Page 1197
ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧
raag sarang cha-upday mehlaa 1 ghar 1
Raag Saarang, Chau-Padas (four stanzas), First Guru, First Beat:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
There is only one God whose Name is ‘of eternal existence’. He is the creator of the universe, all-pervading, without fear, without enmity, independent of time, beyond the cycle of birth and death and self revealed. He is realized by the Guru’s grace.
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਪੁਨੇ ਠਾਕੁਰ ਕੀ ਹਉ ਚੇਰੀ ॥
apunay thaakur kee ha-o chayree.
I am the devotee of my Master-God.
ਮੈਂ ਆਪਣੇ ਮਾਲਕ-ਪ੍ਰਭੂ ਦੀ ਦਾਸੀ ਹਾਂ l
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
charan gahay jagjeevan parabh kay ha-umai maar nibayree. ||1|| rahaa-o.
Since the time I have sought the support of the life of the world-God, He has killed and wiped out my ego. ||1||Pause||
ਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜੇ ਹਨ, ਉਸ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ ॥੧॥ ਰਹਾਉ ॥
ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥
pooran param jot parmaysar pareetam paraan hamaaray.
The supreme God is all pervading, He is the sublime light, He is my beloved and the support of my life;
ਪਰਮੇਸਰ ਸਭ ਵਿਚ ਵਿਆਪਕ ਹੈ ਸਭ ਤੋਂ ਉੱਚਾ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਮੇਰਾ ਪਿਆਰਾ ਹੈ ਅਤੇ ਮੇਰੀ ਜਿੰਦ (ਦਾ ਸਹਾਰਾ) ਹੈ,
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥
mohan mohi lee-aa man mayraa samjhas sabad beechaaray.
since the time, God has imbued my mind with His love, I have understood this truth by reflecting on the Guru’s word. ||1||
ਜਦੋਂ ਦਾ ਮੋਹਨ-ਪ੍ਰਭੂ ਨੇ ਮੇਰਾ ਮਨ (ਆਪਣੇ ਪਿਆਰ ਵਿਚ) ਮੋਹ ਲਿਆ ਹੈ ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ ॥੧॥
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥
manmukh heen hochhee mat jhoothee man tan peer sareeray.
As long as I followed the dictates of my mind, I remained spiritually weak, my shallow intellect remained engrossed in falsehood, and my mind and body continued suffering in pain;
ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ , ਮੇਰੀ ਅਕਲ ਥੋੜ੍ਹ-ਵਿੱਤੀ ਰਹੀ, ਝੂਠ ਵਿਚ ਹੀ ਲੱਗੀ ਰਹੀ (ਇਸ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਦੁੱਖ-ਕਲੇਸ਼ ਉੱਠਦੇ ਰਹੇ।
ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥
jab kee raam rangeelai raatee raam japat man Dheeray. ||2||
but since the time I got imbued with the blissful God’s love, my mind started calming down by remembering God with adoration. ||2||
ਪਰ ਜਦੋਂ ਤੋਂ ਮੈਂ ਰੰਗੀਲੇ ਰਾਮ (ਦੇ ਪਿਆਰ) ਵਿਚ ਰੰਗੀ ਗਈ ਹਾਂ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ ਹੈ ॥੨॥
ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥
ha-umai chhod bha-ee bairaagan tab saachee surat samaanee.
I have renouncing ego and have become detached from worldly affairs, now my pure intellect remains absorbed in the eternal God;
ਜਦੋਂ ਤੋਂ ਹਉਮੈ ਤਿਆਗ ਕੇ, ਮੈਂ ਮਾਇਆ-ਮੋਹ ਵਲੋਂ ਉਪਰਾਮ ਹੋਈ ਹਾਂ, ਤਦੋਂ ਤੋਂ ਮੇਰੀ ਸੁਰਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ;
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋੁਕਾਨੀ ॥੩॥
akul niranjan si-o man maani-aa bisree laaj lokaanee. ||3||
my mind has reconciled with immaculate God who has no particular lineage and I have forgotten about my esteem in public. ||3||
ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ। (ਮੈਨੂੰ ਹਉਮੈ ਨਹੀਂ ਰਹੀ, ਇਸ ਵਾਸਤੇ) ਮੈਂ ਲੋਕ-ਲਾਜ (ਭੀ) ਭੁਲਾ ਬੈਠੀ ਹਾਂ ॥੩॥
ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
bhoor bhavikh naahee tum jaisay mayray pareetam paraan aDhaaraa.
O’ dear God, the support of my life, neither there was anyone like you in the past, nor there would ever be in the future.
ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਹੁਣ ਮੈਨੂੰ ਤੇਰੇ ਵਰਗਾ ਕੋਈ ਨਹੀਂ ਦਿੱਸਦਾ, ਨਾਹ ਪਿਛਲੇ ਬੀਤੇ ਸਮਿਆਂ ਵਿਚ, ਨਾਹ ਹੁਣ, ਅਤੇ ਨਾਹ ਹੀ ਆਉਣ ਵਾਲੇ ਸਮਿਆਂ ਵਿਚ।
ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
har kai naam ratee sohaagan naanak raam bhataaraa. ||4||1||
O’ Nanak, that soul-bride is truly fortunate who is imbued with the love of God’s Name and has accepted Him as her Master. ||4||1||
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ, ਜੇਹੜੀ ਪ੍ਰਭੂ ਦੇ ਨਾਮ ਵਿਚ ਰੰਗੀ ਰਹਿੰਦੀ ਹੈ, ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ ॥੪॥੧॥
ਸਾਰਗ ਮਹਲਾ ੧ ॥
saarag mehlaa 1.
Raag Saarang, First Guru:
ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥
har bin ki-o rahee-ai dukh bi-aapai.
How can we live without remembering God? Without it sorrow afflicts us.
ਹਰੀ ਦਾ ਸਿਮਰਨ ਕਰਨ ਤੋਂ ਬਿਨਾ ਕਿਵੇਂ ਰਹਿਆ ਜਾ ਸਕਦਾ ਹੈ, ਇਸ ਦੇ ਬਿਨਾ ਦੁੱਖ ਦਬਾਅ ਪਾਈ ਰੱਖਦਾ ਹੈ।
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ ॥
jihvaa saad na feekee ras bin bin parabh kaal santaapai. ||1|| rahaa-o.
Without remembering God, sweetness does not well-up in one’s tongue, one always utters harsh words and is tormented by the fear of death. ||1||Pause||
ਸਿਮਰਨ ਤੋਂ ਬਿਨਾ ਮਨੁੱਖ ਦੀ ਜੀਭ ਵਿਚ ਬੋਲਣ ਦੀ ਮਿਠਾਸ ਨਹੀਂ ਪੈਦਾ ਹੁੰਦੀ, ਮਿਠਾਸ ਤੋਂ ਬਿਨਾ ਹੋਣ ਕਰਕੇ ਸਦਾ ਖਰ੍ਹਵੇ ਬੋਲ ਬੋਲਦੀ ਹੈ। ਪ੍ਰਭੂ ਦੇ ਸਿਮਰਨ ਤੋਂ ਬਿਨਾ ਮੌਤ ਦਾ ਡਰ ਭੀ ਦੁਖੀ ਕਰਦਾ ਰਹਿੰਦਾ ਹੈ ॥੧॥ ਰਹਾਉ ॥
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥
jab lag daras na parsai pareetam tab lag bhookh pi-aasee.
As long as the soul-bride doesn’t visualize her Beloved God, she remains yearning for Maya.
ਜਦੋਂ ਤਕ ਜੀਵ-ਇਸਤ੍ਰੀ ਆਪਣੇ ਪ੍ਰੀਤਮ-ਪ੍ਰਭੂ ਦਾ ਦੀਦਾਰ ਨਹੀਂ ਕਰਦੀ ਤਦ ਤਕ ਉਸ ਉਤੇ ਮਾਇਆ ਦੀ ਭੁੱਖ ਤ੍ਰੇਹ ਜ਼ੋਰ ਪਾਈ ਰੱਖਦੀ ਹੈ।
ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥
darsan daykhat hee man maani-aa jal ras kamal bigaasee. ||1||
But immediately upon experiencing His blessed vision, her mind is appeased and feels delighted like the lotus which blossoms in water. ||1||
ਦੀਦਾਰ ਕਰਦਿਆਂ ਹੀ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ (ਤੇ ਇਉਂ ਖਿੜਦਾ ਹੈ, ਜਿਵੇਂ) ਕੌਲ ਫੁੱਲ ਜਲ ਦੇ ਆਨੰਦ ਵਿਚ ਖਿੜਦਾ ਹੈ ॥੧॥
ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥
oonav ghanhar garjai barsai kokil mor bairaagai.
When the low-hanging cloud thunders and pour rain, cuckoos and peacocks feel delighted,
ਜਦੋਂ ਬੱਦਲ ਝੁਕ ਝੁਕ ਕੇ ਗੱਜਦਾ ਹੈ ਤੇ ਵਰ੍ਹਦਾ ਹੈ ਤਦੋਂ ਕੋਇਲ, ਮੋਰ ਹੁਲਾਰੇ ਵਿਚ ਆਉਂਦੇ ਹਨ,
ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ ॥੨॥
tarvar birakh bihang bhu-i-angam ghar pir Dhan sohaagai. ||2||
the trees, the bulls, the birds and the snakes also feel delighted; similarl a soul-bride, in whose heart manifests Husband-God also feels blissful and fortunate. ||2||
ਰੁੱਖ, ਬਲਦ, ਪੰਛੀ, ਸੱਪ (ਆਦਿਕ) ਹੁਲਾਰੇ ਵਿਚ ਆਉਂਦੇ ਹਨ, (ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਪਤੀ-ਪ੍ਰਭੂ ਆ ਵੱਸਦਾ ਹੈ ਉਹ ਜੀਵ-ਇਸਤ੍ਰੀ ਆਪਣੇ ਆਪ ਨੂੰ ਭਾਗਾਂ ਵਾਲੀ ਜਾਣਦੀ ਹੈ ॥੨॥
ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥
kuchil kuroop kunaar kulakhnee pir kaa sahj na jaani-aa.
Unclean, ugly, unfeminine, and immoral is that woman who has not enjoyed the union with her husband,
ਜਿਸ ਇਸਤ੍ਰੀ ਨੇ ਪਤੀ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ, ਉਹ ਗੰਦੀ ਰਹਤ-ਬਹਤ ਵਾਲੀ, ਕੋਝੇ ਰੂਪ ਵਾਲੀ, ਭੈੜੀ ਤੇ ਭੈੜੇ ਲੱਛਣਾਂ ਵਾਲੀ ਹੈ।
ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥
har ras rang rasan nahee tariptee durmat dookh samaani-aa. ||3||
similarly one whose tongue has not been satiated with the sublime essence of God’s love, engrosseed in evil intellect, remains consumed in misery. ||3||
ਜਿਸ ਦੀ ਜੀਭ ਪ੍ਰਭੂ ਦੇ ਆਨੰਦ ਦੇ ਰੰਗ ਵਿਚ ਰਚ ਕੇ ਸੰਤੁਸ਼ਟ ਨਹੀਂ ਹੋਈ, ਉਹ ਭੈੜੀ ਮੱਤੇ ਲੱਗਣ ਕਰਕੇ ਦੁੱਖਾਂ ਵਿਚ ਹੀ ਗ੍ਰਸੀ ਰਹਿੰਦੀ ਹੈ ॥੩॥
ਆਇ ਨ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ ॥
aa-ay na jaavai naa dukh paavai naa dukh darad sareeray.
One neither falls in the cycle of birth and death nor endures any misery or pain in the body,
ਉਹ ਇਸਤ੍ਰੀ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੀ, ਉਸ ਦੇ ਨਾਹ ਮਨ ਨੂੰ ਤੇ ਨਾਹ ਤਨ ਨੂੰ ਕੋਈ ਦੁਖ-ਕਲੇਸ਼ ਵਿਆਪਦਾ ਹੈ,
ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥
naanak parabh tay sahj suhaylee parabh daykhat hee man Dheeray. ||4||2||
whose mind remains consoled upon visualizing God: O’ Nanak, she enjoys the spiritual poise and bliss of realizing God. ||4||2||
ਜਿਸ ਦਾ ਮਨ ਪ੍ਰਭੂ ਦਾ ਦੀਦਾਰ ਕਰ ਕੇ ਧੀਰਜਵਾਨ ਰਹਿੰਦਾ ਹੈ: ਹੇ ਨਾਨਕ! ਉਹ ਪ੍ਰਭੂ ਦੇ ਮਿਲਾਪ ਤੋਂ ਅਡੋਲਤਾ ਦਾ ਆਨੰਦ ਮਾਣਦੀ ਹੈ, ॥੪॥੨॥
ਸਾਰਗ ਮਹਲਾ ੧ ॥
saarag mehlaa 1.
Raag Saarang, First Guru:
ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥
door naahee mayro parabh pi-aaraa.
My beloved God is not far away from me,
ਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ-
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥
satgur bachan mayro man maani-aa har paa-ay paraan aDhaaraa. ||1|| rahaa-o.
and since the time my mind was convinced with the true Guru’s word about it, I have realized God, the support of my life. ||1||Pause||
ਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ ॥੧॥ ਰਹਾਉ ॥