Guru Granth Sahib Translation Project

Guru granth sahib page-1237

Page 1237

ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥ ki-o na aaraaDhahu mil kar saaDhahu gharee muhtak baylaa aa-ee. O’ saintly persons, since time to depart from here is going to come in a moment or instant, why don’t you remember God in one another’s company? ਹੇ ਸੰਤ ਜਨੋ! ਘੜੀ ਅੱਧੀ ਘੜੀ ਨੂੰ ਇਥੋਂ ਕੂਚ ਕਰਨ ਦਾ ਵੇਲਾ ਆਇਆ ਕਿ ਆਇਆ, ਫਿਰ ਕਿਉਂ ਨਾ ਮਿਲ ਕੇ ਉਸ ਦੇ ਨਾਮ ਦਾ ਆਰਾਧਨ ਕਰੋ?
ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥ arath darab sabh jo kichh deesai sang na kachhhoo jaa-ee. None of the possessions and wealth that you see is going to accompany you (when you depart from here). ਧਨ-ਪਦਾਰਥ ਇਹ ਸਭ ਕੁਝ ਜੋ ਦਿੱਸ ਰਿਹਾ ਹੈ, ਕੋਈ ਭੀ ਚੀਜ਼ ਨਾਲ ਨਹੀਂ ਜਾਂਦੀ।
ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥ kaho naanak har har aaraaDhahu kavan upmaa day-o kavan badaa-ee. ||2|| O’ Nanak! always lovingly remember God, but I don’t know with whom may I compare Him (and how) may I glorify Him. ||2|| ਨਾਨਕ ਆਖਦਾ ਹੈ- ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਮੈਂ ਉਸ ਦੀ ਬਰਾਬਰੀ ਦਾ ਕੋਈ ਭੀ ਨਹੀਂ ਦੱਸ ਸਕਦਾ। ਉਸ ਦੀ ਕਿਹੜੀ ਵਡਿਆਈ ਆਖੀ ਜਾਵੇ ॥੨॥
ਪੂਛਉ ਸੰਤ ਮੇਰੋ ਠਾਕੁਰੁ ਕੈਸਾ॥ poochha-o sant mayro thaakur kaisaa. I ask the saint-Guru, what my Master-God looks like? (ਗੁਰੂ ਪਾਸੋਂ) ਮੈਂ ਪੁੱਛਦਾ ਹਾਂ- ਕਿ ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ?
ਹੀਉ ਅਰਾਪਉਂ ਦੇਹੁ ਸਦੇਸਾ ॥ heeN-o araapa-uN dayh sadaysaa. I surrender my heart to anyone who brings me news about Him. ਮੈਨੂੰ ਉਸ ਦੀ ਕੋਈ ਖ਼ਬਰ ਦੇਵੇ, ਮੈਂ ਆਪਣਾ ਹਿਰਦਾ ਉਸ ਅਗੇ ਭੇਟਾ ਕਰ ਦਿਆਂ।
ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥ dayh sadaysaa parabh jee-o kaisaa kah mohan parvaysaa. Please tell me, what my revered God is like, and where is the abode of that captivating God? ਮੈਨੂੰ ਦੱਸ ਕਿ ਪ੍ਰਭੂ ਜੀ ਕਿਹੋ ਜਿਹਾ ਹੈ ਅਤੇ ਉਸ ਮੋਹਨ-ਪ੍ਰਭੂ ਦਾ ਟਿਕਾਣਾ ਕਿੱਥੇ ਹੈ?
ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ ॥ ang ang sukh-daa-ee pooran barahmaa-ee thaan thaanantar daysaa. The bliss-giving perfect God is residing in each and every living being and is pervading in all places, interspaces and countries. ਉਹ ਪੂਰਨ ਪ੍ਰਭੂ ਸਭ ਥਾਵਾਂ ਤੇ, ਥਾਵਾਂ ਅੰਦਰ, ਸਭ ਦੇਸਾਂ ਵਿਚ ਸੁਖ ਦੇਣ ਵਾਲਾ ਹੈ ਅਤੇ (ਹਰੇਕ ਜੀਵ ਦੇ) ਅੰਗ ਅੰਗ ਨਾਲ ਵੱਸਦਾ ਹੈ।
ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥ banDhan tay muktaa ghat ghat jugtaa kahi na saka-o har jaisaa. He is associated with each and every heart, yet free from worldly bonds and I cannot compare Him with anybody else. ਪ੍ਰਭੂ ਹਰੇਕ ਸਰੀਰ ਵਿਚ ਮਿਲਿਆ ਹੋਇਆ ਹੈ (ਫਿਰ ਭੀ ਮੋਹ ਦੇ) ਬੰਧਨਾਂ ਤੋਂ ਆਜ਼ਾਦ ਹੈ। ਪਰ ਜਿਹੋ ਜਿਹਾ ਉਹ ਪ੍ਰਭੂ ਹੈ ਮੈਂ ਉਸ ਵਰਗਾ ਹੋਰ ਕੋਈ ਦੱਸ ਨਹੀਂ ਸਕਦਾ।
ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥ daykh charit naanak man mohi-o poochhai deen mayro thaakur kaisaa. ||3|| O’ Nanak, my mind is fascinated upon gazing at His wondrous play and I humbly ask, what my Master-God is like. ||3|| ਹੇ ਨਾਨਕ! ਉਸ ਦੇ ਚੋਜ-ਤਮਾਸ਼ੇ ਵੇਖ ਕੇ ਮੇਰਾ ਮਨ (ਉਸ ਦੇ ਪਿਆਰ ਵਿਚ) ਮੋਹਿਆ ਗਿਆ ਹੈ। ਗਰੀਬ ਦਾਸ ਪੁੱਛਦਾ ਹੈ-ਹੇ ਗੁਰੂ! ਦੱਸ, ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ ॥੩॥
ਕਰਿ ਕਿਰਪਾ ਅਪੁਨੇ ਪਹਿ ਆਇਆ ॥ kar kirpaa apunay peh aa-i-aa. Showing His mercy, God Himself has revealed Himself to His devotee. ਪ੍ਰਭੂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ (ਆਪ) ਆ ਗਿਆ ਹੈ।
ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥ Dhan so ridaa jih charan basaa-i-aa. Blessed is that heart in which God has manifested. ਮੁਬਾਰਕ ਹੈ ਉਹ ਹਿਰਦਾ, ਜਿਸ ਅੰਦਰ ਪ੍ਰਭੂ ਦੇ ਪੈਰ ਵਸ ਗਏ ਹਨ।
ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥ charan basaa-i-aa sant sangaa-i-aa agi-aan anDhayr gavaa-i-aa. A person who joins the company of saints and enshrines God’s Name in his heart, dispels the darkness of his spiritual ignorance. ਜਿਹੜਾ ਮਨੁੱਖ ਸਾਧ ਸੰਗਤ ਵਿਚ (ਟਿੱਕ ਕੇ) ਪ੍ਰਭੂ ਦੇ ਚਰਨ (ਆਪਣੇ ਹਿਰਦੇ ਵਿਚ) ਵਸਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ।
ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥ bha-i-aa pargaas ridai ulaas parabh lorheedaa paa-i-aa. Then his mind is enlightened with Divine wisdom and his heart remains elated because he has realized the Almighty that he has been seeking for long. (ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਉਤਸ਼ਾਹ ਬਣਿਆ ਰਹਿੰਦਾ ਹੈ (ਕਿਉਂਕਿ) ਜਿਸ ਪ੍ਰਭੂ ਨੂੰ ਉਹ ਚਿਰਾਂ ਤੋਂ ਲੋੜ ਰਿਹਾ ਸੀ ਉਸ ਨੂੰ ਮਿਲ ਪੈਂਦਾ ਹੈ।
ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥ dukh naathaa sukh ghar meh voothaa mahaa anand sehjaa-i-aa. Agony vanishes, peace prevails in his heart and he rejoices in a state of supreme bliss and stability. ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਸੁਖ ਆ ਵੱਸਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ।
ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥ kaho naanak mai pooraa paa-i-aa kar kirpaa apunay peh aa-i-aa. ||4||1|| O’ Nanak! say, I too have realized that perfect God, who by His grace has manifested in His devotee’s heart. ||4||1|| ਹੇ ਨਾਨਕ!- ਮੈਂ ਭੀ ਉਹ ਪੂਰਨ ਪ੍ਰਭੂ ਲੱਭ ਲਿਆ ਹੈ। ਉਹ ਤਾਂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ ਆਪ ਹੀ ਆ ਗਿਆ ਹੈ ॥੪॥੧॥
ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ saarang kee vaar mehlaa 4 raa-ay mahmay hasnay kee Dhuian Vaar Of Raag Saarang, Fourth Guru, to be sung to the tune of Mehma-Hasna: ਇਹ ਸਾਰੰਗ ਦੀ ਵਾਰ ਮਹਮਾ ਤੇ ਹਸਨਾ ਦੀ ਧੁਨ ਅਨੁਸਾਰ ਗਾਈ ਜਾਏ।
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ ਮਹਲਾ ੨ ॥ salok mehlaa 2. Shalok, Second Guru:
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ gur kunjee paahoo nival man kothaa tan chhat. Our mind is like a room and the body is like its roof; the influence of Maya is like a lock on the room (mind) and the key to open this lock is with the Guru. ਸਾਡਾ ਮਨ (ਮਾਨੋ) ਕੋਠਾ ਹੈ ਤੇ ਸਰੀਰ (ਇਸ ਕੋਠੇ ਦਾ) ਛੱਤ ਹੈ, ਮਾਇਆ ਰੂਪੀ (ਇਸ ਮਨ-ਕੋਠੇ ਨੂੰ) ਜੰਦਰਾ (ਵੱਜਾ ਹੋਇਆ) ਹੈ, (ਇਸ ਜੰਦਰੇ ਨੂੰ ਖੋਲ੍ਹਣ ਲਈ) ਕੁੰਜੀ ਗੁਰੁ ਦੇ ਕੋਲ ਹੈ।
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ naanak gur bin man kaa taak na ugh-rhai avar na kunjee hath. ||1|| O’ Nanak, without the Guru’s teachings, the mind’s door cannot be opened because no one else has the key. ||1|| ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨ ਦਾ ਬੂਹਾ ਖੁਲ੍ਹ ਨਹੀਂ ਸਕਦਾ, ਕਿਓਂਕਿ ਕਿਸੇ ਹੋਰ ਦੇ ਹੱਥ ਵਿਚ (ਇਸ ਦੀ) ਕੁੰਜੀ ਨਹੀਂ ਹੈ ॥੧॥
ਮਹਲਾ ੧ ॥ mehlaa 1. First Guru:
ਨ ਭੀਜੈ ਰਾਗੀ ਨਾਦੀ ਬੇਦਿ ॥ na bheejai raagee naadee bayd. God cannot be pleased by singing songs, playing musical tunes or reading (religious books like) Vedas. ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ (ਆਦਿਕ ਧਰਮ-ਪੁਸਤਕ) ਪੜ੍ਹਨ ਨਾਲ ਪਰਮਾਤਮਾ ਪ੍ਰਸੰਨ ਨਹੀਂ ਕੀਤਾ ਜਾ ਸਕਦਾ|
ਨ ਭੀਜੈ ਸੁਰਤੀ ਗਿਆਨੀ ਜੋਗਿ ॥ na bheejai surtee gi-aanee jog. He cannot be pleased by contemplating, by acquiring knowledge, or by practiving yoga, ਉਹ ਸਮਾਧੀ ਲਾਇਆਂ ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ,
ਨ ਭੀਜੈ ਸੋਗੀ ਕੀਤੈ ਰੋਜਿ ॥ na bheejai sogee keetai roj. and cannot be pleased by always sitting in sadness. ਨਾਹ ਹੀ ਉਹ ਤ੍ਰੁਠਦਾ ਹੈ ਨਿਤ ਸੋਗ ਕੀਤਿਆਂ|
ਨ ਭੀਜੈ ਰੂਪੀ ਮਾਲੀ ਰੰਗਿ ॥ na bheejai roopeeN maaleeN rang. He cannot be pleased by indulging in beautifying one’s looks, by acquiring possessions, or by indulging in revelries, ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ (ਜੀਵ ਉਤੇ) ਖ਼ੁਸ਼ ਨਹੀਂ ਹੁੰਦਾ,
ਨ ਭੀਜੈ ਤੀਰਥਿ ਭਵਿਐ ਨੰਗਿ ॥ na bheejai tirath bhavi-ai nang. and cannot be pleased by roaming unclad at sacred shrines. ਨਾਹ ਹੀ ਉਹ ਭਿੱਜਦਾ ਹੈ ਤੀਰਥ ਤੇ ਨੰਗੇ ਭਵਿਆਂ|
ਨ ਭੀਜੈ ਦਾਤੀ ਕੀਤੈ ਪੁੰਨਿ ॥ na bheejai daateeN keetai punn. He cannot be pleased by doing acts of giving charitable donations, ਦਾਨ-ਪੁੰਨ ਕੀਤਿਆਂ ਭੀ ਰੱਬ ਰੀਝਦਾ ਨਹੀਂ,
ਨ ਭੀਜੈ ਬਾਹਰਿ ਬੈਠਿਆ ਸੁੰਨਿ ॥ na bheejai baahar baithi-aa sunn. and cannot be pleased by sitting silent in the wilderness. ਤੇ ਬਾਹਰ (ਜੰਗਲਾਂ ਵਿਚ) ਸੁੰਨ-ਮੁੰਨ ਬੈਠਿਆਂ ਭੀ ਨਹੀਂ ਪਸੀਜਦਾ|
ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥ na bheejai bhayrh mareh bhirh soor. Dying while bravely fighting in a war does not please God. ਲੜਾਈ ਵਿੱਚ ਯੋਧੇ ਦੀ ਤਰ੍ਹਾਂ ਲੜ ਕੇ ਮਰ ਜਾਣ ਦੁਆਰਾ, ਮਾਲਕ ਪਸੀਜਦਾ ਨਹੀਂ,
ਨ ਭੀਜੈ ਕੇਤੇ ਹੋਵਹਿ ਧੂੜ ॥ na bheejai kaytay hoveh Dhoorh. and is not pleased even with those who become totally humble with the masses. ਬਹੁਤਿਆਂ ਦੇ ਪੈਰਾਂ ਦੀ ਖਾਕ ਹੋ ਜਾਣ ਦੁਆਰਾ ਭੀ, ਉਹ ਪਿਘਲਦਾ ਨਹੀਂ।
ਲੇਖਾ ਲਿਖੀਐ ਮਨ ਕੈ ਭਾਇ ॥ laykhaa likee-ai man kai bhaa-ay. The account of one’s deeds is written in accordance with his mind’s intentions ਉਥੇ ਕੇਵਲ ਮਨ ਦੀ ਭਾਵਨਾ ਅਨੁਸਾਰ ਹੀ ਕਰਮਾ ਦਾ ਹਿਸਾਬ ਕਿਤਾਬ ਹੀ ਲਿਖਿਆ ਜਾਂਦਾ ਹੈ।
ਨਾਨਕ ਭੀਜੈ ਸਾਚੈ ਨਾਇ ॥੨॥ naanak bheejai saachai naa-ay. ||2|| O’ Nanak, God is only pleased when we are attuned to His Name. ||2|| ਹੇ ਨਾਨਕ! ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ (ਜੁੜੀਏ) ॥੨॥
ਮਹਲਾ ੧ ॥ mehlaa 1. First Guru:
ਨਵ ਛਿਅ ਖਟ ਕਾ ਕਰੇ ਬੀਚਾਰੁ ॥ nav chhi-a khat kaa karay beechaar. One who reflects on all the nine grammars of Sanskrit, the six Shastras, the six sub-divisions of Vedas, ਜੋ ਮਨੁੱਖ (ਇਤਨਾ ਵਿਦਵਾਨ ਹੋਵੇ ਕਿ) ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ ਤੇ ਛੇ ਵੇਦਾਂਗ ਦੀ ਵਿਚਾਰ ਕਰੇ,
ਨਿਸਿ ਦਿਨ ਉਚਰੈ ਭਾਰ ਅਠਾਰ ॥ nis din uchrai bhaar athaar. and night and day keeps reciting the Mahabharata which has eighteen chapters, ਅਠਾਰਾਂ ਪਰਵਾਂ ਵਾਲੇ ਮਹਾਭਾਰਤ ਗ੍ਰੰਥ ਨੂੰ ਦਿਨ ਰਾਤ ਪੜ੍ਹਦਾ ਰਹੇ,
ਤਿਨਿ ਭੀ ਅੰਤੁ ਨ ਪਾਇਆ ਤੋਹਿ ॥ tin bhee ant na paa-i-aa tohi. O’ God, even that person has not found limit of Your virtues, ਉਸ ਨੇ ਭੀ (ਹੇ ਪ੍ਰਭੂ!) ਤੇਰਾ ਅੰਤ ਨਹੀਂ ਪਾਇਆ,
ਨਾਮ ਬਿਹੂਣ ਮੁਕਤਿ ਕਿਉ ਹੋਇ ॥ naam bihoon mukat ki-o ho-ay. because how can one be liberated from the worldly bonds without remembering God’s Name. (ਤੇਰੇ) ਨਾਮ ਤੋਂ ਬਿਨਾ ਮਨ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ।
ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥ naabh vasat barahmai ant na jaani-aa. Even god Brahma (who is believed to have) resided in the navel of lotus, could not find the limit of God’s virtues. ਕਮਲ ਦੀ ਨਾਭੀ ਵਿਚ ਵੱਸਦਾ ਬ੍ਰਹਮਾ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾਹ ਲਾ ਸਕਿਆ।
ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥ gurmukh naanak naam pachhaani-aa. ||3|| O’ Nanak, only by following the Guru’s teachings, one can understand the importance of lovingly remembering God’s Name. ||3|| ਹੇ ਨਾਨਕ! ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਹੀ (ਪ੍ਰਭੂ ਦਾ) ਨਾਮ (ਸਿਮਰਨ ਦਾ ਮਹਾਤਮ) ਸਮਝਿਆ ਜਾ ਸਕਦਾ ਹੈ ॥੩॥
ਪਉੜੀ ॥ pa-orhee. Pauree:
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥ aapay aap niranjanaa jin aap upaa-i-aa. That immaculate God who has created Himself and everything, is all by Himself. ਪਵਿਤ੍ਰ ਪ੍ਰਭੂ, ਜਿਸ ਨੇ ਆਪਣੇ ਆਪ ਨੂੰ ਰਚਿਆ ਹੈ, ਸਾਰਾ ਕੁਛ ਖੁਦ ਹੀ ਹੈ।
ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥ aapay khayl rachaa-i-on sabh jagat sabaa-i-aa. He Himself has created the play of the entire world. ਇਹ ਸਾਰਾ ਹੀ ਜਗਤ-ਤਮਾਸ਼ਾ ਉਸ ਨੇ ਆਪ ਹੀ ਰਚਿਆ ਹੈ।
ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥ tarai gun aap sirji-an maa-i-aa moh vaDhaa-i-aa. He Himself has created the three attributes of Maya (vice, virtue, and power) and through these has increased the love for worldly attachments. ਮਾਇਆ ਦੇ ਤਿੰਨ ਗੁਣ ਉਸ ਨੇ ਆਪ ਹੀ ਬਣਾਏ ਹਨ (ਤੇ ਜਗਤ ਵਿਚ) ਮਾਇਆ ਦਾ ਮੋਹ (ਭੀ ਉਸ ਨੇ ਆਪ ਹੀ) ਪ੍ਰਬਲ ਕੀਤਾ ਹੈ,
ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥ gur parsaadee ubray jin bhaanaa bhaa-i-aa. By the Guru’s grace, they alone achieve liberation from the love for Maya who cheerfully accepts God’s will. (ਮਾਇਆ ਦੇ ਮੋਹ ਵਿਚੋਂ ਸਿਰਫ਼) ਉਹ (ਜੀਵ) ਬਚਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ (ਪ੍ਰਭੂ ਦੀ) ਰਜ਼ਾ ਮਿੱਠੀ ਲੱਗਦੀ ਹੈ।
ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥ naanak sach varatdaa sabh sach samaa-i-aa. ||1|| O’ Nanak, the eternal God pervades everywhere and the entire universe is merged in Him, (remains under His command.) ||1|| ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਹਰ ਥਾਂ) ਮੌਜੂਦ ਹੈ, ਤੇ ਸਾਰੀ ਸ੍ਰਿਸ਼ਟੀ ਉਸ ਸਦਾ-ਥਿਰ ਵਿਚ ਟਿੱਕੀ ਹੋਈ ਹੈ (ਭਾਵ, ਉਸ ਦੇ ਹੁਕਮ ਦੇ ਅੰਦਰ ਰਹਿੰਦੀ ਹੈ) ॥੧॥


© 2017 SGGS ONLINE
Scroll to Top