Guru Granth Sahib Translation Project

Guru granth sahib page-1305

Page 1305

ਕਾਨੜਾ ਮਹਲਾ ੫ ॥ kaanrhaa mehlaa 5. Raag Kaanraa, Fifth Guru:
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥ aisee ka-un biDhay darsan parsanaa. ||1|| rahaa-o. What is the way to have the blessed vision of God and to unite with His Immaculate Name? ||1||Pause|| ਇਹੋ ਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਪ੍ਰਭੂ ਦਾ ਦਰਸਨ ਹੋ ਜਾਏ, ਪ੍ਰਭੂ ਦੇ ਚਰਨਾਂ ਦੀ ਛੁਹ ਮਿਲ ਜਾਏ? ॥੧॥ ਰਹਾਉ ॥
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥ aas pi-aas safal moorat umag hee-o tarsanaa. ||1|| I have hope and longing for envisioning the fruitful image of God; my heart is passionately yearning for His blessed vision. ||1|| ਸਭ ਜੀਵਾਂ ਨੂੰ ਮਨ-ਮੰਗੀਆਂ ਮੁਰਾਦਾਂ ਦੇਣ ਵਾਲੇ ਪ੍ਰਭੂ ਦੇ ਦਰਸਨ ਦੀ ਮੇਰੇ ਅੰਦਰ ਤਾਂਘ ਹੈ ਉਡੀਕ ਹੈ। ਉਮੰਗ ਵਿਚ ਮੇਰਾ ਹਿਰਦਾ (ਦਰਸ਼ਨ ਨੂੰ) ਤਰਸ ਰਿਹਾ ਹੈ ॥੧॥
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥ deen leen pi-aas meen santnaa har santnaa. If we become humble and serve the saintly people; if we have craving for God’s vision as a fish has for water; ਜੇ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪਈਏ (ਜੇ ਪ੍ਰਭੂ ਦੇ ਦਰਸਨ ਦੀ ਇਤਨੀ ਤਾਂਘ ਹੋਵੇ, ਜਿਵੇਂ) ਮੱਛੀ ਨੂੰ (ਪਾਣੀ ਦੀ) ਪਿਆਸ ਹੁੰਦੀ ਹੈ,
ਹਰਿ ਸੰਤਨਾ ਕੀ ਰੇਨ ॥ ਹੀਉ ਅਰਪਿ ਦੇਨ ॥ har santnaa kee rayn. hee-o arap dayn. If we surrender our heart for the dust of the feet (humble service) of the saints, ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਖ਼ਾਤਰ ਆਪਣਾ ਹਿਰਦਾ ਭੇਟ ਕਰ ਦੇਈਏ;
ਪ੍ਰਭ ਭਏ ਹੈ ਕਿਰਪੇਨ ॥ parabh bha-ay hai kirpayn. then God becomes merciful to us. ਤਾਂ, ਪ੍ਰਭੂ ਦਇਆਵਾਨ ਹੁੰਦਾ ਹੈ।
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥ maan moh ti-aag chhodi-o ta-o naanak har jee-o bhaytnaa. ||2||2||35|| O’ Nanak, when one has renounced one’s pride and emotional attachment, then one is able to realize God. ||2||2||35|| ਹੇ ਨਾਨਕ! (ਜਦੋਂ ਕਿਸੇ ਨੇ ਆਪਣੇ ਅੰਦਰੋਂ) ਅਹੰਕਾਰ ਅਤੇ ਮੋਹ ਤਿਆਗ ਦਿੱਤਾ, ਤਦੋਂ (ਉਸ ਨੂੰ) ਪ੍ਰਭੂ ਜੀ ਮਿਲ ਪੈਂਦੇ ਹਨ ॥੨॥੨॥੩੫॥
ਕਾਨੜਾ ਮਹਲਾ ੫ ॥ kaanrhaa mehlaa 5. Raag Kaanraa, Fifth Guru:
ਰੰਗਾ ਰੰਗ ਰੰਗਨ ਕੇ ਰੰਗਾ ॥ rangaa rang rangan kay rangaa. God is pervading this worldly play in many colorful and wonderful ways. ਪਰਮਾਤਮਾ (ਇਸ ਜਗਤ-ਤਮਾਸ਼ੇ ਵਿਚ) ਅਨੇਕਾਂ ਹੀ ਰੰਗਾਂ ਵਿਚ (ਵੱਸ ਰਿਹਾ ਹੈ)।
ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥ keet hasat pooran sabh sangaa. ||1|| rahaa-o. from the ant to the elephant, He is pervading all. ||1||Pause|| ਕੀੜੀ ਤੋਂ ਲੈ ਕੇ ਹਾਥੀ ਤਕ ਸਭਨਾਂ ਦੇ ਨਾਲ ਵੱਸਦਾ ਹੈ ॥੧॥ ਰਹਾਉ ॥
ਬਰਤ ਨੇਮ ਤੀਰਥ ਸਹਿਤ ਗੰਗਾ ॥ barat naym tirath sahit gangaa. In order to visualize God, someone regularly observes fasts and religious vows, and someone bathes at all the sacred shrines including Ganges; (ਉਸ ਪਰਮਾਤਮਾ ਦਾ ਦਰਸਨ ਕਰਨ ਲਈ) ਕੋਈ ਵਰਤ ਨੇਮ ਰੱਖ ਰਿਹਾ ਹੈ, ਕੋਈ ਗੰਗਾ ਸਮੇਤ ਸਾਰੇ ਤੀਰਥਾਂ ਦਾ ਇਸ਼ਨਾਨ ਕਰਦਾ ਹੈ;
ਜਲੁ ਹੇਵਤ ਭੂਖ ਅਰੁ ਨੰਗਾ ॥ jal hayvat bhookh ar nangaa. someone stands in ice-cold water and someone remains hungry or unclothed; ਕੋਈ (ਠੰਢੇ) ਪਾਣੀ ਅਤੇ ਬਰਫ਼ (ਦੀ ਠੰਢ ਸਹਾਰ ਰਿਹਾ ਹੈ), ਕੋਈ ਭੁੱਖਾਂ ਕੱਟਦਾ ਹੈ ਕੋਈ ਨੰਗਾ ਰਹਿੰਦਾ ਹੈ;
ਪੂਜਾਚਾਰ ਕਰਤ ਮੇਲੰਗਾ ॥ poojaachaar karat maylangaa. someone is doing ritual worship sitting cross-legged; ਕੋਈ ਆਸਣ ਜਮਾ ਦੇ ਪੂਜਾ ਆਦਿਕ ਦੇ ਕਰਮ ਕਰਦਾ ਹੈ;
ਚਕ੍ਰ ਕਰਮ ਤਿਲਕ ਖਾਟੰਗਾ ॥ chakar karam tilak khaatangaa. and someone applies religious symbols on six parts of his body – the two legs, two arms, the chest, and the forehead. ਕੋਈ ਆਪਣੇ ਸਰੀਰ ਦੇ ਛੇ ਅੰਗਾਂ ਉਤੇ ਚੱਕਰ ਤਿਲਕ ਆਦਿਕ ਲਾਣ ਦੇ ਕਰਮ ਕਰਦਾ ਹੈ।
ਦਰਸਨੁ ਭੇਟੇ ਬਿਨੁ ਸਤਸੰਗਾ ॥੧॥ darsan bhaytay bin satsangaa. ||1|| But all these rituals are futile without joining the congregation of saints and without following their teachings. ||1|| ਪਰ ਸਾਧ ਸੰਗਤ ਦਾ ਦਰਸਨ ਕਰਨ ਤੋਂ ਬਿਨਾ (ਇਹ ਸਾਰੇ ਕਰਮ ਵਿਅਰਥ ਹਨ) ॥੧॥
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥ hath nigrahi at rahat bitangaa. In order to visualize God, even if by his stubbornness, a person controls all his sense faculties and stands on his head, (ਉਸ ਪ੍ਰਭੂ ਦਾ ਦਰਸਨ ਕਰਨ ਲਈ) ਕੋਈ ਮਨੁੱਖ ਹਠ ਨਾਲ ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ ਸਿਰ ਪਰਨੇ ਹੋਇਆ ਹੈ,
ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥ ha-o rog bi-aapai chukai na bhangaa. but in this way he is afflicted with the malady of ego, and the loss of spirituality never ends, (ਪਰ ਇਸ ਤਰ੍ਹਾਂ ਸਗੋਂ) ਹਉਮੈ ਦਾ ਰੋਗ (ਮਨੁੱਖ ਉਤੇ) ਜ਼ੋਰ ਪਾ ਲੈਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਦੀ) ਤੋਟ ਮੁੱਕਦੀ ਨਹੀਂ,
ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥ kaam kroDh at tarisan jarangaa. and he keeps burning in lust, anger, and the fire of worldly desire. ਕਾਮ ਕ੍ਰੋਧ ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।
ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥ so mukat naanak jis satgur changa. ||2||3||36|| O’ Nanak, only that person is liberated from all such evil impulses who is blessed with the true Guru’s sublime teachings. ||2||3||36|| ਹੇ ਨਾਨਕ! (ਕਾਮ ਕ੍ਰੋਧ ਤ੍ਰਿਸ਼ਨਾ ਤੋਂ) ਉਹ ਮਨੁੱਖ ਬਚਿਆ ਰਹਿੰਦਾ ਹੈ ਜਿਸ ਨੂੰ ਸੋਹਣਾ ਗੁਰੂ ਮਿਲ ਪੈਂਦਾ ਹੈ ॥੨॥੩॥੩੬॥
ਕਾਨੜਾ ਮਹਲਾ ੫ ਘਰੁ ੭ kaanrhaa mehlaa 5 ghar 7 Raag Kaanraa,Fifth Guru, Seventh Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥ tikh boojh ga-ee ga-ee mil saaDh janaa. My yearning for materialism is totally quenched upon meeting the saintly people. ਸੰਤ ਜਨਾਂ ਨੂੰ ਮਿਲ ਕੇ (ਮੇਰੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਉੱਕੀ ਹੀ ਮੁੱਕ ਗਈ ਹੈ।
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥ panch bhaagay chor sehjay sukhaino haray gun gaavtee gaavtee gaavtee daras pi-aar. ||1|| rahaa-o. While continuously singing songs in praise of God with adoration, the five thieves (lust, anger, greed, attachment and ego) have easily run away. ||1||Pause|| ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਬੜੇ ਹੀ ਸੌਖ ਨਾਲ (ਕਾਮਾਦਿਕ) ਪੰਜੇ ਚੋਰ (ਮੇਰੇ ਅੰਦਰੋਂ) ਭੱਜ ਗਏ ਹਨ ॥੧॥ ਰਹਾਉ ॥
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥ jaisee karee parabh mo si-o mo si-o aisee ha-o kaisay kara-o. O’ God, the kind of mercy You have bestowed upon me, how can I worship You to show my gratitude? ਹੇ ਪ੍ਰਭੂ! ਜਿਹੋ ਜਿਹੀ ਮਿਹਰ ਤੂੰ ਮੇਰੇ ਉੱਤੇ ਕੀਤੀ ਹੈ, (ਉਸ ਦੇ ਵੱਟੇ ਵਿਚ) ਉਹੋ ਜਿਹੀ (ਤੇਰੀ ਸੇਵਾ) ਮੈਂ ਕਿਵੇਂ ਕਰ ਸਕਦਾ ਹਾਂ?
ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥ hee-o tumHaaray bal balay bal balay bal ga-ee. ||1|| O’ God! I can only dedicate and surrender my heart to You. ||1|| ਹੇ ਪ੍ਰਭੂ! ਮੇਰਾ ਹਿਰਦਾ ਤੈਥੋਂ ਸਦਕੇ ਜਾਂਦਾ ਹੈ, ਕੁਰਬਾਨ ਹੁੰਦਾ ਹੈ ॥੧॥
ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥ pahilay pai sant paa-ay Dhi-aa-ay Dhi-aa-ay pareet laa-ay. O’ God, first I fall at the feet (follow the teachings) of Your saints and then I remember You with great love. ਹੇ ਪ੍ਰਭੂ! ਪਹਿਲਾਂ ਮੈਂ ਤੇਰੇ ਸੰਤ ਜਨਾਂ ਦੀ ਪੈਰੀਂ ਪੈਦਾ ਹਾਂ ਅਤੇ ਫਿਰ ਤੇਰੇ ਨਾਲ ਪ੍ਰੇਮ ਪਾ ਮੈਂ ਤੇਰਾ ਸਿਮਰਨ ਕਰਦਾ ਹਾਂ l,
ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥ parabh thaan tayro kayhro jit jantan kar beechaar. O’ God, what kind of amazing place is that from where You think about the welfare of Your creatures? ਹੇ ਪ੍ਰਭੂ!ਕੇਹੋ ਜਿਹਾ ਹੈ ਤੇਰਾ ਅਸਥਾਨ, ਜਿਸ ਉਤੇ ਬਿਰਾਜਮਾਨ ਹੋ ਤੂੰ ਆਪਣੇ ਜੀਵ ਜੰਤੂਆਂ ਦਾ ਖਿਆਲ ਕਰਦਾ ਹੈ?
ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥ anik daas keerat karahi tuhaaree. O’ God, innumerable devotees of Yours sing Your praises, ਤੇਰੇ ਅਨੇਕਾਂ ਹੀ ਦਾਸ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥ so-ee mili-o jo bhaavto jan naanak thaakur rahi-o samaa-ay. but only that person realizes You who is pleasing to You: O’ devotee Nanak, say: O’ Master-God, only You are pervading everywhere. ਪਰ ਤੈਨੂੰ ਉਹੀ (ਦਾਸ) ਮਿਲਿਆ ਹੈ ਜੋ ਤੈਨੂੰ ਭਾਂਵਦਾ ਹੈ l ਹੇ ਦਾਸ ਨਾਨਕ! ਆਖ, ਹੇ ਠਾਕੁਰ ਤੂੰ ਹਰ ਥਾਂ ਵਿਆਪਕ ਹੈਂ!
ਏਕ ਤੂਹੀ ਤੂਹੀ ਤੂਹੀ ॥੨॥੧॥੩੭॥ ayk toohee toohee toohee. ||2||1||37|| O’ God, You and You alone are everywhere. ||2||1||37|| ਹੇ ਪ੍ਰਭੂ! ਹਰ ਥਾਂ ਸਿਰਫ਼ ਤੂੰ ਹੀ ਹੈਂ ॥੨॥੧॥੩੭॥
ਕਾਨੜਾ ਮਹਲਾ ੫ ਘਰੁ ੮ kaanrhaa mehlaa 5 ghar 8 Raag Kaanraa, Fifth Guru, Eighth Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥ ti-aagee-ai gumaan maan paykh-taa da-i-aal laal haaN haaN man charan rayn. ||1|| rahaa-o. We should shed pride and self-conceit; yes O’ my mind, serve everyone with humility because dear merciful God is watching our all deeds. ||1||Pause|| ਆਪਣੇ ਅੰਦਰੋਂ) ਮਾਣ ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਦਇਆ-ਦਾ-ਘਰ ਸੋਹਣਾ ਪ੍ਰਭੂ (ਸਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਹੇ ਮਨ! (ਸਭਨਾਂ ਦੇ) ਚਰਨਾਂ ਦੀ ਧੂੜ (ਬਣਿਆ ਰਹੁ) ॥੧॥ ਰਹਾਉ ॥
ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥ har sant mant gupaal gi-aan Dhi-aan. ||1|| O’ my friend, focus your mind on the teachings of God’s saints and Divine wisdom. ||1|| ਹੇ ਭਾਈ! ਹਰੀ ਗੋਪਾਲ ਦੇ ਸੰਤ ਜਨਾਂ ਦੇ ਉਪਦੇਸ਼ ਦੀ ਡੂੰਘੀ ਵਿਚਾਰ ਵਿਚ ਸੁਰਤ ਜੋੜੀ ਰੱਖ ॥੧॥
ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥ hirdai gobind gaa-ay charan kamal pareet laa-ay deen da-i-aal mohnaa. O’ my friend, keep singing God’s praises in your heart, and develop love for the immaculate Name of the enticing God who is merciful to the meeks. ਹੇ ਭਾਈ! ਗੋਬਿੰਦ ਦੇ ਗੁਣ (ਆਪਣੇ) ਹਿਰਦੇ ਵਿਚ (ਸਦਾ) ਗਾਇਆ ਕਰ, ਦੀਨਾਂ ਉਤੇ ਦਇਆ ਕਰਨ ਵਾਲੇ ਮੋਹਨ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣਾਈ ਰੱਖ।
ਕ੍ਰਿਪਾਲ ਦਇਆ ਮਇਆ ਧਾਰਿ ॥ kirpaal da-i-aa ma-i-aa Dhaar. O’ merciful God, please bless me with Your kindness and compassion. ਹੇ ਕਿਰਪਾ ਦੇ ਸੋਮੇ ਪ੍ਰਭੂ! (ਮੇਰੇ ਉਤੇ ਸਦਾ) ਮਿਹਰ ਕਰ|
ਨਾਨਕੁ ਮਾਗੈ ਨਾਮੁ ਦਾਨੁ ॥ ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥ naanak maagai naam daan. taj moh bharam sagal abhimaan. ||2||1||38|| O’ God, after abandoning all worldly attachment, doubt and ego, Your devotee Nanak seeks the gift of Naam from You. ||2||1||38|| ਹੇ ਪ੍ਰਭੂ! (ਆਪਣੇ ਅੰਦਰੋਂ) ਮੋਹ ਭਰਮ ਤੇ ਸਾਰਾ ਮਾਣ ਦੂਰ ਕਰ ਕੇ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਨਾਮ-ਦਾਨ ਮੰਗਦਾ ਹੈ ॥੨॥੧॥੩੮॥
ਕਾਨੜਾ ਮਹਲਾ ੫ ॥ kaanrhaa mehlaa 5. Raag Kaanraa,Fifth Guru:
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥ parabh kahan malan dahan lahan gur milay aan nahee upaa-o. ||1|| rahaa-o. The gift of singing God’s praises, which burns away the dirt of vices, is received only by following the Guru’s teachings, and not by any other effort. ||1||Pause|| ਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ॥੧॥ ਰਹਾਉ ॥


© 2017 SGGS ONLINE
error: Content is protected !!
Scroll to Top