Page 221
ਗੁਰ ਕੀ ਮਤਿ ਜੀਇ ਆਈ ਕਾਰਿ ॥੧॥
gur kee mat jee-ay aa-ee kaar. ||1||
The Guru’s teaching of meditation on Naam has proven benevolent to my soul. ||1||.
ਗੁਰੂ ਦੀ ਦਿੱਤੀ ਹੋਈ ਮਤਿ ਮੇਰੇ ਚਿੱਤ ਵਿਚ ਕਾਰੀ ਆ ਗਈ ਹੈ (ਲਾਭਵੰਦੀ ਹੋ ਗਈ ਹੈ) ॥੧॥
ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
in biDh raam ramat man maani-aa.
By meditating on God my mind is convinced that this is the only way to live.
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ (ਸਿਮਰਨ ਵਿਚ) ਇਸ ਤਰ੍ਹਾਂ ਗਿੱਝ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾ ਰਹਿ ਹੀ ਨਹੀਂ ਸਕਦਾ।
ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥
gi-aan anjan gur sabad pachhaani-aa. ||1|| rahaa-o.
Through the Guru’s word, I have been blessed with divine wisdom.
ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਹ (ਆਤਮਕ) ਸੁਰਮਾ ਲੱਭ ਲਿਆ ਹੈ, ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਦੇਂਦਾ ਹੈ ॥੧॥ ਰਹਾਉ ॥
ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
ik sukh maani-aa sahj milaa-i-aa.
Now I am convinced that spiritual bliss is the most exalted peace of all through which I have attained the state of poise.
ਹੁਣ ਮੇਰਾ ਮਨ) ਮੰਨ ਗਿਆ ਹੈ ਕਿ ਇੱਕ ਆਤਮਕ ਸੁਖ ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ ਅਤੇ ਇਸ ਸੁੱਖ ਨੇ ਮੈਨੂੰ ਸਹਜ ਅਵਸਥਾ ਵਿਚ ਮਿਲਾ ਦਿੱਤਾ ਹੈ।
ਨਿਰਮਲ ਬਾਣੀ ਭਰਮੁ ਚੁਕਾਇਆ ॥
nirmal banee bharam chukaa-i-aa.
The immaculate word of the Guru has dispelled all my doubts.
(ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ) ਪਵਿਤ੍ਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ।
ਲਾਲ ਭਏ ਸੂਹਾ ਰੰਗੁ ਮਾਇਆ ॥
laal bha-ay soohaa rang maa-i-aa.
Instead of affinity with the fast-fading Maya, I am now imbued with the eternal love of God’s Name.
ਮਾਇਆ ਦੀ ਰਤੀ ਭਾਹ (ਕੱਚਾ, ਸੂਹਾ ਰੰਗ) ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।
ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥
nadar bha-ee bikh thaak rahaa-i-aa. ||2||
I have been blessed with the glance of His Grace which has stalled any effect of poisonous Maya upon me. ||2||
(ਮੇਰਾ ਉਤੇ ਪਰਮਾਤਮਾ ਦੀ ਮਿਹਰ ਦੀ) ਨਜ਼ਰ ਹੋਈ ਹੈ, ਮੈਂ ਮਾਇਆ ਦੇ ਜ਼ਹਰ ਨੂੰ (ਆਪਣੇ ਉਤੇ ਅਸਰ ਕਰਨੋਂ) ਰੋਕ ਲਿਆ ਹੈ ॥੨॥
ਉਲਟ ਭਈ ਜੀਵਤ ਮਰਿ ਜਾਗਿਆ ॥
ulat bha-ee jeevat mar jaagi-aa.
My mind has turned away from the lure of worldly attachments and I am now spiritually awakened.
ਮੇਰੀ ਸੁਰਤ ਮਾਇਆ ਦੇ ਮੋਹ ਵਲੋਂ ਪਰਤ ਪਈ ਹੈ, ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਮੇਰਾ ਮਨ ਮਾਇਆ ਵਲੋਂ ਮਰ ਗਿਆ ਹੈ, ਮੈਨੂੰ ਆਤਮਕ ਜਾਗ ਆ ਗਈ ਹੈ।
ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
sabad ravay man har si-o laagi-aa.
By meditating through the Guru’s word, my mind has become attuned to God.
ਗੁਰੂ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ, ਮੇਰਾ ਮਨ ਪਰਮਾਤਮਾ ਨਾਲ ਪ੍ਰੀਤ ਪਾ ਚੁਕਾ ਹੈ।
ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
ras sangrahi bikh parhar ti-aagi-aa.
By amassing the nectar of Naam, I have been able to abandon forever, the venom of Maya.
ਨਾਮ-ਅੰਮ੍ਰਿਤ ਆਪਣੇ ਅੰਦਰ ਇਕੱਠਾ ਕਰ ਕੇ ਮੈਂ ਮਾਇਆ ਦੇ ਜ਼ਹਰ ਨੂੰ ਆਪਣੇ ਅੰਦਰੋਂ ਦੂਰ ਕਰ ਕੇ ਸਦਾ ਲਈ ਤਿਆਗ ਦਿੱਤਾ ਹੈ।
ਭਾਇ ਬਸੇ ਜਮ ਕਾ ਭਉ ਭਾਗਿਆ ॥੩॥
bhaa-ay basay jam kaa bha-o bhaagi-aa. ||3||
Being imbued with God’s love, my fear of death has vanished. ||3||
ਪਰਮਾਤਮਾ ਦੇ ਪ੍ਰੇਮ ਵਿਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ॥੩॥
ਸਾਦ ਰਹੇ ਬਾਦੰ ਅਹੰਕਾਰਾ ॥
saad rahay baadaN ahaNkaaraa.
My lure for worldly pleasures has ended and so has my egotism.
ਮੇਰੇ ਅੰਦਰੋਂ ਮਾਇਕ ਪਦਾਰਥਾਂ ਦੇ ਚਸਕੇ ਦੂਰ ਹੋ ਗਏ ਹਨ, ਮਨ ਵਿਚ ਨਿੱਤ ਹੋ ਰਿਹਾ ਮਾਇਆ ਵਾਲਾ ਝਗੜਾ ਤੇ ਅਹੰਕਾਰ ਮਿਟ ਗਿਆ ਹੈ।
ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
chit har si-o raataa hukam apaaraa.
My mind is imbued with God’s love and now I abide by the command of the infinite God.
ਮੇਰਾ ਚਿੱਤ ਹੁਣ ਪਰਮਾਤਮਾ (ਦੇ ਨਾਮ) ਨਾਲ ਰੰਗਿਆ ਗਿਆ ਹੈ, ਮੈਂ ਹੁਣ ਉਸ ਬੇਅੰਤ ਪ੍ਰਭੂ ਦੀ ਰਜ਼ਾ ਵਿਚ ਟਿਕ ਗਿਆ ਹਾਂ।
ਜਾਤਿ ਰਹੇ ਪਤਿ ਕੇ ਆਚਾਰਾ ॥
jaat rahay pat kay aachaaraa.
Gone are my efforts to win false praise from others.
ਜਾਤਿ-ਵਰਨ ਅਤੇ ਲੋਕ-ਲਾਜ ਦੀ ਖ਼ਾਤਰ ਕੀਤੇ ਜਾਣ ਵਾਲੇ ਧਰਮ-ਕਰਮ ਬੱਸ ਹੋ ਗਏ ਹਨ।
ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥
darisat bha-ee sukh aatam Dhaaraa. ||4||
Instead, with God’s glance of grace, I have attained the spiritual bliss. ||4||
(ਮੇਰੇ ਉਤੇ ਪ੍ਰਭੂ ਦੀ) ਮਿਹਰ ਦੀ ਨਿਗਾਹ ਹੋਈ ਹੈ, ਮੈਨੂੰ ਆਤਮਕ ਸੁਖ ਮਿਲ ਗਿਆ ਹੈ ॥੪॥
ਤੁਝ ਬਿਨੁ ਕੋਇ ਨ ਦੇਖਉ ਮੀਤੁ ॥
tujh bin ko-ay na daykh-a-u meet.
O’ God, without You I don’t acknowledge anybody as my friend.
ਹੇ ਪ੍ਰਭੂ! ਮੈਨੂੰ ਤੈਥੋਂ ਬਿਨਾ ਕੋਈ ਹੋਰ (ਪੱਕਾ) ਮਿੱਤਰ ਨਹੀਂ ਦਿੱਸਦਾ।
ਕਿਸੁ ਸੇਵਉ ਕਿਸੁ ਦੇਵਉ ਚੀਤੁ ॥
kis sayva-o kis dayva-o cheet.
Upon whom should I meditate? Unto whom should I dedicate my conscience?
ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਹੋਰ ਨੂੰ ਆਪਣਾ ਮਨ ਸਮਰਪਨ ਕਰਾਂ?
ਕਿਸੁ ਪੂਛਉ ਕਿਸੁ ਲਾਗਉ ਪਾਇ ॥
kis poochha-o kis laaga-o paa-ay.
Whom may I ask for guidance and before whom may I bow?
ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?
ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥
kis updays rahaa liv laa-ay. ||5||
By following whose advice can I remain attuned to You? ||5||
ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ? ॥੫॥
ਗੁਰ ਸੇਵੀ ਗੁਰ ਲਾਗਉ ਪਾਇ ॥
gur sayvee gur laaga-o paa-ay.
Since the Guru’s word has given me the true wisdom, I accept and follow his teachings with utmost reverence.
ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ, ਗੁਰੂ ਦੀ ਹੀ ਚਰਨੀਂ ਲੱਗਦਾ ਹਾਂ।
ਭਗਤਿ ਕਰੀ ਰਾਚਉ ਹਰਿ ਨਾਇ ॥
bhagat karee raacha-o har naa-ay.
I meditate on God and remain attuned to His Name.
ਮੈਂ ਪਰਮਾਤਮਾ ਦੀ ਭਗਤੀ ਕਰਦਾ ਹਾਂ, ਹਰੀ ਦੇ ਨਾਮ ਵਿਚ ਟਿਕਦਾ ਹਾਂ।
ਸਿਖਿਆ ਦੀਖਿਆ ਭੋਜਨ ਭਾਉ ॥
sikhi-aa deekhi-aa bhojan bhaa-o.
I have accepted the Guru’s teaching as my mantra and the Guru’s love as my spiritual food.
ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ।
ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥
hukam sanjogee nij ghar jaa-o. ||6||
I have realized God within me through the preordained destiny.||6||
ਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ ॥੬॥
ਗਰਬ ਗਤੰ ਸੁਖ ਆਤਮ ਧਿਆਨਾ ॥
garab gataN sukh aatam Dhi-aanaa.
With the extinction of ego, my soul is peacefully attuned in meditation.
ਅਹੰਕਾਰ ਦੂਰ ਹੋ ਗਿਆ ਹੈ, ਆਤਮਕ ਆਨੰਦ ਵਿਚ ਮੇਰੀ ਸੁਰਤ ਟਿਕ ਗਈ ਹੈ।
ਜੋਤਿ ਭਈ ਜੋਤੀ ਮਾਹਿ ਸਮਾਨਾ ॥
jot bha-ee jotee maahi samaanaa.
The divine light has dawned and I have merged with the Supreme Light.
ਮੇਰੇ ਆਤਮਕ ਚਾਨਣ ਹੋ ਗਿਆ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਗਈ ਹੈ।
ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
likhat mitai nahee sabad neesaanaa.
The Guru’s word is so deeply etched on my heart that it cannot be erased.
(ਮੇਰੇ ਹਿਰਦੇ ਵਿਚ) ਉੱਕਰਿਆ ਹੋਇਆ ਗੁਰ-ਸ਼ਬਦ (ਰੂਪ) ਲੇਖ ਹੁਣ ਅਜਿਹਾ ਪਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ।
ਕਰਤਾ ਕਰਣਾ ਕਰਤਾ ਜਾਨਾ ॥੭॥
kartaa karnaa kartaa jaanaa. ||7||
I have realized the Creator as the doer of everything. ||7||
ਮੈਂ ਕਰਤੇ ਤੇ (ਕਰਤੇ ਦੀ) ਰਚਨਾ ਨੂੰ ਕਰਤਾਰ-ਰੂਪ ਹੀ ਜਾਣ ਲਿਆ ਹੈ, (ਮੈਂ ਕਰਤਾਰ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰਾ ਜਾਣ ਲਿਆ ਹੈ) ॥੭॥
ਨਹ ਪੰਡਿਤੁ ਨਹ ਚਤੁਰੁ ਸਿਆਨਾ ॥
nah pandit nah chatur si-aanaa.
I am neither a Pandit nor do I possess any wisdom.
ਮੈਂ ਕੋਈ ਪੰਡਿਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ,
ਨਹ ਭੂਲੋ ਨਹ ਭਰਮਿ ਭੁਲਾਨਾ ॥
nah bhoolo nah bharam bhulaanaa.
Neither have I strayed from the righteous path nor am I deluded by any doubt.
ਮੈਂ ਰਸਤੇ ਤੋਂ ਖੁੰਝਿਆ ਨਹੀਂ, ਭਟਕਣਾ ਵਿਚ ਪੈ ਕੇ ਕੁਰਾਹੇ ਨਹੀਂ ਪਿਆ।
ਕਥਉ ਨ ਕਥਨੀ ਹੁਕਮੁ ਪਛਾਨਾ ॥
katha-o na kathnee hukam pachhaanaa.
I don’t talk smart but I understand God’s will.
ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ। ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।
ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥
naanak gurmat sahj samaanaa. ||8||1||
O’ Nanak say, “I have attained a state of equipoise through the Guru’s teachings”. ||8||1||.
ਹੇ ਨਾਨਕ ਆਖ-! ਮੈਂ ਤਾਂ ਸਤਿਗੁਰੂ ਦੀ ਮਤਿ ਲੈ ਕੇ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੮॥੧॥
ਗਉੜੀ ਗੁਆਰੇਰੀ ਮਹਲਾ ੧ ॥
ga-orhee gu-aarayree mehlaa 1.
Raag Gauree Gwaarayree, First Guru:
ਮਨੁ ਕੁੰਚਰੁ ਕਾਇਆ ਉਦਿਆਨੈ ॥
man kunchar kaa-i-aa udi-aanai.
Our mind is like an elephant roaming in the body like forest.
(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ।
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
gur ankas sach sabad neesaanai.
That elephant like mind which follows the Guru’s teaching has the signia of divine word and
(ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ,
ਰਾਜ ਦੁਆਰੈ ਸੋਭ ਸੁ ਮਾਨੈ ॥੧॥
raaj du-aarai sobh so maanai. ||1||
attains honor in God’s court. ||1||
(ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ ॥੧॥
ਚਤੁਰਾਈ ਨਹ ਚੀਨਿਆ ਜਾਇ ॥
chaturaa-ee nah cheeni-aa jaa-ay.
The real worth of a person cannot be understood through his clever actions.
ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ।
ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥
bin maaray ki-o keemat paa-ay. ||1|| rahaa-o.
Without being under complete control, how can the mind attain any respect. |1||Pause|
ਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਕਿਸ ਤਰ੍ਹਾਂ ਪੈ ਸਕਦੀ ਹੈ? ॥੧॥ ਰਹਾਉ ॥
ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
ghar meh amrit taskar lay-ee.
Within the human heart is present the ambrosial nectar of Naam which is being stolen by thieves namely lust, anger, greed, attachment and ego.
(ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮ੍ਰਿਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ- ਚੋਰ (ਉਸ ਅੰਮ੍ਰਿਤ ਨੂੰ) ਚੁਰਾਈ ਜਾਂਦਾ ਹੈ।
ਨੰਨਾਕਾਰੁ ਨ ਕੋਇ ਕਰੇਈ ॥
nannaakaar na ko-ay karay-ee.
None of our senses forbid these thieves from doing their undesirable actions.
ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।
ਰਾਖੈ ਆਪਿ ਵਡਿਆਈ ਦੇਈ ॥੨॥
raakhai aap vadi-aa-ee day-ee. ||2||
The person whom God Himself protects, is blessed with honor. ||2||
ਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮ੍ਰਿਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ ॥੨॥
ਨੀਲ ਅਨੀਲ ਅਗਨਿ ਇਕ ਠਾਈ ॥
neel aneel agan ik thaa-ee.
There are countless ferocious desires in the mind of a person.
(ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ।
ਜਲਿ ਨਿਵਰੀ ਗੁਰਿ ਬੂਝ ਬੁਝਾਈ ॥
jal nivree gur boojh bujhaa-ee.
These fierce desires are calmed down with the elixir of Naam when the Guru blesses us with this wisdom.
ਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ।
ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥
man day lee-aa rahas gun gaa-ee. ||3||
One who surrenders his mind to the Guru, he attains Naam and then delightfully sings the praises of God. ||3||
ਜਿਸ ਨੇ ਆਪਣਾ ਮਨ ਵੱਟੇ ਵਿਚ ਦੇ ਕੇ ਨਾਮ-ਜਲ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਹੈ ॥੩॥
ਜੈਸਾ ਘਰਿ ਬਾਹਰਿ ਸੋ ਤੈਸਾ ॥
jaisaa ghar baahar so taisaa.
God is the same in the home as He is outside the home.
ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।
ਬੈਸਿ ਗੁਫਾ ਮਹਿ ਆਖਉ ਕੈਸਾ ॥
bais gufaa meh aakha-o kaisaa.
Being in the cave of the body, how can I describe Him?
ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?
ਸਾਗਰਿ ਡੂਗਰਿ ਨਿਰਭਉ ਐਸਾ ॥੪॥
saagar doogar nirbha-o aisaa. ||4||
The same fearless God pervades everywhere, in oceans and in mountains. ||4||
ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।॥੪॥
ਮੂਏ ਕਉ ਕਹੁ ਮਾਰੇ ਕਉਨੁ ॥
moo-ay ka-o kaho maaray ka-un.
If this elephant like mind remains under the Guru’s direction, then none of the vices can attack it.
ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ।
ਨਿਡਰੇ ਕਉ ਕੈਸਾ ਡਰੁ ਕਵਨੁ ॥
nidray ka-o kaisaa dar kavan.
If it becomes fearless by following the Guru’s teachings then no worldly fear can come near him.
ਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ।
ਸਬਦਿ ਪਛਾਨੈ ਤੀਨੇ ਭਉਨ ॥੫॥
sabad pachhaanai teenay bha-un. ||5||
Through the Guru’s word the mind realizes that the fearless God dwells in all the three worlds. ||5||
(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ ॥੫॥
ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
jin kahi-aa tin kahan vakhaani-aa.
Those who merely speak (of God) indulge in vain prattle.
ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।
ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
jin boojhi-aa tin sahj pachhaani-aa.
By the Guru’s grace, one who realizes the Truth and intuitively knows that God is pervading everywhere.
ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।
ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥
daykh beechaar mayraa man maani-aa. ||6||
It is only after realizing His presence everywhere and reflecting upon His virtues that my mind is convinced of His all-pervasive nature. ||6||
ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ। ॥੬॥
ਕੀਰਤਿ ਸੂਰਤਿ ਮੁਕਤਿ ਇਕ ਨਾਈ ॥
keerat soorat mukat ik naa-ee.
One who meditates on Naam is liberated from vices and becomes beautiful and praiseworthy.
ਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ,
ਤਹੀ ਨਿਰੰਜਨੁ ਰਹਿਆ ਸਮਾਈ ॥
tahee niranjan rahi-aa samaa-ee.
Within him dwells the immaculate God.
ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ।
ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥
nij ghar bi-aap rahi-aa nij thaa-ee. ||7||
His heart becomes the dwelling of God where He resides eternally. ||7||
ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ ॥੭॥
ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
ustat karahi kaytay mun pareet.
Myriads of silent sages lovingly praise God.
ਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ.