Guru Granth Sahib Translation Project

Guru granth sahib page-275

Page 275

ਤਿਸ ਕਾ ਨਾਮੁ ਸਤਿ ਰਾਮਦਾਸੁ ॥ tis kaa naam sat raamdaas. his name is truly Ram Das, the servant of God. ਉਸਦਾ ਨਾਮ ਅਸਲੀ ਅਰਥਾਂ ਵਿਚ ‘ਰਾਮਦਾਸੁ’ (ਪ੍ਰਭੂ ਦਾ ਸੇਵਕ) ਹੈ;
ਆਤਮ ਰਾਮੁ ਤਿਸੁ ਨਦਰੀ ਆਇਆ ॥ aatam raam tis nadree aa-i-aa. Such a devotee realizes the all pervading God. ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,
ਦਾਸ ਦਸੰਤਣ ਭਾਇ ਤਿਨਿ ਪਾਇਆ ॥ daas dasantan bhaa-ay tin paa-i-aa. Deeming himself extremely humble, that person realizes God. ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਪਾ ਲੈਂਦਾ ਹੈ।
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ sadaa nikat nikat har jaan. One who perceives God to be Ever-present, close at hand. ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,
ਸੋ ਦਾਸੁ ਦਰਗਹ ਪਰਵਾਨੁ ॥ so daas dargeh parvaan. Such a God’s servant is approved in God’s court. ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ apunay daas ka-o aap kirpaa karai. To His servant, He Himself bestows His Grace, ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
ਤਿਸੁ ਦਾਸ ਕਉ ਸਭ ਸੋਝੀ ਪਰੈ ॥ tis daas ka-o sabh sojhee parai. and such a servant comes to understand everything. ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।
ਸਗਲ ਸੰਗਿ ਆਤਮ ਉਦਾਸੁ ॥ sagal sang aatam udaas. Living amongst the family, he remains detached from the worldly temptations. ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;
ਐਸੀ ਜੁਗਤਿ ਨਾਨਕ ਰਾਮਦਾਸੁ ॥੬॥ aisee jugat naanak raamdaas. ||6|| O’ Nanak, such is the way of life of Ram Das (God’s servant). ||6|| ਹੇ ਨਾਨਕ! ਇਹੋ ਜਿਹੀ ਜੀਵਨ- ਜੁਗਤੀ ਹੈ ਸੁਆਮੀ ਦੇ ਬੰਦੇ ਦੀ।
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ parabh kee aagi-aa aatam hitaavai. One who from his heart, loves God’s Will, ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,
ਜੀਵਨ ਮੁਕਤਿ ਸੋਊ ਕਹਾਵੈ ॥ jeevan mukat so-oo kahaavai. is said to be Jivan Mukta- liberated from the ties of Maya while still alive. ਉਹੀ ਜੀਊਂਦਾ ਮੁਕਤ (ਮਾਇਆ ਦੇ ਬੰਧਨਾਂ ਤੋਂ) ਅਖਵਾਉਂਦਾ ਹੈ l
ਤੈਸਾ ਹਰਖੁ ਤੈਸਾ ਉਸੁ ਸੋਗੁ ॥ taisaa harakh taisaa us sog. To such a person, pleasure and sorrow is alike. ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ l
ਸਦਾ ਅਨੰਦੁ ਤਹ ਨਹੀ ਬਿਓਗੁ ॥ sadaa anand tah nahee bi-og. He always remains in eternal bliss because in that state there is no separation from God. ਉਸ ਨੂੰ ਸਦਾ ਆਨੰਦ ਹੈ ਕਿਉਂਕਿ ਓਥੇਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ ਵਿਛੋੜਾ ਨਹੀਂ ਹੈ।
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ taisaa suvran taisee us maatee. To him, both gold and dust are the same. ਜਿਹੋ ਜਿਹਾ ਉਸ ਨੂੰ ਸੋਨਾ ਹੈ, ਉਹੋ ਜਿਹਾ ਹੀ ਮਿੱਟੀ ਘੱਟਾ।
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ taisaa amrit taisee bikh khaatee. As isnectar, so is bitter poison to him. ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।
ਤੈਸਾ ਮਾਨੁ ਤੈਸਾ ਅਭਿਮਾਨੁ ॥ taisaa maan taisaa abhimaan. As is honor, so is show of ego to him. ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,
ਤੈਸਾ ਰੰਕੁ ਤੈਸਾ ਰਾਜਾਨੁ ॥ taisaa rank taisaa raajaan. As is the beggar, so is the king to him. ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।
ਜੋ ਵਰਤਾਏ ਸਾਈ ਜੁਗਤਿ ॥ jo vartaa-ay saa-ee jugat. Whatever God does is the right path for him to follow. ਜੋ ਰਜ਼ਾ ਪ੍ਰਭੂ ਵਰਤਾਉਂਦਾ ਹੈ, ਉਹੀ ਉਸ ਵਾਸਤੇ ਜ਼ਿੰਦਗੀ ਦਾ ਗਾਡੀ-ਰਾਹ ਹੈ;
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥ naanak oh purakh kahee-ai jeevan mukat. ||7|| O’ Nanak, that person is calledJivan Mukta (liberated while still alive). ||7|| ਹੇ ਨਾਨਕ! ਉਹ ਇਨਸਾਨ, ਜੀਊਦੇ ਜੀ ਮੁਕਤ ਆਖਿਆ ਜਾਂਦਾ ਹੈ।
ਪਾਰਬ੍ਰਹਮ ਕੇ ਸਗਲੇ ਠਾਉ ॥ paarbarahm kay saglay thaa-o. Everybody belong to the Supreme God. ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ jit jit ghar raakhai taisaa tin naa-o. In whatever stage of mind God keeps the mortals, that is the name they acquire. ਜਿਹੋ ਜਿਹੇ ਸਰੀਰ-ਰੂਪ ਘਰਾਂ ਵਿੱਚ ਸਾਹਿਬ ਜੀਵਾਂ ਨੂੰ ਰਖਦਾ ਹੈ ਉਹੋ ਜਿਹਾ ਹੀ ਨਾਮ ਉਹ ਧਾਰਨ ਕਰ ਲੈਂਦੇ ਹਨ।
ਆਪੇ ਕਰਨ ਕਰਾਵਨ ਜੋਗੁ ॥ aapay karan karaavan jog. God Himself is capable of doing and getting done everything. ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
ਪ੍ਰਭ ਭਾਵੈ ਸੋਈ ਫੁਨਿ ਹੋਗੁ ॥ parabh bhaavai so-ee fun hog. Whatever pleases God, ultimately must come to pass. ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
ਪਸਰਿਓ ਆਪਿ ਹੋਇ ਅਨਤ ਤਰੰਗ ॥ pasri-o aap ho-ay anat tarang. Like unlimited waves of the sea, God has spread Himself everywhere ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈਂ ਮੌਜੂਦ ਹੈ l
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ lakhay na jaahi paarbarahm kay rang. The plays of the supreme God cannot be comprehended. ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।
ਜੈਸੀ ਮਤਿ ਦੇਇ ਤੈਸਾ ਪਰਗਾਸ ॥ jaisee mat day-ay taisaa pargaas. Whatever intellect God bestows on a person, so is his mind enlightened. ਜਿਹੋ ਜਿਹੀ ਸਮਝ ਵਾਹਿਗੁਰੂ ਪ੍ਰਦਾਨ ਕਰਦਾ ਹੈ, ਉਹੋ ਜਿਹਾ ਹੀ ਪਰਕਾਸ਼ ਹੁੰਦਾ ਹੈ।
ਪਾਰਬ੍ਰਹਮੁ ਕਰਤਾ ਅਬਿਨਾਸ ॥ paarbarahm kartaa abinaas. The Supreme God is imperishable (eternal and everlasting) Creator. ਅਕਾਲ ਪੁਰਖ ਆਪ ਸਭ ਕੁਝ ਕਰਨ ਵਾਲਾ ਹੈ ਤੇ ਅਮਰ ਹੈ।
ਸਦਾ ਸਦਾ ਸਦਾ ਦਇਆਲ ॥ sadaa sadaa sadaa da-i-aal. He is merciful forever and ever. ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥ simar simar naanak bha-ay nihaal. ||8||9|| O’ Nanak, by remembering Him again and again with loving devotion, mortals stay blessed and joyful. ||8||9|| ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ l
ਸਲੋਕੁ ॥ salok. Shalok:
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ ustat karahi anayk jan ant na paaraavaar. Many people sing the praises of God, but His virtues are endless. ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥ naanak rachnaa parabh rachee baho biDh anik parkaar. ||1|| O’ Nanak, God has created this universe in myriad of ways and forms.||1|| ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ
ਅਸਟਪਦੀ ॥ asatpadee. Ashtapadee:
ਕਈ ਕੋਟਿ ਹੋਏ ਪੂਜਾਰੀ ॥ ka-ee kot ho-ay poojaaree. Many millions are His worshippers. ਕਈ ਕਰੋੜਾਂ ਪ੍ਰਾਣੀ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
ਕਈ ਕੋਟਿ ਆਚਾਰ ਬਿਉਹਾਰੀ ॥ ka-ee kot aachaar bi-uhaaree. Many millions perform religious rituals and worldly duties. ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ l
ਕਈ ਕੋਟਿ ਭਏ ਤੀਰਥ ਵਾਸੀ ॥ ka-ee kot bha-ay tirath vaasee. Many millions have become dwellers of pilgrimage places. ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,
ਕਈ ਕੋਟਿ ਬਨ ਭ੍ਰਮਹਿ ਉਦਾਸੀ ॥ ka-ee kot ban bharmeh udaasee. Many millions wander in the wilderness as renunciates.. ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ l
ਕਈ ਕੋਟਿ ਬੇਦ ਕੇ ਸ੍ਰੋਤੇ ॥ ka-ee kot bayd kay sarotay. Many millions listen to the Vedas. ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ l
ਕਈ ਕੋਟਿ ਤਪੀਸੁਰ ਹੋਤੇ ॥ ka-ee kot tapeesur hotay. Many millions engage in self-punishing rituals to please God. ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;
ਕਈ ਕੋਟਿ ਆਤਮ ਧਿਆਨੁ ਧਾਰਹਿ ॥ ka-ee kot aatam Dhi-aan Dhaareh. Many millions meditate on their inner-self. ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ l
ਕਈ ਕੋਟਿ ਕਬਿ ਕਾਬਿ ਬੀਚਾਰਹਿ ॥ ka-ee kot kab kaab beechaareh. Many millions contemplate on poetry composed by many poets. ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;
ਕਈ ਕੋਟਿ ਨਵਤਨ ਨਾਮ ਧਿਆਵਹਿ ॥ ka-ee kot navtan naam Dhi-aavahi. Many millions meditate on Him, every time using new Name for Him. ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ l
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥ naanak kartay kaa ant na paavahi. ||1|| O’ Nanak, no one can find the limits of the Creator’s virtues. ||1|| ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ
ਕਈ ਕੋਟਿ ਭਏ ਅਭਿਮਾਨੀ ॥ ka-ee kot bha-ay abhimaanee. Many millions are egoistic. ਅਨੇਕਾਂ ਕ੍ਰੋੜਾਂ ਜੀਵ ਅਹੰਕਾਰੀ ਹਨ l
ਕਈ ਕੋਟਿ ਅੰਧ ਅਗਿਆਨੀ ॥ ka-ee kot anDh agi-aanee. Many millions are blinded by ignorance. ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;
ਕਈ ਕੋਟਿ ਕਿਰਪਨ ਕਠੋਰ ॥ ka-ee kot kirpan kathor. Many millions are stone-hearted misers. ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,
ਕਈ ਕੋਟਿ ਅਭਿਗ ਆਤਮ ਨਿਕੋਰ ॥ ka-ee kot abhig aatam nikor. Many millions are insensitive and completely devoid of compassion. ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;
ਕਈ ਕੋਟਿ ਪਰ ਦਰਬ ਕਉ ਹਿਰਹਿ ॥ ka-ee kot par darab ka-o hireh. Many millions steal the wealth of others. ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,
ਕਈ ਕੋਟਿ ਪਰ ਦੂਖਨਾ ਕਰਹਿ ॥ ka-ee kot par dookhnaa karahi. Many millions slander others. ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ l
ਕਈ ਕੋਟਿ ਮਾਇਆ ਸ੍ਰਮ ਮਾਹਿ ॥ ka-ee kot maa-i-aa saram maahi. Many millions struggle all their life to earn worldly wealth. ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ l
ਕਈ ਕੋਟਿ ਪਰਦੇਸ ਭ੍ਰਮਾਹਿ ॥ ka-ee kot pardays bharmaahi. Many millions wander in foreign lands. ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ l
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ jit jit laavhu tit tit lagnaa. O’ God, people do what You assign them to do. (ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥ naanak kartay kee jaanai kartaa rachnaa. ||2|| O Nanak, the Creator alone knows the workings of His creation. ||2|| ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ
ਕਈ ਕੋਟਿ ਸਿਧ ਜਤੀ ਜੋਗੀ ॥ ka-ee kot siDh jatee jogee. Many millions are Siddhas, Celibates and Yogis. ਕਈ ਕਰੋੜ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ
ਕਈ ਕੋਟਿ ਰਾਜੇ ਰਸ ਭੋਗੀ ॥ ka-ee kot raajay ras bhogee. Many millions are kings, enjoying worldly pleasures. ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;
ਕਈ ਕੋਟਿ ਪੰਖੀ ਸਰਪ ਉਪਾਏ ॥ ka-ee kot pankhee sarap upaa-ay. Many millions of birds and snakes have been created. ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,
ਕਈ ਕੋਟਿ ਪਾਥਰ ਬਿਰਖ ਨਿਪਜਾਏ ॥ ka-ee kot paathar birakh nipjaa-ay. Many millions of stones and trees have been produced. ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;
ਕਈ ਕੋਟਿ ਪਵਣ ਪਾਣੀ ਬੈਸੰਤਰ ॥ ka-ee kot pavan paanee baisantar. Many millions are the winds, waters and fires. ਕਰੋੜਾਂ ਹਵਾਵਾਂ ਪਾਣੀ ਤੇ ਅੱਗਾਂ ਹਨ,
ਕਈ ਕੋਟਿ ਦੇਸ ਭੂ ਮੰਡਲ ॥ ka-ee kot days bhoo mandal. Many millions are the earths and planetary systems. ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;
ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥ ka-ee kot sasee-ar soor nakh-yatar. Many millions are the moons, suns and stars. ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,
error: Content is protected !!
Scroll to Top
slot thailand https://mahatva.faperta.unpad.ac.id/wp-content/languages/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://paud.unima.ac.id/wp-content/macau/ https://paud.unima.ac.id/wp-content/bola/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
slot thailand https://mahatva.faperta.unpad.ac.id/wp-content/languages/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://paud.unima.ac.id/wp-content/macau/ https://paud.unima.ac.id/wp-content/bola/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html