PAGE 1181

ਬਸੰਤੁ ਮਹਲਾ ੫ ॥
basant mehlaa 5.
Raag Basant, Fifth Guru:

ਜੀਅ ਪ੍ਰਾਣ ਤੁਮ੍ਹ੍ ਪਿੰਡ ਦੀਨ੍ਹ੍ ॥
jee-a paraan tumH pind deenH.
O’ God, You have blessed all beings with the soul, breath and body.
ਹੇ ਪ੍ਰਭੂ! (ਸਭ ਜੀਵਾਂ ਨੂੰ) ਜਿੰਦ, ਪ੍ਰਾਣ, ਸਰੀਰ ਤੂੰ ਹੀ ਦਿੱਤੇ ਹਨ।

ਮੁਗਧ ਸੁੰਦਰ ਧਾਰਿ ਜੋਤਿ ਕੀਨ੍ਹ੍ ॥
mugaDh sundar Dhaar jot keenH.
By infusing Your light, You have turned the foolish persons into beautiful human beings.
ਆਪਣੀ ਜੋਤਿ ਤੂੰ (ਸਰੀਰਾਂ ਵਿਚ) ਟਿਕਾ ਕੇ ਮੂਰਖਾਂ ਨੂੰ ਸੋਹਣੇ ਬਣਾ ਦਿੱਤਾ ਹੈ।

ਸਭਿ ਜਾਚਿਕ ਪ੍ਰਭ ਤੁਮ੍ਹ੍ ਦਇਆਲ ॥
sabh jaachik parabh tumH da-i-aal.
O’ God, all beings are beggars and You are the bestower of mercy on all,
ਹੇ ਪ੍ਰਭੂ! ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਉੱਤੇ ਦਇਆ ਕਰਨ ਵਾਲਾ ਹੈਂ।

ਨਾਮੁ ਜਪਤ ਹੋਵਤ ਨਿਹਾਲ ॥੧॥
naam japat hovat nihaal. ||1||
and people attain spiritual bliss by remembering You with loving devotion. ||1||
ਤੇਰਾ ਨਾਮ ਜਪਦਿਆਂ ਜੀਵ ਪ੍ਰਸੰਨ-ਚਿੱਤ ਹੋ ਜਾਂਦੇ ਹਨ ॥੧॥

ਮੇਰੇ ਪ੍ਰੀਤਮ ਕਾਰਣ ਕਰਣ ਜੋਗ ॥
mayray pareetam kaaran karan jog.
O’ my Beloved, You are all powerful to do and to get anything done,
ਹੇ ਮੇਰੇ ਪ੍ਰੀਤਮ! ਆਪ ਸਭ ਕੁਝ ਕਰਨ ਤੇ ਕਰਾਣ ਦੀ ਸਮਰਥਾ ਰਖਦੇ ਹੋ!

ਹਉ ਪਾਵਉ ਤੁਮ ਤੇ ਸਗਲ ਥੋਕ ॥੧॥ ਰਹਾਉ ॥
ha-o paava-o tum tay sagal thok. ||1|| rahaa-o.
I receive everything from You alone. ||1||Pause||
ਮੈਂ ਤੇਰੇ ਪਾਸੋਂ ਹੀ ਸਾਰੇ ਪਦਾਰਥ ਹਾਸਲ ਕਰਦਾ ਹਾਂ ॥੧॥ ਰਹਾਉ ॥

ਨਾਮੁ ਜਪਤ ਹੋਵਤ ਉਧਾਰ ॥
naam japat hovat uDhaar.
Emancipation is attained by meditating on God’s Name.
ਪਰਮਾਤਮਾ ਦਾ ਨਾਮ ਜਪਦਿਆਂ (ਜਗਤ ਤੋਂ) ਪਾਰ-ਉਤਾਰਾ ਹੁੰਦਾ ਹੈ|

ਨਾਮੁ ਜਪਤ ਸੁਖ ਸਹਜ ਸਾਰ ॥
naam japat sukh sahj saar.
The sublime peace and spiritual poise is attained by remembering God.
ਪਰਮਾਤਮਾ ਦਾ ਨਾਮ ਜਪਦਿਆਂ ਸ੍ਰੇਸ਼ਟ ਸੁਖ ਅਤੇ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੇ ਹਨ|

ਨਾਮੁ ਜਪਤ ਪਤਿ ਸੋਭਾ ਹੋਇ ॥
naam japat pat sobhaa ho-ay.
True honor and glory is attained here and hereafter by remembering God.
ਪਰਮਾਤਮਾ ਦਾ ਨਾਮ ਜਪਦਿਆਂ ਇੱਜ਼ਤ ਸੋਭਾ ਮਿਲਦੀ ਹੈ|

ਨਾਮੁ ਜਪਤ ਬਿਘਨੁ ਨਾਹੀ ਕੋਇ ॥੨॥
naam japat bighan naahee ko-ay. ||2||
One faces no obstacles in his spiritual journey by remembering God. ||2||
ਪਰਮਾਤਮਾ ਦਾ ਨਾਮ ਜਪਦਿਆਂ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੁਕਵਾਟ ਨਹੀਂ ਪੈਂਦੀ ॥੨॥

ਜਾ ਕਾਰਣਿ ਇਹ ਦੁਲਭ ਦੇਹ ॥
jaa kaaran ih dulabh dayh.
The reason for which You blessed me with this difficult to attain body,
ਜਿਸ ਹਰਿ-ਨਾਮ ਦੇ ਜਪਣ ਵਾਸਤੇ (ਤੇਰੀ ਮਿਹਰ ਨਾਲ) ਇਹ ਦੁਰਲੱਭ ਮਨੁੱਖਾ ਸਰੀਰ ਮਿਲਿਆ ਹੈ,

ਸੋ ਬੋਲੁ ਮੇਰੇ ਪ੍ਰਭੂ ਦੇਹਿ ॥
so bol mayray parabhoo deh.
therefore, O’ God, please bless me with those divine words of Your praises.
ਹੇ ਪ੍ਰਭੂ! ਉਹ ਹਰਿ-ਨਾਮ ਮੈਨੂੰ ਬਖ਼ਸ਼।

ਸਾਧਸੰਗਤਿ ਮਹਿ ਇਹੁ ਬਿਸ੍ਰਾਮੁ ॥
saaDhsangat meh ih bisraam.
Please bless me, that I may find an abode in the company of the saintly persons,
ਤੂੰ ਮੇਰੇ ਤੇ (ਮਿਹਰ ਕਰ,) ਤੇ ਸਾਧਸੰਗਤ ਅੰਦਰ ਇਹ ਟਿਕਾਣਾ ਬਖਸ਼,

ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥੩॥
sadaa ridai japee parabh tayro naam. ||3||
where I may always remember Your Name, O’ God. ||3||
ਕਿ ਹੇ ਪ੍ਰਭੂ! ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੩॥

ਤੁਝ ਬਿਨੁ ਦੂਜਾ ਕੋਇ ਨਾਹਿ ॥
tujh bin doojaa ko-ay naahi.
O’ God, except for You, no one else is there to support me.
ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰਾ) ਨਹੀਂ ਹੈ।

ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥
sabh tayro khayl tujh meh samaahi
This worldly play is all Your creation and ultimately all beings merge in You.
ਇਹ ਸਾਰਾ ਜਗਤ-ਤਮਾਸ਼ਾ ਤੇਰਾ ਹੀ ਬਣਾਇਆ ਹੋਇਆ ਹੈ। ਸਾਰੇ ਜੀਵ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।

ਜਿਉ ਭਾਵੈ ਤਿਉ ਰਾਖਿ ਲੇ ॥
ji-o bhaavai ti-o raakh lay.
Please protect me in any way that pleases You.
ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੇਰੀ) ਰੱਖਿਆ ਕਰ।

ਸੁਖੁ ਨਾਨਕ ਪੂਰਾ ਗੁਰੁ ਮਿਲੇ ॥੪॥੪॥
sukh naanak pooraa gur milay. ||4||4||
O’ Nanak, one who is blessed with the company of the perfect Guru, finds spiritual bliss. ||4||4||
ਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੪॥

ਬਸੰਤੁ ਮਹਲਾ ੫ ॥
basant mehlaa 5.
Raag Basant, Fifth Guru:

ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥
parabh pareetam mayrai sang raa-ay
My beloved God, the sovereign King, is always with me,
ਪ੍ਰੀਤਮ ਪ੍ਰਭੂ, ਪ੍ਰਭੂ ਪਾਤਿਸ਼ਾਹ ਹਰ ਵੇਲੇ ਮੇਰੇ ਨਾਲ ਵੱਸਦਾ ਹੈ,

ਜਿਸਹਿ ਦੇਖਿ ਹਉ ਜੀਵਾ ਮਾਇ ॥
jisahi daykh ha-o jeevaa maa-ay.
visualizing whom I spiritually survive, O’ my mother!
ਹੇ ਮਾਂ! ਜਿਸ ਨੂੰ ਵੇਖ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ,

ਜਾ ਕੈ ਸਿਮਰਨਿ ਦੁਖੁ ਨ ਹੋਇ ॥
jaa kai simran dukh na ho-ay.
and by remembering whom no sorrow afflicts a person,
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਦੁੱਖ ਪੋਹ ਨਹੀਂ ਸਕਦਾ,

ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥
kar da-i-aa milaavhu tiseh mohi. ||1||
please bestow mercy and unite me with Him. ||1||
ਮਿਹਰ ਕਰ ਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ ॥੧॥

ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥
mayray pareetam paraan aDhaar man.
O’ my beloved God: O the support of my mind and life,
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਤੇ ਮਨ ਦੇ ਆਸਰੇ ਪ੍ਰਭੂ!

ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥
jee-o paraan sabh tayro Dhan. ||1|| rahaa-o.
the soul, life and everything else are Your benefactions. ||1||Pause||
ਇਹ ਜਿੰਦ ਇਹ ਪ੍ਰਾਣ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥ ਰਹਾਉ ॥

ਜਾ ਕਉ ਖੋਜਹਿ ਸੁਰਿ ਨਰ ਦੇਵ ॥
jaa ka-o khojeh sur nar dayv.
He, whom the angels, humans, and gods search,
ਜਿਸ ਨੂੰ ਫ਼ਰਿਸ਼ਤੇ, ਮਨੁੱਖ ਤੇ ਦੇਵਤੇ ਭਾਲਦੇ ਰਹਿੰਦੇ ਹਨ,

ਮੁਨਿ ਜਨ ਸੇਖ ਨ ਲਹਹਿ ਭੇਵ ॥
mun jan saykh na laheh bhayv.
and whose mystery, even the sages and religious scholars cannot solve,
ਜਿਸ ਦਾ ਭੇਤ ਮੁਨੀ ਲੋਕ ਅਤੇ ਧਰਮ ਦੇ ਵਿਦਵਾਨ ਭੀ ਨਹੀਂ ਪਾ ਸਕਦੇ,

ਜਾ ਕੀ ਗਤਿ ਮਿਤਿ ਕਹੀ ਨ ਜਾਇ ॥
jaa kee gat mit kahee na jaa-ay.
and whose spiritual state and extent cannot be described,
ਜਿਸ ਦੀ ਉੱਚੀ ਆਤਮਕ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਕੀਤੇ ਜਾ ਸਕਦੇ,

ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥
ghat ghat ghat ghat rahi-aa samaa-ay. ||2||
that (God) is pervading in each and every heart. ||2||
ਉਹ (ਪਰਮਾਤਮਾ) ਹਰੇਕ ਸਰੀਰ ਵਿਚ ਵਿਆਪ ਰਿਹਾ ਹੈ ॥੨॥

ਜਾ ਕੇ ਭਗਤ ਆਨੰਦ ਮੈ ॥
jaa kay bhagat aanand mai.
(That God), whose devotees are always in a state of bliss,
ਜਿਸ (ਪਰਮਾਤਮਾ) ਦੇ ਭਗਤ ਸਦਾ ਆਨੰਦ-ਭਰਪੂਰ ਰਹਿੰਦੇ ਹਨ,

ਜਾ ਕੇ ਭਗਤ ਕਉ ਨਾਹੀ ਖੈ ॥
jaa kay bhagat ka-o naahee khai.
whose devotees do not face spiritual decline,
ਜਿਸ ਦੇ ਭਗਤਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ,

ਜਾ ਕੇ ਭਗਤ ਕਉ ਨਾਹੀ ਭੈ ॥
jaa kay bhagat ka-o naahee bhai.
whose devotees have no worldly fear,
ਜਿਸ ਪਰਮਾਤਮਾ ਦੇ ਭਗਤਾਂ ਨੂੰ (ਦੁਨੀਆ ਦੇ ਕੋਈ) ਡਰ ਪੋਹ ਨਹੀਂ ਸਕਦੇ,

ਜਾ ਕੇ ਭਗਤ ਕਉ ਸਦਾ ਜੈ ॥੩॥
jaa kay bhagat ka-o sadaa jai. ||3||
and whose devotees are always acclaimed. ||3||
ਜਿਸ ਦੇ ਭਗਤਾਂ ਨੂੰ ਸਦਾ ਜਿੱਤ ਹੁੰਦੀ ਹੈ ॥੩॥

ਕਉਨ ਉਪਮਾ ਤੇਰੀ ਕਹੀ ਜਾਇ ॥
ka-un upmaa tayree kahee jaa-ay.
O’ God, which of Your virtues can be narrated?
ਹੇ ਪ੍ਰਭੂ! ਤੇਰੀ ਕਿਹੜੀ ਮਹਿਮਾ ਵਰਣਨ ਕੀਤੀ ਜਾ ਸਕਦੀ ਹੈ?

ਸੁਖਦਾਤਾ ਪ੍ਰਭੁ ਰਹਿਓ ਸਮਾਇ ॥
sukh-daata parabh rahi-o samaa-ay.
God, the bestower of peace, is pervading everywhere.
ਆਰਾਮ-ਦੇਣਹਾਰ ਪ੍ਰਭੂ , ਸਾਰੇ ਵਿਆਪਕ ਹੋ ਰਿਹਾ ਹੈ।

ਨਾਨਕੁ ਜਾਚੈ ਏਕੁ ਦਾਨੁ ॥
naanak jaachai ayk daan.
Nanak seeks for only one benefaction from You,
(ਤੇਰੇ ਪਾਸੋਂ) ਨਾਨਕ ਇਕ ਖ਼ੈਰ ਮੰਗਦਾ ਹੈ,

ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥
kar kirpaa mohi dayh naam. ||4||5||
bestow mercy and bless me with Your Name. ||4||5||
ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੪॥੫॥

ਬਸੰਤੁ ਮਹਲਾ ੫ ॥
basant mehlaa 5.
Raag Basant, Fifth Guru:

ਮਿਲਿ ਪਾਣੀ ਜਿਉ ਹਰੇ ਬੂਟ ॥
mil paanee ji-o haray boot.
Just as on receiving water, the plants become green (their dryness is removed),
ਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ)

ਸਾਧਸੰਗਤਿ ਤਿਉ ਹਉਮੈ ਛੂਟ ॥
saaDhsangat ti-o ha-umai chhoot.
similarly, in the holy congregation, one’s egotism is eradicated (and he spiritually rejuvenates).
ਤਿਵੇਂ ਸਾਧ ਸੰਗਤ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ।

ਜੈਸੀ ਦਾਸੇ ਧੀਰ ਮੀਰ ॥
jaisee daasay Dheer meer.
Just as a servant leans on his master for any support,
ਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ,

ਤੈਸੇ ਉਧਾਰਨ ਗੁਰਹ ਪੀਰ ॥੧॥
taisay uDhaaran gurah peer. ||1||
similarly the Guru is the support for his disciple’s emancipation. ||1||
ਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ॥੧॥

ਤੁਮ ਦਾਤੇ ਪ੍ਰਭ ਦੇਨਹਾਰ ॥
tum daatay parabh daynhaar.
O’ God, You are the benefactor of everything to Your creatures.
ਹੇ ਦਾਤੇ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ।

ਨਿਮਖ ਨਿਮਖ ਤਿਸੁ ਨਮਸਕਾਰ ॥੧॥ ਰਹਾਉ ॥
nimakh nimakh tis namaskaar. ||1|| rahaa-o.
I humbly bow to that benefactor at every moment. ||1||Pause||
ਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ ॥੧॥ ਰਹਾਉ ॥

ਜਿਸਹਿ ਪਰਾਪਤਿ ਸਾਧਸੰਗੁ ॥
jisahi paraapat saaDhsang.
One who is blessed with company of the Guru,
ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,

ਤਿਸੁ ਜਨ ਲਾਗਾ ਪਾਰਬ੍ਰਹਮ ਰੰਗੁ ॥
tis jan laagaa paarbarahm rang.
is imbued with the love of the supreme God.
ਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।

ਤੇ ਬੰਧਨ ਤੇ ਭਏ ਮੁਕਤਿ ॥ ਭਗਤ ਅਰਾਧਹਿ ਜੋਗ ਜੁਗਤਿ ॥੨॥
tay banDhan tay bha-ay mukat. bhagat araaDheh jog jugat. ||2||
Those devotees who lovingly remember God, which is the only way to unite with God, they are liberated from the bonds of materialism. ||2||
ਜਿਹੜੇ ਭਗਤ ਪ੍ਰਭੂ ਦਾ ਨਾਮ ਸਿਮਰਦੇ ਹਨ ਜੋਕਿ ਪ੍ਰਭੂ ਨਾਲ ਮਿਲਾਪ ਦਾ ਸਹੀ ਤਰੀਕਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਖ਼ਲਾਸ ਹੋ ਜਾਂਦੇ ਹਨ ॥੨॥

ਨੇਤ੍ਰ ਸੰਤੋਖੇ ਦਰਸੁ ਪੇਖਿ ॥
naytar santokhay daras paykh.
By experiencing the blessed vision of God, the eyes of a person get satiated.
ਪਰਮਾਤਮਾ ਦਾ ਦਰਸਨ ਕਰ ਕੇ ਮਨੁੱਖ ਦੀਆਂ ਅੱਖਾਂ ਨੂੰ ਸੰਤੋਖ ਆ ਜਾਂਦਾ ਹੈ।

ਰਸਨਾ ਗਾਏ ਗੁਣ ਅਨੇਕ ॥
rasnaa gaa-ay gun anayk.
One whose tongue sings innumerable praises of God,
ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ,

ਤ੍ਰਿਸਨਾ ਬੂਝੀ ਗੁਰ ਪ੍ਰਸਾਦਿ ॥
tarisnaa boojhee gur parsaad.
his yearning for materialism is quenched by the Guru’s grace,
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ,

ਮਨੁ ਆਘਾਨਾ ਹਰਿ ਰਸਹਿ ਸੁਆਦਿ ॥੩॥
man aaghaanaa har raseh su-aad. ||3||
and his mind becomes satiated with the sublime taste of God’s Name. ||3||
ਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ ਰੱਜ ਜਾਂਦਾ ਹੈ ॥੩॥

ਸੇਵਕੁ ਲਾਗੋ ਚਰਣ ਸੇਵ ॥ ਆਦਿ ਪੁਰਖ ਅਪਰੰਪਰ ਦੇਵ ॥
sayvak laago charan sayv. aad purakh aprampar dayv.
O’ the primal and infinite God! Your devotee is engaged in remembering Your Name with loving devotion.
ਹੇ ਸਭ ਦੇ ਮੁੰਢ ਪ੍ਰਭੂ! ਹੇ ਬੇਅੰਤ ਅਤੇ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਸੇਵਕ ਤੇਰੇ ਚਰਨਾਂ ਦੀ ਸੇਵਾ ਵਿਚ ਲੱਗਾ ਹੋਇਆ ਹੈ,

ਸਗਲ ਉਧਾਰਣ ਤੇਰੋ ਨਾਮੁ ॥
sagal uDhaaran tayro naam.
O’ God! Your Name is the emancipator of all beings,
ਹੇ ਪ੍ਰਭੂ! ਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ,

ਨਾਨਕ ਪਾਇਓ ਇਹੁ ਨਿਧਾਨੁ ॥੪॥੬॥
naanak paa-i-o ih niDhaan. ||4||6||
O’ Nanak, Your devotee has received this treasure of Naam. ||4||6||
ਹੇ ਨਾਨਕ! ਤੇਰੇ ਭਗਤ ਨੂੰ ਤੇਰਾ ਇਹ ਨਾਮ-ਖ਼ਜ਼ਾਨਾ ਮਿਲ ਗਿਆ ਹੈ ॥੪॥੬॥

ਬਸੰਤੁ ਮਹਲਾ ੫ ॥
basant mehlaa 5.
Raag Basant, Fifth Guru:

ਤੁਮ ਬਡ ਦਾਤੇ ਦੇ ਰਹੇ ॥
tum bad daatay day rahay.
O’ God, You are the greatest beneficent who has been continually giving to all.
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ, (ਸਭ ਜੀਵਾਂ ਨੂੰ ਤੂੰ ਸਭ ਪਦਾਰਥ) ਦੇ ਰਿਹਾ ਹੈਂ,

ਜੀਅ ਪ੍ਰਾਣ ਮਹਿ ਰਵਿ ਰਹੇ ॥
jee-a paraan meh rav rahay.
and You are pervading the life-breath of everybody.
ਤੂੰ ਸਭਨਾਂ ਜੀਵਾਂ ਦੇ ਪ੍ਰਾਣਾਂ ਵਿਚ ਵਿਆਪਕ ਹੈਂ।

ਦੀਨੇ ਸਗਲੇ ਭੋਜਨ ਖਾਨ ॥
deenay saglay bhojan khaan.
You have been blessing with all kinds of foods to eat,
ਤੂੰ ਖਾਣ ਲਈ ਸਾਰੇ ਪਦਾਰਥ ਦੇ ਰਿਹਾ ਹੈਂ,

ਮੋਹਿ ਨਿਰਗੁਨ ਇਕੁ ਗੁਨੁ ਨ ਜਾਨ ॥੧॥
mohi nirgun ik gun na jaan. ||1||
but I, an unvirtuous person, have not acknowledged even a single blessing of Yours. ||1||
ਪਰ ਮੈਂ ਗੁਣ-ਹੀਨ ਨੇ ਤੇਰਾ ਇਕ ਭੀ ਉਪਕਾਰ ਨਹੀਂ ਸਮਝਿਆ ॥੧॥

ਹਉ ਕਛੂ ਨ ਜਾਨਉ ਤੇਰੀ ਸਾਰ ॥
ha-o kachhoo na jaan-o tayree saar.
O’ God, I do not know anything about Your excellence,
ਹੇ ਪ੍ਰਭੂ! ਮੈਂ ਤੇਰੀ ਰਤਾ ਭਰ ਭੀ ਕਦਰ ਨਹੀਂ ਜਾਣਦਾ,

error: Content is protected !!