Guru Granth Sahib Translation Project

Guru granth sahib page-29

Page 29

ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥ lakh cha-oraaseeh tarasday jis maylay so milai har aa-ay. Millions of species of lives, long to meet the Almighty. Only those get to meet Him whom He unites Himsel. fਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥ naanak gurmukh har paa-i-aa sadaa har naam samaa-ay. ||4||6||39|| O’ Nanak, those who follow the Guru with utmost reverence and are always absorbed in God’s Naam with complete humility, reach the Almighty. ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ l
ਸਿਰੀਰਾਗੁ ਮਹਲਾ ੩ ॥ sireeraag mehlaa 3. Siree Raag, by the Third Guru:
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥ sukh saagar har naam hai gurmukh paa-i-aa jaa-ay. God’s Naam is like an ocean of joys, and it is obtained through the Guru’s grace. ਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।
ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥ an-din naam Dhi-aa-ee-ai sehjay naam samaa-ay. To easily merges in His Name, one should always meditate on God’s Name,following the Gueu’s teachings. ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥ andar rachai har sach si-o rasnaa har gun gaa-ay. ||1|| This way, our heart becomes imbued with the eternal God and our tongue (automatically) sings God’s praises. ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ l
ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ bhaa-ee ray jag dukhee-aa doojai bhaa-ay. O’ brother, the world is in misery engrossed in the love for duality. ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ।
ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥ gur sarnaa-ee sukh laheh an-din naam Dhi-aa-ay. ||1|| rahaa-o. In the refuge of the Guru, peace is found by always meditating on the Naam. ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ l
ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥ saachay mail na laag-ee man nirmal har Dhi-aa-ay. By meditating on the God, the minds remain pure, and purified mind is not stained by the filth of vices. ਪਰਮਾਤਮਾ ਦਾ ਨਾਮ ਸਿਮਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਪਵਿਤ੍ਰ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ l
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥ gurmukh sabad pachhaanee-ai har amrit naam samaa-ay. Through the Guru’s Word, God is realized and one merges in the nectar of His Naam. ਗੁਰਾਂ ਦੇ ਰਾਹੀਂ ਸਾਹਿਬ ਨੂੰ ਅਨੁਭਵ ਕਰ ਅਤੇ ਵਾਹਿਗੁਰੂ ਦੀ ਸੁਧਾ-ਸਰੂਪ ਨਾਮ ਅੰਦਰ ਲੀਨ ਹੋ ਜਾ।
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥ gur gi-aan parchand balaa-i-aa agi-aan anDhayraa jaa-ay. ||2|| The Guru has lit the brilliant light of spiritual wisdom, and the darkness of ignorance has been dispelled. ਗੁਰਾ ਨੇ ਬ੍ਰਹਮ ਗਿਆਤ ਦੀ ਚਮਕੀਲੀ ਰੋਸ਼ਨੀ ਪ੍ਰਕਾਸ਼ ਕਰ ਦਿੱਤੀ ਹੈ ਜਿਸ ਨਾਲ ਬੇ-ਸਮਝੀ ਦਾ ਹਨ੍ਹੇਰਾ ਦੂਰ ਹੋ ਗਿਆ ਹੈ।
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥ manmukh mailay mal bharay ha-umai tarisnaa vikaar. The self-willed manmukh are polluted with vices. They are filled with the pollution of egotism, wickedness and desire. ਖੁਦ-ਪਸੰਦ ਅਪਵਿਤ੍ਰ ਹਨ, ਉਹ ਹੰਕਾਰ ਤੇ ਖ਼ਾਹਿਸ਼ ਦੇ ਪਾਪ ਦੀ ਪਲੀਤੀ ਨਾਲ ਲਬਾਲਬ ਹਨ।
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥ bin sabdai mail na utrai mar jameh ho-ay khu-aar. Since, they do not meditate on God, this pollution (of egotism etc.) is not washed off and, they live in misery though the cycles of death and birth. ਰੱਬ ਦੇ ਨਾਮ ਬਾਝੋਂ ਪਲੀਤੀ ਧੋਤੀ ਨਹੀਂ ਜਾਂਦੀ ਅਤੇ ਪ੍ਰਾਣੀ ਜੰਮਣ ਮਰਣ ਅੰਦਰ ਅਵਾਜਾਰ ਹੁੰਦਾ ਹੈ।
ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥ Dhaatur baajee palach rahay naa urvaar na paar. ||3|| Engrossed in the illusory play of the world, they are not at ease in either this world or the next. ਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ l
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ gurmukh jap tap sanjmee har kai naam pi-aar. Because of their love for God’s Naam, the Guru’s followers have the merits of worship, penance, and restraint. ਪਰਮਾਤਮਾ ਦੇ ਨਾਮ ਦੀ ਪ੍ਰੀਤ ਹੀ ਗੁਰੂ-ਪਿਆਰ ਦੀ ਪੂਜਾ, ਤਪੱਸਿਆ ਤੇ ਸਵੈ-ਰਿਆਜ਼ਤ ਹੈ।
ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥ gurmukh sadaa Dhi-aa-ee-ai ayk naam kartaar. With the Guru’s guidance, one should always meditate upon the one Creator. ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।
ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥ naanak naam Dhi-aa-ee-ai sabhnaa jee-aa kaa aaDhaar. ||4||7||40|| O’ Nanak, let us meditate on God’s Name who is the support of all beings. ਹੇ ਨਾਨਕ! ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ ਦਾ ਆਸਰਾ ਹੈ l
ਸ੍ਰੀਰਾਗੁ ਮਹਲਾ ੩ ॥ sareeraag mehlaa 3. Siree Raag, by the Third Guru:
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥ manmukh mohi vi-aapi-aa bairaag udaasee na ho-ay. The self-conceited is so entangled in material attachment, that such a person can neither be in love with God, nor can get detached from worldly wealth. ਮਨਮੁਖੁ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦੇ ਅੰਦਰ ਨਾ ਪ੍ਰਭੂ ਦੀ ਪ੍ਰੀਤ ਪੈਦਾ ਹੁੰਦੀ ਹੈ ਨਾ ਸੰਸਾਰ ਉਪਰਾਮਤਾ।
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥ sabad na cheenai sadaa dukh har dargahi pat kho-ay. (The self-conceited) does not contemplate on the Guru’s word and therefore, remains in grief, and is disgraced at God’s court. ਉਹ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, ਇਸ ਵਾਸਤੇ ਉਸ ਨੂੰ ਸਦਾ ਦੁੱਖ ਘੇਰੀ ਰੱਖਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥ ha-umai gurmukh kho-ee-ai naam ratay sukh ho-ay. ||1|| By the Guru’s grace, egoism is shed and mind is imbued in Naam resulting in achievement of spiritual bliss. ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥ mayray man ahinis poor rahee nit aasaa. O’ my mind, day and night, you remain filled with worldly desires. ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥ satgur sayv moh parjalai ghar hee maahi udaasaa. ||1|| rahaa-o. By following the Guru’s teachings the attachment with worldly riches is burnt away. Even amidst the world, man’s state of mind becomes that of an ascetic. ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸੰਸਾਰੀ ਮਮਤਾ ਸੜ ਜਾਂਦੀ ਹੈ ਤੇ ਬੰਦਾ ਆਪਣੇ ਗ੍ਰਿਹ ਵਿੱਚ ਹੀ ਨਿਰਲੇਪ ਰਹਿੰਦਾ ਹੈ।
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥ gurmukh karam kamaavai bigsai har bairaag anand. The Guru’s follower does the deeds ordained by the Guru and remains delighted from within, because within that person, there is love for God and there is bliss. ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ।
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥ ahinis bhagat karay din raatee ha-umai maar nichand. Such a person is absorbed in devotion to God, day and night. And, with ego discarded, this person stays carefree. ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥ vadai bhaag satsangat paa-ee har paa-i-aa sahj anand. ||2|| By good fortune (such a person) has found company of saintly persons and has realized God with peace and bliss. ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ l
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥ so saaDhoo bairaagee so-ee hirdai naam vasaa-ay. He alone is a saint, in whose heart is lodged the holy Naam of God. ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥ antar laag na taamas moolay vichahu aap gavaa-ay. His inner being is not touched by anger or dark energies at all; he has lost his selfishness and conceit. ਗੁੱਸਾ ਉਸ ਦੇ ਹਿਰਦੇ ਨੂੰ ਅਸਲੋ ਹੀ ਨਹੀਂ ਪੋਹਦਾ, ਕਿਉਂ ਜੋ ਉਸ ਨੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿਤਾ ਹੈ।
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥ naam niDhaan satguroo dikhaali-aa har ras pee-aa aghaa-ay. ||3|| The True Guru has revealed to him the treasure of God’s Name; he relishes the Sublime Essence of God, and is satisfied. ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ l
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥ jin kinai paa-i-aa saaDhsangtee poorai bhaag bairaag. Whoever has realized God, has done so by perfect good fortune, by engaging in the adoration of God in the holy congregation. ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ।
ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥ manmukh fireh na jaaneh satgur ha-umai andar laag. The self-willed manmukhs wander around lost, but they do not know the True Guru. They are inwardly attached to egotism. ਅੰਤਰੀਵ ਤੌਰ ਤੇ ਹੰਕਾਰ ਨਾਲ ਜੁੜੇ ਹੋਣ ਕਰਕੇ ਆਪ-ਹੁਦਰੇ ਭਟਕਦੇ ਫਿਰਦੇ ਹਨ ਅਤੇ ਸੱਚੇ ਗੁਰਾਂ ਨੂੰ ਨਹੀਂ ਸਮਝਦੇ!
ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥ naanak sabad ratay har naam rangaa-ay bin bhai kayhee laag. ||4||8||41|| O’ Nanak, those who are attuned to the Guru’s word are imbued in God’s love. Without the revered fear of God, one cannot be imbued with the love for God. ਹੇ ਨਾਨਕ, ਜਿਹੜੇ ਗੁਰਬਾਣੀ ਨਾਲ ਰੰਗੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਰੰਗੀਜ ਜਾਂਦੇ ਹਨ। ਪ੍ਰੰਭੂ ਦੇ ਡਰ ਦੀ ਪਾਹ ਦੇ ਬਗੈਰ ਰੰਗ ਚੜ੍ਹ ਨਹੀਂ ਸਕਦਾ l
ਸਿਰੀਰਾਗੁ ਮਹਲਾ ੩ ॥ sireeraag mehlaa 3. Siree Raag, by the Third Guru:
ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥ ghar hee sa-udaa paa-ee-ai antar sabh vath ho-ay. One can find the wealth of Naam in one’s own self . What one seeks, is all there within the body. ਨਾਮ-ਰੂਪ ਉੱਤਮ ਪਦਾਰਥ ਮਨੁੱਖ ਦੇ ਹਿਰਦੇ ਵਿਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਪੈਂਦਾ ਹੈ।
ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥ khin khin naam samaalee-ai gurmukh paavai ko-ay. By listening to the Guru and by contemplation upon God’s Naam each and every moment, the wealth of Naam is procured by the Guru’s followers. ਗੁਰੂ ਦੀ ਸਰਨ ਪੈ ਕੇ ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜੇਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ।
ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥ fnaam niDhaan akhut hai vadbhaag paraapat ho-ay. ||1|| The Treasure of the Naam is inexhaustible. By great good fortune, it is obtained. ਨਾਮ ਦਾ ਖ਼ਜ਼ਾਨਾ ਅਮੁੱਕ ਹੈ, ਪਰਮ ਚੰਗੇ ਕਰਮਾਂ ਰਾਹੀਂ ਇਹ ਹਾਸਲ ਹੁੰਦਾ ਹੈ।
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥ mayray man taj nindaa ha-umai ahaNkaar. O, my mind, give up slander, egotism and arrogance. ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html