Guru Granth Sahib Translation Project

Guru granth sahib page-245

Page 245

ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥ gur aagai kara-o binantee jay gur bhaavai ji-o milai tivai milaa-ee-ai. I pray to the Guru and say, O’ my beloved Guru please unite me with God in whatever way it pleases you. (ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ-ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ।
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥ aapay mayl la-ay sukh-daata aap mili-aa ghar aa-ay. The Giver of peace Himself unites such a soul bride with Him. He has Himself come to abide in her heart. ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ ਜਿਸ ਨੂੰ ਮਿਲਾਂਦਾ ਹੈ ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ।
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥ naanak kaaman sadaa suhaagan naa pir marai na jaa-ay. ||4||2|| O’ Nanak, such a soul-bride becomes fortunate forever because her husband God never dies nor goes away. ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ ਪ੍ਰਭੂ ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ l
ਗਉੜੀ ਮਹਲਾ ੩ ॥ ga-orhee mehlaa 3. Raag Gauree, Third Guru:
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥ kaaman har ras bayDhee jee-o har kai sahj subhaa-ay. The soul-bride, who is immeresed in the elixir of God’s Name, remains imbued with God’s love and intuitive peace. (ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ-ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ man mohan mohi lee-aa jee-o dubiDhaa sahj samaa-ay. The God himself has captivated her mind, and her sense of duality has been intuitively dispelled. ਉਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, ਉਸ ਦਾ ਦਵੈਤ-ਭਾਵ (ਮੇਰ-ਤੇਰ) ਸੁਖੈਨ ਹੀ ਨਾਸ ਹੋ ਗਿਆ ਹੈ।
ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥ dubiDhaa sahj samaa-ay kaaman var paa-ay gurmatee rang laa-ay. By following the Guru’s teachings, her duality ends in a state of poise. She unites with husband-God and enjoys bliss of His love. ਉਸ ਦੀ ਮੇਰ-ਤੇਰ ਆਤਮਕ ਅਡੋਲਤਾ ਵਿਚ ਮੁੱਕ ਜਾਂਦੀ ਹੈ।ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ।
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ ih sareer koorh kusat bhari-aa gal taa-ee paap kamaa-ay. This body is brimful with falsehood and deception, and keeps committing sins. ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ l
ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥ gurmukh bhagat jit sahj Dhun upjai bin bhagtee mail na jaa-ay. A Guru’s follower practices devotional worship by which the divine music wells up in the mind; without the devotional worship, filth of vices does not go away ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ l ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੁੰਦੀ।
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥ naanak kaaman pireh pi-aaree vichahu aap gavaa-ay. ||1|| O Nanak, the soul-bride who sheds self-conceit from within, becomes dear to her husband-God. ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ l
ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥ kaaman pir paa-i-aa jee-o gur kai bhaa-ay pi-aaray. The soul-bride who remains imbued with Guru’s love realizes her groom-God. ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਪ੍ਰੇਮ-ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।
ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥ rain sukh sutee jee-o antar ur Dhaaray. Enshrining God in her heart, she passes her life-night in peace, ਉਹ ਆਪਣੇ ਹਿਰਦੇ ਵਿਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ।
ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥ antar ur Dhaaray milee-ai pi-aaray an-din dukh nivaaray. Yes, by enshrining Him in her heart, she unites with her beloved-God, and gets rid of the pangs of separation forever. ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ, ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਹੈ।
ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥ antar mahal pir raavay kaaman gurmatee veechaaray. Reflecting on Guru’s teachings, the soul-bride who realizes God within the heart enjoys the bliss of union with Him ਗੁਰੂ ਦੀ ਮਤਿ ਲੈ ਕੇ ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ।
ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥ amrit naam pee-aa din raatee dubiDhaa maar nivaaray. The soul-bride who partakes the nectar of Naam day and night, conquers and casts off her sense of duality. ਜਿਸ ਜੀਵ-ਇਸਤ੍ਰੀ ਨੇ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।
ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥ nanak sach milee sohagan gur kai hayt apaaray. ||2|| O’ Nanak, through the Guru’s Infinite Love, the fortunate soul-bride unites with the eternal God, ਹੇ ਨਾਨਕ! ਗੁਰੂ ਦੇ ਅਥਾਹ ਪਿਆਰ ਨਾਲ ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ-ਪਤੀ ਨੂੰ ਮਿਲ ਪੈਦੀ ਹੈ।
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥ aavhu da-i-aa karay jee-o pareetam at pi-aaray. O’ my dearest beloved God, have mercy upon me, come and dwell in my heart, ਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ,
ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥ kaaman bin-o karay jee-o sach sabad seegaaray. such is the prayer of a fortunate soul-bride who adorns herself with the eternal God’s Name and the Guru’s word. (ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ-ਦਰ ਤੇ ਅਜਿਹੀ) ਬੇਨਤੀ ਕਰਦੀ ਹੈ
ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥ sach sabad seegaaray ha-umai maaray gurmukh kaaraj savaaray. Yes, thus decked with God’s Name and Guru’s word, she stills her ego and by following the Guru’s teachings and allher tasks are resolved. ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ l
ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥ jug jug ayko sachaa so-ee boojhai gur beechaaray. Only the one who reflects on the Guru’s teachings understands that throughout the ages God alone is eternal. ਸਾਰਿਆਂ ਯੁਗਾਂ ਅੰਦਰ ਉਹ ਅਦੁੱਤੀ ਪ੍ਰਭੂ ਸੱਚਾ ਹੈ ਅਤੇ ਗੁਰਾਂ ਦੀ ਦਿਤੀ ਸੋਚ ਵਿਚਾਰ ਰਾਹੀਂ ਉਹ ਜਾਣਿਆ ਜਾਂਦਾ ਹੈ।
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥ manmukh kaam vi-aapee mohi santaapee kis aagai jaa-ay pukaaray. The self-willed soul-bride engrossed in lust, and tormented by emotional attachment, has no one before whom she can go and make an appeal. ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਕਾਮ-ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ। ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ?
ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥ naanak manmukh thaa-o na paa-ay bin gur at pi-aaray. ||3|| O Nanak, the self-willed soul-bride finds no peace without the extremely loving Guru. ||3|| ਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਥਾਂ ਹਾਸਲ ਨਹੀਂ ਕਰ ਸਕਦੀ l
ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥ munDh i-aanee bholee nigunee-aa jee-o pir agam apaaraa. The soul-bride is immature, naive and without any virtues,but the husband-God is infinite and unfathomable, so how can such a soul-bride unite with God? (ਇਕ ਪਾਸੇ) ਜੀਵ-ਇਸਤ੍ਰੀ ਅੰਵਾਣ ਹੈ, ਭੋਲੀ ਹੈ, ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੁੰਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ)?
ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥ aapay mayl milee-ai jee-o aapay bakhsanhaaraa. The union can take place only if God Himself brings about this union. He Himself is the forgiver of the faults of the bride. ਜੇ ਪ੍ਰਭੂ ਆਪੇ ਹੀ (ਜੀਵ-ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ ਜੀਵ-ਇਸਤ੍ਰੀਆਂ ਦੀਆਂ ਭੁੱਲਾਂ ਬਖ਼ਸ਼ਣ ਵਾਲਾ ਹੈ।
ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥ avgan bakhsanhaaraa kaaman kant pi-aaraa ghat ghat rahi-aa samaa-ee. The beloved husband-God is capable of forgiving all the vices of the soul bride, and is dwelling in each and every heart. ਪਿਆਰਾ ਪ੍ਰਭੂ-ਕੰਤ ਜੀਵ-ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ
ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥ paraym pareet bhaa-ay bhagtee paa-ee-ai satgur boojh bujhaa-ee. The true Guru has given this understanding, that God is realized through loving devotion. ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ-ਪ੍ਰਭੂ ਪ੍ਰੇਮ-ਪ੍ਰੀਤਿ ਨਾਲ ਮਿਲਦਾ ਹੈ ਭਗਤੀ-ਭਾਵ ਨਾਲ ਮਿਲਦਾ ਹੈ।
ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥ sadaa anand rahai din raatee an-din rahai liv laa-ee. The soul-bride, who remains attuned to God at all times, remains in a state of bliss day and night. ਜੇਹੜੀ ਜੀਵ-ਇਸਤ੍ਰੀ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੀ ਹੈ, ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ
ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥ naanak sehjay har var paa-i-aa saa Dhan na-o niDh paa-ee. ||4||3|| O’ Nanak, such a soul-bride has intuitively realized her husband-God and feels as if she has obtained all the nine treasures of the world. ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ-ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ l
ਗਉੜੀ ਮਹਲਾ ੩ ॥ ga-orhee mehlaa 3. Raag Gauree, Third Guru:
ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥ maa-i-aa sar sabal vartai jee-o ki-o kar dutar tari-aa jaa-ay. The world-ocean of Maya is rough and turbulent; how can this terrifying world-ocean of vices be crossed? ਮਾਇਆ ਦਾ ਸਮੁੰਦਰ ਜਬਰਦਸਤ ਠਾਠਾ ਮਾਰ ਰਿਹਾ ਹੈ, ਭਿਆਨਕ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥ raam naam kar bohithaa jee-o sabad khayvat vich paa-ay. O’brother, consider God’s Name as your ship, and the Guru’s Word as its captain. ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ।
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥ sabad khayvat vich paa-ay har aap laghaa-ay in biDh dutar taree-ai. Yes, when you let the Guru’s word be the captain of your ship, God will Himself ferry you across; this is the way to cross this difficult world-ocean of vices. ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ।
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥ gurmukh bhagat paraapat hovai jeevti-aa i-o maree-ai. When we are blessed with the devotional worship through the Guru’s grace, then we become detached from the worldly affairs, as if we have died while living. ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ।
ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥ khin meh raam naam kilvikh kaatay bha-ay pavit sareeraa. In an instant, God’s Name erases all the sins, and the body becomes pure. ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ। ਅਤੇ ਸਰੀਰ ਪਵਿਤ੍ਰ ਹੋ ਜਾਂਦਾ ਹੈ।
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥ naanak raam naam nistaaraa kanchan bha-ay manooraa. ||1|| O Nanak, through meditation on God’s Name, the mind which was worthless like rusted iron becomes pure like gold and one cross over the world-ocean of vices. ਹੇ ਨਾਨਕ! ਪ੍ਰਭੂ ਦੀ ਰਾਹੀਂ ਮਾਇਆ-ਸਰ ਤੋਂ ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ ਵਰਗਾ ਮਨ ਸੋਨਾ ਬਣ ਜਾਂਦਾ ਹੈ l
error: Content is protected !!
Scroll to Top
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131