Guru Granth Sahib Translation Project

Guru granth sahib page-27

Page 27

ਸਿਰੀਰਾਗੁ ਮਹਲਾ ੩ ਘਰੁ ੧ ॥ sireeraag mehlaa 3 ghar 1. Siree Raag, by the Third Guru, First Beat:
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ jis hee kee sirkaar hai tis hee kaa sabh ko-ay. Everyone lives obediently to the one who rules. ਜਿਸ ਦੀ ਹਕੂਮਤ ਹੋਵੇ ਹਰੇਕ ਜੀਵ ਉਸੇ ਦਾ ਹੋ ਕੇ ਰਹਿੰਦਾ ਹੈ।
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥ gurmukh kaar kamaavnee sach ghat pargat ho-ay. (In the same manner) If one lived doing deeds in accordance with the Guru’s teachings, that eternal God will become manifest in their heart. (ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ antar jis kai sach vasai sachay sachee so-ay. One in whose heart abides the eternal God, earns everlasting joy. ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥ sach milay say na vichhurheh tin nij ghar vaasaa ho-ay. ||1|| Those who get to meet Almighty, are not separated again; they come to dwell in the home of the self deep within (which is also the abode of God). ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ l
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ mayray raam mai har bin avar na ko-ay. O’ my Omnipresent God! I have no one but you. ਹੇ ਮੇਰੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ ਹੈ।
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ satgur sach parabh nirmalaa sabad milaavaa ho-ay. ||1|| rahaa-o. The True Guru (who is an embodiment of God) leads us to meet the Immaculate God through the Guru’s Word. ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ, ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ sabad milai so mil rahai jis na-o aapay la-ay milaa-ay. The one who is attuned to Guru’s word (teaching), God merges him with Himself, and he remains so merged. ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਉਹ ਹਰੀ ਨੂੰ ਮਿਲ ਪੈਦਾ ਹੈ ਅਤੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥ doojai bhaa-ay ko naa milai fir fir a No one can unite with God while still being attached to worldly things. Such a person will keep coming and going (in cycles of birth and death). ਦਵੈਤ-ਭਾਵ ਰਾਹੀਂ ਕੋਈ ਭੀ ਵਾਹਿਗੁਰੂ ਨੂੰ ਨਹੀਂ ਮਿਲਦਾ, ਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ sabh meh ik varatdaa ayko rahi-aa samaa-ay. The One God permeates all and pervades everywhere. ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥ jis na-o aap da-i-aal ho-ay so gurmukh naam samaa-ay. ||2|| When God is merciful, one remains absorbed in Naam by Guru’s Grace. ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ l
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ parh parh pandit jotkee vaad karahi beechaar. After all their reading, the Pandits, the religious scholars, and the astrologers argue and debate. ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ,
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥ mat buDh bhavee na bujh-ee antar lobh vikaar. With their perverted intellect, they don’t realize the Truth. Inside, they are full of greed and vices. ਕੁਰਾਹੇ ਪਈ ਅਕਲ ਨਾਲ ਉਹ ਜੀਵਨ ਦੇ ਸਹੀ ਰਸਤੇ ਨੂੰ ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਪ੍ਰਬਲ ਹੁੰਦਾ ਹੈ।
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ lakh cha-oraaseeh bharamday bharam bharam ho-ay khu-aar. They continue to wander through millions of births and deaths and they keep suffering, lost in disgrace. ਉਹ ਮਾਇਆ ਪਿੱਛੇ ਭਟਕ ਭਟਕ ਕੇ ਲੋਭ-ਲਹਰ ਵਿਚ ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ।
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥ poorab likhi-aa kamaavanaa ko-ay na maytanhaar. ||3|| They act according to their pre-ordained destiny, (which got formed based on their previous deeds) which no one can erase. ਉਹ ਧੁਰ ਦੀ ਲਿਖੀ ਹੋਈ ਲਿਖਤਕਾਰ ਅਨੁਸਾਰ ਕਰਮ ਕਰਦੇ ਹਨ, ਜਿਸ ਨੂੰ ਕੋਈ ਭੀ ਮੇਟਨ ਦੇ ਸਮਰਥ ਨਹੀਂ।
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ satgur kee sayvaa gaakh-rhee sir deejai aap gavaa-ay. The service of the true Guru is very difficult, because it involves shedding our self-conceit and completely surrendering our life. ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ sabad mileh taa har milai sayvaa pavai sabh thaa-ay. Through realization of the Word, one meets God, and thus all devotion is rewarded. ਜਦੋਂ ਜੀਵ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਸ ਦੀ ਸੇਵਾ ਕਬੂਲ ਹੋ ਜਾਂਦੀ ਹੈ।
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥ paaras parsi-ai paaras ho-ay jotee jot samaa-ay. By personally experiencing the Personality of the Guru, one’s own personality is uplifted to the level of the Guru, and one’s light merges with the Supreme Light. ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ।ਗੁਰੂ ਦੀ ਸਹੈਤਾ ਨਾਲ ਪ੍ਰਭੂ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ।
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥ jin ka-o poorab likhi-aa tin satgur mili-aa aa-ay. ||4|| Only those who have such pre-ordained destiny (based on the previous deeds) come to meet the True Guru. ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ l
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ man bhukhaa bhukhaa mat karahi mat too karahi pookaar. O my mind, don’t keep crying in the hunger of desires; stop complaining. ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ।
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ lakh cha-oraaseeh jin siree sabhsai day-ay aDhaar. God who created millions of species, provides sustenance to them all. ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ।
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ nirbha-o sadaa da-i-aal hai sabhnaa kardaa saar. The Fearless God is forever Merciful; He takes care of all. ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ।
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ naanak gurmukh bujhee-ai paa-ee-ai mokh du-aar. ||5||3||36|| O’ Nanak, we come to understand this fact, only by following the Guru’s teaching (That is, only by meditating on Naam) and thus obtain the door to Liberation. ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ
ਸਿਰੀਰਾਗੁ ਮਹਲਾ ੩ ॥ sireeraag mehlaa 3. Siree Raag, by the Third Guru:
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥ jinee sun kai mani-aa tinaa nij ghar vaas. Those who listened to Naam and firmly believed in it, their mind stops wandering (they find peace within themselves). ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸੁਣ ਕੇ ਮੰਨ ਲਿਆ ਹੈ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ।
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ gurmatee saalaahi sach har paa-i-aa guntaas. Through the Guru’s Teachings, they praise God and they find Him, the Treasure of Excellence. ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥ sabad ratay say nirmalay ha-o sad balihaarai jaas. They who are imbued in God’s devotion are pure; May I ever be a sacrifice to them! ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥ hirdai jin kai har vasai tit ghat hai pargaas. ||1|| Those, within whose hearts God abides, are radiant and enlightened. ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਦੇ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ l
ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ man mayray har har nirmal Dhi-aa-ay. O my mind, remember with love and devotion, the Immaculate God. ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥ Dhur mastak jin ka-o likhi-aa say gurmukh rahay liv laa-ay. ||1|| rahaa-o. But only those who have such pre-ordained destiny, by the Guru’s grace they remain absorbed in God’s love. ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ
ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ har santahu daykhhu nadar kar nikat vasai bharpoor. O’ Saints, see clearly that God is near at hand; He is pervading everywhere. ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ gurmat jinee pachhaani-aa say daykheh sadaa hadoor. Those who follow the Guru’s Teachings realize Him, and see Him Ever-present. ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ ਭਰਪੂਰਿ ਵੱਸਦਾ ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨl
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥ jin gun tin sad man vasai a-ugunvanti-aa door. He dwells forever in the minds of the virtuous. He is far removed from those worthless people who lack virtue. ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥ manmukh gun tai baahray bin naavai marday jhoor. ||2|| The self-willed manmukh are totally without virtue. Without the Naam, they die in frustration. ਮਨਮੁਖ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ l
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ jin sabad guroo sun mani-aa tin man Dhi-aa-i-aa har so-ay. Those who hear and believe in the Guru’s Word, remember God passionately. ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ an-din bhagtee rati-aa man tan nirmal ho-ay. They who are always steeped in devotion; their minds and bodies become pure. ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ koorhaa rang kasumbh kaa binas jaa-ay dukh ro-ay. Like the transient color of safflower, false is the delight of worldly pleasures. One feels hurt when such delight disappears. ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥ jis andar naam pargaas hai oh sadaa sadaa thir ho-ay. ||3|| But, those who have the Radiant Light of Naam (Divine knowledge) within, always remain steady and stable. ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ l


© 2017 SGGS ONLINE
error: Content is protected !!
Scroll to Top