Guru Granth Sahib Translation Project

Guru granth sahib page-1332

Page 1332

ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥ pasree kiran ras kamal bigaasay sas ghar soor samaa-i-aa. When the rays of the Guru’s spiritual wisdom spread in one’s heart, his lotus-like heart joyfully blossoms, his mind becomes calm and his ferocious nature merges in it as if the sun has entered in the house of the moon. ਜਦ ਗੁਰ ਗਿਆਨ ਰੂਪ ਕਿਰਣ ਹਿਰਦੇ ਅੰਦਰ ਪਸਰਦੀ ਹੈ, ਹਿਰਦਾ ਰੂਪ ਕਮਲ ਰਸ ਨਾਲ ਖਿੜ ਪੈਂਦਾ ਹੈ, ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ।
ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥ kaal biDhuns mansaa man maaree gur parsaad parabh paa-i-aa. ||3|| Then by overcoming the fear of death, he buries the worldly desire of his mind in the mind itself and he realizes God by the Guru’s grace. ||3|| ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੩॥
ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥ at ras rang chaloolai raatee doojaa rang na ko-ee. Those people whose tongue is imbued with God’s intense love, they cannot be affected by the love for Maya. ਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ।
ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥ naanak rasan rasaa-ay raatay rav rahi-aa parabh so-ee. ||4||15|| O’ Nanak, those who have sweetened their tongue with the elixir of Naam, are imbued with God’s love and they visualize Him pervading everywhere. ||4||15| ਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੫॥
ਪ੍ਰਭਾਤੀ ਮਹਲਾ ੧ ॥ parbhaatee mehlaa 1. Raag Prabhati,First Guru:
ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥ baarah meh raaval khap jaaveh chahu chhi-a meh sani-aasee. The Yogis of the twelve different sects and the ascetics of ten religious groups, ruin themselves (by remaining astray from God’s remembrance), (ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ) ਬਾਰਾਂ ਹੀ ਫ਼ਿਰਕਿਆਂ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਦੇ ਸੰਨਿਆਸੀ ਖਪਦੇ ਫਿਰਦੇ ਹਨ,
ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥ jogee kaaprhee-aa sirkhoothay bin sabdai gal faasee. ||1|| Also Yogis who wear patched robes and the Jains who get their hair plucked out, have the noose of death around their necks without the Guru’s word. ||1|| ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥
ਸਬਦਿ ਰਤੇ ਪੂਰੇ ਬੈਰਾਗੀ ॥ sabad ratay pooray bairaagee. Those imbued with the divine word of God’s praises are the perfect renunciates. ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ।
ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥ a-uhath hasat meh bheekhi-aa jaachee ayk bhaa-ay liv laagee. ||1|| rahaa-o. they remain focused on the love of God who is residing in their heart and always beg to receive charity (of His Name) from Him. ||1||Pause|| ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ ਪਾਸੋ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥
ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥ barahman vaad parheh kar kiri-aa karnee karam karaa-ay. The Brahmin recites the stories of strife from the scriptures, performs ceremonial rituals and leads others in these rituals. ਬ੍ਰਾਹਮਣ ਸ਼ਾਸਤ੍ਰਾਂ ਵਿਚੋਂ ਬਖੇੜਿਆਂ ਬਾਰੇ ਪੜ੍ਹਦੇ ਹਨ, ਰਸਮੀ ਕਰਮ ਕਾਂਡ ਕਰਦੇ ਹਨ ਅਤੇ ਹੋਰਨਾ ਪਾਸੋ ਕਰਮਕਾਂਡ ਕਰਵਾਉਂਦੇ ਹਨ।
ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥ bin boojhay kichh soojhai naahee manmukh vichhurh dukh paa-ay. ||2|| Without remembering God, a self-willed person suffers spiritually, because he can’t think about righteous living without understanding the Guru’s word. ||2|| ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥
ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥ sabad milay say soochaachaaree saachee dargeh maanay. People of pure conduct are only those who are attached to the Guru’s word; they receive honor in God’s presence. ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।
ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥ an-din naam ratan liv laagay jug jug saach samaanay. ||3|| They always remain focused on God’s precious Name and they forever remain absorbed in the remembrance of God. ||3|| ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੇ ਹਨ ॥੩॥
ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥ saglay karam Dharam such sanjam jap tap tirath sabad vasay. The merits of all kinds of righteous deeds, piety, ablution, austerities, worships, penances and pilgrimages are attained by following the Guru’s teachings. ਸਾਰੇ ਧਰਮ ਕਰਮ, (ਬਾਹਰਲੀ) ਸੁੱਚ, ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ
ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥ naanak satgur milai milaa-i-aa dookh paraachhat kaal nasay. ||4||16|| O’ Nanak, whom God unites with the true Guru, all the sufferings, sins, and the fear of death of that person flee away. ||4||16|| ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ ਉਸ ਦੇ ਸਾਰੇ ਦੁੱਖ, ਪਾਪ ਤੇ ਮੌਤ ਦਾ ਡਰ ਦੂਰ ਹੋ ਜਾਂਦੇ ਹਨ ॥੪॥੧੬॥
ਪ੍ਰਭਾਤੀ ਮਹਲਾ ੧ ॥ parbhaatee mehlaa 1. Raag Prabhati,First Guru:
ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥ santaa kee rayn saaDh jan sangat har keerat tar taaree. O’ my mind, humbly serve the saints and sing God’s praises in the company of saintly persons, and make this effort to swim across the world-ocean of vices. (ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ।
ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥ kahaa karai bapuraa jam darpai gurmukh ridai muraaree. ||1|| What can the wretched demon of death do? The demon of death is afraid of that follower of the Guru in whose heart is enshrined God. ||1|| ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ ॥੧॥
ਜਲਿ ਜਾਉ ਜੀਵਨੁ ਨਾਮ ਬਿਨਾ ॥ jal jaa-o jeevan naam binaa. May the life of a human being, bereft of remembering God’s Name, be burnt down in the fire of vices. ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ,
ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥ har jap jaap japa-o japmaalee gurmukh aavai saad manaa. ||1|| rahaa-o. O’ my mind, through the Guru’s teachings, I continuously remember God’s Name as if it is my rosary and thus I enjoy this bliss. ||1||Pause|| ਹੇ ਮੇਰੇ ਮਨ! ਮੈਂ ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ), ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ)। ਗੁਰੂ ਦੀ ਸਰਨ ਪੈ ਕੇ ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ ॥੧॥ ਰਹਾਉ ॥
ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥ gur updays saach sukh jaa ka-o ki-aa tis upmaa kahee-ai. One who enjoys the everlasting spiritual bliss of following the Guru’s teachings, what glory of that person can we describe? ਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਕਿਹੜੀ ਵਡਿਆਈ ਆਖੀਏ?
ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥ laal javayhar ratan padaarath khojat gurmukh lahee-ai. ||2|| One who follows the Guru’s teachings, he seeks and finds the gems-like precious divine virtues. ||2|| ਜੇਹੜਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ ॥੨॥
ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥ cheenai gi-aan Dhi-aan Dhan saachou ayk sabad liv laavai. One who focuses his mind on the divine word of God’s praises, understands true divine wisdom, meditation and wealth of Naam, ਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤ) ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ।
ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥ niraalamb nirhaar nihkayval nirbha-o taarhee laavai. ||3|| such a person then remains absorbed in the meditation of the immaculate God, who doesn’t need any support and sustenance. ||3|| ਉਹ ਮਨੁੱਖ ਆਪਣੀ ਸੁਰਤ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥ saa-ir sapat bharay jal nirmal ultee naav taraavai. One whose seven seas (mind, intellect and five sensory organs) get filled with the immaculate nectar of Naam, he turns back from worldly entanglements towards remembering God. ਜਿਸ ਮਨੁੱਖ ਦੇ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ।
ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥ baahar jaatou thaak rahaavai gurmukh sahj samaavai. ||4|| He restrains his wandering mind through the Guru’s teachings and remains absorbed in a state of spiritual poise. ||4||. ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ ॥੪॥
ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥ so girhee so daas udaasee jin gurmukh aap pachhaani-aa. One who has realized his own self through the Guru’s teachings, is a real householder, a true renunciate and God’s devotee. (ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ।
ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥ naanak kahai avar nahee doojaa saach sabad man maani-aa. ||5||17|| Nanak says, one whose mind gets appeased with the divine word of God’s praises, he doesn’t see any one other except God. ||5||17|| ਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ ॥੫॥੧੭॥
ਰਾਗੁ ਪ੍ਰਭਾਤੀ ਮਹਲਾ ੩ ਚਉਪਦੇ raag parbhaatee mehlaa 3 cha-upday Raag Prabhati,Third Guru, four Stanzas:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥ gurmukh virlaa ko-ee boojhai sabday rahi-aa samaa-ee. Only a rare follower of the Guru understands through his word that God is pervading everywhere. ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ।
ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥ naam ratay sadaa sukh paavai saach rahai liv laa-ee. ||1|| One who is imbued with the love of God’s Name, always enjoys internal peace and remains focused on the eternal God. ||1|| ਪ੍ਰਭੂ ਦੇ ਨਾਮ ਵਿਚ ਰੱਤਾ ਰਹਿ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥


© 2017 SGGS ONLINE
error: Content is protected !!
Scroll to Top