Guru Granth Sahib Translation Project

Guru granth sahib page-1191

Page 1191

ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥ lab aDhayraa bandeekhaanaa a-ugan pair luhaaree. ||3|| His greed is like a dark prison, and vices are like the shackles on his feet. ||3|| ਲੱਬ ਇਸ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ॥੩॥
ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥ poonjee maar pavai nit mudgar paap karay kotvaaree. The love of worldly wealth of such a greedy person is like the daily torture and torment of his mind, and his own sinful life is like his own prison. ਦੌਲਤ ਆਪਣੇ ਮੁਤਕਹਰੇ ਨਾਲ ਸਦਾ ਹੀ ਜਿੰਦੜੀ ਨੂੰ ਮਾਰਦੀ ਹੈ ਅਤੇ ਗੁਨਾਹ ਕੋਤਵਾਲਪੁਣਾ ਕਰਦਾ ਹੈ।
ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮ੍ਹ੍ਹਾਰੀ ॥੪॥ bhaavai changa bhaavai mandaa jaisee nadar tumHaaree. ||4|| O’ God, whether a person becomes good or bad, all depends upon Your grace or lack of it. ||4|| ਹੇ ਪ੍ਰਭੂ! ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ ॥੪॥
ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥ aad purakh ka-o alhu kahee-ai saykhaaN aa-ee vaaree. Now the sheikhs (muslims) are in power and everyone is addressing the Primal God as Allah. ਹੁਣ ਮੁਸਲਮਾਨੀ ਰਾਜ ਦਾ ਸਮਾ ਹੈ। (ਜਿਸ ਨੂੰ ‘ਆਦਿ ਪੁਰਖ’ ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ।
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥ dayval dayviti-aa kar laagaa aisee keerat chaalee. ||5|| Such has become now the way that even the temples, where Hindu gods are worshipped, are being taxed. ||5|| ਹੁਣ ਇਹ ਰਿਵਾਜ ਚੱਲ ਪਿਆ ਹੈ ਕਿ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ ॥੫॥
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ koojaa baaNg nivaaj muslaa neel roop banvaaree. The pots, calls to prayer, prayers and prayer mats are seen everywhere; even God of the universe seems of blue form. ਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ), ਅਤੇ ਪ੍ਰਭੂ ਨੀਲੇ ਸਰੂਪ ਵਿੱਚ ਹੀ ਦਿਸਦਾ ਹੈ।
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ ghar ghar mee-aa sabhnaaN jee-aaN bolee avar tumaaree. ||6|| Even Your (people’s) language has become different, now the term Mian is being used in each and every home. ||6|| ਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ, ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ ‘ਪਿਤਾ’ ਦੇ ਥਾਂ) ਲਫ਼ਜ਼ ‘ਮੀਆਂ’ ਪ੍ਰਧਾਨ ਹੈ ॥੬॥
ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ jay too meer maheepat saahib kudrat ka-un hamaaree. O’ God! You are the sovereign king and Master of the earth and if You like the system to be this way, then what power do we have to challenge it? ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ)?
ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥ chaaray kunt salaam karhigay ghar ghar sifat tumHaaree. ||7|| The people living in all the four corners (of the world) will keep paying obeisance to You, and will keep singing Your praises in each and every house. ||7|| ਚਹੁੰ ਕੂਟਾਂ ਦੇ ਜੀਵ, ਤੇਰੇ ਅੱਗੇ ਹੀ ਨਿਊਂਦੇ ਰਹਿਣਗੇ , ਹਰੇਕ ਘਰ ਵਿਚ ਤੇਰੀ ਹੀ ਸਿਫ਼ਤ-ਸਾਲਾਹ ਹੋਂਦੀ ਰਹੇਗੀ ॥੭॥
ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥ tirath simrit punn daan kichh laahaa milai dihaarhee. Making pilgrimages to sacred shrines, reading the Simritees and giving donations in charity, brings only very little daily (divine) profit. ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ।
ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥ naanak naam milai vadi-aa-ee maykaa gharhee samHaalee. ||8||1||8|| O’ Nanak, if one meditates on God’s Name even for a moment, one receives glory (both in this and the next world). ||8||1||8|| ਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੧॥੮॥
ਬਸੰਤੁ ਹਿੰਡੋਲੁ ਘਰੁ ੨ ਮਹਲਾ ੪ basant hindol ghar 2 mehlaa 4 Raag Basant Hindol, Second Beat, Fourth Guru:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥ kaaN-i-aa nagar ik baalak vasi-aa khin pal thir na rahaa-ee. Within the body-like village resides a child-like mind, who does not remain still even for a moment. ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ।
ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥ anik upaav jatan kar thaakay baaraN baar bharmaa-ee. ||1|| (People) get exhausted trying innumerable ways (to control it), but again and again it keeps wandering. ||1|| (ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ ॥੧॥
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥ mayray thaakur baalak ikat ghar aan. O’ my Master-God, bring this child-like mind back to its home (in my control). ਹੇ ਮੇਰੇ ਮਾਲਕ! ਅਸਾਂ ਜੀਵਾਂ ਦੇ ਇਸ ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ।
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥ satgur milai ta pooraa paa-ee-ai bhaj raam naam neesaan. ||1|| rahaa-o. When we meet the true Guru (and follows his teachings), then we realize the perfect God; O’ brother, meditate on God’s Name, which is the insignia to reach God’s presence. ||1||Pause|| ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ) ਰਾਹਦਾਰੀ ਹੈ ॥੧॥ ਰਹਾਉ ॥
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥ ih mirtak marhaa sareer hai sabh jag jit raam naam nahee vasi-aa. The human body in which God’s Name is not manifested, is like a corpse or a mound of dirt; the entire world without Naam is spiritually dead. ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ। ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ।
ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥ raam naam gur udak chu-aa-i-aa fir hari-aa ho-aa rasi-aa. ||2|| The body in which the Guru infused the ambrosial nectar of God’s Name, it rejuvenated spiritually and blossomed in delight (became blissful). ||2|| ਜਿਸ ਸਰੀਰ ਵਿਚ ਗੁਰੂ ਨੇ ਨਾਮ- ਜਲ ਚੋ ਦਿੱਤਾ, ਉਹ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਆਤਮਕ ਤਰਾਵਤ ਵਾਲਾ ਹੋ ਗਿਆ ॥੨॥
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥ mai nirkhat nirkhat sareer sabh khoji-aa ik gurmukh chalat dikhaa-i-aa. I carefully searched my body (and found nothing), then the Guru showed me an astonishing wonder, ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ, ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ।
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥ baahar khoj mu-ay sabh saakat har gurmatee ghar paa-i-aa. ||3|| that while all the faithless cynics spiritually deteriorated trying to find God outside, but by following the Guru’s teachings, I have realized Him within my heart. ||3|| ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੩॥
ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥ deenaa deen da-i-aal bha-ay hai ji-o krisan bidar ghar aa-i-aa. God, the merciful Master of the meek has become so gracious on me as if lord Krishna has come to the house of poor Bidar. ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ।
ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥ mili-o sudaamaa bhaavnee Dhaar sabh kichh aagai daalad bhanj samaa-i-aa. ||4|| And just when poor Sudama devotedly went to meet lord Krishna; he was rid of his poverty even before he got back to his home. ||4|| ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ ॥੪॥
ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥ raam naam kee paij vadayree mayray thaakur aap rakhaa-ee. Great is the glory of those who meditate on God’s Name, which my Master has Himself established. ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ। ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ।
ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥ jay sabh saakat karahi bakheelee ik ratee til na ghataa-ee. ||5|| Even if all the faithless cynics try to slander the devotees, God does not let the honor of His devotees diminish even a bit. ||5|| ਪ੍ਰਭੂ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, ਤਾਂ ਭੀਪ੍ਰਭੂ ਉਹਨਾਂ ਦੀ ਇੱਜ਼ਤ ਰਤਾ ਭਰ ਭੀ ਘਟਣ ਨਹੀਂ ਦੇਂਦਾ ॥੫॥
ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥ jan kee ustat hai raam naamaa dah dis sobhaa paa-ee. The glory of a devotee lies in meditating on God’s Name, because of it he receives honor everywhere. ਪ੍ਰਭੂ ਦਾ ਨਾਮ ਜਪਣ ਦਾ ਸਦਕਾ ਹੀ ਸੇਵਕ ਦੀ ਲੋਕ-ਪਰਲੋਕ ਵਿਚ ਸੋਭਾ ਹੁੰਦੀ ਹੈ, ਸੇਵਕ ਨਾਮ ਦੀ ਬਰਕਤਿ ਨਾਲ ਹਰ ਪਾਸੇ ਸੋਭਾ ਖੱਟਦਾ ਹੈ।
ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥ nindak saakat khav na sakai til apnai ghar lookee laa-ee. ||6|| The faithless cynical slanderer cannot tolerate this honor of the devotee and keeps agonizing, as if he has set fire to his own house. ||6|| ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ, ਉਹ ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ॥੬॥
ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥ jan ka-o jan mil sobhaa paavai gun meh gun pargaasaa. A devotee of God attains glory by meeting another devotee, because his virtues multiply by meeting another virtuous person. ਪ੍ਰਭੂ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ।
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥ mayray thaakur kay jan pareetam pi-aaray jo hoveh daasan daasaa. ||7|| Those devotees, who become so humble, as if they are the servants of His servants, are the beloveds of my Master. ||7|| ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੭॥
ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥ aapay jal aprampar kartaa aapay mayl milaavai. The infinite Creator Himself is the rejuvenating nectar; He Himself unites mortals with Himself by first uniting them with the Guru’s company. ਬੇਅੰਤ ਕਰਤਾਰ ਆਪ ਹੀ ਜਿੰਦੜੀ ਦਾ ਪਾਣੀ ਹੈ ਅਤੇ ਆਪ ਹੀ ਜੀਵ ਨੂੰ ਗੁਰੂ ਦੀ) ਸੰਗਤ ਵਿਚ ਜੋੜ ਕੇ ਆਪਣੇ ਨਾਲ ਮਿਲਾਉਂਦਾ ਹੈ।
ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥ naanak gurmukh sahj milaa-ay ji-o jal jaleh samaavai. ||8||1||9|| O’ Nanak, just as water merges in water, similarly God intuitively unites a follower of the Guru with Himself. ||8||1||9|| ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਏ ਜੀਵ ਨੂੰ ਆਪਣੇ ਨਾਲ ਇਉਂ ਮਿਲਾ ਦੇਂਦਾ ਹੈ ਜਿਵੇਂ ਪਾਣੀ ਵਿਚ ਪਾਣੀ ॥੮॥੧॥੯॥


© 2017 SGGS ONLINE
error: Content is protected !!
Scroll to Top