neesaanee saaDh kee jis bhaytat taree-ai.
This is the distinguishing sign of the holy saint, that by meeting with him and following his teachings, one is saved from the vices.
ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ।
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥
jamkankar nayrh na aavee fir bahurh na maree-ai.
The Messenger of Death does not come near and we do not die again and again,
ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ,
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥
bhav saagar sansaar bikh so paar utree-ai.
and we cross over the terrifying poisonous world-ocean of vices.
ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥
har gun gufhu man maal har sabh mal parharee-ai.
So, enshrine the virtues of God in your mind, and all your filth of vices shall be washed away.
ਹੇ ਭਾਈ! ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ।
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥
naanak pareetam mil rahay paarbarahm narharee-ai. ||11||
O’ Nanak, those who have enshrined the virtues of God in their mind, remain united with God.||11||
ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ।
ਸਲੋਕ ਮਃ ੫ ॥
salok mehlaa 5.
Salok, Fifth Guru:
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥
naanak aa-ay say parvaan hai jin har vuthaa chit.
O’ Nanak, approved is the advent of those into this world within whose consciousness God dwells.
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ।
ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥
gaalHee al palaalee-aa kamm na aavahi mit. ||1||
O’ my friend, all other superfluous talks serve no purpose. ||1||
ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ।
ਮਃ ੫ ॥
mehlaa 5.
Fifth Guru:
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
paarbarahm parabh daristee aa-i-aa pooran agam bismaad.
It has become evident to that person that the incomprehensible and wonderful God is pervading everywhere,
ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ,