Guru Granth Sahib Translation Project

Guru granth sahib page-1249

Page 1249

ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥ naanak gur sarnaa-ee ubray har gur rakhvaali-aa. ||30|| O’ Nanak, only those are saved from the entanglements of worldly desires who seek the Guru’s refuge and whose savior becomes the Divine-Guru. ||30|| ਹੇ ਨਾਨਕ! ਆਸਾਂ ਦੇ ਜਾਲ ਵਿਚੋਂ ਉਹੀ ਬਚਦੇ ਹਨ ਜੋ ਗੁਰੂ ਦੀ ਸਰਨ ਪੈਂਦੇ ਹਨ ਜਿਨ੍ਹਾਂ ਦਾ ਰਾਖਾ ਗੁਰੂ ਅਕਾਲ ਪੁਰਖ ਆਪ ਬਣਦਾ ਹੈ ॥੩੦॥
ਸਲੋਕ ਮਃ ੩ ॥ salok mehlaa 3. Shalok, Third Guru:
ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥ parh parh pandit vaad vkhaanday maa-i-aa moh su-aa-ay. The pandits read sacred texts again and again and enter into deliberations for the sake of making money. ਪੰਡਿਤ (ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਪੈਸਾ ਕਮਾਉਣ ਦੀ ਖ਼ਾਤਰ ਚਰਚਾ ਕਰਦੇ ਹਨ;
ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ doojai bhaa-ay naam visaari-aa man moorakh milai sajaa-ay. They have forsaken God’s Name due to their love for duality (Maya), therefore the foolish mind is punished. (ਮਾਇਆ ਦੇ ਪਿਆਰ ਵਿਚ) ਪ੍ਰਭੂ ਦਾ ਨਾਮ ਭੁਲਾਈ ਰੱਖਦੇ ਹਨ (ਇਸ ਵਾਸਤੇ) ਮੂਰਖ ਮਨ ਨੂੰ ਸਜ਼ਾ ਮਿਲਦੀ ਹੈ;
ਜਿਨ੍ਹ੍ਹਿ ਕੀਤੇ ਤਿਸੈ ਨ ਸੇਵਨ੍ਹ੍ਹੀ ਦੇਦਾ ਰਿਜਕੁ ਸਮਾਇ ॥ jiniH keetay tisai na sayvnHee daydaa rijak samaa-ay. They do not remember God who has created them and who provides sustenance to them. ਜਿਸ (ਪ੍ਰਭੂ) ਨੇ ਪੈਦਾ ਕੀਤਾ ਹੈ ਜੋ (ਸਦਾ) ਰਿਜ਼ਕ ਅਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ,
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥ jam kaa faahaa galhu na katee-ai fir fir aavahi jaa-ay. Therefore, the noose of death around their necks doesn’t get cut off and they keep going in the cycle of birth and death. (ਇਸ ਕਾਰਨ) ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ, ਉਹ (ਜਗਤ ਵਿਚ) ਮੁੜ ਮੁੜ ਜੰਮਦੇ (ਮਰਦੇ) ਹਨ।
ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥ jin ka-o poorab likhi-aa satgur mili-aa tin aa-ay. But those who are so pre-ordained, get to meet the true Guru: ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ,
ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥ an-din naam Dhi-aa-iday naanak sach samaa-ay. ||1|| O’ Nanak, remaining immersed in the eternal God, they always lovingly remember Him. ||1|| ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਉਸ ਨੂੰ ਸਿਮਰਦੇ ਹਨ ॥੧॥
ਮਃ ੩ ॥ mehlaa 3. Third Guru:
ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥ sach vanjahi sach sayvday je gurmukh pairee paahi. Those who seek the Guru’s refuge and follow his teachings, they earn the true wealth of God’s Name, and lovingly remember God. ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ) ਚਰਨੀਂ ਲੱਗਦੇ ਹਨ, ਉਹ ਪ੍ਰਭੂ ਦਾ ਨਾਮ ਵਿਹਾਝਦੇ ਹਨ, ਨਾਮ ਸਿਮਰਦੇ ਹਨ।
ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥ naanak gur kai bhaanai jay chaleh sehjay sach samaahi. ||2|| O’ Nanak, those who conduct themselves in accordance with the Guru’s will, they intuitively merge in the eternal God. ||2|| ਹੇ ਨਾਨਕ! ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਸੁਖੈਨ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ ॥੨॥
ਪਉੜੀ ॥ pa-orhee. Pauree:
ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥ aasaa vich at dukh ghanaa manmukh chit laa-i-aa. The self-willed person keeps his mind focused on hopes and desires, which brings him immense suffering. ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਵਿਚ ਚਿੱਤ ਜੋੜਦਾ ਹੈ ਪਰ ਆਸਾਂ ਚਿਤਵਨ ਵਿਚ ਬਹੁਤ ਵਧੀਕ ਦੁੱਖ ਹੁੰਦਾ ਹੈ।
ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥ gurmukh bha-ay niraas param sukh paa-i-aa. The Guru’s followers remain detached from worldly desires, and therefore they attain sublime peace; ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਚਿਤਵਦੇ, ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ;
ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥ vichay girah udaas alipat liv laa-i-aa. While living in the household, they remain detached from worldly desires and stay focused on God’s Name. ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦੇ ਹਨ ਤੇ ਆਸਾਂ ਤੋਂ ਉਤਾਂਹ ਰਹਿੰਦੇ ਹਨ,
ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥ onaa sog vijog na vi-aapa-ee har bhaanaa bhaa-i-aa. Neither separation from Maya nor the sorrow of separation from Maya afflicts them, because God’s will is pleasing to them. ਉਹਨਾਂ ਨੂੰ (ਮਾਇਆ ਦਾ) ਵਿਛੋੜਾ ਨਹੀਂ ਪੋਂਹਦਾ ਤੇ ਨਾਹ ਹੀ (ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ) ਅਫ਼ਸੋਸ ਆ ਕੇ ਦਬਾਅ ਪਾਂਦਾ ਹੈ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਦੀ ਹੈ;
ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥ naanak har saytee sadaa rav rahay Dhur la-ay milaa-i-aa. ||31|| O’ Nanak, they always remain merged in God, because God has united them with Himself from the very beginning. ||31|| ਹੇ ਨਾਨਕ! ਉਹ ਮਨੁੱਖ ਪਰਮਾਤਮਾ ਨਾਲ ਰਲੇ-ਮਿਲੇ ਰਹਿੰਦੇ ਹਨ, ਉਹਨਾਂ ਨੂੰ ਧੁਰੋਂ ਹੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ॥੩੧॥
ਸਲੋਕ ਮਃ ੩ ॥ salok mehlaa 3. Shalok, Third Guru:
ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ paraa-ee amaan ki-o rakhee-ai ditee hee sukh ho-ay. Why should we hold on to another’s property? Peace is attained only by giving it back to the rightful owner. ਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ, ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ;
ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ gur kaa sabad gur thai tikai hor thai pargat na ho-ay. The Guru’s word stays steady in the Guru’s (heart) and it doesn’t become manifest from any other place. ਸਤਿਗੁਰੂ ਦਾ ਸ਼ਬਦ ਸਤਿਗੁਰੂ ਵਿਚ ਹੀ ਟਿਕ ਸਕਦਾ ਹੈ, ਕਿਸੇ ਹੋਰ ਦੇ ਅੰਦਰ (ਪੂਰੇ ਜੋਬਨ ਵਿਚ) ਨਹੀਂ ਚਮਕਦਾ,
ਅੰਨ੍ਹ੍ਹੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥ aNnHay vas maanak pa-i-aa ghar ghar vaychan jaa-ay. because if an ignorant person comes across a jewel (the Guru’s word) and he goes from house to house to sell it; (ਕਿਉਂਕਿ) ਜੇ ਇਕ ਮੋਤੀ ਕਿਸੇ ਅੰਨ੍ਹੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ;
ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥ onaa parakh na aavee adh na palai paa-ay. those prospective buyers, unaware of its true worth, do not offer him even half a penny for it. ਅੱਗੋਂ ਉਹਨਾਂ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ, (ਇਸ ਲਈ ਉਸ ਨੂੰ) ਅੱਧੀ ਕੌਡੀ ਭੀ ਨਹੀਂ ਮਿਲਦੀ।
ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓ‍ੁ ਪਰਖਾਇ ॥ jay aap parakh na aavee taaN paarkhee-aa thaavhu la-i-o parkhaa-ay. If one cannot estimate the worth of a jewel (Guru’s word), then one should get it evaluated from a genuine appraiser (the Guru himself). ਮੋਤੀ ਦੀ ਕਦਰ ਜੇ ਆਪ ਕਰਨੀ ਨਾਹ ਆਉਂਦੀ ਹੋਵੇ, ਤਾਂ ਉਸਨੂੰ ਚਾਹੀਦਾ ਹੈ ਕਿ ਉਹ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ।
ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥ jay os naal chit laa-ay taaN vath lahai na-o niDh palai paa-ay. By attuning their mind to that appraiser, the Guru, one attains the precious Naam as if he has received the nine treasures of the world. ਉਸ ਪਰਖ ਜਾਣਨ ਵਾਲੇ ਨਾਲ ਪ੍ਰੇਮ ਲਾਇਆਂ ਉਹ ਨਾਮ-ਮੋਤੀ ਮਿਲ ਜਾਂਦਾ ਹੈ ਤੇ (ਮਾਨੋ) ਨੌ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥ ghar hodai Dhan jag bhukhaa mu-aa bin satgur sojhee na ho-ay. In spite of the wealth of Naam being present in their hearts, people are starving (deteriorating spiritually); this awareness does not come without the true Guru. (ਹਿਰਦੇ-) ਘਰ ਵਿਚ (ਨਾਮ-) ਧਨ ਹੁੰਦਿਆਂ ਭੀ ਜਗਤ ਭੁੱਖਾ (ਭਾਵ, ਤ੍ਰਿਸ਼ਨਾ ਦਾ ਮਾਰਿਆ) ਮਰ ਰਿਹਾ ਹੈ, ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ;
ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥ sabad seetal man tan vasai tithai sog vijog na ko-ay. One in whose mind and body abides the pacifying word of the Guru, he is not separated from God and is not afflicted by remorse either. ਜਿਸ ਦੇ ਮਨ ਵਿਚ ਤੇ ਤਨ ਵਿਚ ਠੰਢ ਪਾਣ ਵਾਲਾ ਸ਼ਬਦ ਵੱਸਦਾ ਹੈ ਉਸ ਨੂੰ (ਪ੍ਰਭੂ ਨਾਲੋਂ) ਵਿਛੋੜਾ ਨਹੀਂ ਹੁੰਦਾ ਤੇ ਨਾਹ ਹੀ ਸੋਗ ਵਾਪਰਦਾ ਹੈ।
ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥ vasat paraa-ee aap garab karay moorakh aap ganaa-ay. One who egotistically prides oneself on someone else’s goods is a fool. ਜਿਹੜਾ ਮਨੂੰਖ ਬਿਗਾਨੀ ਵਸਤੂ ਨਾਲ ਆਪਣੇ ਆਪ ਨੂੰ ਵੱਡਾ ਜਤਾਂਦਾ ਹੈ, ਉਹ ਮੂਰਖ ਹੈ l
ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥ naanak bin boojhay kinai na paa-i-o fir fir aavai jaa-ay. ||1|| O’ Nanak, without understanding it, no one has realized God and one keeps going through the cycle of birth and death. ||1|| ਹੇ ਨਾਨਕ! ਸਮਝ ਦੇ ਬਗੈਰ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੁੰਦਾ ਤੇ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥
ਮਃ ੩ ॥ mehlaa 3. Third Guru:
ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥ man anad bha-i-aa mili-aa har pareetam sarsay sajan sant pi-aaray. Those beloved saintly friends, who realize their beloved God, remain delighted, and bliss prevails in their minds. ਉਹ ਗੁਰਮੁਖ ਪਿਆਰੇ ਸੰਤ ਖਿੜੇ-ਮੱਥੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਮਿਲ ਪੈਂਦਾ ਹੈ l
ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥ jo Dhur milay na vichhurheh kabhoo je aap maylay kartaaray. Those whom the Creator has Himself united with Him from the very beginning, never get separated from Him. ਜੋ ਧੁਰੋਂ ਹੀ ਪ੍ਰਭੂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮਿਲਾਇਆ ਹੈ, ਉਹ ਕਦੇ ਉਸ ਤੋਂ ਵਿਛੁੜਦੇ ਨਹੀਂ ਹਨ।
ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥ antar sabad ravi-aa gur paa-i-aa saglay dookh nivaaray. All the sufferings of those vanish who meet the Guru, and within whom abides the Guru’s word. ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,
ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥ har sukh-daata sadaa salaahee antar rakhaaN ur Dhaaray. They wish that they always recite praises of God, the bestower of comforts, and keep Him enshrined in their hearts. ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ ਕਿ ਉਹ ਸੁਖ ਦੇਣ ਵਾਲੇ ਪ੍ਰਭੂ ਦੀ ਸਦਾ ਸਿਫ਼ਤ-ਸਾਲਾਹ ਕਰਨ, ਤੇ ਪ੍ਰਭੂ ਨੂੰ ਸਦਾ ਹਿਰਦੇ ਵਿਚ ਸੰਭਾਲ ਰੱਖਨ।
ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥ manmukh tin kee bakheelee ke karay je sachai sabad savaaray. How can any self-willed person talk ill of those who have been embellished by God through the Guru’s word? ਜਿਨ੍ਹਾਂ ਨੂੰ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਕੋਈ ਮਨਮੁਖ ਉਹਨਾਂ ਦੀ ਕੀਹ ਨਿੰਦਾ ਕਰ ਸਕਦਾ ਹੈ?
ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥ onaa dee aap pat rakhsee mayraa pi-aaraa sarnaagat pa-ay gur du-aaray. My beloved God Himself preserves the honor of those who remain in His refuge through the Guru. ਪਿਆਰਾ ਪ੍ਰਭੂ ਉਹਨਾਂ ਦੀ ਲਾਜ ਆਪ ਰੱਖਦਾ ਹੈ, ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸਰਨ ਵਿਚ ਟਿਕੇ ਰਹਿੰਦੇ ਹਨ।
ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥ naanak gurmukh say suhaylay bha-ay mukh oojal darbaaray. ||2|| O’ Nanak, those Guru’s followers live in peace in this world and their faces are radiant in God’s presence. ||2|| ਹੇ ਨਾਨਕ! ਉਹ ਗੁਰਮੁਖ (ਇਥੇ) ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ ॥੨॥
ਪਉੜੀ ॥ pa-orhee. Pauree:
ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ istaree purkhai baho pareet mil moh vaDhaa-i-aa. Usually, the wife and husband love each other very much and meeting together they multiply this love. ਪਤਨੀ ਤੇ ਪਤੀ ਦਾ ਇਕ ਦੂਜੇ ਨਾਲ ਬਹੁਤ ਪਿਆਰ ਹੈ ਤੇ ਇਕੱਠੇ ਹੋ, ਉਹ ਆਪਣੀ ਪ੍ਰੀਤ ਨੂੰ ਹੋਰ ਭੀ ਵਧੇਰੀ ਕਰ ਲੈਂਦੇ ਹਨ।
ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥ putar kalatar nit vaykhai vigsai mohi maa-i-aa. Every day the man looks at his wife and children and feels delighted because of his worldly attachments; ਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ;
ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥ days pardays Dhan choraa-ay aan muhi paa-i-aa. he steals the wealth from here and there, and brings it home to feed them. ਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਉਹਨਾਂ ਨੂੰ ਖੁਆਂਦਾ ਹੈ l


© 2017 SGGS ONLINE
error: Content is protected !!
Scroll to Top