Guru Granth Sahib Translation Project

Guru granth sahib page-1383

Page 1383

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥ goraaN say nimaanee-aa bahsan roohaaN mal. Then those humble graves will be occupied by the souls (muslim belief is that soul remains in the grave till the body is resurrected. ਵਿਚਾਰੀਆਂ ਕਬਰਾਂ ਨੂੰ ਰੂਹਾਂ ਮਲ ਕੇ ਬਹਿ ਰਹਿਣਗੀਆ। (ਇਹ ਮੁਸਲਮਾਨੀ ਖ਼ਿਆਲ ਹੈ ਕਿ ਰੂਹਾ ਸਦੀਆਂ ਤੀਕ ਕਬਰਾਂ ਵਿੱਚ ਪਈਆ ਕਿਆਮਤ ਨੂੰ ਉਡੀਕਦੀਆਂ ਰਹਿੰਦੀਆ ਹਨ।
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥ aakheeN saykhaa bandagee chalan aj ke kal. ||97|| O’ sheikh (Farid), lovingly remember God because today or tomorrow, you will have to depart from this world. ||97|| ਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਸ ਦੁਨੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ॥੯੭॥
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥ fareedaa ma-utai daa bannaa ayvai disai ji-o daree-aavai dhaahaa. O’ Farid, impending death is apparent like the bank of a river being eroded quickly by the fast flowing water. ਹੇ ਫਰੀਦ! ਜਿਸ ਤਰ੍ਹਾਂ ਦਾ ਦਰਿਆ ਦਾ ਢਾਇਆ ਹੋਇਆ ਕੰਡਾ ਹੈ, ਉਸੇ ਤਰ੍ਹਾਂ ਦਾ ਹੀ ਦਿਸਦਾ ਹੈ ਮੌਤ ਦਾ ਕਿਨਾਰਾ।
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥ agai dojak tapi-aa sunee-ai hool pavai kaahaahaa. It is said that hereafter, there is a burning hell for the sinners from where the cries and wails are being heard. ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ।
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥ iknaa no sabh sojhee aa-ee ik firday vayparvaahaa. Many (fortunate people) have understood this concept completely, while many others are wandering around carelessly. ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ, ਪਰ ਕਈ ਬੇਪਰਵਾਹ ਫਿਰ ਰਹੇ ਹਨ।
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥ amal je keeti-aa dunee vich say dargeh ohaagaa. ||98|| The deeds done in this world, become evidence in God’s presence. ||98|| ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ॥੯੮॥
ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥ fareedaa daree-aavai kanHai bagulaa baithaa kayl karay. O’ Farid, a mortal is absorbed in the worldly spectacles just like a crane joyfully playing along the river bank. ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ।
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ kayl karayday hanjh no achintay baaj pa-ay. Just as the hawks unexpectedly pounce upon the crane while it is playing, (ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ,
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ baaj pa-ay tis rab day kaylaaN visree-aaN. similarly when the hawks (demons of death) sent by God pounce upon the mortal, it forgets all about the joy of worldly spectacles. ਤਿਵੇਂ ਜਦੋਂ ਬੰਦੇ ਨੂੰ ਰਬ ਦੇ ਭੇਜੇ ਹੋਏ ਮੌਤ ਦੇ ਦੂਤ ਆ ਫੜਦੇ ਹਨ, ਤਾਂ ਉਸ ਨੂੰ ਜਗਤ ਦੇ ਰੰਗ-ਤਮਾਸ਼ੇ ਭੁੱਲ ਜਾਂਦੇ ਹਨ ।
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ jo man chit na chaytay san so gaalee rab kee-aaN. ||99|| God has brought about those events what the mortal had never thought of even remotely. ||99|| ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ॥੯੯॥
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ saadhay tarai man dayhuree chalai paanee ann. A person’s body weighing about 200 pounds survives on food and water. (ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥ aa-i-o bandaa dunee vich vat aasoonee baneh. One came to the world with lots of hopes, ਬੰਦਾ ਜਗਤ ਵਿਚ ਆਸਾਂ ਪੱਲੇ ਬੰਨ੍ਹ ਕੇ ਆਇਆ ਹੈ (ਪਰ ਆਸਾਂ ਪੂਰੀਆਂ ਨਹੀਂ ਹੁੰਦੀਆਂ),
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥ malkal ma-ut jaaN aavsee sabh darvaajay bhann. after disabling all bodily organs, when the angel of death comes, ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,
ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥ tinHaa pi-aari-aa bhaa-ee-aaN agai ditaa baneh. he binds down the mortal, before the very eyes of those dear brothers of his. ਉਸ ਦੇ ਉਨ੍ਹਾਂ ਲਾਡਲੇ ਵੀਰਾਂ ਦੀਆਂ ਅੱਖਾਂ ਸਾਮ੍ਹਣੇ ਹੀ ਉਹ ਪ੍ਰਾਣੀ ਨੂੰ ਨਰੜ ਲੈਂਦਾ ਹੈ।
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥ vaykhhu bandaa chali-aa chahu jani-aa dai kaNniH. Behold, the mortal’s dead body is being carried on the shoulders of four persons. ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥ fareedaa amal je keetay dunee vich dargeh aa-ay kamm. ||100|| O’ Farid, only the good deeds done while living in this world became useful in God’s presence. ||100|| ਹੇ ਫਰੀਦ! ਚੰਗੇ ਕਰਮ ਜੋ ਉਸ ਨੇ ਸੰਸਾਰ ਵਿੱਚ ਕੀਤੇ ਸਨ, ਪ੍ਰਭੂ ਦੇ ਦਰਬਾਰ ਵਿੱਚ ਕੇਵਲ ਉਹ ਹੀ ਉਸ ਦੇ ਕੰਮ ਆਏ ॥੧੦੦॥
ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹ੍ਹਾ ਵਾਸੁ ॥ fareedaa ha-o balihaaree tinH pankhee-aa jangal jinHaa vaas. O’ Farid, I am dedicated to those birds whose dwelling is in the forest, ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥ kakar chugan thal vasan rab na chhodan paas. ||101|| who peck at pebbles, live on the ground, yet never forsake God’s support. (I am dedicated to those who live in humility and never forsake God’s refuge). ||101|| ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ| ॥੧੦੧॥
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥ fareedaa rut firee van kambi-aa pat jharhay jharh paahi. O’ Farid, with the change of the season, the trees in the forest are shaking, and shedding their leaves. ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ।
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥ chaaray kundaa dhooNdhee-aaN rahan kithaa-oo naahi. ||102|| I have searched throughout the four corners of the world, but I have not found any place that does not change (similarly life keeps changing from youth to old age and then death, therefore one should remember God at all times). ||102|| (ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ| ॥੧੦੨॥
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ fareedaa paarh patolaa Dhaj karee kamblarhee pahiray-o. O’ Farid, I should tear off my silken clothes (ego) into pieces and instead wear an ordinary blanket of humility, ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ,
ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ jinHee vaysee saho milai say-ee vays karay-o. ||103|| and adorn myself with those garbs (virtues) which unite me with God. ||103|| ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ॥੧੦੩॥
ਮਃ ੩ ॥ mehlaa 3. Third Guru:
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ kaa-ay patolaa paarh-tee kamblarhee pahiray-ay. Why should one tear off the silken cloth and wear an ordinary blanket? (ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥ naanak ghar hee baithi-aa saho milai jay nee-at raas karay-i. ||104|| O’ Nanak, if one acquires good intentions by eradicating ego ang adopting humility, then one can realize the Master-God even while sitting at home. ||104|| ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ -ਪਰਮਾਤਮਾ ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ ॥੧੦੪॥
ਮਃ ੫ ॥ mehlaa 5. Fifth Guru:
ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥ fareedaa garab jinHaa vadi-aa-ee-aa Dhan joban aagaah. O’ Farid, those who were egotistically proud of their extreme glory, wealth, and youth, ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ,
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥ khaalee chalay Dhanee si-o tibay ji-o meehahu. ||105|| departed from the world without God’s grace just as the hill tops remain without any water after the rain. ||105|| ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ॥੧੦੫॥
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥ fareedaa tinaa mukh daraavanay jinaa visaari-on naa-o. O’ Farid, the faces of those who have forsaken God’s Name, appear dreadful, ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ,
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥ aithai dukh ghanayri-aa agai tha-ur na thaa-o. ||106|| they suffer immensely while they are alive, and find no place of rest even hereafter. ||106|| (ਜਿਤਨਾ ਚਿਰ) ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ| ॥੧੦੬॥
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥ fareedaa pichhal raat na jaagi-ohi jeevad-rho mu-i-ohi. O’ Farid, if you don’t wake up in the early hours before dawn (to remember God), then you are spiritually deteriorated while still alive; ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ;
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥ jay tai rab visaari-aa ta rab na visari-ohi. ||107|| If you have forsaken God, God has not forgotten you (He is watching your deeds all the time). ||107|| ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥
ਮਃ ੫ ॥ mehlaa 5. Fifth Guru:
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥ fareedaa kant rangvaalaa vadaa vaymuhtaaj. O’ Farid, the Master-God is beautiful (joyful) and completely self-sufficient. ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ।
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥ alah saytee rati-aa ayhu sachaavaaN saaj. ||108|| By being imbued with God’s love, one also attains this status of beauty and becomes self-sufficient like God Himself. ||108|| ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ| ॥੧੦੮॥
ਮਃ ੫ ॥ mehlaa 5. Fifth Guru:
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥ fareedaa dukh sukh ik kar dil tay laahi vikaar. O’ Farid, consider misery and pleasure as the same, and eradicate all the vices from your heart, ਹੇ ਫਰੀਦ! ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥ alah bhaavai so bhalaa taaN labhee darbaar. ||109|| If you accept that whatever happens by God’s will is the best, then you will find a place in God’s presence. ||109|| ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥
ਮਃ ੫ ॥ mehlaa 5. Fifth Guru:
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥ fareedaa dunee vajaa-ee vajdee tooN bhee vajeh naal. O’ Farid, people of the world are like musical instruments and are manipulated by the Maya; you too are playing the same way with them. ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ; ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ।
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥ so-ee jee-o na vajdaa jis alhu kardaa saar. ||110|| Only that fortunate person is not manipulated by the materialism, who is protected by God. ||110|| ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ ਪਰਮਾਤਮਾ ਆਪ ਕਰਦਾ ਹੈ| ॥੧੧੦॥
ਮਃ ੫ ॥ mehlaa 5. Fifth Guru:
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥ fareedaa dil rataa is dunee si-o dunee na kitai kamm. O’ Farid, if the mind stays imbued with the worldly attachments, then the world is of no use at the end. ਹੇ ਫਰੀਦ! ਜੇ ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ, ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ।
Scroll to Top
https://informatika.nusaputra.ac.id/lib/ slot gacor https://sipenmaru-polkeslu.cloud/sgacor/ https://inspektorat.batubarakab.go.id/adminsample/image/
jp1131 https://login-bobabet.com/ https://sugoi168daftar.com/ https://login-domino76.com/ https://sipenmaru-polkeslu.cloud/daftar_admin/ https://pascasarjana.uts.ac.id/plugins/sugoi168/ https://library.president.ac.id/event/jp-gacor/ https://biropemotda.riau.go.id/menus/1131-gacor/ https://keuangan.usbypkp.ac.id/mmo/boba/ https://informatika.nusaputra.ac.id/wp-includes/1131/
https://informatika.nusaputra.ac.id/hk/
https://informatika.nusaputra.ac.id/sbo/
https://informatika.nusaputra.ac.id/lib/ slot gacor https://sipenmaru-polkeslu.cloud/sgacor/ https://inspektorat.batubarakab.go.id/adminsample/image/
jp1131 https://login-bobabet.com/ https://sugoi168daftar.com/ https://login-domino76.com/ https://sipenmaru-polkeslu.cloud/daftar_admin/ https://pascasarjana.uts.ac.id/plugins/sugoi168/ https://library.president.ac.id/event/jp-gacor/ https://biropemotda.riau.go.id/menus/1131-gacor/ https://keuangan.usbypkp.ac.id/mmo/boba/ https://informatika.nusaputra.ac.id/wp-includes/1131/
https://informatika.nusaputra.ac.id/hk/
https://informatika.nusaputra.ac.id/sbo/