Guru Granth Sahib Translation Project

Guru granth sahib page-1359

Page 1359

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥ jayn kalaa maat garabh paritpaalaN nah chhaydant jathar rognah. that God who by His power sustains a creature in the womb of its mother, and does not let the fire-like conditions of the mother’s womb destroy it. ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ।
ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥ tayn kalaa asthambhaN sarovaraN naanak nah chhijant tarang toyneh. ||53|| O’ Nanak, it is God’s power which has provided support to the oceans but does not let the waves destroy the land. ||53|| ਹੇ ਨਾਨਕ! ਉਸੇ ਹੀ ਸ਼ਕਤੀ ਨਾਲ ਸੁਆਮੀ ਨੇ ਆਪਣੇ ਸਮੁੰਦਰਾਂ ਨੂੰ ਰੋਕਿਆ ਹੋਇਆ ਹੈ ਅਤੇ ਪਾਣੀ ਦੀਆਂ ਲਹਿਰਾਂ ਨੂੰ ਧਰਤੀ ਨੂੰ ਨਾਸ ਨਹੀਂ ਕਰਨ ਦਿੱਤਾ। ॥੫੩॥
ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥ gusaaN-ee garist roopayn simarnaN sarbatar jeevnah. God of the universe has the greatest power and His remembrance is the support of all mortals. ਜਗਤ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ।
ਲਬਧ੍ਯ੍ਯੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥ labDha-yaN sant sangayn naanak savachh maarag har bhagat-neh. ||54|| O’ Nanak, the devotional worship of God is the most immaculate way of life, which is found in the company of saints.||54|| ਹੇ ਨਾਨਕ! ਪਰਮਾਤਮਾ ਦੀ ਭਗਤੀ ਹੀ (ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ) ਨਿਰਮਲ ਰਸਤਾ ਹੈ, ਜੋ ਸਾਧ ਸੰਗਤ ਵਿਚ ਲੱਭਦਾ ਹੈ ॥੫੪॥
ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ॥ maskaN bhagnant sailaN kardamaN tarant papeelkeh. A mosquito-like helpless person can shatter the mountain of ego and an ant-like weak person can cross the swamp of worldly attachments, ਮੱਛਰ (ਵਾਂਗ ਨਿਤਾਣਾ ਮਨੁੱਖ ਭੀ) ਪਹਾੜ (ਅਹੰਕਾਰ) ਨੂੰ ਤੋੜ ਲੈਂਦਾ ਹੈ, ਕੀੜੀ (ਵਾਂਗ ਕਮਜ਼ੋਰ ਹੁੰਦਿਆਂ ਭੀ ਚਿੱਕੜ (ਮੋਹ) ਤੋਂ ਤਰ ਜਾਂਦਾ ਹੈ,
ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ ॥ saagraN laNghant pi-angaN tam pargaas anDhkah. a cripple-like supportless person can cross the world-ocean of vices and one’s darkness of ignorance can become spiritual enlightenment: ਲੂਲ੍ਹੇ ਸਮਾਨ ਨਿਆਸਰਾ ਹੁੰਦਿਆਂ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਅਗਿਆਨੀ ਅੰਨ੍ਹੇ ਦਾ ਹਨੇਰਾ ਵੀ ਚਾਨਣ ਬਣ ਜਾਂਦਾ ਹੈ,
ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥੫੫॥ saaDh sangayn simrant gobind saran naanak har har haray. ||55|| O’ Nanak, if one seeks the support of God and always lovingly remembers Him in the company of saints. ||55|| ਹੇ ਨਾਨਕ! ਜੇ ਮਨੁੱਖ ਸਾਧ ਸੰਗਤ ਦੀ ਰਾਹੀਂ ਪਰਮਾਤਮਾ ਦੀ ਓਟ ਲੈ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ ॥੫੫॥.
ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ ॥. tilak heenaN jathaa bipraa amar heenaN jathaa raajnah. Just as a Brahmin without a sacred mark on the forehead, a king without the power to command, ਜਿਵੇਂ ਤਿਲਕ ਤੋਂ ਬਿਨਾ ਬ੍ਰਾਹਮਣ, ਜਿਵੇਂ ਹੁਕਮ (ਦੀ ਸਮਰਥਾ) ਤੋਂ ਬਿਨਾ ਰਾਜਾ,
ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥ aavaDh heenaN jathaa sooraa naanak Dharam heenaN tathaa baisnveh. ||56|| and a warrior without weapons: O’ Nanak, similar is the devotee of god Vishnu without faith. ||56|| ਜਿਵੇਂ ਸ਼ਸਤ੍ਰ ਤੋਂ ਬਿਨਾ ਸੂਰਮਾ: ਹੇ ਨਾਨਕ! ਤਿਵੇਂ ਹੀ ਹੈ ਧਰਮ ਤੋਂ ਸੱਖਣਾ ਵਿਸ਼ਨੂ-ਭਗਤ ॥੫੬॥
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ na saNkhaN na chakaraN na gadaa na si-aamaN. God neither carries a conch, nor a Chakra (steel disc) and nor a bludgeon like god Visnu; nor He is of dark skin like god Krishna. ਉਸ ਦੇ ਹੱਥ ਵਿਚ ਨਾਹ ਸੰਖ ਹੈ ਨਾਹ ਚੱਕ੍ਰ ਹੈ ਨਾਹ ਗਦਾ ਹੈ, ਨਾਹ ਹੀ ਉਹ ਕਾਲੇ ਰੰਗ ਵਾਲਾ ਹੈ। (ਭਾਵ, ਨਾਹ ਹੀ ਉਹ ਵਿਸ਼ਨੂ ਹੈ ਨਾਹ ਹੀ ਉਹ ਕ੍ਰਿਸ਼ਨ ਹੈ)।
ਅਸ੍ਚਰਜ ਰੂਪੰ ਰਹੰਤ ਜਨਮੰ ॥. ascharaj roopaN rahant janmaN. God’s Form is amazing (which cannot be described) and He is not born. ਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ),
ਨੇਤ ਨੇਤ ਕਥੰਤਿ ਬੇਦਾ ॥ nayt nayt kathant baydaa. The Vedas say that there is none other like Him. ਵੇਦ ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ,
ਊਚ ਮੂਚ ਅਪਾਰ ਗੋਬਿੰਦਹ ॥ ooch mooch apaar gobindah. God, the Master of the universe, is the highest, the greatest, and infinite ਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ, (ਬਹੁਤ) ਵੱਡਾ ਹੈ,
ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥੫੭॥ basant saaDh rid-yaN achut bujhant naanak badbhaagee-ah. ||57|| That eternal God resides in the hearts of the saints. O’ Nanak, only veryfortunate persons understand this. ||57|| ਉਹ ਅਵਿਨਾਸੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਵੱਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ ॥੫੭॥
ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥ udi-aan basanaN saNsaaraN sanbanDhee savaan si-aal kharah. One lives in this jungle-like world where his relatives are greedy like dogs, cowards like jackals and stupid like donkeys. ਜੀਵ ਦਾ ਵਾਸਾ ਇਕ ਐਸੇ ਸੰਸਾਰ-ਜੰਗਲ ਵਿਚ ਹੈ ਜਿਥੇ ਕੁੱਤੇ, ਗਿੱਦੜ, ਖੋਤੇ ਇਸ ਦੇ ਸੰਬੰਧੀ ਹਨ ( ਜੀਵ ਦਾ ਸੁਭਾਉ ਕੁੱਤੇ ਗਿੱਦੜ ਖੋਤੇ ਵਰਗਾ ਹੈ)।
ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ ॥ bikham sathaan man moh madiraN mahaaN asaaDh panch taskarahi. One’s mind is caught in a very difficult place and is intoxicated with the wine of emotional attachment and is surrounded by extremely incorrigible five vices. ਜੀਵ ਦਾ ਮਨ ਬੜੇ ਔਖੇ ਥਾਂ (ਫਸਿਆ ਪਿਆ) ਹੈ, ਮੋਹ ਦੀ ਸ਼ਰਾਬ (ਵਿਚ ਮਸਤ ਹੈ), ਵੱਡੇ ਅਜਿੱਤ ਪੰਜ (ਕਾਮਾਦਿਕ) ਚੋਰ (ਇਸ ਦੇ ਲਾਗੂ ਹਨ)।
ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਯ੍ਯਣ ਕਠਿਨਹ ॥ heet moh bhai bharam bharmanaN ahaN faaNs teekh-yan kathineh. One wanders lost in love and emotional attachment, fear and doubt; he is caught in the sharp and strong noose of egotism. ਹਿਤ, ਮੋਹ, (ਅਨੇਕਾਂ) ਸਹਿਮ, ਭਟਕਣਾਂ (ਵਿਚ ਜੀਵ ਕਾਬੂ ਆਇਆ ਹੋਇਆ ਹੈ), ਹਉਮੈ ਦੀ ਔਖੀ ਤ੍ਰਿੱਖੀ ਫਾਹੀ (ਇਸ ਦੇ ਗਲ ਵਿਚ ਪਈ ਹੋਈ ਹੈ)।
ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥ paavak to-a asaaDh ghoraN agam teer nah langhnah. (One is drowning in such a world-ocean) where there is fire of worldly desires and the water of extremely incorrigible vices; the shore is unreachable, therefore it can’t be crossed over. (ਜੀਵ ਇਕ ਐਸੇ ਸਮੁੰਦਰ ਵਿਚ ਗੋਤੇ ਖਾ ਰਿਹਾ ਹੈ ਜਿਥੇ) ਤ੍ਰਿਸ਼ਨਾ ਦੀ ਅੱਗ ਹੈ, ਭਿਆਨਕ ਅਸਾਧ ਵਿਸ਼ਿਆਂ ਦਾ ਪਾਣੀ ਹੈ, (ਉਸ ਸਮੁੰਦਰ ਦਾ) ਕੰਢਾ ਅਪਹੁੰਚ ਹੈ, ਪਾਰ ਨਹੀਂ ਲੰਘਿਆ ਜਾ ਸਕਦਾ।
ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥ bhaj saaDhsang gopaal naanak har charan saran uDhran kirpaa. ||58|| O’ Nanak, meditate on God in the company of saints, because one can cross over the world-ocean of vices only by seeking the refuge of His immaculate Name and His grace. ||58|| ਹੇ ਨਾਨਕ! ਸਾਧ ਸੰਗਤ ਵਿਚ ਜਾ ਕੇ ਗੋਪਾਲ ਦਾ ਭਜਨ ਕਰ, ਪ੍ਰਭੂ ਦੇ ਚਰਨਾਂ ਦੀ ਓਟ ਲਿਆਂ ਹੀ ਉਸ ਦੀ ਮੇਹਰ ਨਾਲ (ਇਸ ਭਿਆਨਕ ਸੰਸਾਰ-ਸਮੁੰਦਰ ਵਿਚੋਂ ਬਚਾਉ ਹੋ ਸਕਦਾ ਹੈ ॥੫੮॥
ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲ੍ਯ੍ਯੰ ਰੋਗ ਖੰਡਣਹ ॥ kirpaa karant gobind gopaalah sagal-yaN rog khandnah. When God bestows mercy on someone, then He destroys all maladies of that person. ਜਦੋਂ ਗੋਬਿੰਦ ਗੋਪਾਲ (ਜੀਵ ਉਤੇ) ਕਿਰਪਾ ਕਰਦਾ ਹੈ ਤਾਂ (ਉਸ ਦੇ) ਸਾਰੇ ਰੋਗ ਨਾਸ ਕਰ ਦੇਂਦਾ ਹੈ।
ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥੫੯॥ saaDh sangayn gun ramat naanak saran pooran parmaysureh. ||59|| O’ Nanak, the praises of the all pervading supreme God can be sung and His refuge can be sought only in the company of saints. ||59|| ਹੇ ਨਾਨਕ! ਸਾਧ ਸੰਗਤ ਦੀ ਰਾਹੀਂ ਹੀ ਪ੍ਰਭੂਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ ਪੂਰਨ ਪਰਮੇਸਰ ਦਾ ਆਸਰਾ ਲਿਆ ਜਾ ਸਕਦਾ ਹੈ ॥੫੯॥
ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ ॥ si-aamalaN maDhur maanukh-yaN rid-yaN bhoom vairnah. One might be very beauteous to look at and may be very sweet tongued, but if he has sowed the seed of enmity in his heart, ਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ-ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ-ਧਰਤੀ ਵਿਚ ਵੈਰ (ਦਾ ਬੀਜ) ਹੋਵੇ,
ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥੬੦॥ nivant hovant mithi-aa chaytnaN sant savajniH. ||60|| then his bowing before others is false; but the virtuous saints remain beware of such mistake.||60|| ਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ। ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ ॥੬੦॥
ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥ achayt moorhaa na jaanant ghatant saasaa nit partay. The unaware fool doesn’t know that his breaths (life span) are decreasing day by day, ਬੇ-ਸਮਝ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਸੁਆਸ ਸਦਾ ਘਟਦੇ ਰਹਿੰਦੇ ਹਨ,
ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ॥ chhijant mahaa sundree kaa-i-aa kaal kanniaa garaastay. the beautiful body is becoming frail, and the old age is tightening its grip. ਬੜਾ ਸੁੰਦਰ ਸਰੀਰ (ਦਿਨੋ-ਦਿਨ) ਕਮਜ਼ੋਰ ਹੁੰਦਾ ਜਾਂਦਾ ਹੈ, ਬਿਰਧ-ਅਵਸਥਾ ਆਪਣਾ ਜ਼ੋਰ ਪਾਂਦੀ ਜਾਂਦੀ ਹੈ।
ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥ rachant pukhah kutamb leelaa anit aasaa bikhi-aa binod. Even in this situation, one remains involved in the family frolics and keeps harboring the hopes of enjoying the pleasures of short-lived worldly wealth. (ਅਜੇਹੀ ਹਾਲਤ ਵਿਚ ਭੀ) ਬੰਦਾ ਆਪਣੇ ਪਰਵਾਰ ਦੇ ਕਲੋਲਾਂ ਵਿਚ ਮਸਤ ਰਹਿੰਦਾ ਹੈ, ਅਤੇ ਨਿੱਤ ਨਾਹ ਰਹਿਣ ਵਾਲੀ ਮਾਇਆ ਦੀਆਂ ਖ਼ੁਸ਼ੀਆਂ ਦੀਆਂ ਆਸਾਂ (ਬਣਾਈ ਰੱਖਦਾ ਹੈ)।
ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥੬੧॥ bharmant bharmant baho janam haari-o saran naanak karunaa ma-yeh. ||61|| One gets exhausted wandering in innumerable incarcerations: O’ Nanak, seek the refuge of the merciful God to escape from this situation. ||61|| ਅਨੇਕਾਂ ਜੂਨਾਂ ਵਿਚ ਭਟਕਦਾ ਜੀਵ ਥੱਕ ਜਾਂਦਾ ਹੈ। ਹੇ ਨਾਨਕ! (ਇਸ ਕਲੇਸ਼ ਤੋਂ ਬਚਣ ਲਈ) ਦਇਆ-ਸਰੂਪ ਪ੍ਰਭੂ ਦਾ ਆਸਰਾ ਲੈ ॥੬੧॥
ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥ hay jihbay hay rasgay maDhur pari-a tu-yaN. O’ tongue: O’ the enjoyer of different relishes, you love sweet dishes. ਹੇ ਜੀਭ! ਹੇ ਸੁਆਦ ਲੈਣ ਵਾਲੀਏ! ਮਿੱਠੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ।
ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥ sat hataN param baadaN avrat aythah suDh achharneh. While uttering God’s Names, you behave as if you are dead, but enter in great conflicts; O’ tongue, repeatedly utter these pure words, ਪ੍ਰਭੂ ਦੇ ਨਾਮ-ਸਿਮਰਨ ਵਲੋਂ ਤੂੰ ਮਰੀ ਪਈ ਹੈਂ, ਤੇ ਹੋਰ ਵੱਡੇ ਵੱਡੇ ਝਗੜੇ ਸਹੇੜਦੀ ਹੈਂ। ਹੇ ਜੀਭ! ਇਹ ਪਵਿੱਤ੍ਰ ਸ਼ਬਦ ਤੂੰ ਮੁੜ ਮੁੜ ਉਚਾਰਨ ਕਰ-
ਗੋਬਿੰਦ ਦਾਮੋਦਰ ਮਾਧਵੇ ॥੬੨॥ gobind daamodar maaDhvay. ||62|| Gobind, Damodar, Maadhav (the Names of God) and only then you will be worthy of being called tongue. ||62|| ‘ਗੋਬਿੰਦ’ ‘ਦਾਮੋਦਰ’ ‘ਮਾਧੋ’- (ਤਦੋਂ ਹੀ ਤੂੰ ਜੀਭ ਅਖਵਾਣ ਦੇ ਯੋਗ ਹੋਵੇਂਗੀ) ॥੬੨॥
ਗਰਬੰਤਿ ਨਾਰੀ ਮਦੋਨ ਮਤੰ ॥ garbant naaree madon mataN. One intoxicated with the lust of a woman, (ਜਿਹੜਾ) ਮਨੁੱਖ ਇਸਤ੍ਰੀ ਦੇ ਮਦ ਵਿਚ ਮਸਤਿਆ ਹੋਇਆ-
ਬਲਵੰਤ ਬਲਾਤ ਕਾਰਣਹ ॥ balvant balaat kaarnah. considering himself powerful, commits coercion, ਆਪਣੇ ਆਪ ਨੂੰ ਬਲਵਾਨ ਜਾਣ ਕੇ ਹੋਰਨਾਂ ਉਤੇ ਧੱਕਾ ਕਰਦਾ ਹੈ,
ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥ charan kamal nah bhajant tarin samaan Dharig janamneh. and never remembers God’s immaculate Name; accursed is the life of such a person who is insignificant like a straw. ਉਹ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਨਹੀਂ ਧਰਦਾ, (ਇਸ ਕਰਕੇ ਉਸ ਦੀ ਹਸਤੀ) ਤੀਲੇ ਦੇ ਬਰਾਬਰ ਹੈ, ਉਸ ਦਾ ਜੀਵਨ ਫਿਟਕਾਰ-ਜੋਗ ਹੈ।
ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥ hay papeelkaa garastay gobind simran tu-yaN Dhanay. O’ an ant-like tiny person, if remembering God is your wealth, then in spite of being tiny, you are very powerful. ਹੇ ਕੀੜੀ! (ਜੇ) ਗੋਬਿੰਦ ਦਾ ਸਿਮਰਨ ਤੇਰਾ ਧਨ ਹੈ, (ਤਾਂ ਤੂੰ ਨਿੱਕੀ ਜਿਹੀ ਹੁੰਦਿਆਂ ਭੀ) ਭਾਰੀ ਹੈਂ
ਨਾਨਕ ਅਨਿਕ ਬਾਰ ਨਮੋ ਨਮਹ ॥੬੩॥ naanak anik baar namo namah. ||63|| O’ Nanak, humbly bow before God over and over again. ||63|| ਹੇ ਨਾਨਕ! ਅਨੇਕਾਂ ਵਾਰੀ (ਪਰਮਾਤਮਾ ਅੱਗੇ) ਨਮਸਕਾਰ ਕਰ ॥੬੩॥
ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥ tarin ta mayraN sehkaN ta haree-aN. That staw-like weak person becomes strong like a mountain, and a dry twig-like spiritually dead person rejuvenates, ਉਹ ਜੀਵ ਤੀਲੇ ਤੋਂ ਸੁਮੇਰ ਪਰਬਤ ਬਣ ਜਾਂਦਾ ਹੈ, ਸੁਕੇ ਤੋਂ ਹਰਾ ਹੋ ਜਾਂਦਾ ਹੈ,
ਬੂਡੰ ਤ ਤਰੀਅੰ ਊਣੰ ਤ ਭਰੀਅੰ ॥ booda ta taree-a oona ta bharee-a. drowning in thoughts he becomes thoughtful and one with no virtues becomes full of virtues, (ਵਿਚਾਰਾਂ ਵਿਚ) ਡੁੱਬਦਾ ਤਰ ਜਾਂਦਾ ਹੈ, (ਗੁਣਾਂ ਤੋਂ) ਸੱਖਣਾ (ਗੁਣਾਂ ਨਾਲ) ਭਰ ਜਾਂਦਾ ਹੈ,
ਅੰਧਕਾਰ ਕੋਟਿ ਸੂਰ ਉਜਾਰੰ ॥ anDhkaar kot soor ujaaraN. from being surrounded by darkness of ignorance, he gets spiritually enlightened as if there is light of millions of suns in his mind, (ਉਸ ਦੇ ਵਾਸਤੇ) ਹਨੇਰੇ ਤੋਂ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ,
ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥ binvant naanak har gur dayaaraN. ||64|| upon whom the Divine Guru becomes kind, prays Nanak. ||64|| ਨਾਨਕ ਬੇਨਤੀ ਕਰਦਾ ਹੈ (ਜਿਸ ਉਤੇ) ਗੁਰੂ ਪਰਮਾਤਮਾ ਦਿਆਲ ਹੋ ਜਾਏ ॥੬੪॥
Scroll to Top
slot demo slot gacor https://keuangan.usbypkp.ac.id/user_guide/lgacor/ https://learning.poltekkesjogja.ac.id/lib/pear/ https://learning.poltekkesjogja.ac.id/lib/
https://sipenmaru-polkeslu.cloud/daftar_admin/ jp1131 https://login-bobabet.com/ https://sugoi168daftar.com/ https://login-domino76.com/ https://pascasarjana.uts.ac.id/plugins/sugoi168/ https://library.president.ac.id/event/jp-gacor/ https://biropemotda.riau.go.id/menus/1131-gacor/ https://pmursptn.unib.ac.id/wp-content/boba/ https://keuangan.usbypkp.ac.id/mmo/boba/ https://informatika.nusaputra.ac.id/wp-includes/1131/
https://informatika.nusaputra.ac.id/hk/
https://informatika.nusaputra.ac.id/sbo/
slot demo slot gacor https://keuangan.usbypkp.ac.id/user_guide/lgacor/ https://learning.poltekkesjogja.ac.id/lib/pear/ https://learning.poltekkesjogja.ac.id/lib/
https://sipenmaru-polkeslu.cloud/daftar_admin/ jp1131 https://login-bobabet.com/ https://sugoi168daftar.com/ https://login-domino76.com/ https://pascasarjana.uts.ac.id/plugins/sugoi168/ https://library.president.ac.id/event/jp-gacor/ https://biropemotda.riau.go.id/menus/1131-gacor/ https://pmursptn.unib.ac.id/wp-content/boba/ https://keuangan.usbypkp.ac.id/mmo/boba/ https://informatika.nusaputra.ac.id/wp-includes/1131/
https://informatika.nusaputra.ac.id/hk/
https://informatika.nusaputra.ac.id/sbo/